Thursday, August 29, 2013

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬੇਸ਼ਕੀਮਤੀ ਤੋਸ਼ੇਖਾਨੇ ਦੀ ਸੇਵਾ ਮੁਕੰਮਲ

 Thu, Aug 29, 2013 at 4:50 PM
ਜਥੇਦਾਰ ਅਵਤਾਰ ਸਿੰਘ ਨੇ ਕੀਤਾ  ਤੋਸ਼ੇਖਾਨੇ ਦਾ ਮੁਆਇਨਾ 
ਅੰਮ੍ਰਿਤਸਰ- 29 ਅਗਸਤ 2013: (ਕਿੰਗ//ਪੰਜਾਬ ਸਕਰੀਨ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਅਥਾਹ ਸ਼ਰਧਾ ਤੇ ਸਤਿਕਾਰ ਵਜੋਂ ਮਹਾਰਾਜਾ ਰਣਜੀਤ ਸਿੰਘ ਤੇ ਹੋਰ ਅਹਿਮ ਸਖਸ਼ੀਅਤਾਂ ਵੱਲੋਂ ਭੇਟ ਕੀਤੀਆਂ ਸੋਨੇ ਦੀਆਂ ਬੇਸ਼ਕੀਮਤੀ ਵਸਤੂਆਂ ਦੀ ਮੁਰੰਮਤ ਅਤੇ ਪਾਲਿਸ਼ ਆਦਿ ਦੀ ਸੇਵਾ ਭਾਈ ਸਵਿੰਦਰਪਾਲ ਸਿੰਘ, ਭਾਈ ਇੰਦਰਪਾਲ ਸਿੰਘ ਤੇ ਪਰਿਵਾਰਕ ਮੈਂਬਰਾਂ ਦੇ ਸਹਿਯੋਗ ਨਾਲ ਮੁਕੰਮਲ ਕਰਵਾਈ ਗਈ ਹੈ। ਇਹਨਾਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕਰਦਿਆਂ ਤੋਸ਼ੇਖਾਨੇ ਅੰਦਰ ਪਈਆਂ ਸੋਨੇ ਦੀਆਂ ਬੇਸ਼ਕੀਮਤੀ ਵਸਤੂਆਂ ਦੀ ਮੁੜ ਤੋਂ ਮੁਰੰਮਤ ਕਰਨ ਦੀ ਸ਼੍ਰੋਮਣੀ ਕਮੇਟੀ ਪਾਸ ਇੱਛਾ ਜ਼ਾਹਿਰ ਕੀਤੀ ਗਈ ਸੀ, ਜਿਸ ਤੇ ਸਿੰਘ ਸਾਹਿਬਾਨ ਵੱਲੋਂ ਦਿੱਤੀ ਰਾਇ ਅਨੁਸਾਰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ 'ਚ ਅੰਤ੍ਰਿੰਗ ਕਮੇਟੀ ਵੱਲੋਂ ਅਹਿਮ ਫੈਸਲਾ ਕਰਕੇ ਤੋਸ਼ੇਖਾਨੇ 'ਚ ਪਈਆਂ ਕੀਮਤੀ ਤੇ ਇਤਿਹਾਸਕ ਵਸਤੂਆਂ ਦੀ ਸੇਵਾ ਇਹਨਾਂ ਨੂੰ ਸੌਂਪੀ ਗਈ। ਤੋਸ਼ੇਖਾਨੇ ਦੀ ਸੇਵਾ ਕਰਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਬ-ਕਮੇਟੀ ਬਣਾਈ ਗਈ ਜਿਸ ਵਿੱਚ ਸ.ਰਜਿੰਦਰ ਸਿੰਘ ਮਹਿਤਾ ਤੇ ਸ.ਗੁਰਬਚਨ ਸਿੰਘ ਕਰਮੂੰਵਾਲ ਅੰਤ੍ਰਿੰਗ ਮੈਂਬਰ ਤੇ ਸ.ਸੁਖਦੇਵ ਸਿੰਘ ਮੀਤ ਸਕੱਤਰ ਸ਼ਾਮਲ ਸਨ। ਇਹ ਸੇਵਾ ਮਈ ਮਹੀਨੇ 'ਚ ਸ਼ੁਰੂ ਕੀਤੀ ਸੀ ਲਗਭਗ ਤਕਰੀਬਨ ਤਿੰਨ ਮਹੀਨੇ 'ਚ ਇਹ ਸੇਵਾ ਸੰਪੂਰਨ ਹੋਈ ਹੈ। ਮੁੰਬਈ, ਦਿੱਲੀ, ਬਨਾਰਸ, ਜੈਪੁਰ, ਸੂਰਤ ਆਦਿ ਤੋਂ ਮਾਹਿਰ ਕਾਰੀਗਰਾਂ ਵੱਲੋਂ ਇਹਨਾਂ ਵਸਤੂਆਂ ਨੂੰ ਪੁਰਾਤਨ ਦਿੱਖ 'ਚ ਮੁਕੰਮਲ ਕੀਤਾ ਗਿਆ ਹੈ। ਸੇਵਾ ਸਮਾਪਤੀ ਤੋਂ ਪਹਿਲਾਂ ਭਾਈ ਸੁਖਦੇਵ ਸਿੰਘ ਅਰਦਾਸੀਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਅਰਦਾਸ ਕੀਤੀ ਗਈ। ਇਸ ਸਮੇਂ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ.ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਕਸ਼ਮੀਰ ਸਿੰਘ ਭੂਰੀਵਾਲੇ, ਬਾਬਾ ਸੁੱਖਾ ਸਿੰਘ ਭੂਰੀਵਾਲੇ, ਬਾਬਾ ਸ਼ਿੰਦਾ ਸਿੰਘ ਹਜ਼ੂਰ ਸਾਹਿਬ ਵਾਲੇ ਵੀ ਮੌਜੂਦ ਸਨ।
ਇਸੇ ਦੌਰਾਨ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹੁੰਚ ਕੇ ਤੋਸ਼ੇਖਾਨੇ ਦੀਆਂ ਬੇਸ਼ਕੀਮਤੀ ਵਸਤੂਆਂ ਦੀ ਹੋਈ ਸੇਵਾ ਦਾ ਡੂੰਘਾਈ ਨਾਲ ਮੁਆਇਨਾ ਕੀਤਾ। ਪ੍ਰਬੰਧਕਾਂ ਵੱਲੋਂ ਪ੍ਰਧਾਨ ਸਾਹਿਬ ਨੂੰ ਸੇਵਾ ਤੋਂ ਪਹਿਲਾਂ ਤੇ ਬਾਅਦ 'ਚ ਕੈਮਰੇ ਰਾਹੀਂ ਖਿੱਚੀਆਂ ਗਈਆਂ ਫੋਟੋਆਂ ਦਿਖਾਈਆਂ ਤੇ ਸਮੁੱਚੀ ਸੇਵਾ ਬਾਰੇ ਮੁਕੰਮਲ ਜਾਣਕਾਰੀ ਦਿੱਤੀ ਗਈ। ਜਥੇਦਾਰ ਅਵਤਾਰ ਸਿੰਘ ਨੇ ਤੋਸ਼ੇਖਾਨੇ ਦੀ ਅੰਦਰੂਨੀ ਦਿੱਖ ਨੂੰ ਹੋਰ ਸੰਵਾਰਨ ਤੇ ਮੁਕੰਮਲ ਰੂਪ ਵਿੱਚ ਸੁਰੱਖਿਅਤ ਕਰਨ ਲਈ ਫਾਇਰ ਪਰੂਫ ਸ਼ੀਸ਼ਾ ਲਗਾਉਣ ਦੀ ਤਾਕੀਦ ਸ.ਰੂਪ ਸਿੰਘ ਸਕੱਤਰ ਤੇ ਸ.ਮਨਜੀਤ ਸਿੰਘ ਨਿੱਜੀ ਸਕੱਤਰ ਨੂੰ ਕੀਤੀ। 
ਇਸ ਮੌਕੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਤੇ ਸ.ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਕਮੇਟੀ ਮੈਂਬਰ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ, ਸ.ਰੂਪ ਸਿੰਘ ਤੇ ਸ.ਸਤਬੀਰ ਸਿੰਘ ਸਕੱਤਰ, ਸ.ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ, ਸ.ਦਿਲਜੀਤ ਸਿੰਘ ਬੇਦੀ ਤੇ ਸ.ਹਰਭਜਨ ਸਿੰਘ ਮਨਾਵਾਂ ਵਧੀਕ ਸਕੱਤਰ, ਸ.ਸੁਖਦੇਵ ਸਿੰਘ ਭੂਰਾ ਕੋਹਨਾ ਤੇ ਸ.ਪਰਮਜੀਤ ਸਿੰਘ ਸਰੋਆ ਮੀਤ ਸਕੱਤਰ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ.ਸਕੱਤਰ ਸਿੰਘ, ਸ.ਗੁਰਦੇਵ ਸਿੰਘ ਇੰਚਾਰਜ, ਸ.ਗੁਰਿੰਦਰ ਸਿੰਘ ਐਡੀ:ਮੈਨੇਜਰ, ਸ.ਪਰਮਜੀਤ ਸਿੰਘ ਮੀਤ ਮੈਨੇਜਰ, ਭਾਈ ਸਵਿੰਦਰਪਾਲ ਸਿੰਘ, ਭਾਈ ਇੰਦਰਪਾਲ ਸਿੰਘ, ਸ.ਗੁਰਲਾਡ ਸਿੰਘ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ.ਪ੍ਰਭਜੋਤ ਸਿੰਘ, ਸ.ਰਣਜੀਤ ਸਿੰਘ, ਸ.ਕੁਲਦੀਪ ਸਿੰਘ ਨਾਗੀ ਡਾਇਮੰਡ ਜਿਊਲਰ, ਸ.ਮਹਿੰਦਰ ਸਿੰਘ ਚਾਇਨੀਆਂ ਵਾਲੇ, ਸ.ਨਰਿੰਦਰ ਸਿੰਘ ਨਾਗੀ ਨੂੰ ਲੋਈ, ਸਿਰੀ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਸਿਰੋਪਾਓ ਦੀ ਬਖਸ਼ਿਸ਼ ਕੀਤੀ।

No comments: