Saturday, August 03, 2013

ਦਸੂਹਾ-ਗੜ੍ਹਦੀਵਾਲਾ ਸਾਹਿਤ ਸਭਾ ਦੀ ਮਾਸਿਕ ਇਕੱਤਰਤਾ

Fri, Aug 2, 2013 at 9:35 PM
ਕਹਾਣੀਕਾਰ ਲਾਲ ਸਿੰਘ ਦਾ ਕੈਨੇਡਾ ਫੇਰੀ ਤੋਂ ਬਾਦ ਦਸੂਹਾ ਵਿਖੇ ਨਿੱਘਾ ਸਵਾਗਤ
ਮੀਟਿੰਗ ਦੌਰਾਨ ਕਹਾਣੀਕਾਰ ਲਾਲ ਸਿੰਘ ਦਸੂਹਾ ਨਾਲ ਪ੍ਰਿੰਸਿਪਲ ਨਵਤੇਜ ਸਿੰਘ ਗੜ੍ਹਦੀਵਾਲਾ, ਸ਼ਾਇਰ ਤਰਸੇਮ ਸਫਰੀ, ਅਮਰੀਕ ਡੋਗਰਾ, ਰਿਟਾਇਰਡ ਪ੍ਰੋਫੈਸਰ ਬਲਦੇਵ ਬੱਲੀ, ਸ਼ਾਇਰ ਗੁਰ ਇਕ਼ਬਾਲ ਸਿੰਘ,ਬੋਦਲ, ਸ਼ਾਇਰ ਕਰਨੈਲ ਸਿੰਘ ਅਤੇ ਦਿਲਪ੍ਰੀਤ ਕਾਹਲੋਂ। 

ਦਸੂਹਾ, 2 ਜੁਲਾਈ (ਪੰਜਾਬ ਸਕਰੀਨ ਬਿਊਰੋ)-ਸਾਹਿਤ ਅਤੇ ਕਲਾ ਨੂੰ ਸਮਰੱਪਿਤ, ਦਸੂਹਾ ਗੜ੍ਹਦੀਵਾਲਾ ਸਾਹਿਤ ਸਭਾ (ਰਜ਼ਿ.) ਦੀ ਮੀਟਿੰਗ ਸਭਾ ਦੇ ਦਫਤਰ ਮੁਹੱਲਾ ਨਿਹਾਲਪੁਰ ਵਿਖੇ ਹੋਈ। ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਪ੍ਰਸਿੱਧ ਕਹਾਣੀਕਾਰ  ਲਾਲ ਸਿੰਘ ਦੇ ਕਨੈਡਾ ਦੇ ਦੌਰੇ ਤੋਂ ਵਾਪਸ ਆਉਣ ਤੇ ਉਨਾਂ ਦਾ ਸਭਾ ਦੇ ਮੈਂਬਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਕ ਮੌਕੇ ਕਹਾਣੀਕਾਰ ਲਾਲ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਕਨੈਡਾ ਦੇ ਸ਼ਹਿਰ ਕੈਲਗਿਰੀ ਅਤੇ ਐਡਮਿੰਟਨ ਵਿੱਚ ਪੰਜਾਬੀਆਂ ਦੀ ਭਰਪੂਰ ਵਸੋਂ ਹੈ ਅਤੇ ਉਨਾਂ ਲੋਕਾਂ ਦੀ ਨੈਤਿਕਤਾ ਅਤੇ ਦੇਸ਼ ਭਗਤੀ ਪ੍ਰਸੰਸਾ ਯੋਗ ਹੈ। ਉਨਾਂ ਦੱਸਿਆ ਕਿ ਇਨਾਂ ਸ਼ਹਿਰਾਂ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪ੍ਰਫੁੱਲਤਾ ਲਈ ਸਾਹਿਤ ਸਭਾਵਾਂ ਬਣੀਆਂ ਹੋਈਆਂ ਹਨ ਜੋ ਆਪਣਾ ਭਰਪੂਰ ਯੋਗਦਾਨ ਪੰਜਾਸੀ ਸਾਹਿਤ ਦੀ ਸਾਂਭ-ਸੰਭਾਲ ਲਈ ਪਾ ਰਹੀਆਂ ਹਨ। ਗੁਰਇਕਬਾਲ ਸਿੰਘ ਬੋਦਲ ਦਫਤਰ ਸੈਕਟਰੀ ਨੇ ਦੱਸਿਆ ਕਿ ਕਨੈਡਾ ਦੇ ਸਾਹਿਤ ਪ੍ਰੇਮੀਆਂ ਵਲੇਂ ਕਹਾਣੀਕਾਰ ਲਾਲ ਸਿੰਘ ਨੂੰ ਉਨਾਂ ਦੀਆਂ ਸਾਹਿਤਕ ਪ੍ਰਾਪਤੀਆਂ ਲਈ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਸਾਹਿਤ ਸਭਾ ਵਲੇਂ ਕਈ ਮਤੇ ਵੀ ਪਾਸ ਕੀਤੇ ਗਏ ਜਿਨਾਂ ਵਿੱਚ ਕੇਂਦਰੀ ਲੇਖਕ ਸਭਾ ਨੂੰ ਬੇਨਤੀ ਰੂਪੀ ਹਦਾਇਤ ਕੀਤੀ ਗਈ ਕਿ ਗ਼ਦਰ ਲਹਿਰ ਦੇ ਸ਼ਤਾਬਦੀ ਸਮਾਰੋਹਾਂ ਨੂੰ ਦੇਖਦਿਆਂ ਹੋਇਆਂ ਜ਼ਿਲਾ ਪੱਧਰ ਤੇ ਸੈਮੀਨਾਰ ਲਗਾਏ ਜਾਣ। ਪੰਜਾਬ ਸਰਕਾਰ ਵਲੋਂ ਅਜ਼ਾਦੀ ਸੰਗਰਾਮ ਦੇ ਗ਼ਦਰੀ ਯੋਧਿਆਂ ਦੇ ਸੰਘਰਸ਼, ਜੀਵਨ ਅਤੇ ਪ੍ਰਾਪਤੀਆਂ ਨੂੰ ਪੇਸ਼ ਕਰਦੇ ਵਿਸ਼ੇ ਨੌਵੀਂ ਅਤੇ ਦਸਵੀਂ ਨੂੰ ਜਰੂਰ ਪੜਾਏ ਜਾਣ ਅਤੇ ਪੰਜਾਬ ਸਰਕਾਰ ਵਲੋਂ ਹਰ ਸਾਲ ਗ਼ਦਰੀ ਬਾਬਿਆਂ ਦਾ ਦਿਨ ਰਾਜ ਪੱਧਰ ਤੇ ਮਨਾਇਆ ਜਾਣਾ ਚਾਹੀਦਾ ਹੈ। ਸਭਾ ਵਲੋਂ ਜ਼ਿਲਾ ਕਪੂਰਥਲਾ ਦੇ ਸਾਹਿਤਕਾਰ ਅਮਰਨਾਥ ਕੌਸ਼ਤਭ ਦੇ ਅਕਾਲ ਚਲਾਣਾ ਕਰਨ ਤੇ ਸ਼ੋਕ ਮਤਾ ਵੀ ਪਾਸ ਕੀਤਾ ਗਿਆ। ਸਮਾਗਮ ਦੇ ਅਖੀਰ ਵਿੱਚ ਕਵੀ ਦਰਬਾਰ ਹੋਇਆ ਜਿਸ ਵਿੱਚ ਕਰਨੈਲ ਸਿੰਘ ਨੇਕਨਾਮਾਂ, ਪ੍ਰੋਂ ਬਲਦੇਵ ਬੱਲੀ ਅਤੇ ਤਰਸੇਮ ਸਿੰਘ ਸਫ਼ਰੀ ਵਲੋਂ ਗ਼ਜ਼ਲਾਂ, ਨਵਤੇਜ ਗੜ੍ਹਦੀਵਾਲਾ ਵਲੋਂ ਕਵਿਤਾ ਸਿਕਦਾਰ ਮਨੁੱਖ, ਅਮਰੀਕ ਡੋਗਰਾ ਵਲੋਂ ਰੁੱਖ ਜਦ ਰੁਦਨ ਕਰੇ, ਗੁਰਇਕਬਾਲ ਸਿੰਘ ਬੋਦਲ ਵਲੋਂ ਮਹੀਨਾ ਸਾਉਣ ਦਾ ਅਤੇ ਦਿੱਲਪ੍ਰੀਤ ਸਿੰਘ ਕਾਹਲੋਂ ਵਲੋਂ ਛੋਟਾ ਰੁੱਖ ਵੱਡਾ ਰੁੱਖ ਕਵਿਤਾਵਾਂ ਪੇਸ਼ ਕੀਤੀ ਗਈ।


No comments: