Saturday, August 24, 2013

ਮੁੰਬਈ 'ਚਮਹਿਲਾ ਜਰਨਲਿਸਟ ਨਾਲ ਗੈਂਗਰੇਪ ਵਿਰੁਧ ਰੋਹ ਹੋਰ ਤਿੱਖਾ

ਅੰਮ੍ਰਿਤਸਰ ਦੇ ਪੱਤਰਕਾਰਾਂ ਵੱਲੋਂ ਵੀ ਰੋਸ-ਕੈਮਰੇ ਸੜਕਾਂ ਤੇ ਰੱਖ ਕੇ ਕੀਤਾ ਵਖਾਵਾ 
ਅੰਮ੍ਰਿਤਸਰ: ਅਗਸਤ 23 2013: (ਪੰਜਾਬ ਸਕਰੀਨ ਬਿਊਰੋ)ਦੇਸ਼ ਵਿੱਚ ਔਰਤਾਂ ਖਿਲਾਫ਼ ਹਮਲੇ ਲਗਾਤਾਰ ਵਧ ਰਹੇ ਹਨ। ਕਦੇ ਕਿਸੇ ਤੇ ਤੇਜ਼ਾਬ ਸੁੱਟ ਦਿੱਤਾ ਜਾਂਦਾ ਹੈ, ਕਦੇ ਕਿਸੇ ਨੂੰ ਦਹੇਜ ਦੀ ਬਲੀ ਚੜ੍ਹਾ ਦਿੱਤਾ ਜਾਂਦਾ ਹੈ ਅਤੇ ਕਦੇ ਉਸ ਨਾਲ ਸਮੂਹਿਕ ਜਬਰਦਸਤੀ ਕੀਤੀ ਜਾਂਦੀ ਹੈ। ਘਰਾਂ ਤੋਂ ਲੈ ਕੇ ਆਸ਼ਰਮਾਂ ਤੱਕ ਔਰਤਾਂ ਬੁਰੀ ਤਰ੍ਹਾਂ ਅਨ੍ਸੁਰ੍ਖ੍ਖੀਅਤ ਹੋ ਗਾਈਆਂ ਹਨ। ਪਿਛਲੇ ਸਾਲ ਦਿੱਲੀ ਵਿੱਚ ਦਾਮਿਨੀ ਦੀ ਮੌਤ ਤੋਂ ਬਾਅਦ ਵੀ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਕੋਈ ਸ਼ਰਮ ਨਹੀਂ ਆਈ--ਕੋਈ ਪਛਤਾਵਾ ਨਹੀਂ ਹੋਇਆ। ਕੁਝ ਦਿਨ ਪਹਿਲਾਂ ਲੁਧਿਆਣਾ ਦੇ ਰਿਸ਼ੀ ਨਗਰ ਦੀ ਇੱਕ ਕਾਲਜ ਪੜ੍ਹਦੀ ਲੜਕੀ ਨਾਲ ਛੇੜਖਾਨੀ ਦਾ ਮਾਮਲਾ ਗਰਮਾਇਆ ਸੀ ਅਤੇ ਪੁਲਿਸ ਨੇ 41 ਦਿਨਾਂ ਮਗਰੋਂ ਮਾਮਲਾ ਦਰਜ ਕੀਤਾ ਸੀ ਹੁਣ ਮੁੰਬਈ 'ਚ ਇਕ ਮਹਿਲਾ ਫੋਟੋ ਜਰਨਲਿਸਟ ਨਾਲ ਹੋਏ ਗੈਨ੍ਗ੍ਰੇਪ ਕੀਤਾ ਗਿਆ ਹੈ। ਇਸ ਗੈਂਗਰੇਪ ਤੋਂ ਬਾਅਦ ਇਕ ਵਾਰ ਫਿਰ ਦੇਸ਼ ਦੀਆਂ ਔਰਤਾਂ ਦੀ ਸੁਰੱਖਿਆ 'ਤੇ ਸਵਾਲੀਆ ਨਿਸ਼ਾਨ ਖੜਾ ਹੋ ਗਿਆ ਹੈ। ਇਸ ਘਟਨਾ ਤੋਂ ਬਾਅਦ ਸ਼ੁੱਕਰਵਾਰ 23 ਅਗਸਤ ਨੂੰ ਅੰਮ੍ਰਿਤਸਰ 'ਚ ਫੋਟੋ ਜਰਨਲਿਸਟ ਐਸੋਸੀਏਸ਼ਨ ਨੇ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤਾ ਅਤੇ ਪੁਲਸ ਨੂੰ ਮਹਿਲਾ ਪੱਤਰਕਾਰ ਨਾਲ ਇਨਸਾਫ ਕਰਨ ਦੀ ਜੋਰਦਾਰ ਅਪੀਲ ਕੀਤੀ। ਇਸ ਰੋਸ ਦਾ ਸਮਰ੍ਥਨ ਸਮਾਜ ਦੇ ਹੋਰਨਾਂ ਵਰਗਾਂ ਨੇ ਵੀ ਕੀਤਾ 
ਕਾਬਿਲੇ ਜ਼ਿਕਰ ਹੈ ਕਿ ਮੁੰਬਈ 'ਚ ਇਕ ਮਹਿਲਾ ਫੋਟੋ ਪੱਤਰਕਾਰ ਨਾਲ ਹੋਏ ਗੈਂਗਰੇਪ ਦੇ ਮਾਮਲੇ ਨੇ ਇੱਕ ਵਾਰ ਫੇਰ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪੰਜ ਲੋਕਾਂ ਨੇ ਇਸ ਔਰਤ ਨੂੰ ਅਗਵਾ ਕਰਕੇ ਉਸ ਨਾਲ ਬਲਾਤਕਾਰ ਕੀਤਾ, ਜਿਸ ਤੋਂ ਬਾਅਦ ਇਸ ਘਟਨਾ ਦਾ ਜ਼ੋਰਦਾਰ ਤਰੀਕੇ ਨਾਲ ਵਿਰੋਧ ਕੀਤਾ ਜਾ ਰਿਹਾ ਹੈ। ਆਪਣੇ ਸਾਥੀ ਪੱਤਰਕਾਰ ਨਾਲ ਹੋਈ ਇਸ ਘਟਨਾ ਖਿਲਾਫ ਫੋਟੋ ਜਰਨਲਿਸਟਾਂ ਨੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ 'ਚ ਪ੍ਰਦਰਸ਼ਨ ਕੀਤਾ, ਜਿਸ ਦੌਰਾਨ ਉਨ੍ਹਾਂ ਨੇ ਆਪਣੇ ਕੈਮਰੇ ਸੜਕਾਂ 'ਤੇ ਰੱਖ ਦਿੱਤੇ ਅਤੇ ਸੜਕਾਂ ਦੇ ਕਿਨਾਰੇ ਖੜੇ ਹੋ ਕੇ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਇਨ੍ਹਾਂ ਲੋਕਾਂ ਨੇ ਔਰਤ ਦੀ ਲੰਬੀ ਉਮਰ ਦੀ ਦੁਆ ਵੀ ਕੀਤੀ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਪੁਲਸ ਨੂੰ ਇਸ ਮਾਮਲੇ ਦੇ ਦੋਸ਼ੀਆਂ ਨੂੰ ਫੜ੍ਹ ਕੇ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ। ਹੁਣ ਦੇਖਣਾ ਇਹ ਹੈ ਕਿ ਕਾਨੂਨ ਦੇ ਨਾਲ ਨਾਲ ਸਮਾਜ ਆਪਣੇ ਤੌਰ ਤੇ ਇਸ ਗੰਦੀ ਸੋਚ ਵਿੱਚ ਤਬਦੀਲੀ ਲਿਆਉਣ ਲਈ ਕੀ ਕਰਦਾ ਹੈ ?
--------------------------------------

ਲੜਕੀ ਨਾਲ ਛੇੜ ਛਾੜ ਦਾ ਮਾਮਲਾ ਹੋਰ ਗਰਮਾਇਆ

No comments: