Tuesday, August 06, 2013

ਨਹੀਂ ਹੋ ਸਕੀ ਵੀਡੀਓ ਕਾਨਫਰੰਸਿੰਗ ਰਾਹੀਂ ਭਾਈ ਹਵਾਰਾ ਦੀ ਪੇਸ਼ੀ

Tue, Aug 6, 2013 at 4:43 PM
ਮਾਮਲੇ ਦੀ ਅਗਲੀ ਸੁਣਵਾਈ 3 ਸਤੰਬਰ ਨੂੰ
ਨਵੀਂ ਦਿੱਲੀ 6 ਅਗਸਤ (ਮਨਪ੍ਰੀਤ ਸਿੰਘ ਖਾਲਸਾ): ਅਸਲਾ ਐਕਟ ਦੇ ਇਕ ਪੁਰਾਣੇ ਮਾਮਲੇ ਵਿਚ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਖਾੜਕੂ ਭਾਈ ਜਗਤਾਰ ਸਿੰਘ ਹਵਾਰਾ ਦੀ ਵੀਡੀਓ ਕਾਨਫਰੰਸਿੰਗ ਰਾਹੀ ਬੀਤੇ ਦਿਨ ਅੰਬਾਲਾ ਦੀ ਇਕ ਅਦਾਲਤ ਵਿਚ ਕੁਝ ਕਾਰਨਾਂ ਕਰ ਕੇ ਨਹੀਂ ਹੋ ਸਕੀ ।
ਭਾਈ ਹਵਾਰਾ ਉੱਤੇ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਨਾਲ ਹਰਿਆਣਾ ਦੇ ਸਾਬਕਾ ਮੁਖ ਮੰਤਰੀ ਮਰਹੂਮ ਭਜਨ ਲਾਲ ਦੀ ਹੱਤਿਆ ਦੀ ਸਾਜਿਸ਼ ਰਚਣ ਦਾ ਇਲਜ਼ਾਮ ਵੀ ਹੈ। ਜ਼ਿਕਰਯੋਗ ਹੈ ਕਿ ਭਜਨ ਲਾਲ ਨੂੰ ਮਾਰਨ ਲਈ ਘਡ਼ੀ ਗਈ ਸਾਜਿਸ਼ ਦੇ ਤਹਿਤ ਕੁਝ ਲੋਕ ਨਰਵਾਣਾ ਵੱਲ ਜਾ ਰਹੇ ਸਨ ਤਾਂ ਅੰਬਾਲਾ-ਹਿਸਾਰ ਸਡ਼ਕ 'ਤੇ ਮਟੇਡ਼ੀ ਸ਼ੇਖਾਂ ਵਿਚ ਤੈਨਾਤ ਪੁਲੀਸ ਨੇ ਇਕ ਵਾਹਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਸੀ । ਵਾਹਨ ਰੋਕਣ ਦੀ ਥਾਂ ਇਸ ਵਿਚ ਸਵਾਰ ਲੋਕਾਂ ਨੇ ਪੁਲੀਸ 'ਤੇ ਗੋਲੀਆਂ ਚਲਾ ਦਿੱਤੀਆਂ ਸਨ ਜਿਸ ਵਿਚ ਇਕ ਸਿਪਾਹੀ ਦੀ ਮੌਤ ਹੋ ਗਈ ਸੀ ਅਤੇ ਇਕ ਏ.ਐਸ.ਆਈ. ਜ਼ਖ਼ਮੀ ਹੋ ਗਿਆ ਸੀ । ਇਸ ਮਾਮਲੇ ਵਿਚ ਪੁਲੀਸ ਨੇ ਦੋ ਔਰਤਾਂ ਸਮੇਤ 13 ਜਣਿਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਸੀ।ਇਸ ਮਾਮਲੇ ਵਿਚ ਭਾਈ ਹਵਾਰਾ ਦੀ ਭੂਮਿਕਾ ਸ਼ੱਕ ਦੇ ਘੇਰੇ ਵਿਚ ਆਣ ਕਰਕੇ ਭਾਈ ਹਵਾਰਾ ਦੇ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।
16 ਫਰਵਰੀ ਨੂੰ ਹਵਾਰਾ ਦੇ ਖ਼ਿਲਾਫ਼ ਅਦਾਲਤ ਵਿਚ ਚਾਰਜਸ਼ੀਟ ਦਾਖਲ ਕੀਤੀ ਗਈ ਸੀ ਜਿਸ ਤੋਂ ਬਾਅਦ ਪੰਜਾਬ ਅਤੇ ਦਿੱਲੀ ਪੁਲਿਸ ਵਲੋ ਉਸ ਨੂੰ ਕਦੇ ਵੀ ਅਦਾਲਤ ਵਿਚ ਮਾਮਲੇ ਦੀ ਸੁਣਵਾਈ ਲਈ ਪੇਸ਼ ਨਹੀ ਕੀਤਾ ਗਿਆ ਜਿਸ ਕਰਕੇ ਅਦਾਲਤ ਵਲੋ 9 ਸਤੰਬਰ 2004 ਨੂੰ ਉਸ ਨੂੰ ਮੋਸਟ ਵਾਂਟਿਡ (ਭਗੌੜਾ) ਕਰਾਰ ਦੇ ਦਿੱਤਾ ਗਿਆ ਸੀ। ਉਦੋਂ ਤੋਂ ਪੁਲੀਸ ਹਵਾਰਾ ਦੀ ਤਲਾਸ਼ ਵਿਚ ਹੈ ਜਦਕਿ ਭਾਈ ਹਵਾਰਾ ਪੰਜਾਬ ਅਤੇ ਦਿੱਲੀ ਪੁਲਿਸ ਦੀ ਹਿਰਾਸਤ ਵਿਚ ਹੀ ਸਨ । ਭਾਈ ਹਵਾਰਾ ਦੀ ਅੱਜ ਅਦਾਲਤ ਵਿਚ ਤਿਹਾੜ ਜੇਲ੍ਹ ਵਿਚੋਂ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪੇਸ਼ੀ ਹੋਣੀ ਸੀ ਜੋ ਕੁਝ ਕਾਰਨਾਂ ਕਰਕੇ ਨਹੀਂ ਹੋ ਸਕੀ ਜਿਸ ਕਰਕੇ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 3 ਸਤੰਬਰ ਦੀ ਤਾਰੀਖ ਨਿਰਧਾਰਤ ਕੀਤੀ ਹੈ।  
---------------------------------------
ਸਿੱਖ ਹੁਣ ਫੇਰ ਪੁੱਛਣਗੇ ਕਿ ਸਾਡਾ ਦੇਸ਼ ਕਿਹੜਾ ਹੈ !!!

ਅੱਜ ਮੋਦੀ ਨਿਕਾਲਾ ਦੇ ਰਿਹਾ ਹੈ ਕਲ ਨੂੰ ਹੋਰ ਵੀ ਦੇਵੇਗਾ:ਨਿਰਪ੍ਰੀਤ ਕੌਰ

ਨਹੀਂ ਰਹੀ ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਕਲਿਆਣ ਕੌਰ

ਨਹੀਂ ਹੋ ਸਕੀ ਵੀਡੀਓ ਕਾਨਫਰੰਸਿੰਗ ਰਾਹੀਂ ਭਾਈ ਹਵਾਰਾ ਦੀ ਪੇਸ਼ੀ 

No comments: