Tuesday, August 27, 2013

ਸੋਨੀਆਂ ਗਾਂਧੀ ਦੀ ਦੇਹ ਅਰੋਗਤਾ ਲਈ ਅਰਦਾਸ ਅਤੇ ਦੁਆ

ਸੋਨੀਆ ਗਾਂਧੀ ਨੇ ਸਿਹਤ ਦੀ ਪ੍ਰਵਾਹ ਨਾ ਕਰਕੇ ਬਿੱਲ ਨੂੰ ਪਹਿਲ ਦਿੱਤੀ-ਬਾਵਾ
ਫੂਡ ਸਕਿਉਰਟੀ ਬਿੱਲ ਦੇਸ ਦੇ ਕਰੋੜਾਂ ਲੋਕਾਂ ਲਈ ਵਰਦਾਨ
ਲੁਧਿਆਣਾ: 27 ਅਗਸਤ 2013: (ਵਿਸ਼ਾਲ/ਪੰਜਾਬ ਸਕਰੀਨ) ਕੁਲ ਹਿੰਦ ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਂਧੀ ਨੇ ਆਪਣੀ ਸਿਹਤ ਦੀ ਪ੍ਰਵਾਹ ਨਾ ਕਰਦੇ ਹੋਏ ਫੂਡ ਸਕਿਉਰਟੀ ਬਿੱਲ ਪਾਸ ਕਰਵਾਉਣ ਨੂੰ ਪਹਿਲ ਦਿੱਤੀ ਇਹ ਸ਼ਬਦ ਅੱਜ ਸੀਨੀਅਰ ਕਾਂਗਰਸੀ ਨੇਤਾ ਕਿ੍ਰਸ਼ਨ ਕੁਮਾਰ ਬਾਵਾ ਸਾਬਕਾ ਪ੍ਰਧਾਨ ਜਿਲਾ ਕਾਂਗਰਸ ਨੇ ਦਿੱਲੀ ਵਿਖੇ ਕਹੇ।
ਸ੍ਰੀ ਬਾਵਾ ਨੇ ਕਿਹਾ ਕਿ ਇਸ ਤੋ ਪਤਾ ਲੱਗਦਾ ਹੈ ਕਿ ਸ੍ਰੀਮਤੀ ਸੋਨੀਆਂ ਗਧੀ ਦੇ ਮਨ ਅੰਦਰ ਦੇਸ਼ ਦੇ ਕਰੋੜਾ ਲੋਕਾ ਲਈ ਕਿੰਨਾ ਦਰਦ ਹੈ। ਉਹਨਾ ਕਿਹਾ ਕਿ ਸ੍ਰੀਮਤੀ ਗਾਂਧੀ ਦੇ ਬੀਮਾਰ ਹੋਣ ਦੀ ਖਬਰ ਸੁਣ ਕੇ ਹਰ ਭਾਰਤ ਵਾਸੀ ਚਿੰਤਤ ਸੀ ਅਤੇ ਕਾਂਗਰਸੀ ਵਰਕਰਾਂ ਦੇ ਚਿਹਰਿਆ ਤੇ ਮਾਸੂਸੀ ਦਿਖਾਈ ਦੇ ਰਹੀ ਸੀ। ਉਹਨਾ ਕਿਹਾ ਕਿ ਜੋ ਨੇਤਾ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ ਉਹਨਾ ਨੂੰ ਲੋਕ ਵੀ ਬੇਹੱਦ ਪਿਆਰ ਅਤੇ ਸਤਿਕਾਰ ਦਿੰਦੇ ਹਨ। ਉਹਨਾ ਕਿਹਾ ਕਿ ਦੇਸ਼ ਦੇ ਕਰੋੜਾਂ ਲੋਕ ਸ੍ਰੀਮਤੀ ਸੋਨੀਆਂ ਗਾਂਧੀ ਦੀ ਦੇਹ ਅਰੋਗਤਾ ਲਈ ਅਰਦਾਸ ਅਤੇ ਦੁਆ ਕਰ ਰਹੇ ਹਨ।
ਇਸ ਸਮੇ ਸ੍ਰੀ ਬਾਵਾ ਨੇ ਫੂਡ ਸਕਿਉਰਟੀ ਬਿੱਲ ਲੋਕ ਸਭਾਵਿਚ ਪਾਸ ਹੋਣ ਤੇ ਸ੍ਰੀਮਤੀ ਸੋਨੀਆਂ ਗਾਧੀ ਅਤੇ ਡਾ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਜੀ ਨੂੰ ਹਾਰਦਿਕ ਵਧਾਈ ਦਿੱਤੀ।
ਉਹਨਾ ਕਿਹਾ ਕਿ ਰੋਟੀ, ਕੱਪੜਾ ਅਤੇ ਮਕਾਨ ਹਰ ਵਿਅਕਤੀ ਦੀ ਮੁਢਲੀ ਜਰੂਰਤ ਹੈ। ਇਹਨਾ ਲੋੜਾ ਨੂੰ ਪੂਰਾ ਕਰਨ ਲਈ ਜੋ ਭਾਰਤ ਸਰਕਾਰ ਕਦਮ ਚੁੱਕ ਰਹੀ ਹੈ, ਸ਼ਲਾਘਾਯੋਗ ਹਨ। ਇਸ ਸਮੇ ਸ੍ਰੀ ਬਾਵਾ ਵਲੋ ਦਿੱਲੀ ਕਾਂਗਰਸ ਦਫਤਰ ਵਿਖੇ ਲੱਡੂ ਵੀ ਵੰਡੇ ਗਏ।
ਉਹਨਾਂ ਕਿਹਾ ਕਿ ਜਿਹਨਾਂ ਪਾਰਟੀਆਂ ਨੇ ਬਿੱਲ ਦਾ ਵਿਰੋਧ ਕੀਤਾ ਹੈ। ਉਹ ਪਾਰਟੀਆਂ ਲੋਕ ਹਿੱਤਾਂ ਦੀ ਰਾਖੀ ਕਰਨ ਵਾਲੀਆਂ ਨਹੀ ਹੋ ਸਕਦੀਆਂ। ਇਸ ਸਮੇ ਉਹਨਾਂ ਨਾਲ ਬੂਟਾ ਸਿੰਘ ਬੈਰਾਗੀ, ਯੂਥ ਨੇਤਾ ਸਾਜਨ ਮਲਹੋਰਤਾ ਜਗਰਾਓ ਅਤੇ ਮੁਨੀਸ਼ ਬਾਵਾ ਵੀ ਹਾਜਰ ਸਨ। 

No comments: