Tuesday, August 27, 2013

ਵਾਤਾਵਰਨ ਦੀ ਸ਼ੁਧਤਾ ਲਈ ਬੂਟੇ ਲਗਾਉਣਾ ਜਰੂਰੀ ਹੈ--ਬਰਾੜ

ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਵਿਖੇ ਹੋਇਆ ਵਿਸ਼ੇਸ਼ ਆਯੋਜਨ 
ਬੂਟੇ ਲਗਾ ਕੇ ਅਤੇ ਬੂਟੇ ਵੰਡ ਕੇ ਮਨਾਇਆ ਵਣ ਮਹਾਉਤਸਵ
ਲੁਧਿਆਣਾ/ਮੁਲਾਂਪੁਰ: 26 ਅਗਸਤ 2013: (ਵਿਸ਼ਾਲ/ਪੰਜਾਬ ਸਕਰੀਨ): ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਵਲੋ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਜਿਲਾ ਵਣ ਅਫਸਰ ਦਲਜੀਤ ਸਿੰਘ ਬਰਾੜ, ਉਘੇ ਇਤਿਹਾਸਕਾਰ ਡਾ ਸ਼ਿਵਰਾਜ ਸਿੰਘ, ਮਹੰਤ ਗਿਆਨ ਦਾਸ ਮਕਸੂਦੜਾ ਅਤੇ ਕਰਨੈਲ ਸਿੰਘ ਗਿੱਲ ਪ੍ਰਧਾਨ ਫਾਊਡੇਸ਼ਨ ਪੰਜਾਬ ਦੀ ਅਗਵਾਈ ਵਿਚ ਬੂਟੇ ਲਗਾ ਕੇ ਅਤੇ ਬੂਟੇ ਵੰਡ ਕੇ ਵਣਮਹਾਉਤਸਵ ਦਾ ਦਿਹਾੜਾ ਮਨਾਇਆ ਗਿਆ। ਇਸ ਸਮੇ ਪ੍ਰਮੇਸ਼ਵਰ ਸਿੰਘ, ਕੁਲਦੀਪ ਸਿੰਘ ਵਣ ਵਿਭਾਗ ਅਫਸਰ, ਤਨਵੀਰ ਸਿੰਘ ਰਣੀਆ ਮੈਬਰ ਜਿਲਾ ਪ੍ਰੀਸ਼ਦ, ਰਣਬੀਰ ਸਿੰਘ ਖੰਨਾ ਸਕੱਤਰ ਫਾਊਡੇਸ਼ਨ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
ਇਸ ਸਮੇ ਬੋਲਦੇ ਸ: ਬਰਾੜ ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਗਾਉਣਾ ਜਰੂਰੀ ਹੈ। ਉਹਨਾ ਕਿਹਾ ਕਿ ਸੁੱਧ ਵਾਤਾਵਣ ਵਿਚ ਹੀ ਅਸੀ ਨਿਰੋਗ ਜੀਵਨ ਬਤੀਤ ਕਰ ਸਕਦੇ ਹਾਂ। ਉਹਨਾ ਕਿਹਾ ਕਿ ਬੂਟੇ ਪ੍ਰਾਪਤ ਕਰਨ ਲਈ ਕੋਈ ਪੈਸਾ ਨਹੀ ਲਿਆ ਜਾਦਾ। ਉਹਨਾਂ ਕਿਹਾ ਕਿ ਇਸ ਨੇਕ ਕੰਮ ਲਈ ਪੰਚਾਇਤਾਂ ਅਤੇ ਸਮਾਜ ਸੇਵੀ ਸੰਸਥਾਂਵਾਂ ਨੂੰ ਮੋਹਰੀ ਰੋਲ ਅਦਾ ਕਰਨਾ ਚਾਹੀਦਾ ਹੈ। ਉਹਨਾਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਵਲੋ ਹਰ ਸਾਲ ਬੂਟੇ ਲਗਾਉਣ ਅਤੇ ਬੂਟੇ ਵੰਡਣ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਸਮੇ ਮਹੰਤ ਗਿਆਨ ਦਾਸ ਅਤੇ ਸ੍ਰੀ ਬਾਵਾ ਨੇ ਕਿਹਾ ਕਿ ਹਰ ਸਾਲ ਪੰਚਾਇਤਾ ਲਈ ਹਰ ਪਿੰਡ ਵਿਚ ਘੱਟੋ ਘੱਟ 500 ਬੂਟੇ ਲਗਾਉਣਾ ਅਤੇ ਸਾਭਣਾ ਜਰੂਰੀ ਬਣਾਇਆ ਜਾਵੇ ਤਾਂ ਕਿ ਅਸੀ ਹਰਿਆਵਲ ਲਿਆ ਕੇ ਵਾਤਾਵਰਣ ਦੀ ਸ਼ੁੱਧਤਾ ਨੂੰ ਕਾਇਮ ਰੱਖ ਸਕੀਏ।
ਇਸ ਸਮੇ ਹੋਰਨਾ ਤੋ ਇਲਾਵਾ ਐਸ.ਕੇ ਗੁਪਤਾ, ਰਘੁਬੀਰ ਸਿੰਘ ਬਹਿਲ, ਤੇਜਾ ਸਿੰਘ ਗਰੇਵਾਲ, ਸਾਜਨ ਮਲਹੋਤਰਾ ਜਗਰਾੳ, ਬਲਵਿੰਦਰ ਸਿੰਘ ਗਾਂਧੀ, ਗੁਰਮੀਤ ਸਿੰਘ, ਗੁਰਚਰਨ ਸਿੰਘ ਅਤੇ ਗੁਰਮੇਲ ਸਿੰਘ ਹਾਜਰ ਹੋਏ।

No comments: