Sunday, August 25, 2013

ਦਿੱਲੀ ਵਿਚ ਸਿੱਖਾਂ ਤੇ ਹਮਲੇ ਹੋ ਰਹੇ ਸਨ ........

 Sat, Aug 24, 2013 at 11:17 PM
...ਤੇ ਸਿੱਖ ਲੀਡਰ ਤਿਰੰਗੇ ਲਹਿਰਾ ਕੇ ਜਸ਼ਨ ਮਨਾ ਰਹੇ ਸਨ:ਭਾਈ ਹਵਾਰਾ 
ਨਵੀਂ ਦਿੱਲੀ 24 ਅਗਸਤ (ਮਨਪ੍ਰੀਤ ਸਿੰਘ ਖਾਲਸਾ): ਬੀਤੇ ਦਿਨ ਦਿੱਲੀ ਦੀ ਇਕ ਅਦਾਲਤ ਵਿਚ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਜਗਤਾਰ ਸਿੰਘ ਹਵਾਰਾ ਨੂੰ ਐਫ ਆਈ ਆਰ ਨੰ. 229/05 ਅਲੀਪੁਰ ਥਾਣਾ ਧਾਰਾ 307 ਅਧੀਨ ਸਮੇਂ ਤੋਂ ਤਕਰੀਬਨ ਦੋ ਘੰਟੇ ਦੇਰੀ ਨਾਲ ਪੇਸ਼ ਕੀਤਾ ।ਕੇਸ ਦੇ ਫੋਜਦਾਰੀ ਕੋਰਟ ਵਿਚ ਬਦਲੀ ਹੋਣ ਕਰਕੇ ਅਤੇ ਮਾਨਨੀਯ ਜੱਜ ਦਯਾ ਪ੍ਰਕਾਸ਼ ਜੀ ਛੁੱਟੀ ਤੇ ਹੋਣ ਕਰਕੇ ਭਾਈ ਹਵਾਰਾ ਅਤੇ ਭਾਈ ਸੁਰਿੰਦਰ ਸਿੰਘ ਨੂੰ ਅਜ ਮਾਨਨੀਯ ਜੱਜ ਆਈ ਐਸ ਮੇਹਤਾ ਜੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ।
ਪੇਸ਼ੀ ਉਪਰੰਤ ਭਾਈ ਹਵਾਰਾ ਨੇ ਕਿਹਾ ਕਿ ਦਿੱਲੀ ਦੇ ਤਿਲਕ ਵਿਹਾਰ ਵਿਚ ਦਿੱਲੀ ਪੁਲਿਸ ਦੀ ਸ਼ਹਿ ਨਾਲ ਹਿੰਦੂ ਗੁਡਿੰਆਂ ਵਲੋਂ ਸਿੱਖਾਂ ਤੇ ਹੋਏ ਹਮਲੇ ਨੇ ਮੁਡ਼ ਨੰਵਬਰ 1984 ਵਿਚ ਹੋਏ ਸਿੱਖਾਂ ਤੇ ਹਮਲੇਆਂ ਦੀ ਯਾਦ ਤਾਜਾ ਕਰਵਾ ਦਿੱਤੀ । ਇਨ੍ਹਾਂ ਹਮਲੇਆਂ ਤੋ ਇਹ ਸਪਸ਼ਟ ਹੋ ਗਿਆ ਕਿ ਸਿੱਖ ਹੁਣ ਕਿਤੇ ਵੀ ਮਹਿਫੂਜ ਨਹੀ ਹਨ । ਅਸੀ ਪੰਜਾਬ ਅਤੇ ਪੰਜਾਬ ਤੋਂ ਬਾਹਰ ਵਸਦੇ ਸਮੂਹ ਸਿੱਖਾਂ ਨੂੰ ਪੁਰਜੋਰ ਬੇਨਤੀ ਕਰਦੇ ਹਾਂ ਕਿ ਕਿਸੇ ਪ੍ਰਕਾਰ ਦੀਆਂ ਇਨਕੁਆਰੀ ਜਾਂ ਕਿਸੇ ਤਰ੍ਹਾਂ ਦੇ ਕਮਿਸ਼ਨਾਂ ਤੋ ਜਾਚਾਂ ਦੀ ਆਸ ਛੱਡ ਕੇ ਆਪਸ ਵਿਚ ਰਲ ਮਿਲ ਕੇ ਆਪਣੀ ਹਿਫਾਜ਼ਤ ਗੁਰੁ ਆਸੇ ਅਨੁਸਾਰ ਕਰਨ ਕਿਉਕਿ ਤੁਹਾਨੂੰ ਸਿੱਖਾਂ ਨੂੰ ਕਿਸੇ ਤੋਂ ਇੰਸਾਫ ਨਹੀ ਮਿਲੇਗਾ । ਬਡ਼ੇ ਦੁਖ ਦੀ ਗਲ ਇਹ ਵੀ ਹੈ ਕਿ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਵਿਚ ੧੫ ਅਗੱਸਤ ਨੂੰ ਸਿੱਖਾਂ ਤੇ ਹਮਲੇ ਕੀਤੇ ਜਾ ਰਹੇ ਸਨ ਤੇ ਸਾਡੇ ਅਖੋਤੀ ਲੀਡਰ ਤਿਰੰਗੇ ਝੰਡੇ ਲਹਿਰਾ ਕੇ ਅਖੌਤੀ ਆਜ਼ਾਦੀ ਦੇ ਜਸ਼ਨ ਮਨਾ ਰਹੇ ਸਨ । ਸਾਡੀ ਸਮੂਹ ਨਜ਼ਰਬੰਦ ਸਿੰਘਾਂ ਦੀ ਸਮ੍ਹੂਹ ਖਾਲਸਾ ਪੰਥ ਅਤੇ ਸਮੂਹ ਸਿੱਖ ਜੱਥੇਬੰਦੀਆਂ ਨੂੰ ਅਪੀਲ ਹੈ ਕਿ ਭਾਈ ਦਿਲਾਵਰ ਸਿੰਘ ਦੀ ਬਰਸੀ ਤੇ ੩੧ ਅਗਸਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਵੱਧ ਤੋਂ ਵੱਧ ਹਾਜਿਰਿਆਂ ਲਗਵਾ ਕੇ ਭਾਈ ਸਾਹਿਬ ਦੀ ਅਦੁਤੀ ਸ਼ਹਾਦਤ ਨੂੰ ਕੇਸਰੀ ਸਲਾਮ ਕਰਦੇ ਹੋਏ ਸ਼ਰਧਾਜਲੀ ਭੇਟ ਕੀਤੀ ਜਾਏ ।
ਅਜ ਕੋਰਟ ਵਿਚ ਭਾਈ ਹਵਾਰਾ ਨੂੰ ਮਿਲਣ ਵਾਸਤੇ ਭਾਈ ਗੁਰਚਰਨ ਸਿੰਘ, ਭਾਈ ਹਰਪਾਲ ਸਿੰਘ ਚੀਮਾ, ਭਾਈ ਮਨਪ੍ਰੀਤ ਸਿੰਘ ਵਿਚ ਹਾਜਿਰ ਹੋਏ ਸਨ । ਭਾਈ ਹਵਾਰਾ ਵਲੋਂ ਸੀਨੀਅਰ ਵਕੀਲ ਮਨਿੰਦਰ ਸਿੰਘ ਦੀ ਗੈਰਹਾਜਿਰੀ ਵਿਚ ਉਨ੍ਹਾਂ ਦੇ ਅਸਿਟਟੇਂਟ ਗੁਰਮੀਤ ਰੰਧਾਵਾ ਪੇਸ਼ ਹੋਏ ਸੀ । ਮਾਮਲੇ ਦੀ ਅਗਲੀ ਸੁਣਵਾਈ ਹੁਣ 26 ਅਗਸਤ ਨੂੰ ਹੋਵੇਗੀ ।

No comments: