Saturday, August 17, 2013

ਦਿੱਲੀ ਵਿਚ ਭੜਕੀ ਹਿੰਸਾ ਆਖਿਰ ਕਿਸ ਚਾਲ ਦਾ ਹਿੱਸਾ

Fri, Aug 16, 2013 at 11:20 PM
22 ਤੋ ਜਿਆਦਾ ਫੱਟੜ ਅਤੇ ਵੱਡੀ ਪਧਰ ਤੇ ਸਾੜਫੂਕ ਪਰ ਮੀਡੀਆ ਖਾਮੋਸ਼  
ਕਿਤੇ ਇਹ ਜਾਣਬੂਝ ਕੇ ਕਿਸੇ ਪਾਰਟੀ ਵਲੋਂ ਅਪਣਾ ਵੋਟ ਬੈਂਕ ਪੱਕਾ ਕਰਨ ਲਈ ਸੋਚੀ ਸਮਝੀ ਸਾਜਿਸ਼ ਤਹਿਤ ਮੁੜ ਸਿੱਖ ਨਸ਼ਲਕੁਸ਼ੀ ਕਰਵਾਉਣ ਦੀ ਕੋਈ ਡੂੰਘੀ ਚਾਲ ਤੇ ਨਹੀ? 
ਹਿੰਸਾ ਕਰਨ/ਕਰਾਉਣ ਅਤੇ ਖਬਰ ਨੂੰ ਦਬਾਉਣ ਦਾ ਤਜਰਬਾ ਫਿਰ ਕਾਮਯਾਬ ?
ਨਵੀਂ ਦਿੱਲੀ 16 ਅਗਸਤ 2013 (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ ਬਿਊਰੋ): ਜਦੋਂ 15 ਅਗਸਤ ਨੂੰ ਦੇਸ਼ ਦੇ ਹੋਰਨਾਂ ਭਾਗਾਂ ਵਾਂਗ ਹਿੰਦੁਸਤਾਨ ਦੀ ਅਜ਼ਾਦੀ ਦਾ ਦਿਨ ਰਾਜਧਾਨੀ ਦਿੱਲੀ ਵਿਚ ਵੀ ਮਨਾਇਆ ਜਾ ਰਿਹਾ ਸੀ ਉਦੋਂ ਤਿਲਕ ਵਿਹਾਰ ਵਿੱਚ ਵੱਡੀ ਪਧਰ ਤੇ ਹਿੰਸਾ ਹੋ ਰਹੀ ਸੀ ਅਤੇ ਗੋਲੀਆਂ ਚੱਲ ਰਹੀਆਂ ਸਨ। ਸਭ ਤੋਂ ਵੱਡੀ ਜਮਹੂਰੀਅਤ ਦਾ ਦਮ ਭਰਨ ਵਾਲੇ ਇਸ ਦੇਸ਼੍ਦੇ ਸਿਸਟਮ ਵਿੱਚ ਦੇਸ਼ ਦੇ ਬਾਕੀ ਹਿੱਸਿਆਂ ਤੱਕ ਇਸ ਸਾਰੇ ਮਾਮਲੇ ਦੀ ਸੱਚੀ ਖਬਰ ਪਹੁੰਚਾਉਣ ਵਾਲਾ ਕੋਈ ਨਹੀਂ ਸੀ ਕਿਸੇ "ਮਾਮੂਲੀ ਜਹੀ ਗੱਲ" ਤੋਂ ਭੜਕੀ ਦੱਸੀ ਜਾਂਦੀ ਇਸ ਹਿੰਸਾ ਦੀ ਕਵਰੇਜ ਕਰਨ ਲਈ ਮੁੱਖ ਧਾਰਾ ਦਾ ਮੀਡੀਆ ਤਾਂ ਜਿਵੇਂ ਬਿਲਕੁਲ ਹੀ ਅਨਜਾਣ ਬਣ ਗਿਆ ਸੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਇਸ ਮਕਸਦ ਲਈ ਚੁਣਿਆ ਗਿਆ ਛੁੱਟੀ ਦਾ ਦਿਨ ਉਹਨਾਂ ਦੇ ਬਹਾਨੇ ਨੂੰ ਹੋਰ ਸਹੀ ਦਰਸਾ ਰਿਹਾ ਸੀ! ਮੀਡੀਆ ਦੀ ਮੁੱਖ ਧਾਰਾ ਵੱਲੋਂ ਪਿਠ ਦਿਖਾਉਣ ਤੇ ਇਹ ਜਿੰਮੇਵਾਰੀ ਨਿਭਾਈ ਸਿੱਖ ਚੈਨਲ, ਫੇਸਬੁਕ ਅਤੇ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਮੁਖੀ ਦੀ ਐਸ ਗਿੱਲ ਅਤੇ ਕੁਝ ਹੋਰ ਜ਼ਿੰਮੇਵਾਰ ਆਨਲਾਈਨ ਪਰਚਿਆਂ, ਵੈਬਸਾਈਟਾਂ ਅਤੇ ਬਲਾਗਾਂ ਨੇ ਆਪੋ ਆਪਣੇ ਸੀਮਿਤ ਸਾਧਨਾਂ ਦੇ ਆਸਰੇ। ਇਸ ਹਿੰਸਾ ਦੇ ਯੋਜਨਾਕਾਰਾਂ ਨੇ ਭਲੀ ਭਾਂਤ ਇਹ ਤਜਰਬਾ ਕਰ ਲਿਆ ਹੈ ਕਿ ਜੇ ਕਦੇ ਅਜਿਹਾ ਕੀਤਾ ਜਾਂਦਾ ਹੈ ਤਾਂ ਖਬਰ ਕਿਸ ਕਿਸ ਥਾਂ ਤੋਂ ਕਿੰਨੇ ਕੁ ਸਮੇਂ ਵਿੱਚ ਲੀਕ ਹੋਵੇਗੀ ਅਤੇ ਹੁਣ ਇਸ "ਆਪਮੁਹਾਰੇ" ਮੀਡੀਆ ਦਾ ਕੀ ਪ੍ਰਬੰਧ ਕਰਨਾ ਹੈ? ਇਸ ਮੀਡੀਆ ਨੂੰ ਰਾਸ਼ਟਰ ਵਿਰੋਧੀ ਆਖਕੇ ਜਾਂ ਫੇਰ ਸ਼ਾਂਤੀ ਭੰਗ ਕਰਨ ਵਾਲਾ ਕਹਿ ਕੇ ਇਸਦੇ ਖਿਲਾਫ਼ ਕੀ ਕੀ ਕਾਰਵਾਈ ਕਰਨੀ ਹੈ ਇਸ ਬਾਰੇ ਵੀ ਵਿਚਾਰਾਂ ਹੋ ਚੁੱਕੀਆਂ ਹੋਣਗੀਆਂ। ਕਿਹਾ ਜਾਂਦਾ ਹੈ ਮਾਮਲਾ ਨਿੱਕੀ ਜਹੀ ਗੱਲ ਤੋਂ ਵਿਗੜਿਆ। ਇਹ ਨਿੱਕੀ ਜਿਹੀ ਗੱਲ ਕਦੇ ਪਤੰਗਬਾਜ਼ੀ ਦੱਸੀ ਜਾਂਦੀ ਹੈ ਤੇ ਕਦੇ ਮੋਟਰ ਸਾਈਕਲਾਂ ਦੀ ਰੇਸ ਅਤੇ ਕਦੇ ਰੇਸ ਦੀ ਖਹਿਬਾਜ਼ੀ। ਜੇ ਇਹ ਨਿੱਕੀ ਜਹੀ ਗੱਲ ਸਚ ਹੈ ਤਾਂ ਸਪਸ਼ਟ ਹੈ ਕਿ ਦੋਹਾਂ ਧਿਰਾਂ ਦਰਮਿਆਨ ਏਨਾ ਗੁੱਸਾ, ਸਾੜਾ ਅਤੇ ਨਫਰਤ ਪਹਿਲਾਂ ਹੀ ਏਨਾ ਵਧ ਚੁੱਕਿਆ ਸੀ ਕਿ ਬਸ "ਨਿੱਕੀ ਜਿਹੀ" "ਮਾਮੂਲੀ ਜਿਹੀ" ਚੁਭਨ ਹੁੰਦਿਆਂ ਹੀ ਇਹ ਗੁਬਾਰਾ ਫਟ ਗਿਆ।  ਇਸ ਇਕ ਨਿਕੀ ਜਿਹੀ ਗਲ ਨੇ ਦਿੱਲੀ ਵਿਚ ਪਹਿਲਾਂ ਹੀ 1984 ਵਿਚ ਮਾਰ ਖਾ ਚੁੱਕੇ ਸਿੱਖਾਂ ਨੂੰ ਫਿਰ ਤੋਂ ਦੱਸ ਦਿੱਤਾ ਕਿ ਸਿੱਖਾਂ ਅਤੇ ਘੱਟਗਿਣਤੀਆਂ ਲਈ ਇਸ ਦੇਸ਼ ਵਿਚ ਕੋਈ ਜਗ੍ਹਾ ਨਹੀਂ ਹੈ। ਇਸ ਮਾਮਲੇ ਵਿਚ ਧਿਆਨ ਦੇਣ ਵਾਲੀ ਗਲ ਇਹ ਹੈ ਕਿ ਨਵੰਬਰ 1984 ਵਿਚ ਸਿੱਖ ਨਸਲਕੁਸ਼ੀ ਉਪੰਰਤ 1986 ਵਿਚ ਵੀ ਇਸੇ ਤਰ੍ਹਾਂ ਹੀ ਇਸੇ ਕਲੋਨੀ ਵਿਚ ਦੰਗਾਂ ਹੋਇਆ ਸੀ ਤੇ ਸਿੱਖਾਂ ਨੂੰ ਘਰਾਂ ਵਿਚ ਵਡ਼ ਕੇ ਮਾਰਿਆ ਗਿਆ ਸੀ। ਸੰਨ 1984 ਵਿਚ ਮਾਰੇ ਗਏ ਸਿੱਖ ਪਰਿਵਾਰਾਂ ਦੀਆਂ ਵਿਧਵਾਵਾਂ ਦੀ ਪੁਕਾਰ ਅਜੇ ਤੱਕ ਨਹੀਂ ਸੁਨੀ ਗਈ ! ਉਹਨਾਂ  ਨੂ ਇਨਸਾਫ਼ ਅਜੇ ਤੱਕ ਨਹੀਂ ਮਿਲਿਆ ! ਕਲੋਨੀ ਵਿਚ ਇਸ ਘੰਟਾਂ ਮੌਕੇ ਵੀ ਕੁਝ ਬਾਲਮੀਕੀ ਅਤੇ ਸਿੱਖ ਭਾਈਚਾਰੇ ਦੇ ਬੱਚਿਆਂ ਵਿਚ ਆਪਸ ਵਿਚ ਦੁਪਹਿਰ ਤਕਰੀਬਨ 3.30 ਵਜੇ ਦੇ ਆਸਪਾਸ ਕਿਸੇ ਗਲ ਕਰਕੇ ਲਡ਼ਾਈ ਹੋਈ। ਬੱਚਿਆ ਦੀ ਲਡ਼ਾਈ ਦੀ ਘਟਨਾ ਪੁਲਿਸ ਚੋਂਕੀ ਤੋਂ ਹੁੰਦੀ ਹੋਈ ਇੰਨੀ ਜਿਆਦਾ ਵੱਧ ਗਈ ਕਿ ਲਡ਼ਾਈ ਸਿੱਖ ਹਿੰਦੂ ਝਗਡ਼ੇ ਦਾ ਰੂਪ ਧਾਰ ਗਈ ।ਇੱਕ ਪਾਸੇ ਸਿੱਖ ਅਤੇ ਦੁਜੇ ਪਾਸੇ ਬਾਲਮੀਕੀ ਅਤੇ ਹਿੰਦੂ ਭਾਈਚਾਰੇ ਦੇ ਗੁੱਟ ਬਣ ਗਏ ਅਤੇ ਲਡ਼ਾਈ ਨੇ ਭਿਆਨਕ ਰੂਪ ਧਾਰ ਲਿਆ। ਦਿੱਲੀ ਦੀ ਪੁਲਿਸ ਨੇ ਬਹੁਗਿਣਤੀ ਲੋਕਾਂ ਦਾ ਸਾਥ ਦਿੱਤਾ ਤੇ ਬਾਲਮੀਕਿ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਨਾਲ ਮਿਲਕੇ ਪੁਲਿਸ ਨੇ ਸਿੱਖਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਸ਼ਰੇਆਮ ਸਿੱਖਾਂ ਤੇ ਪਥਰਾਅ, ਬੋਤਲਾਂ ਅਤੇ ਗੋਲੀਆ ਚਲਾਈਆਂ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਅਤੇ ਫਿਰਕੂ ਲੋਕ ਸ਼ਰੇਆਮ ਸਿੱਖਾਂ ਤੇ ਗੋਲੀਆਂ ਚਲਾ ਰਹੇ ਸਨ ਜਿਸ ਨਾਲ ਦੋਨਾਂ ਗੁਟਾਂ ਦੇ 22 ਬੰਦੇ ਫਟਡ਼ ਹੋਏ ਹਨ ਤੇ ਪੁਲਿਸ ਦੀ 8-10 ਗਡੀਆਂ ਦੀ ਭੰਨਤੋਡ਼ ਕਰ ਦਿੱਤੀ ਗਈ ਤੇ ਸਿੱਖਾਂ ਦੇ ਕਈ ਵਾਹਨ ਜਲਾ ਦਿੱਤੇ ਗਏ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਥਾਣੇ ਸਾਹਮਣੇ ਦੰਗਾਕਾਰੀਆਂ ਨੇ ਪੁਲਿਸ ਦੀ ਮੋਜੁਦਗੀ ਵਿਚ ਹੀ ਸਿੱਖਾਂ ਦੀਆਂ ਗੱਡੀਆਂ ਨੂੰ ਅੱਗਾਂ ਲਾਈਆਂ। ਪੁਲਿਸ ਵਾਲੇ ਤਮਾਸ਼ਬੀਨ ਬਣ ਕੇ ਇਹ ਸਭ ਦੇਖਦੇ ਰਹੇ। ਇਸ ਤੋਂ ਭਡ਼ਕੇ ਸਿਖਾਂ ਵਲੋ ਜਦ ਜੁਆਬ ਦੇਣਾਂ ਸ਼ੁਰੂ ਹੋਇਆ ਤਦ ਪੁਲਿਸ ਵਲੋਂ ਇਕ ਪਾਸਡ਼ ਕਾਰਵਾਈ ਕਰਦੇ ਹੋਏ ਬਹੁਗਿਣਤੀ ਦਾ ਸਾਥ ਦੇਦੇਂ ਹੋਏ ਅਥਰੂ ਗੈਸ ਦੇ ਗੋਲੇ ਸਿੱਖਾਂ ਵਲ ਛੱਡੇ ਗਏ। ਪੁਲਿਸ ਵਲੋਂ ਚਲਾਏ ਗਏ ਕੂਝ ਅਥਰੂ ਗੈਸ ਦੇ ਗੋਲੇ ਸਿੱਖਾਂ ਦੇ ਘਰ ਅੰਦਰ ਜਾ ਕੇ ਡਿਗਦੇ ਹੋਏ ਇਸ ਪਤਰਕਾਰ ਵਲੋਂ ਆਪ ਦੇਖੇ ਗਏ ਹਨ। ਪੁਲਿਸ ਵਲੋਂ ਬਿਨਾਂ ਵਾਰਨਿੰਗ ਦਿੱਤੇ ਸਿੱਖਾਂ ਨੂੰ ਨਿਸ਼ਾਨਾਂ ਬਣਾਉਦੇਂ ਹੋਏ ਕੂਝ ਰੋਦ ਗੋਲੀਆਂ ਵੀ ਛਡੀਆਂ ਗਈਆਂ ਜਿਸ ਨਾਲ 8 ਸਿੱਖ ਫੱਟਡ਼ ਹੋ ਗਏ ਹਨ ਤੇ ਉਹ ਦੀਨ ਦਇਆਲ ਹਸਪਤਾਲ ਵਿਚ ਇਲਾਜ਼ੇ ਜੇਰੇ ਹਨ। ਸਿੱਖਾਂ ਤੇ ਹੋਏ ਇਸ ਕਹਿਰ ਦੀ ਘਟਨਾ ਨੂੰ ਕਿਸੇ ਵੀ ਬਿਜਲਈ ਮੀਡਿਆ ਵਲੋਂ ਨਸ਼ਰ ਨਹੀ ਕੀਤਾ ਗਿਆ। ਦਿੱਲੀ ਗੁਰਦੁਆਰਾ ਕਮੇਟੀ ਵਲੋਂ ਉਕਾੰਰ ਸਿੰਘ ਥਾਪਰ, ਅਵਤਾਰ ਸਿੰਘ ਹਿਤ, ਵਿਕੀ ਮਾਨ, ਪਰਮਜੀਤ ਸਿੰਘ ਰਾਣਾ ਅਤੇ ਚਮਨ ਸਿੰਘ ਸ਼ਾਹਪੁਰਾ ਅਤੇ ਕੋਸਲੰਰ ਡਿੰਪਲ ਚੱਡਾ ਨੇ ਤਿਲਕ ਵਿਹਾਰ ਪੁਜ ਕੇ ਹਾਲਾਤ ਨੂੰ ਸੰਭਾਲਣ ਦੀ ਕੋਸ਼ੀਸ਼ ਕੀਤੀ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਤਿਲਕ ਵਿਹਾਰ ਪੁਜ ਕੇ ਪੁਲਿਸ ਦੇ ਅਧਿਕਾਰੀਆਂ ਨਾਲ ਵਾਪਰੇ ਹੋਏ ਮਾਮਲੇ ਬਾਰੇ ਗਲ ਕਰਕੇ ਕਲੋਨੀ ਦੇ ਸਿੱਖਾਂ ਵਲੋਂ ਕੂਝ ਮੰਗਾਂ ਦਸੀਆਂ ਜਿਸਨੂੰ ਪੁਲਿਸ ਦੇ ਅਫਸਰਾਂ ਵਲੋਂ ਪ੍ਰਵਾਨ ਕੀਤੀਆ ਗਈਆ ਹਨ ਅਤੇ ਕਿਹਾ ਕਿ ਮਾਮਲੇ ਦੀ ਛਾਨਬੀਨ ਕਰਕੇ ਦੋਸ਼ੀਆਂ ਨੂੰ ਸਖਤ ਸਜ਼ਾ ਦਿਵਾਈ ਜਾਵੇਗੀ ।
ਇਕ ਗਲ ਬਹੁਤ ਹੀ ਜਿਆਦਾ ਧਿਆਨ ਦੇਣ ਵਾਲੀ ਇਹ ਹੈ ਕਿ ਸਿੱਖ ਕੌਮ ਕੋਲ ਅਜ ਕੋਈ ਅਜਿਹਾ ਵਾਹਿਦ ਨੇਤਾ ਨਹੀ ਹੈ ਜੋ ਕੌਮ ਨੂੰ ਯੋਗ ਅਗਵਾਈ ਦੇ ਕੇ ਕੌਮ ਨੂੰ ਪੈ ਰਹੀ ਚੋਤਰਫਾ ਮਾਰ ਵਿਚੋ ਕੱਢ ਸਕੇ। ਅਜ ਇੱਥੇ ਜਿਤਨੇ ਵੀ ਲੀਡਰ ਆਏ ਸਨ ਸਭ ਅਪਨੀ ਅਪਨੀ ਡੱਫਲੀ ਵਜਾ ਕੇ ਚਲਦੇ ਬਣੇ ਕਿਸੇ ਵੀ ਲੀਡਰ ਨੇ ਇਹ ਨਹੀ ਕਿਹਾ ਕਿ ਤੁਸੀ ਘਬਰਾਉ ਨਹੀ ਜਦ ਤਕ ਦੋਸ਼ੀਆ ਨੂੰ ਫਡ਼ਿਆ ਨਹੀ ਜਾਦਾਂ ਤੇ ਵਿਗਡ਼ਿਆ ਮਾਹੋਲ ਸ਼ਾਤ ਨਹੀ ਹੋ ਜਾਦਾਂ ਤਦ ਤਕ ਅਸੀ ਤੁਹਾਡੇ ਨਾਲ ਇਥੇ ਹੀ ਹਾਂ।
ਪੂਰੇ ਇਲਾਕੇ ਵਿਚ ਵੱਡੀ ਗਿਣਤੀ ਵਿਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਦਿੱਲੀ ਦੇ ਜਾਇੰਟ ਕਮਿਸ਼ਨਰ ਨੇ ਹਾਲਾਤ ਦਾ ਜਾਇਜਾ ਲਿਆ ਹੈ ਤੇ ਉਥੇ ਵਸਦੇ ਸਿਖਾਂ ਨੂੰ ਹਰ ਤਰੀਕੇ ਦੀ ਮਦਦ ਕਰਨ ਦਾ ਭਰੋਸਾ ਦਿਤਾ ਹੈ । ਤਿਲਕ ਵਿਹਾਰ ਦੀ ਸਿੱਖ ਵਸੋ ਅੰਦਰ ਸਹਿਮ ਫੈਲਿਆ ਹੋਇਆ ਹੈ ਕਿਉਕਿ ਉਨ੍ਹਾਂ ਮੁਤਾਬਿਕ ਰਾਤ ਨੂੰ ਉਨ੍ਹਾਂ ਦੇ ਘਰਾਂ ਤੇ ਮੁਡ਼ ਹਮਲਾ ਕੀਤਾ ਜਾ ਸਕਦਾ ਹੈ। ਇਸ ਵਕਤ ਸਥਿਤੀ ਕਾਬੂ ਹੇਠ ਹੈ ਪਰ ਪੁਰੇ ਇਲਾਕੇ ਵਿਚ ਤਣਾਅ ਫੈਲਿਆ ਹੋਇਆ ਹੈ । 
ਅਜ ਸਵੇਰੇ ਵੀ ਇਸ ਪਤਰਕਾਰ ਵਲੋਂ ਵਰਦੇ ਮੀਹ ਵਿਚ ਕੀਤੇ ਦੋਰੇ ਦੌਰਾਨ ਦੇਖਣ ਨੂੰ ਮਿਲਿਆ ਕਿ ਮਾਹੋਲ ਅਜੇ ਵੀ ਜਿਉ ਦਾ ਤਿਉ ਹੀ ਬਣਿਆ ਹੋਇਆ ਹੈ। ਕਿਸੇ ਵੀ ਅਣਸੁਖਾਵੀ ਘਟਨਾ ਨੂੰ ਵਾਪਰਨ ਤੋ ਰੋਕਣ ਲਈ ਬਹੁਤ ਹੀ ਜਿਆਦਾ ਗਿਣਤੀ ਵਿਚ ਦਿੱਲੀ ਪੁਲਿਸ ਵਲੋਂ ਸੁਰਖਿਆ ਬਲ ਤੈਨਾਤ ਕੀਤਾ ਹੋਇਆ ਹੈ।
ਇਸ ਮਾਮਲੇ ਵਿਚ ਕੂਝ ਸਵਾਲ ਉਠ ਰਹੇ ਹਨ ਕਿ ਇਕ ਬਹੁਤ ਹੀ ਨਿੱਕਾ ਜਿਹਾ ਮਸਲਾ ਪੁਲਿਸ ਵਲੋ ਸੁਲਝਾਇਆ ਨਹੀ ਜਾ ਸਕਿਆ ਜਾਂ ਉਹ ਸੁਲਝਾਉਣਾ ਹੀ ਨਹੀਂ ਚਾਹੁਦੀ ਸੀ।
*ਬਚਿਆ ਦੀ ਲਡ਼ਾਈ ਇਕਦਮ ਇਤਨੀ ਜਿਆਦਾ ਕਿਦਾਂ ਵੱਧ ਗਈ ਜਿਸ ਵਿਚ ਫਿਰਕੂਆਂ ਵਲੋਂ ਸਰੇਆਮ ਗੋਲੀਆਂ ਚਲਾਈਆਂ ਗਈਆਂ ।
*ਫਿਰਕੂ ਲੋਕਾਂ ਕੋਲ ਇਕਦਮ ਹਥਿਆਰ (ਦੇਸੀ ਕੱਟੇ, ਗੰਡਾਸੇ, ਬੋਤਲਾਂ)ਕਿਥੋ ਆ ਗਏ ਜਦਕਿ ਸਿੱਖ ਨਿੱਹਥੇ ਹੀ ਸਨ ।
*ਪੁਲਿਸ ਵਾਲਿਆਂ ਵਲੋ ਨਿਹੱਥੇ ਸਿੱਖਾਂ ਉਪਰ ਅਥਰੂ ਗੈਸ ਦੇ ਗੋਲੇ ਅਤੇ ਗੋਲੀਆਂ ਕਿਹਡ਼ੇ ਵੱਡੇ ਅਫਸਰ ਤੋ ਪੁੱਛ ਕੇ ਚਲਾਈਆਂ ਗਈਆਂ ਜਦਕਿ ਦੁਜੀ ਧਿਰ ਦਾ ਵਾਲ ਵੀ ਬਾਕਾਂ ਨਹੀ ਹੋਇਆ ।
*ਪੁਲਿਸ ਵਲੋਂ ਸਿੱਖਾਂ ਦੇ ਘਰਾਂ ਵਿਚ ਅਥਰੂ ਗੈਸ ਦੇ ਗੋਲੇ ਕਿਉ ਸੁੱਟੇ ਗਏ, ਕਿਥੇ ਇਹ ਕੋਈ ਵੱਡਾ ਕਤਲੇਆਮ ਦੀ ਸਾਜਿਸ਼ ਤੇ ਨਹੀਂ ਸੀ ।
*ਕਿਤੇ ਇਹ ਜਾਣਬੂਝ ਕੇ ਕਿਸੇ ਪਾਰਟੀ ਵਲੋਂ ਅਪਣਾ ਵੋਟ ਬੈਂਕ ਪੱਕਾ ਕਰਨ ਲਈ ਸੋਚੀ ਸਮਝੀ ਸਾਜਿਸ਼ ਤਹਿਤ ਮੁਡ਼ ਸਿਖ ਨਸ਼ਲਕੁਸ਼ੀ ਕਰਵਾਉਣ ਦੀ ਚਾਲ ਤੇ ਨਹੀ ਸੀ ।
*ਸਿਰਫ ਇਕ ਦਿਨ ਪਹਿਲਾਂ ਭੁੱਲਰ ਸਾਹਿਬ ਦੀ ਪਟੀਸ਼ਨ ਖਾਰਿਜ਼ ਕਰਨੀ ਤੇ ਅਗਲੇ ਹੀ ਦਿਨ ਦੰਗੇ ਹੋ ਜਾਣੇ ਤੇ ਨਿਸ਼ਾਨਾ ਵੀ ਸਿੱਖਾਂ ਨੂੰ ਬਣਾਇਆ ਜਾਣਾ ਬਹੁਤ ਸ਼ੰਕਾਂ ਪ੍ਰਗਟ ਕਰ ਰਿਹਾ ਹੈ ।
ਅਜ ਜੋ ਕੂਝ ਵਾਪਰਿਆ ਹੈ ਇਸ ਦੇ ਨਤੀਜੇ ਕਿ ਨਿਕਲਣਗੇ ਇਹ ਤੇ ਸਮਾਂ ਹੀ ਦਸੇਗਾ ਪਰ ਇਕ ਵਾਰੀ ਇਹ ਫਿਰ ਸਾਹਮਣੇ ਆ ਗਿਆ ਹੈ ਕਿ ਇਸ ਦੇਸ਼ ਵਿਚ ਘੱਟ ਗਿਣਤੀਆਂ ਦਾ ਰਬ ਹੀ ਰਾਖਾ ਹੇ ਉਨ੍ਹਾਂ ਨੂੰ ਅਪਣੀ ਤੇ ਅਪਣੇ ਪਰਿਵਾਰ ਦੀ ਸੁੱਰਖਿਆ ਬਾਰੇ ਆਪ ਹੀ ਸੋਚਣਾ ਪਵੇਗਾ ਨਹੀ ਤੇ ਉਹ ਦਿਨ ਦੂਰ ਨਹੀ ਜਦੋ ਇਕ ਹੋਰ ਵੱਡਾ ਨਵੰਬਰ 1984 ਜਾਂ ਗੋਧਰਾ ਕਾਂਡ ਵਾਪਰ ਜਾਏਗਾ ।


ਤਿਲਕ ਵਿਹਾਰ ਦਿੱਲੀ ਵਿੱਚ ਫਾਇਰਿੰਗ-ਦਰਜਨਾਂ ਜ਼ਖਮੀ

ਸਿੱਖ ਹੁਣ ਫੇਰ ਪੁੱਛਣਗੇ ਕਿ ਸਾਡਾ ਦੇਸ਼ ਕਿਹੜਾ ਹੈ !!!

ਅੱਜ ਮੋਦੀ ਨਿਕਾਲਾ ਦੇ ਰਿਹਾ ਹੈ ਕਲ ਨੂੰ ਹੋਰ ਵੀ ਦੇਵੇਗਾ:ਨਿਰਪ੍ਰੀਤ ਕੌਰ



No comments: