Wednesday, August 21, 2013

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਸੋਨੇ ਦਾ ਚੌਰ ਸਾਹਿਬ

Wed, Aug 21, 2013 at 3:25 PM
ਬੀਬੀ ਸੁਰਜੀਤ ਕੌਰ ਨੇ ਸੌਂਪਿਆ ਜੱਥੇਦਾਰ  ਅਵਤਾਰ ਸਿੰਘ ਨੂੰ
ਸ੍ਰੀ ਹਰਿਮੰਦਿਰ ਸਾਹਿਬ ਵਿਖੇ ਐਸਜੀਪੀਸੀ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਨੂੰ ਸੋਨੇ ਦਾ ਚੌਰ ਭੇਂਟ ਕਰਦਿਆਂ ਬੀਬੀ ਸੁਰਜੀਤ ਕੌਰ (ਮੁੰਬਈ)
ਸੋਨੇ ਦਾ ਚੌਰ ਭੇਂਟ ਕਰਨ ਵਾਲੀ ਬੀਬੀ ਸੁਰਜੀਤ ਕੌਰ (ਮੁੰਬਈ) ਨੂੰ ਸਿਰੋਪਾ ਬਖਸ਼ਿਸ਼ ਕਰਦਿਆਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ 
ਅੰਮ੍ਰਿਤਸਰ: 21 ਅਗਸਤ 2013: (ਪੰਜਾਬ ਸਕਰੀਨ ਬਿਊਰੋ/ਕਿੰਗ):  ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚ ਅਥਾਹ ਸ਼ਰਧਾ ਤੇ ਸਤਿਕਾਰ ਰੱਖਣ ਵਾਲੀ ਬੀਬੀ ਸੁਰਜੀਤ ਕੌਰ ਪਾਲੀਹਿਲ ਮੁੰਬਈ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਸੋਨੇ ਦਾ ਚੌਰ ਸਾਹਿਬ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪਿਆ।

ਇਸ ਤੋਂ ਪਹਿਲਾਂ ਵੀ ਬੀਬੀ ਸੁਰਜੀਤ ਕੌਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਸ਼ਰਧਾ ਨਾਲ ਚੰਦੋਆ ਸਾਹਿਬ ਲਈ ਸੋਨੇ ਦੀਆਂ ਝਾਲਰਾਂ, ਦਰਸ਼ਨੀ ਡਿਉੜੀ ਉਪਰ ਲਿਖਿਆ ਉਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ”, ਮੁਖਵਾਕ ਵਾਲਾ ਚਾਂਦੀ ਦਾ ਬੋਰਡ, ਸ੍ਰੀ ਹਰਿਮੰਦਰ ਸਾਹਿਬ ਲਈ ਚਾਂਦੀ ਦੇ ਦਰਵਾਜ਼ੇ ਭੇਟ ਕਰ ਚੁੱਕੇ ਹਨ ਤੇ ਹੁਣ ਤਕਰੀਬਨ 15 ਲੱਖ 50 ਹਜ਼ਾਰ ਰੁਪਏ ਦੀ ਕੀਮਤ ਦਾ ਸੋਨੇ ਦਾ ਚੌਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪਿਆ ਹੈ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਬੀਬੀ ਸੁਰਜੀਤ ਕੌਰ ਅਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਰੋਪਾਉ ਦੀ ਬਖਸ਼ਿਸ਼ ਕੀਤੀ।

ਇਹ ਚੌਰ ਸਾਹਿਬ ਜਿਊਲਰ ਅਸ਼ਵਨੀ ਕੁਮਾਰ ਸਾਲ ਗਰਾਮ ਕਿਸ਼ਨ ਚੰਦ ਕਟੜਾ ਮੋਰ ਸਿੰਘ ਵੱਲੋਂ 22 ਕੈਰੇਟ ਸੋਨੇ ਦਾ ਤਿਆਰ ਕੀਤਾ ਗਿਆ ਹੈ। ਇਸ ਨੂੰ ਲੱਗੇ ਸੋਨੇ ਦਾ ਵਜ਼ਨ 396 ਗ੍ਰਾਮ ਦੇ ਕਰੀਬ ਹੈ ਇਸ ਵਿਚ ਤਕਰੀਬਨ 3 ਲੱਖ 20 ਹਜ਼ਾਰ ਰੁਪਏ ਦੀ ਕੀਮਤ ਦੇ ਡਾਇਮੰਡ ਅਤੇ ਮਾਨਕ ਪੰਨਾ ਲੱਗਾ ਹੈ।

ਇਸ ਮੌਕੇ ਸ. ਤਰਲੋਚਨ ਸਿੰਘ, ਸ. ਰੂਪ ਸਿੰਘ, ਸ. ਦਲਮੇਘ ਸਿੰਘ ਤੇ ਸ. ਸਤਬੀਰ ਸਿੰਘ ਸਕੱਤਰ, ਸ. ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ, ਸ. ਦਿਲਜੀਤ ਸਿੰਘ ਬੇਦੀ ਐਡੀ:ਸਕੱਤਰ, ਸ. ਪਰਮਜੀਤ ਸਿੰਘ ਸਰੋਆ ਤੇ ਸ. ਗੁਰਬਚਨ ਸਿੰਘ ਮੀਤ ਸਕੱਤਰ, ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ. ਗੁਰਿੰਦਰ ਸਿੰਘ ਐਡੀ:ਮੈਨੇਜਰ ਆਦਿ ਮੌਜੂਦ ਸਨ।

ਕੁਝ ਹੋਰ ਜ਼ਰੂਰੀ ਲਿੰਕ:

ਪ੍ਰੋ. ਭੁੱਲਰ, ਸ਼ਿਵੂ ਤੇ ਜਡੇਸਵਾਮੀ ਨੂੰ ਭਲਕੇ ਫਾਂਸੀ ਦਿੱਤੇ ਜਾਣ ਦਾ ਖਦਸ਼ਾ


ਦਿੱਲੀ:ਨਿੱਕੀ ਜਹੀ ਚੰਗਾਰੀ ਨੇ ਲਾਂਬੂ ਲਾ ਦਿੱਤੇ
1 comment:

asianmodelandactors said...

dekho kite eh cour shaib kite makkar sahib da hi na ban ke reh jave...eh chaur sahib guru nu bhet katna chahida c na ke mukar nu