Tuesday, September 17, 2013

ਨਵੰਬਰ-84 ਦੀਆਂ ਘਟਨਾਵਾਂ: ਜਨੇਵਾ ਵਿਖੇ ਦਾਇਰ ਹੋਵੇਗੀ ਪਟੀਸ਼ਨ

ਸਿੱਖ ਨਸਲਕੁਸ਼ੀ ਦਾ ਸਹੀ ਨਾਮ ਦਿਵਾਉਣ ਲਈ ਇੱਕ ਹੋਰ ਉਪਰਾਲਾ
ਇਸ ਵਾਰ ਆ ਰਿਹਾ ਨਵੰਬਰ ਸਿੱਖ ਸੰਘਰਸ਼ ਲਈ ਇੱਕ ਨਵੀਂ ਪ੍ਰਾਪਤੀ ਲੈ ਕੇ ਆ ਰਿਹਾ ਹੈ ਅਤੇ ਸਿੱਖ ਵਿਰੋਧੀਆਂ ਲਈ ਇੱਕ ਉਦਾਸੀ। ਮੀਡੀਆ 'ਚ ਆਈ ਖਬਰ ਮੁਤਾਬਿਕ ਪਹਿਲੀ ਨਵੰਬਰ 2013 ਨੂੰ ਜਨੇਵਾ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਜਾਣੀ ਹੈ ਜਿਸ ਵਿੱਚ ਨਵੰਬਰ-84 'ਚ ਵਾਪਰੀਆਂ ਘਟਨਾਵਾਂ ਨੂੰ ਸਿੱਖ ਨਸਲਕੁਸ਼ੀ ਦਾ ਨਾਮ ਦਿਵਾਉਣ ਲਈ ਇੱਕ ਹੋਰ ਜ਼ੋਰਦਾਰ ਕੋਸ਼ਿਸ਼ ਕੀਤੀ ਜਾਏਗੀ। ਪ੍ਰਸਿਧ ਅਖਬਾਰ ਰੋਜ਼ਾਨਾ ਅਜੀਤ ਨੇ ਲੰਦਨ ਡੇਟ ਲਾਈਨ ਨਾਲ ਪ੍ਰਕਸ਼ਿਤ ਕੀਤੀ ਇਸ ਖਬਰ ਵਿੱਚ ਪੂਰਾ ਵੇਰਵਾ ਦੇਂਦਿਆਂ ਦੱਸਿਆ ਹੈ:
ਅਜੀਤ 'ਚ ਪ੍ਰਕਾਸ਼ਿਤ ਖਬਰ 
ਲੰਡਨ, 16 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-'ਨਵੰਬਰ 1984 ਦਾ ਸਿੱਖ ਕਤਲੇਆਮ ਇਕ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਕਤਲੇਆਮ ਸੀ, ਜਿਸ ਵਿਚ 30000 ਤੋਂ ਵੱਧ ਸਿੱਖ ਮਾਰੇ ਗਏ ਸਨ | ਇਸ ਕਤਲੇਆਮ ਨੂੰ 'ਸਿੱਖ ਨਸਲਕੁਸ਼ੀ' ਦਾ ਨਾਂਅ ਦਿਵਾਉਣ ਲਈ 1 ਨਵੰਬਰ 2013 ਨੂੰ ਜਨੇਵਾ ਵਿਖੇ ਇਕ ਪਟੀਸ਼ਨ ਦਾਇਰ ਕੀਤੀ ਜਾ ਰਹੀ ਹੈ, ਇਹ ਵਿਚਾਰ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਸਿਖਸ ਫਾਰ ਜਸਟਿਸ ਨਾਂਅ ਦੀ ਸਿੱਖ ਜਥੇਬੰਦੀ ਦੇ ਕਾਨੂੰਨੀ ਸਲਾਹਕਾਰ ਸ: ਗੁਰਪਤਵੰਤ ਸਿੰਘ ਪੰਨੂੰ ਯੂ. ਐਸ. ਏ. ਨੇ ਵਾਲਸਾਲ 'ਚ ਪ੍ਰੈੱਸ ਕਾਨਫਰੰਸ, ਸਿੱਖ ਜਥੇਬੰਦੀਆਂ ਤੇ ਗੁਰੂ ਘਰਾਂ ਦੇ ਨੁਮਾਇੰਦਿਆਂ ਦੀ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਇਸ ਲਈ ਵੱਧ ਤੋਂ ਵੱਧ ਸਿੱਖ ਸੰਗਤਾਂ ਦੇ ਪਟੀਸ਼ਨ 'ਤੇ ਦਸਤਖ਼ਤ ਚਾਹੀਦੇ ਹਨ ਤੇ ਜਨੇਵਾ ਵਿਖੇ ਸਿੱਖਾਂ ਵੱਲੋਂ ਰੋਸ ਪ੍ਰਗਟਾਉਣ ਲਈ ਸਿੱਖ ਇਨਸਾਫ ਰੈਲੀ ਵੀ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਸਿੱਖਸ ਫਾਰ ਜਸਟਿਸ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ 2012 'ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਸ ਸਬੰਧੀ ਆਦੇਸ਼ ਹੋਇਆ ਸੀ | ਡਾਇਰੈਕਟਰ ਸ:”ਹਰਜੀਤ ਸਿੰਘ ਸਹੋਤਾ ਕੈਨੇਡਾ ਨੇ ਕਿਹਾ ਕਿ ਜਿਸ ਤਰ੍ਹਾਂ ਸੋਨੀਆ ਗਾਂਧੀ ਨੂੰ ਸੰਮਨ ਜਾਰੀ ਕੀਤੇ ਹਨ, ਇਸੇ ਤਰ੍ਹਾਂ ਸਿੱਖ ਕਤਲੇਆਮ ਦੇ ਦੋਸ਼ੀਆਂ 'ਤੇ ਯੂ. ਕੇ. ਆਉਣ 'ਤੇ ਵੀ ਯੂ. ਕੇ., ਯੂਰਪੀਅਨ ਤੇ ਅੰਤਰਰਾਸ਼ਟਰੀ ਕਾਨੂੰਨ ਅਧੀਨ ਕਾਰਵਾਈ ਕਰਵਾਉਣ ਲਈ ਯਤਨ ਸ਼ੁਰੂ ਕੀਤੇ ਜਾ ਰਹੇ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਯੂਰਪ ਦੀਆਂ ਸਿੱਖ ਜੱਥੇਬੰਦੀਆਂ ਤੇ ਸਿੱਖ ਸੰਗਤਾਂ ਵੱਲੋਂ ਵੀ ਭਰਪੂਰ ਸਮਰਥਨ ਮਿਲ ਰਿਹਾ ਹੈ|
ਇਸ ਮੌਕੇ ਸਿੱਖ ਫੈਡਰੇਸ਼ਨ ਯੂ ਕੇ, ਅਖੰਡ ਕੀਰਤਨੀ ਜੱਥਾ ਯੂ. ਕੇ., ਸਿੱਖ ਕੌ ਾਸਲ ਯੂ. ਕੇ., ਬਿ੍ਟਿਸ਼ ਸਿੱਖ ਕੌ ਾਸਲ , ਯੂਨਾਈਟਿਡ ਖਾਲਸਾ ਦਲ, ਐਸ. ਓ. ਪੀ. ਡਬਲਿਊ, ਸੇਵਾ 84, ਇੰਟਰਨੈਸ਼ਨਲ ਪੰਥਕ ਦਲ ਯੂ. ਕੇ., ਸ਼੍ਰੋਮਣੀ ਅਕਾਲੀ ਦਲ (ਅ) ਯੂ. ਕੇ., ਧਰਮਯੁੱਧ ਮੋਰਚਾ ਦਮਦਮੀ ਟਕਸਾਲ, ਕਾਰਸੇਵਾ ਕਮੇਟੀ ਪਾਕਿਸਤਾਨ, ਰਾਮਗਡ਼੍ਹੀਆ ਕੌਾਸਲ, ਕੇਸਰੀ ਲਹਿਰ, ਸਿੱਖ ਫਾਰ ਜਸਟਿਸ, ਨੈਸ਼ਨਲ ਯੂਨੀਅਨ ਆਫ ਸਟੂਡੈਂਟਸ, ਸਿੱਖ ਅਵੇਰਨੈੱਸ ਸੁਸਾਇਟੀ, ਨੈਸ਼ਨਲ ਸਿੱਖ ਯੂਥ ਫੈਡੇਰਸ਼ਨ, ਸਿੱਖ ਹੈਲਪਲਾਈਨ, ਸਿੱਖ ਨੌਜਵਾਨ ਅਕੈਡਮੀ, ਸਿੱਖ ਯੂਥ ਫੋਰਮ, ਸਿੱਖ ਸਿਸਟਰਜ਼ ਸੁਸਾਇਟੀ, ਲੰਕਾਸ਼ਾਇਰ ਸਿੱਖ ਸੁਸਾਇਟੀ ਆਦਿ ਸਮੇਤ ਵੱਡੀ ਗਿਣਤੀ 'ਚ ਯੂ. ਕੇ. ਦੇ ਗੁਰੂ ਘਰਾਂ ਦੇ ਨੁਮਾਇੰਦੇ ਹਾਜ਼ਰ ਸਨ| ਹੁਣ ਦੇਖਣਾ ਹੈ ਕਿ ਸਿੱਖ ਸੰਘਰਸ਼ ਦੇ ਦਾ ਇਹ ਉਪਰਾਲਾ ਕਿੰਨੀ ਜਲਦੀ ਸਫਲ ਹੁੰਦਾ ਹੈ?


No comments: