Friday, August 23, 2013

ਭਾਈ ਭਿਉਰਾ ਪੁਲਿਸ ਦੇ ਸਖਤ ਸੁਰਖਿਆ ਹੇਠ ਅਦਾਲਤ 'ਚ ਪੇਸ਼

Thu, Aug 22, 2013 at 10:50 PM
ਜੇ ਪ੍ਰੋ. ਭੁੱਲਰ ਨੂੰ ਫਾਂਸੀ ਹੋਈ ਤਾਂ ਜ਼ਰੂਰੀ ਹੋ ਜਾਵੇਗਾ ਖਾਲਿਸਤਾਨ
ਨਵੀਂ ਦਿੱਲੀ: 22 ਅਗੱਸਤ 2013:(ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ): ਇਥੋਂ ਦੀ ਇਕ ਅਦਾਲਤ ਵਿਚ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਸਪੈਸ਼ਲ ਸੈਲ ਦੇ ਐਫ. ਆਈ. ਆਰ ਨੰ 24/06 ਧਾਰਾ 121 ਏ ,307 ਅਤੇ 186 ਅਧੀਨ ਮਾਨਨੀਯ ਜੱਜ ਸ਼੍ਰੀ ਰਾਜ ਕਪੂਰ ਦੀ ਕੋਰਟ ਵਿਚ ਸਮੇਂ ਤੋਂ ਤਕਰੀਬਨ ਇਕ ਘੰਟਾ ਦੇਰੀ ਨਾਲ ਪੇਸ਼ ਕੀਤਾ ਗਿਆ।ਇਸ ਮਾਮਲੇ ਵਿਚ ਗਵਾਹੀਆਂ ਚਲ ਰਹੀਆਂ ਹਨ।ਅਜ ਕੋਰਟ ਵਿਚ ਤਕਰੀਬਨ ਅੱਧੇ ਘੰਟੇ ਤਕ ਚਲੀ ਬਹਿਸ ਵਿਚ ਗਵਾਹਾਂ ਨੇ ਹਾਜਿਰ ਹੋ ਕੇ ਅਪਣੀ ਗਵਾਹੀ ਦਰਜ ਕਰਵਾਈ । ਭਾਈ ਭਿਉਰਾ ਦੇ ਵਕੀਲ ਵਿਕਾਸ ਪਢੋਰਾ ਨੇ ਅਜ ਵੀ ਗਵਾਹਾਂ ਨਾਲ ਜੋਰਦਾਰ ਕਰਾਸ ਬਹਿਸ  ਕਰਦਿਆਂ ਪਹਿਲਾਂ ਵਾਂਗ ਉਨ੍ਹਾਂ ਨੂੰ ਕਈ ਪਖੋਂ ਨਿਰੁਤਰ ਕਰਕੇ ਬਗਲੇ ਝਾਂਕਣ ਨੂੰ ਮਜਬੂਰ ਕਰਦਿਆਂ ਮਾਮਲੇ ਵਿਚ ਅਪਣੀ ਪਕਡ਼ ਬਣਾ ਲਈ ਹੈ। ਭਾਈ ਭਿਉਰਾ ਨੇ ਅਪਣੇ ਭਰਾਤਾ ਭਾਈ ਜਰਨੈਲ ਸਿੰਘ ਰਾਹੀ ਕਿਹਾ ਕਿ 31 ਅਗਸਤ ਨੂੰ ਕੌਮੀ ਸ਼ਹੀਦ ਅਤੇ ਪਹਿਲੇ ਮਨੁੱਖੀ ਬੰਬ ਭਾਈ ਦਿਲਾਵਰ ਸਿੰਘ ਦੀ ਬਰਸੀ ਮੌਕੇ ਸਿੱਖ ਸੰਗਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਵੱਧ ਤੋਂ ਵੱਧ ਆਪਣੀਆਂ ਹਾਜ਼ਰੀਆਂ ਲਗਵਾਉਣ। ਪ੍ਰੋ. ਭੁੱਲਰ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਆਪਣਾ ਵੋਟ ਬੈਂਕ ਪੱਕਾ ਕਰਨ ਵਾਸਤੇ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਨੂੰ ਫਾਂਸੀ ਚੜ੍ਹਾਉਂਦੀ ਹੈ ਤਾਂ ਇਹ 
ਸਾਡੇ ਸਾਰਿਆਂ ਵਾਸਤੇ ਸਹਿਣ ਯੋਗ ਨਹੀ ਹੋਵੇਗਾ ਅਤੇ ਇਸ ਨਾਲ ਸਿੱਖਾਂ ਦਾ ਇਸ ਦੇਸ਼ ਵਿਚ ਬਣ ਰਹੇ ਵਿਸ਼ਵਾਸ ਨੂੰ ਗਹਿਰਾ ਧੱਕਾ ਲੱਗੇਗਾ ਜਿਸ ਨਾਲ ਸਿੱਖ ਕੌਮ ਵਲੋਂ ਆਪਣਾ ਘਰ ਖਾਲਿਸਤਾਨ ਬਣਾਉਣਾ ਜਰੂਰੀ ਹੋ ਜਾਵੇਗਾ। ਸਿੱਖ ਕੌਮ ਦੇ ਸਮੂਹ ਲੀਡਰਾਂ ਸਣੇ ਜੱਥੇਦਾਰ ਸਾਹਿਬਾਨਾਂ ਦਾ ਇਹ ਫ਼ਰਜ ਬਣਦਾ ਹੈ ਕਿ ਸਮੇਂ ਸਿਰ ਕਦਮ ਚੁੱਕ ਕੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਬਚਾਉਣ ਲਈ ਯਤਨ ਕੀਤੇ ਜਾਣ । ਅੱਜ ਕੋਰਟ ਵਿਚ ਭਾਈ ਭਿਉਰਾ ਨੂੰ ਮਿਲਣ ਵਾਸਤੇ ਉਨ੍ਹਾਂ ਦੇ ਭਰਾਤਾ 
ਭਾਈ ਜਰਨੈਲ ਸਿੰਘ ਅਤੇ ਹੋਰ ਬਹੁਤ ਸਾਰੇ ਸਿੰਘ ਹਾਜਿਰ ਸਨ । ਭਾਈ ਭਿਉਰਾ ਵਲੋਂ ਅਜ ਕੋਰਟ ਵਿਚ ਵਕੀਲ ਵਿਕਾਸ ਪਢੋਰਾ ਅਤੇ ਚਮਨ ਚੋਧਰੀ ਹਾਜਰ ਹੋਏ ਸਨ। ਭਾਈ ਭਿਉਰਾ ਦੇ ਮਾਮਲੇ ਦੀ ਅਗਲੀ ਸੁਣਵਾਈ 21 ਸਤੰਬਰ  ਨੂੰ ਹੋਵੇਗੀ।

ਨਹੀਂ ਰਹੀ ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਕਲਿਆਣ ਕੌਰ

No comments: