Friday, August 23, 2013

ਬੀ. ਐੱਸ. ਐੱਨ. ਐੱਲ. ਦੇ ਮੁਲਾਜ਼ਮਾਂ ਦਾ ਸੰਘਰਸ਼ ਜਾਰੀ

ਮੰਗਾਂ ਨਾ ਮੰਨੀਆਂ ਗਈਆਂ ਤਾਂ ਤੇਜ਼ ਹੋ ਸਕਦਾ ਹੈ ਸੰਘਰਸ਼ 
ਲੁਧਿਆਣਾ:ਭਾਰਤ ਸੰਚਾਰ ਨਿਗਮ ਲਿਮਟਿਡ ਦੇ ਮੁਲਾਜਮਾਂ ਵੱਲੋਂ ਕੌਮੀ ਪਧਰ ਤੇ ਆਏ ਸੰਘਰਸ਼ ਦੇ ਸੜਦੇ ਨੂੰ ਪੰਜਾਬ ਭਰ 'ਚ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈਲੁਧਿਆਣਾ ਵਿੱਚ ਕਾਮਰੇਡ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਬੀ ਐਸ ਐਨ ਐਲ ਮੁਲਾਜਮਾਂ ਨੇ ਆਪਣੀ ਹੜਤਾਲ ਦੇ ਦੂਜੇ ਦਿਨ ਵੀ ਮੈਨੇਜਮੈਂਟ ਅਤੇ ਸਰਕਾਰ ਦੇ ਖਿਲਾਫ਼ ਜੋਸ਼ੀਲੀ ਨਾਅਰੇਬਾਜ਼ੀ ਕੀਤੀ। ਮੁਲਾਜ਼ਮ ਆਗੂਆਂ ਨੇ ਆਪਣੀਆਂ ਮੰਗਾਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਸਪਸ਼ਟ ਕੀਤਾ ਕਿ ਮੰਗਾਂ ਪੂਰੀਆਂ ਕਰਵਾਏ ਬਿਨਾ ਓਹ ਸੰਘਰਸ਼ਾਂ ਦਾ ਇਹ ਹੱਕੀ ਸਿਲਸਿਲਾ ਬੰਦ ਨਹੀਂ ਕਰਨਗੇ।
ਸੰਗਰੂਰ: ਜ਼ਿਲਾ ਸੰਗਰੂਰ ਵਿੱਚ ਵੀ ਬੀ. ਐੱਸ. ਐੱਨ. ਐੱਲ. ਮੁਲਾਜਮਾਂ ਦੇ ਸਾਂਝੇ ਮੋਰਚੇ ਵੱਲੋਂ ਦਿੱਤੇ ਤਿੰਨ ਰੋਜ਼ਾ ਧਰਨੇ ਦੇ ਦੂਜੇ ਦਿਨ ਬੀ. ਐੱਸ. ਐੱਨ. ਐੱਲ. ਦੇ ਦਫ਼ਤਰ ਸਾਹਮਣੇ ਭਰਵਾਂ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਸਮੂਹ ਮੁਲਾਜਮਾਂ ਨੇ ਵਧ ਚੜ੍ਹ ਕੇ ਭਾਗ ਲਿਆ ਇਸ ਧਰਨੇ ਨੂੰ ਬੀ. ਐੱਸ. ਐੱਨ. ਐੱਲ. ਇੰਪਲਾਈਜ਼ ਯੂਨੀਅਨ ਦੇ ਜ਼ਿਲਾ ਸਕੱਤਰ ਰਮੇਸ਼ਵਰ ਦਾਸ ਤੇ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਧਾਲੀਵਾਲ ਨੇ ਸੰਬੋਧਨ ਕੀਤਾ। ਇਹਨਾਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਸਰਕਾਰ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਸੰਬੰਧੀ ਸਰਕਾਰ ਟਾਲ-ਮਟੋਲ ਦੀ ਨੀਤੀ ਅਪਣਾ ਰਹੀ ਹੈ। ਇਹਨਾਂ ਆਗੂਆਂ ਨੇ ਮੁਲਾਜ਼ਮ ਵਿਰੋਧੀ ਨੀਤੀਆਂ ਖਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਦੀਆਂ ਤਰੱਕੀਆਂ ਅਤੇ ਤਨਖਾਹਾਂ ਵਿਚ ਅਹਿਮ ਤਰੁੱਟੀਆਂ ਜਿਵੇਂ ਐੱਲ. ਟੀ. ਸੀ., ਮੈਡੀਕਲ ਭੱਤਾ, ਬੋਨਸ ਅਤੇ ਬੀ. ਐੱਸ. ਐੱਨ. ਐੱਲ. ਵਿਚ ਭਰਤੀ ਹੋਏ ਮੁਲਾਜ਼ਮਾਂ ਲਈ ਪੈਨਸ਼ਨ, ਪੰਜ ਦਿਨਾਂ ਦਾ ਹਫ਼ਤਾ ਆਦਿ ਕਾਫੀ ਦੇਰ ਤੋਂ ਲਟਕ ਰਹੀਆਂ ਹਨ ਜੇ ਹੁਣ ਵੀ ਇਹਨਾਂ ਨੂੰ ਨਾ ਮੰਨਿਆ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅਤੇ ਕੇਂਦਰੀ ਯੂਨੀਅਨ ਦੇ ਸੱਦੇ 'ਤੇ ਕਿਸੇ ਵੀ ਸਮੇਂ ਕਿਸੇ ਵੀ ਜੋਸ਼ੀਲੇ ਸੰਘਰਸ਼ ਦਾ ਐਲਾਨ ਕੀਤਾ ਜਾ ਸਕਦਾ ਹੈ। ਜੇ ਕੇਂਦਰੀ ਲੀਡਰਸ਼ਿਪ ਵੱਲੋਂ ਅਜਿਹਾ ਐਲਾਨ ਕੀਤਾ ਜਾਂਦਾ ਹੈ ਤਾਂ ਉਸਨੂੰ ਪੂਰਾ ਕਰਨ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ। ਮੁਲਾਜਮਾਂ ਨੇ ਲੰਮੇ ਸੰਘਰਸ਼ਾਂ ਲੈ ਆਪਣੀ ਕਮਰ ਕਸ ਲਈ ਹੈ ਇਸ ਧਰਨੇ ਨੂੰ ਮਲੇਰਕੋਟਲਾ ਇਕਾਈ ਦੇ ਬ੍ਰਾਂਚ ਸਕੱਤਰ ਗੁਰਮੀਤ ਸਿੰਘ, ਸੁਨਾਮ ਇਕਾਈ ਦੇ ਪ੍ਰਧਾਨ ਗੁਰਜੰਟ ਸਿੰਘ, ਬਰਨਾਲਾ ਇਕਾਈ ਦੇ ਪ੍ਰਧਾਨ ਸੁਰਿੰਦਰ ਕੁਮਾਰ, ਧੂਰੀ ਸ਼ਾਖਾ ਦੇ ਬਰਾਂਚ ਸਕੱਤਰ ਰੇਸ਼ਮ ਸਿੰਘ ਨੇ ਵੀ ਸੰਬੋਧਨ ਕੀਤਾ।
-----------------------

ਨਹੀਂ ਰਹੀ ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਕਲਿਆਣ ਕੌਰ

No comments: