Tuesday, September 03, 2013

ਸ੍ਰੀ ਹਜੂਰ ਸਾਹਿਬ ਨਾਂਦੇੜ ਵਿਖੇ ਮਨਾਇਆ 305ਵਾਂ ਇਤਿਹਾਸਿਕ ਮਿਲਾਪ ਦਿਹਾੜਾ

ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਨੇ ਕੀਤਾ ਇੱਕ ਹੋਰ ਉਪਰਾਲਾ -ਵਿਸ਼ਾਲ/ਪੰਜਾਬ ਸਕਰੀ 
ਸ੍ਰੀ ਹਜੂਰ ਸਾਹਿਬ ਤੋ ਚੱਪੜ ਚਿੜੀ ਤੱਕ ਦੇ ਰਸਤੇ ਦੀ ਭੁੱਲੀ ਯਾਦ ਤਾਜ਼ਾ ਕਰਾਈ 
ਰਸਤੇ ਦਾ ਨਾਮ ''ਬੰਦਾ ਸਿੰਘ ਬਹਾਦਰ ਮਾਰਗ'' ਰੱਖਿਆ ਜਾਵੇ-ਦਾਖਾ, ਬਾਵਾ, ਜਸਵੀਰ
ਬਾਬਾ ਜੀ ਦੇ ਨਾਮ ਤੇ ਡਾਕ ਟਿਕਟ ਜਾਰੀ ਕਰੇ ਸਰਕਾਰ
ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਵਲੋ 305ਵਾਂ ਇਤਿਹਾਸਕ ਮਿਲਾਪ ਦਿਹਾੜਾ ਸ੍ਰੀ ਹਜੂਰ ਸਾਹਿਬ (ਨਾਂਦੇੜ) ਵਿਖੇ 1 ਸਤੰਬਰ ਨੂੰ ਆਰੰਭ ਕਰਵਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾ ਕੇ ਅਤੇ ਬਾਅਦ ਵਿਚ ਬੰਦਾ ਘਾਟ ਗੁਰੂਦੁਆਰਾ ਸਾਹਿਬ ਵਿਖੇ ਦੀਵਾਨ ਸਜਾ ਕੇ ਪੂਰਨ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਮੇ ਸਿੰਘ ਸਾਹਿਬ ਜਥੇਦਾਰ ਕੁਲਵੰਤ ਸਿੰਘ ਤਖਤ ਸ੍ਰੀ ਹਜੂਰ ਸਾਹਿਬ, ਬਾਬਾ ਰਾਮ ਸਿੰਘ ਜਥੇਦਾਰ ਤਖਤ ਸ੍ਰੀ ਹਜੂਰ ਸਾਹਿਬ, ਹਜੂਰੀ ਰਾਗੀ ਨਿਰਵੈਰ ਸਿੰਘ ਜੀ ਕਾਨਪੁਰ ਵਾਲੇ, ਸ: ਡੀ.ਪੀ ਸਿੰਘ ਮੁੱਖ ਪ੍ਰਬੰਧਕ ਸ੍ਰੀ ਹਜੂਰ ਸਾਹਿਬ ਨਾਂਦੇੜ ਮੁੱਖ ਤੌਰ ਤੇ ਹਾਜਰ ਹੋਏ। ਇਹ ਜਾਣਕਾਰੀ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਮਲਕੀਤ ਸਿੰਘ ਦਾਖਾ (ਸਾਬਕਾ ਮੰਤਰੀ), ਸਰਪ੍ਰਸਤ ਜਸਵੀਰ ਸਿੰਘ ਸੰਗਰੂਰ (ਸਾਬਕਾ ਮੰਤਰੀ), ਕਰਨੈਲ ਸਿੰਘ ਗਿੱਲ ਪ੍ਰਧਾਨ ਫਾਊਡੇਸ਼ਨ ਪੰਜਾਬ, ਮਹੰਤ ਗਿਆਨ ਦਾਸ ਮਕਸੂਦੜਾ, ਨਿਰਮਲ ਸਿੰਘ ਪੰਡੋਰੀ ਪ੍ਰਧਾਨ ਫਾਊਡੇਸ਼ਨ ਲੁਧਿਆਣਾ ਨੇ ਦਿੱਤੀ। ਇਸ ਸਮੇ ਉਪਰੋਕਤ ਸ਼ਖਸ਼ੀਅਤਾਂ ਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਚਿੱਤਰ, ਸਾਲ ਅਤੇ ਮੈਡਲ ਪਾ ਕੇ ਸਨਮਾਨ ਕੀਤਾ ਗਿਆ। ਇਸ ਸਮੇ ਪ੍ਰਗਟ ਸਿੰਘ ਗਰੇਵਾਲ, ਡਾ ਸ਼ਿਵਰਾਜ ਸਿੰਘ, ਰਾਜਵੀਰ ਸਿੰਘ ਸਿੱਧੂ ਖੰਨਾ, ਜਸਵੰਤ ਸਿੰਘ ਮੱਕੜ, ਰਘੁਬੀਰ ਸਿੰਘ ਬਹਿਲ, ਕਰਤਿੰਦਰਪਾਲ ਸਿੰਘ ਸਿੰਘਪੁਰਾ, ਤਨਵੀਰ ਸਿੰਘ ਰਣੀਆਂ, ਜਸਬੀਰ ਸਿੰਘ ਜੱਸਲ, ਸੁਖਬੀਰ ਸਿੰਘ ਤੂਰ, ਸੁਸ਼ੀਲ ਕੁਮਾਰ ਸ਼ੀਲਾ, ਰੇਸ਼ਮ ਸਿੰਘ ਸੱਗੂ, ਕਮਲਜੀਤ ਸਿੰਘ ਘੜਿਆਲ ਪ੍ਰਧਾਨ ਫਾਊਡੇਸ਼ਨ ਲੁਧਿਆਣਾ ਸ਼ਹਿਰੀ, ਤਰਲੋਚਨ ਸਿੰਘ, ਸਤਨਾਮ ਸਿੰਘ ਦਿਓੁਗਨ,  ਪਵਨਦੀਪ ਕਲਸੀ, ਵਿਸੇਸ਼ ਤੌਰ ਤੇ ਹਾਜਰ ਸਨ। 
ਇਸ ਸਮੇ ਬੋਲਦੇ ਡੀ.ਪੀ ਸਿੰਘ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਹਰ ਸਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਮਾਧੋ ਦਾਸ ਬੈਰਾਗੀ (ਬਾਬਾ ਬੰਦਾ ਸਿੰਘ ਬਹਾਦਰ) ਵਿਚ ਜੋ 3 ਸਤੰਬਰ 1708 ਨੂੰ ਗੋਦਾਵਰੀ ਨਦੀ ਦੇ ਕੰਡੇ ਇਤਿਹਾਸਕ ਮਿਲਾਪ ਹੋਇਆ ਸੀ, ਇਸ ਦਿਹਾੜੇ ਨੂੰ ਸੈਕੜੇ ਸੰਗਤਾਂ ਪੰਜਾਬ ਤੋ ਆ ਕੇ ਹਰ ਸਾਲ ਮਨਾਉਦੀਆਂ ਹਨ। ਇਸ ਸ਼ਲਾਘਾਯੋਗ ਕੰਮ ਲਈ ਅੰਤਰਰਾਸ਼ਟਰੀ ਫਾਊਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਵਧਾਈ ਦੇ ਪਾਤਰ ਹਨ ਜੋ ਦੇਸ਼ ਵਿਦੇਸ਼ ਵਿਚ  ਬਾਬਾ ਜੀ ਦੇ ਜੀਵਨ ਨਾਲ ਸਬੰਧਤ ਇਤਿਹਾਸਕ ਦਿਹਾੜੇ ਮਨਾਉਦੇ ਹਨ। 
ਇਸ ਸਮੇ ਬੋਲਦੇ ਸ: ਦਾਖਾ ਅਤੇ ਜਸਵੀਰ ਸਿੰਘ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਰੂਪ ਵਿਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਸ਼ੀਰਵਾਦ ਅਤੇ ਥਾਪੜੇ ਨਾਲ ਬਾਬਾ ਜੀ ਨੇ ਮੁਗਲ ਸਾਮਰਾਜ ਨਾਲ ਟੱਕਰ ਲਈ ਅਤੇ ਪਹਿਲੇ ਸਿੱਖ ਲੋਕ ਰਾਜ ਦੀ ਨੀਂਹ ਰੱਖੀ ਅਤੇ ਮੁਖਲਸਗੜ (ਲੋਹਗੜ) ਜੋ ਹਰਿਆਣਾ ਵਿਚ ਕੋਪਾਲਮੋਚਨ ਕੋਲ ਹੈ, ਨੂੰ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਬਣਾਇਆ ਪਰ ਇਸ ਇਤਿਹਾਸਕ ਅਸਥਾਨ ਵੱਲ ਕਿਸੇ ਸਰਕਾਰ ਅਤੇ ਧਾਰਮਿਕ ਸੰਸਥਾਵਾਂ ਵਲੋ ਬਣਦਾ ਧਿਆਨ ਨਾ ਦੇਣਾ ਦੁੱਖ ਦੀ ਗੱਲ ਹੈ। ਉਹਨਾਂ ਕਿਹਾ ਕਿ ਪਾਨੀਪਤ ਦੀਆਂ ਹਾਰੀਆ ਤਿੰਨ ਲੜਾਈ ਤਾਂ ਬੱਚਿਆ ਦੇ ਸਲੇਬਸ ਵਿਚ ਸਰਕਾਰ ਨੇ ਸ਼ਾਮਲ ਕੀਤੀਆਂ  ਹਨ ਪਰ ਸਰਹਿੰਦ ਫਤਿਹ ਦੀ ਜੰਗ ਸਰਕਾਰ ਵਲੋ ਸਲੇਬਸ ਵਿਚ ਸ਼ਾਮਲ ਨਹੀ ਕੀਤੀ ਗਈ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੌਰਵਮਈ ਇਤਿਹਾਸ ਤੋ ਵਾਂਝੇ ਰੱਖਣ ਵਾਲੀ ਗੱਲ ਹੈ। 
ਇਸ ਸਮੇ ਸ੍ਰੀ ਬਾਵਾ ਨੇ ਬੋਲਦੇ ਹੋਏ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਜੀ ਮਹਾਰਾਜ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਹੋਏ ਮਿਲਾਪ ਤੋ ਬਾਅਦ ਜਿਸ ਰਸਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਮੁਗਲ ਰਾਜ ਦਾ ਖਾਤਮਾ ਕਰਦੇ ਹੋਏ ਚੱਪੜ ਚਿੜੀ ਦੇ ਇਤਿਹਾਸਕ ਮੈਦਾਨ ਵਿਚ ਪਹੁੰਚੇ ਅਤੇ ਸਰਹੰਦ ਦੇ ਸੂਬੇਦਾਰ ਵਜੀਰ ਖਾਂ ਦਾ ਖਾਤਮਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਛੋਟੇ ਸ਼ਾਹਿਬਜਾਦਿਆ ਦੀ ਸ਼ਹਾਦਤ ਦਾ ਬਦਲਾ ਲਿਆ ਉਸ ਮਾਰਗ ਦਾ ਨਾਮ ''ਬਾਬਾ ਬੰਦਾ ਸਿੰਘ ਬਹਾਦਰ ਮਾਰਗ'' ਰੱਖਿਆ ਜਾਵੇ ਅਤੇ ਉਹਨਾ ਕੇਦਰ ਸਰਕਾਰ ਤੋ ਮੰਗ ਕੀਤੀ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ਤੇ ਡਾਕ ਟਿਕਟ ਜਾਰੀ ਕਰੇ ਅਤੇ ਬਾਬਾ ਜੀ ਦੇ ਜੀਵਨ ਨਾਲ ਸਬੰਧਿਤ ਇਤਿਹਾਸਕ ਅਸਥਾਨਾਂ ਪੁੰਛ ਰਜੌਰੀ ਜੰਮੂ ਕਸ਼ਮੀਰ (ਜਨਮ ਅਸਥਾਨ), ਦਿੱਲੀ ਮਹਿਰੌਲੀ (ਸ਼ਹੀਦੀ ਸਥਾਨ), ਗੁਰਦਾਸਨੰਗਲ ਗੜੀ ਗੁਰਦਾਸਪੁਰ (ਪੰਜਾਬ) ਜਿਸ ਸਥਾਨ ਤੇ ਬਾਬਾ ਜੀ ਨੂੰ ਗ੍ਰਿਫਤਾਰ ਕਰਕੇ ਰੱਖਿਆ ਗਿਆ ਅਤੇ ਬਾਅਦ ਵਿਚ ਬਾਬਾ ਜੀ ਨੂੰ 740 ਸਿੰਘਾਂ ਸਮੇਤ ਗ੍ਰਿਫਤਾਰ ਕਰਕੇ ਲਾਹੌਰ ਰਾਂਹੀ ਦਿੱਲੀ ਲਿਆਂਦਾ ਗਿਆ ਅਤੇ ਮੁਖਲਸਗੜ (ਲੋਹਗੜ) ਸਿੱਖ ਰਾਜ ਦੀ ਪਹਿਲੀ ਰਾਜਧਾਨੀ ਹਰਿਆਣਾ, ਇਹਨਾ ਸਥਾਨਾ ਦੀ ਸਾਂਭ ਸੰਭਾਲ ਕੇਦਰ ਸਰਕਾਰ ਦਾ ਪੁਰਾਤਤਵ ਵਿਭਾਗ ਕਰੇ। 
ਇਸ ਸਮੇ ਉਹਨਾ ਡਾ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਭਾਰਤ ਸਰਕਾਰ ਵਲੋ ਸ੍ਰੀ ਹਜੂਰ ਸਾਹਿਬ ਨਾਦੇੜ ਵਿਖੇ ਕਰਵਾਈ ਸੇਵਾ ਦੀ ਸ਼ਲਾਘਾ ਕੀਤੀ ਅਤੇ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਦੀ ਸੇਵਾ ਲਈ ਵੀ ਅਪੀਲ ਕੀਤੀ। 
ਇਸ ਸਮੇ ਉਹਨਾ ਦੇ ਨਾਮ ਹੋਰਨਾ ਤੋ ਇਲਾਵਾ ਪਰਮਜੀਤ ਸਿੰਘ, ਗੁਰਇੰਦਰਜੀਤ ਕੌਰ, ਜਗਰਾਜ ਸਿੰਘ, ਦਲਜੀਤ ਸਿੰਘ, ਸਤਮਿੰਦਰ ਕੌਰ, ਐਲ.ਕੇ ਗੁਪਤਾ, ਹਰਪ੍ਰੀਤ ਸਿੰਘ, ਜੋਗਿੰਦਰ ਸਿੰਘ, ਆਤਮਾ ਸਿੰਘ, ਬੀਬੀ ਸੁਖਦੇਵ ਕੌਰ, ਗੁਰਮੇਲ ਸਿੰਘ, ਜਗਤੇਜ ਸਿੰਘ, ਰਛਪਾਲ ਸਿੰਘ, ਗੁਰਮੀਤ ਸਿੰਘ, ਜਗਮੋਹਨ ਸਿੰਘ, ਸੁਖਦੇਵ ਸਿੰਘ, ਰਣਜੀਤ ਸਿੰਘ, ਰੁਪਿੰਦਰ ਕੌਰ, ਕੁਲਦੀਪ ਕੌਰ, ਸੁਰਿੰਦਰ ਕੌਰ, ਗੁਡੂ ਰਾਣੀ, ਅਮਰਜੀਤ ਕੌਰ, ਸਵਰਨਜੀਤ ਕੌਰ, ਮਨਜੀਤ ਕੌਰ, ਅਜਮੇਰ ਸਿੰਘ, ਕਰਮਜੀਤ ਸਿੰਘ, ਰਣਧੀਰ ਸਿੰਘ, ਰਾਜੇਸ਼ ਕੁਮਾਰ, ਰਘੁਬੀਰ ਸਿੰਘ ਅਤੇ ਡਿੰਪਲ ਰਾਣੀ ਵੀ ਹਾਜਰ ਸਨ। 

No comments: