Tuesday, September 10, 2013

ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਵੱਲੋਂ ਇੱਕ ਹੋਰ ਮੁਹਿੰਮ

ਹੁਣ ਰੇਡੀਓ ਦੀਆਂ ਖਬਰਾਂ ਵਾਲੇ ਐਸ ਐਮ ਐਸ ਮਿਲਣਗੇ ਬਿਲਕੁਲ ਮੁਫਤ 
ਨਵੀਂ ਦਿੱਲੀ, 9 ਸਤੰਬਰ 2013:(ਪੰਜਾਬ ਸਕਰੀਨ ਬਿਊਰੋ): ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਮੁਨੀਸ਼ ਤਿਵਾੜੀ ਵੱਲੋਂ ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਸੰਭਾਲਣ ਤੋਂ ਬਾਅਦ ਇਹ ਵਿਭਾਗ ਲਗਾਤਾਰ ਕਰਿਸ਼ਮੇ ਦਿਖਾ ਰਿਹਾ ਹੈ । ਆਲ ਇੰਡੀਆ ਰੇਡੀਓ ਨੇ ਅੱਜ ਮੁਫਤ ਐਸ. ਐਮ. ਐਸ. ਸੇਵਾ ਸ਼ੁਰੂ ਕਰ ਦਿੱਤੀ ਜਿਸ ਜ਼ਰੀਏ ਉਹ ਆਪਣੇ ਗਾਹਕਾਂ ਨੂੰ ਮਹੱਤਵਪੂਰਨ ਤਾਜ਼ਾ ਖਬਰਾਂ ਐਸ. ਐਮ. ਐਸ. ਜ਼ਰੀਏ ਮੁਹੱਈਆ ਕਰਵਾਏਗਾ।  ਇਸ ਸੇਵਾ ਦੀ ਉਡੀਕ ਬੜੇ ਲੰਮੇ ਅਰਸੇ ਤੋਂ ਸੀ ਪਰ ਮਾਮਲਾ ਹਰ ਵਾਰ ਖਟਾਈ ਵਿੱਚ ਪੈ ਜਾਂਦਾ ਸੀ ਇਸ ਸੇਵਾ ਦਾ ਉਦਘਾਟਨ ਸੂਚਨਾ ਤੇ ਪ੍ਰਸਾਰਣ ਮੰਤਰੀ ਮਨੀਸ਼ ਤਿਵਾੜੀ ਨੇ ਕੀਤਾ ਅਤੇ ਇਸਦੇ ਨਾਲ ਹੀ ਉਨ੍ਹਾਂ ਨੇ 'ਭਾਰਤ ਨਿਰਮਾਣ' ਆਨਲਾਈਨ ਪੋਰਟਲ ਦੀ ਵੀ ਸ਼ੁਰੂਆਤ ਕੀਤੀ। ਸ਼੍ਰੀ ਤਿਵਾੜੀ ਨੇ ਕਿਹਾ ਕਿ ਇਹ ਸੇਵਾ ਛੇ ਮਹੀਨੇ ਪਹਿਲਾਂ ਪਾਇਲਟ ਪੱਧਰ 'ਤੇ ਸ਼ੁਰੂ ਕੀਤੀ ਗਈ ਸੀ। ਇਸ ਸੇਵਾ ਪ੍ਰਤੀ ਕਾਫੀ ਹੁੰਗਾਰਾ ਮਿਲਿਆ ਹੈ ਤੇ ਹੁਣ ਲਗਾਤਾਰ ਇਸ ਦਾ ਘੇਰਾ ਵਿਆਪਕ ਹੋ ਰਿਹਾ ਹੈ। ਉਨ੍ਹਾਂ ਨੇ ਆਸ ਪ੍ਰਗਟ ਕੀਤੀ ਕਿ ਹੁਣ ਤੱਕ ਇਹ ਸੇਵਾ 2 ਲੱਖ ਲੋਕਾਂ ਨੇ ਸਬਸਕ੍ਰਾਈਬ ਕਰਵਾਈ ਹੈ ਅਤੇ ਇਸ ਮਹੀਨੇ ਦੇ ਅੰਤ ਤੱਕ ਇਹ ਗਿਣਤੀ 5 ਲੱਖ ਹੋ ਜਾਵੇਗੀ। ਇਸ ਨਾਲ ਆਮ ਜਾਣਕਾਰੀ ਤਾਂ ਲੋਕਾਂ ਨੂੰ ਮਿਲੇਗੀ ਹੀ ਇਸਦੇ ਨਾਲ ਨਾਲ ਸਰਕਾਰ ਦੇ ਖਿਲਾਫ਼ ਚੱਲ ਰਹੀਆਂ ਪ੍ਰਚਾਰ ਮੁਹਿੰਮਾਂ ਨੂੰ ਜਬਰ੍ਦਸ੍ਤ ਟਾਕਰਾ ਵੀ ਦਿੱਤਾ ਜਾ ਸਕੇਗਾ।  (ਫੋਟੋ-PIB)

No comments: