Monday, August 19, 2013

ਪੀ.ਜੀ.ਆਈ. ਵਿੱਚ ਮਾਮਲਾ ਕਕਾਰਾਂ ਦੀ ਬੇਅਦਬੀ ਕਰਨ ਦਾ

Mon, Aug 19, 2013 at 4:55 PM
ਡਾਕਟਰ ਗਾਬਾ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ- ਜਥੇ:ਅਵਤਾਰ ਸਿੰਘ
ਘਟਨਾ ਸਬੰਧੀ ਚੰਡੀਗੜ੍ਹ ਪ੍ਰਸ਼ਾਸਕ ਤੇ ਪੀ.ਜੀ.ਆਈ. ਦੇ ਡਾਇਰੈਕਟਰ ਨੂੰ ਪੱਤਰ ਲਿਖਿਆ
ਅੰਮ੍ਰਿਤਸਰ: 19 ਅਗਸਤ- ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ’ਚ ਮਸ਼ਹੂਰ ‘ਪੀ.ਜੀ.ਆਈ. ਇੰਸਟੀਚਿਊਟਸ’ ਵੱਲੋਂ ਪੈਰਾ ਮੈਡੀਕਲ ’ਚ ਦਾਖਲਾ ਲੈਣ ਲਈ ਪ੍ਰੀਖਿਆ ਦੇਣ ਪੁੱਜੇ ਅੰਮਿ੍ਰਤਧਾਰੀ ਵਿਦਿਆਰਥੀਆਂ ਦੇ ਕਕਾਰ ਕੜਾ, ਕਿ੍ਰਪਾਨ ਸਕਿਊਰਿਟੀ ਦੇ ਬਹਾਨੇ ਜਬਰ ਦਸਤੀ ਉਤਰਵਾਉਣ ਤੇ ਇਥੋ ਤੀਕ ਕੇ ਤਲਾਸ਼ੀ ਦੇ ਬਹਾਨੇ ਸਿਰਾਂ ਤੋਂ ਕੇਸਕੀ ਉਤਾਰਨ ਲਈ ਮਜਬੂਰ ਕਰਨ ਵਾਲੇ ਡਾਕਟਰ ਕੇ.ਗਾਬਾ ਨੂੰ ਤੁਰੰਤ ਗਿ੍ਰਫਤਾਰ ਕਰਨ ਦੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਗ ਕੀਤੀ ਹੈ। ਇਸ ਘਟਨਾ ਦੇ ਰੋਸ ਵਜੋਂ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਸ਼ਿਵਰਾਜ ਵੀ. ਪਾਟਿਲ ਤੇ ਪੀ.ਜੀ.ਆਈ. ਦੇ ਡਾਇਰੈਕਟਰ ਸ੍ਰੀ ਯੋਗੇਸ਼ ਚਾਵਲਾ ਨੂੰ ਰੋਸ ਪੱਤਰ ਵੀ ਲਿਖੇ ਗਏ ਹਨ।
ਇਥੋਂ ਜਾਰੀ ਪ੍ਰੈਸ ਰਲੀਜ਼ ’ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਬੇਸ਼ੱਕ ਸਿੱਖ ਨੁਮਾਇੰਦਿਆਂ ਦੇ ਦਖਲ ਕਾਰਨ ਬੀਬਾ ਗੁਰਵਿੰਦਰ ਕੌਰ ਤੇ ਬੀਬਾ ਅੰਮਿ੍ਰਤ ਕੌਰ ਤਕਰੀਬਨ ਪੌਣੇ ਘੰਟੇ ਦੀ ਜੱਦੋ-ਜਹਿਦ ਕਰਨ ਬਾਅਦ ਪੇਪਰ ਦੇਣ ਵਿੱਚ ਸਫਲ ਹੋ ਗਈਆਂ ਸਨ। ਪਰ ਡਾਕਟਰ ਗਾਬਾ ਤੇ ਗੁਰੂ ਨਾਨਕ ਸਕੂਲ ਸੈਕਟਰ 36 ਦੇ ਪ੍ਰੀਖਿਆ ਇੰਚਾਰਜ ਨੇ ਇਨ੍ਹਾਂ ਬੱਚਿਆਂ ਨੂੰ ਪੇਪਰ ਦੇਣ ਤੋਂ ਪਹਿਲਾਂ ਮਾਨਸਿਕ ਤੌਰ ਤੇ ਬਹੁਤ ਜਿਆਦਾ ਹਰਾਸ ਕਰਨ ਕਰਕੇ ਇਹ ਬੱਚੇ ਪੇਪਰ ਵੀ ਠੀਕ ਤਰੀਕੇ ਨਾਲ ਨਹੀਂ ਦੇ ਸਕੇ। ਇਸ ਕਰਕੇ ਇਹਨਾਂ ਬੱਚਿਆਂ ਨੂੰ ਰਿਆਇਤ ਦਿੱਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਕੁਝ ਵਿਦਿਆਰਥੀਆਂ ਵੱਲੋਂ ਆਪਣੇ ਆਪ ਨੂੰ ਅਸੁਰੱਖਿਅਤ ਸਮਝਦਿਆਂ ਡਾਕਟਰ ਕੇ.ਗਾਬਾ ਦੇ ਦਬਾਅ ਕਾਰਨ ਕੜਾ ਤੇ ਕਿ੍ਰਪਾਨ ਉਤਾਰ ਕੇ ਇਮਤਿਹਾਨ ਦੇਣ ਨੂੰ ਪਹਿਲ ਦਿੱਤੀ ਗਈ ਹੈ ’ਤੇ ਕੁਝ ਵਿਦਿਆਰਥੀ ਅਜਿਹੇ ਵੀ ਸਨ, ਜੋ ਅੰਮਿ੍ਰਤਧਾਰੀ ਹੋਣ ਕਰਕੇ ਡਾਕਟਰ ਗਾਬਾ ਦੀ ਇਸ ਸ਼ਰਤ ਨਾਲ ਸਹਿਮਤ ਨਹੀਂ ਹੋਏ ਅਤੇ ਪੇਪਰ ਦਿੱਤੇ ਬਗੈਰ ਹੀ ਘਰਾਂ ਨੂੰ ਪਰਤ ਗਏ। ਜਿਹੜੇ ਬੱਚੇ ਇਸ ਡਾਕਟਰ ਦੀ ਬਜ਼ਰ ਗਲਤੀ ਕਾਰਨ ਪੇਪਰ ਨਹੀਂ ਦੇ ਸਕੇ ਉਨ੍ਹਾਂ ਨੂੰ ਪੇਪਰ ਦੇਣ ਦਾ ਦੁਬਾਰਾ ਮੌਕਾ ਮਿਲਣਾ ਚਾਹੀਦਾ ਹੈ। ਇਸ ਸਾਰੇ ਘਟਨਾਕ੍ਰਮ ਲਈ ਦੋਸ਼ੀ ਡਾਕਟਰ ਕੇ.ਗਾਬਾ ਤੇ ਸੈਕਟਰ 36 ਦੇ ਸਕੂਲ ’ਚ ਪੇਪਰ ਲੈਣ ਵਾਲੇ ਇੰਚਾਰਜ ਵਿਰੁੱਧ ਚੰਡੀਗੜ੍ਹ ਪ੍ਰਸ਼ਾਸਨ ਬਿਨ੍ਹਾਂ ਦੇਰੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਅਤੇ ਵਿਦਿਆਰਥੀਆਂ ਨੂੰ ਉਹਨਾਂ ਦੇ ਅਧਿਕਾਰਾਂ ਤੋਂ ਵਾਂਝੇ ਰੱਖਣ ਦੀਆਂ ਸਖ਼ਤ ਧਾਰਾਵਾਂ ਹੇਠ ਕੇਸ ਦਰਜ਼ ਕਰਕੇ ਗਿ੍ਰਫਤਾਰ ਕਰੇ ਤਾਂ ਜੋ ਸਿੱਖ ਹਿਰਦੇ ਸਾਂਤ ਹੋ ਸਕਣ।

ਉਨ੍ਹਾਂ ਕਿਹਾ ਕਿ ਭਾਰਤ ਬਹੁ-ਧਰਮੀ ਦੇਸ਼ ਹੈ ਤੇ ਆਪਣੇ ਹੀ ਦੇਸ਼ ਅੰਦਰ ਘੱਟ-ਗਿਣਤੀ ਸਿੱਖ ਬੱਚਿਆਂ ਨਾਲ ਜੇਕਰ ਅਜਿਹੀ ਘਟਨਾ ਵਾਪਰਦੀ ਹੈ ਤਾਂ ਇਸ ਦਾ ਮਤਲਬ ਸਾਫ ਹੈ ਕਿ ਇਸ ਪਿਛੇ ਕੋਈ ਡੂੰਘੀ ਸਾਜਿਸ਼ ਹੈ ਕਿਉਂਕਿ ਬੱਚਿਆਂ ਦੇ ਕਕਾਰ ਉਤਰਵਾਉਣ ਪਿਛੋਂ ਉਨ੍ਹਾਂ ਪਾਸੋਂ ਲਿਖਤੀ ਲੈਣਾ ਕਿ ਮੈਂ ਆਪਣੀ ਮਰਜੀ ਨਾਲ ਕਕਾਰ ਉਤਾਰ ਰਹੀ/ਰਿਹਾ ਹਾਂ, ਇਸ ਘਟਨਾ ਦੀ ਜੁਡੀਸ਼ਲ ਇਨਕੁਆਰੀ ਕਰਵਾਕੇ ਅਸਲੀਅਤ ਲੋਕਾਂ ਸਾਹਮਣੇ ਲਿਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਡਾਕਟਰ ਕੇ.ਗਾਬਾ ਦਾ ਗੁਨਾਹ ਬਖ਼ਸਣ ਯੋਗ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਾ ਸੰਸਥਾ ਹੈ ਤੇ ਇਸ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਸ਼ਿਵਰਾਜ ਵੀ.ਪਾਟਿਲ ਅਤੇ ਪੀ.ਜੀ.ਆਈ. ਦੇ ਡਾਇਰੈਕਟਰ ਸ੍ਰੀ ਯੋਗੇਸ਼ ਚਾਵਲਾ ਨੂੰ ਪੱਤਰ ਲਿਖ ਕੇ ਇਸ ਘਟਨਾ ਪ੍ਰਤੀ ਰੋਸ ਪ੍ਰਗਟ ਕੀਤਾ ਗਿਆ ਹੈ ਤੇ ਸਬੰਧਤਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਉਨ੍ਹਾਂ ਬੀਬਾ ਗੁਰਵਿੰਦਰ ਕੌਰ ਤੇ ਬੀਬਾ ਅੰਮਿ੍ਰਤ ਕੌਰ ਦੇ ਸਟੈਂਡ ਦੀ ਤਾਰੀਫ ਕਰਦਿਆਂ ਕਿਹਾ ਕਿ ਜਿਹੜੇ ਬੱਚਿਆਂ ਨੂੰ ਸਿੱਖੀ ਵਿਰਸੇ ਵਿੱਚੋਂ ਮਿਲੀ ਹੋਵੇ ਉਹ ਬੱਚੇ ਹਮੇਸ਼ਾਂ ਹੀ ਇਸ ਤੇ ਪਹਿਰਾ ਦਿੰਦੇ ਹਨ। ਇਹਨਾਂ ਬੱਚੀਆਂ ਨੇ ਵੀ ਇੰਝ ਹੀ ਕੀਤਾ ਹੈ ਜੋ ਤਾਰੀਫ ਯੋਗ ਹੈ।      ----------------------------
ਕੁਝ ਹੋਰ ਜ਼ਰੂਰੀ ਲਿੰਕ:

ਪ੍ਰੋ. ਭੁੱਲਰ, ਸ਼ਿਵੂ ਤੇ ਜਡੇਸਵਾਮੀ ਨੂੰ ਭਲਕੇ ਫਾਂਸੀ ਦਿੱਤੇ ਜਾਣ ਦਾ ਖਦਸ਼ਾ


ਦਿੱਲੀ:ਨਿੱਕੀ ਜਹੀ ਚੰਗਾਰੀ ਨੇ ਲਾਂਬੂ ਲਾ ਦਿੱਤੇ






ਤਿਲਕ ਵਿਹਾਰ ਦਿੱਲੀ ਵਿੱਚ ਫਾਇਰਿੰਗ-ਦਰਜਨਾਂ ਜ਼ਖਮੀ


ਸਿੱਖ ਹੁਣ ਫੇਰ ਪੁੱਛਣਗੇ ਕਿ ਸਾਡਾ ਦੇਸ਼ ਕਿਹੜਾ ਹੈ !!!

ਅੱਜ ਮੋਦੀ ਨਿਕਾਲਾ ਦੇ ਰਿਹਾ ਹੈ ਕਲ ਨੂੰ ਹੋਰ ਵੀ ਦੇਵੇਗਾ:ਨਿਰਪ੍ਰੀਤ ਕੌਰ


No comments: