Monday, September 09, 2013

ਹਰ 80 ਕਿਲੋਮੀਟਰ 'ਤੇ ਹਵਾਈ ਅੱਡੇ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ

 Mon, Sep 9, 2013 at 9:20 PM
ਰਾਜ ਸਰਕਾਰ ਨੇ ਹਵਾਈ ਸੰਪਰਕ ਰਾਹੀਂ ਸੂਬੇ ਨੂੰ ਦੁਨੀਆ ਨਾਲ ਜੋੜਿਆ
ਅੰਮ੍ਰਿਤਸਰ: 9 ਸਤੰਬਰ 2013: (ਗਜਿੰਦਰ ਸਿੰਘ ਕਿੰਗ//ਪੰਜਾਬ ਸਕਰੀਨ): ਸੂਬਾ ਸਰਕਾਰ ਨੇ ਲੋਕਾਂ ਨੂੰ ਵਧੀਆ ਆਵਾਜਾਈ ਸਹੂਲਤਾਂ ਦੇਣ ਦੇ ਆਪਣੇ ਵਾਅਦੇ ਤਹਿਤ ਜਿਥੇ ਪੰਜਾਬ 'ਚ ਅੰਤਰਰਾਸ਼ਟਰੀ ਪੱਧਰ ਦਾ ਬੁਨਿਆਦੀ ਢਾਂਚਾ ਵਿਕਸਤ ਕੀਤਾ ਹੈ ਉਥੇ ਰਾਜ ਸਰਕਾਰ ਦੇ ਯਤਨਾਂ ਸਦਕਾ ਪੰਜਾਬ ਹਵਾਈ ਸੰਪਰਕ ਰਾਹੀਂ ਵੀ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਨਾਲ ਸਿੱਧਾ ਜੁੜ ਗਿਆ ਹੈ। ਰਾਜ ਸਰਕਾਰ ਦੇ ਜਤਨਾਂ ਸਦਕਾ ਬਹੁਤ ਜਲਦ ਪੰਜਾਬ ਦੇਸ਼ ਦਾ ਅਜਿਹਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿੱਥੇ ਹਰ 80 ਕਿ.ਮੀ 'ਤੇ ਹਵਾਈ ਅੱਡਾ ਹੋਵੇਗਾ ਜੋ ਕਿ ਪੰਜਾਬ ਦੇ ਵਿਕਾਸ ਦੀ ਗਵਾਹੀ ਭਰੇਗਾ।
ਇਸ ਵੇਲੇ ਪੰਜਾਬ 'ਚ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਨਾਂ ਨਾਲ ਪੰਜਾਬ ਦਾ ਦੂਸਰੇ ਦੇਸ਼ਾਂ ਨਾਲ ਸਿੱਧਾ ਸੰਪਰਕ ਕਾਇਮ ਹੋ ਚੁੱਕਾ ਹੈ ਅਤੇ ਪਠਾਨਕੋਟ ਵਿਖੇ ਵੀ ਘਰੇਲੂ ਹਵਾਈ ਉਡਾਨਾਂ ਲਈ ਹਵਾਈ ਅੱਡਾ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਮੁਹਾਲੀ ਵਿਖੇ ਬਣਾਏ ਜਾ ਰਹੇ ਹਵਾਈ ਅੱਡੇ 'ਤੇ ਵੀ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ ਅਤੇ ਛੇਤੀ ਹੀ ਇਸ ਹਵਾਈ ਅੱਡੇ ਤੋਂ ਉਡਾਨਾਂ ਸ਼ੁਰੂ ਹੋ ਜਾਣਗੀਆਂ। ਇਸ ਦੇ ਨਾਲ ਹੀ ਲੁਧਿਆਣਾ ਹਵਾਈ ਅੱਡੇ ਵਿਖੇ 200 ਮੀਟਰ ਹੋਰ ਹਵਾਈ ਪੱਟੀ ਵਧਾਈ ਜਾ ਰਹੀ ਹੈ ਤਾਂ ਜੋ ਓਥੋਂ ਵੀ ਜਲਦ ਹੀ ਉਡਾਨਾਂ ਸ਼ੁਰੂ ਕੀਤੀਆਂ ਜਾ ਸਕਣ।
         ਸੂਬਾ ਸਰਕਾਰ ਨੇ ਪੰਜਾਬ ਦਾ ਹਵਾਈ ਸੰਪਰਕ ਵਧਾਉਣ ਤੋਂ ਇਲਾਵਾ ਰਾਜ ਦੇ ਹਰ ਸ਼ਹਿਰ ਨੂੰ 4 ਜਾਂ 6 ਮਾਰਗੀ ਸੜਕਾਂ ਨਾਲ ਜੋੜਨ ਦਾ ਵੀ ਟੀਚਾ ਰੱਖਿਆ ਹੈ ਅਤੇ ਇਸ ਸਬੰਧੀ ਵੀ ਕੰਮ ਚੱਲ ਰਹੇ ਹਨ। ਪੰਜਾਬ ਵਿਚ ਜਿੱਥੇ ਦੇਸ਼ ਦੇ ਸਭ ਤੋਂ ਵੱਧ 22 ਓਵਰ ਬ੍ਰਿਜ ਬਣਾਏ ਗਏ, ਉੱਥੇ 7 ਹੋਰ ਐਕਸਪ੍ਰੈਸ ਵੇਅ ਵੀ ਬਣਾਏ ਜਾ ਰਹੇ ਹਨ ਤਾਂ ਜੋ ਸੂਬੇ ਦੇ ਲੋਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਆਵਾਜਾਈ ਸਹੂਲਤ ਮਿਲ ਸਕੇ। ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਲੁਧਿਆਣਾ ਵਿਖੇ ਮੈਟਰੋ ਚਲਾਉਣ ਸਬੰਧੀ ਪ੍ਰਾਜੈਕਟ ਮਨਜ਼ੂਰ ਕੀਤਾ ਗਿਆ ਹੈ। ਜਲੰਧਰ ਤੇ ਲੁਧਿਆਣਾ ਸ਼ਹਿਰਾਂ ਵਿਚ ਸਿਟੀ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ ਅਤੇ ਅੰਮ੍ਰਿਤਸਰ ਸਮੇਤ ਪੰਜਾਬ ਦੇ ਹੋਰ ਵੱਡੇ ਸ਼ਹਿਰਾਂ 'ਚ ਵੀ ਜਲਦ ਹੀ ਸਿਟੀ ਬੱਸ ਸੇਵਾ ਸ਼ੂਰੂ ਕੀਤੀ ਜਾ ਰਹੀ ਹੈ। ਰਾਜ ਸਰਕਾਰ ਵੱਲੋਂ ਮੋਹਾਲੀ ਵਿਖੇ ਇੱਕ ਵਿਸ਼ਵ ਪੱਧਰੀ ਏ.ਸੀ. ਬੱਸ ਅੱਡਾ ਵੀ ਬਣਾਇਆ ਜਾ ਰਿਹਾ ਹੈ। ਕੁਲ ਮਿਲਕੇ ਵਿਕਾਸ ਦੇ ਇਹਨਾਂ ਕਾਰਜਾਂ ਦੀ ਇਹ ਲਿਸਟ ਏਨੀ ਲੰਮੀ ਹੋਣ ਵਾਲੀ ਹੈ ਕਿ ਦੁਨੀਆ ਰਹਿ ਜਾਏਗੀ ਤੇ ਵਿਰੋਧੀ ਹੱਕੇ-ਬੱਕੇ।

ਖਾੜਕੂਵਾਦ: ਪੰਜਾਬ ਪੁਲਿਸ ਵੱਲੋ ਇੱਕ ਹੋਰ ਇਕ਼ਬਾਲ

ਪ੍ਰਧਾਨ ਮੰਤਰੀ ਵੱਲੋਂ ਲਾਲਾ ਜਗਤ ਨਾਰਾਇਣ ਦੀ ਯਾਦ ਵਿੱਚ ਡਾਕ ਟਿਕਟ ਜਾਰੀ 

ਕਾਲ਼ੀ ਡਾਂਗ ਮੇਰੀ ਭੈਣ ਦੀ…//ਗੁਰਮੇਲ ਬੀਰੋਕੇ ਦੀ ਇੱਕ ਰਚਨਾ  


ਪੰਜਾਬ:ਦੋ ਵਕਤ ਦੀ ਰੋਟੀ ਲਈ ਬੈਡਮਿੰਟਨ ਖਿਡਾਰੀ ਬਣਿਆ ਰਿਕਸ਼ਾ ਚਾਲਕ

ਭਾਰਤੀ ਲੇਖਿਕਾ ਸੁਸ਼ਮਿਤਾ ਬੈਨਰਜੀ ਸ਼ਹੀਦ 


ਪੰਜਾਬੀ ਭਵਨ ਵਿਖੇ ਵਿਸ਼ੇਸ਼ ਸਮਾਗਮ 22 ਸਤੰਬਰ ਨੂੰ


ਬਾਬੇ, ਬਲਾਤਕਾਰ ਅਤੇ ਅਸੀਂ



ਨਹੀਂ ਰਹੀ ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਕਲਿਆਣ ਕੌਰ

No comments: