Tuesday, August 06, 2013

ਦਿੱਲੀ ਯੂਨੀਵਰਸਿਟੀ:ਪੰਜਾਬੀ ਭਾਸ਼ਾ ਵਿਰੋਧੀ ਫ਼ੈਸਲੇ ਦਾ ਮਾਮਲਾ ਭਖਿਆ

Tue, Aug 6, 2013 at 11:14 AM
ਪੰਜਾਬੀ ਸਾਹਿਤ ਅਕਾਦਮੀ ਹੋਈ ਹੋਰ ਸਰਗਰਮ 
ਕਾਮਰੇਡ ਗੁਰੂ ਦਾਸ ਦਾਸ ਗੁਪਤਾ ਨੇ ਲਿਆ ਫੈਸਲੇ ਦਾ ਸਖ਼ਤ ਨੋਟਿਸ
ਲੁਧਿਆਣਾ : 06 ਅਗਸਤ (ਰੈਕਟਰ ਕਥੂਰੀਆ//ਪੰਜਾਬ ਸਕਰੀਨ):ਦਿੱਲੀ ਯੂਨੀਵਰਸਿਟੀ ਵਲੋਂ ਪੰਜਾਬੀ ਭਾਸ਼ਾ ਦੇ ਅਧਿਆਪਨ ਸਬੰਧੀ ਲਏ ਗ਼ਲਤ ਫ਼ੈਸਲੇ ਦੇ ਸਬੰਧ ਵਿਚ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦਾ ਇਕ ਵਫ਼ਦ ਮੈਂਬਰ ਪਾਰਲੀਮੈਂਟ ਕਾਮਰੇਡ ਗੁਰੂ ਦਾਸ ਦਾਸ ਗੁਪਤਾ ਨੂੰ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਅਗਵਾਈ ਹੇਠ ਪੰਜਾਬੀ ਭਵਨ ਵਿਖੇ ਹੋਏ ਇਕ ਸਮਾਗਮ ਮੌਕੇ ਮਿਲਿਆ। ਯਾਦ ਰਹੇ ਕਿ ਦਿੱਲੀ  ਵਿੱਚ ਪੰਜਾਬੀ ਦੂਸਰੀ ਭਾਸ਼ਾ ਹੋਣ ਦੇ ਬਾਵਜੂਦ ਦਿੱਲੀ ਯੂਨੀਵਰਸਿਟੀ ਵਿੱਚ ਪਹਿਲਾਂ ਪੜ੍ਹਾਈ ਜਾਂਦੀ ਗਰੈਜੂਏਟ ਪੱਧਰ ਦੀ ਸਿਖਿਆ ਨੀਤੀ ਨੂੰ ਬਦਲ ਕੇ ਕਿਸੇ ਸਾਜਿਸ਼ ਅਧੀਨ ਨਿਗੁਣੀ ਪੱਧਰ ਤਕ ਲਿਆਂਦਾ ਜਾ ਰਿਹਾ ਹੈ। ਅਸਲ ਵਿੱਚ ਇਹ ਸਾਡੇ ਸਵਿਧਾਨ ਘਾੜਿਆਂ ਪੰਡਤ ਜਵਾਹਰ ਲਾਲ ਨਹਿਰੂ ਜਿੰਨਾ ਨੇ 1947 ਤੋਂ ਬਾਅਦ ਪੰਜਾਬੀਆਂ ਨੂੰ ਦਿੱਲੀ ਵਿੱਚ ਵਸਾਉਣ ਦਾ ਪਵਿਤਰ ਕਾਰਜ ਕੀਤਾ ਸੀ, ਉਹਨਾਂ ਦੀਆਂ ਭਾਵਨਾਵਾਂ ਦੇ ਉਲਟ ਹੈ। ਕਾਮਰੇਡ ਦਾਸ ਗੁਪਤਾ ਨੇ ਪੰਜਾਬੀ ਸਾਹਿਤ ਅਕਾਡਮੀ ਦੇ ਵਫਦ ਨਾਲ ਇਸ ਵਿਚਾਰ ਨਾਲ ਸਹਿਮਤੀ ਪ੍ਰਗਟ ਕੀਤੀ। ਅਕਾਡਮੀ ਦੇ ਪ੍ਰੈੱਸ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਾਮਰੇਡ ਗੁਰੂ ਦਾਸ ਗੁਪਤਾ ਨਾਲ ਇਸ ਸੰਬੰਧੀ ਵਿਸਥਾਰਪੂਰਵਕ ਗੱਲਬਾਤ ਕੀਤੀ।
ਸ੍ਰੀ ਗੁਪਤਾ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਦਿੱਲੀ ਯੂਨੀਵਰਸਿਟੀ ਵਲੋਂ ਲਏ ਇਸ ਗ਼ਲਤ ਫ਼ੈਸਲੇ ਨੂੰ ਰੋਕਣ ਲਈ ਹਰ ਸੰਭਵ ਯਤਨ ਕਰਨਗੇ। ਉਹਨਾਂ ਆਖਿਆ ਕਿ ਦੇਸ਼ ਦੇ ਸੰਵਿਧਾਨ ਦੀ ਮੂਲ ਭਾਵਨਾ ਨਾਲ ਕਿਸੇ ਵੀ ਯੂਨੀਵਰਸਿਟੀ, ਅਦਾਰੇ ਜਾਂ ਸੂਬੇ ਨੂੰ ਖਿਲਵਾੜ ਨਹੀਂ ਕਰਨਾ ਚਾਹੀਦਾ। ਵਫ਼ਦ ਵਿਚ ਹੋਰਨਾਂ ਤੋਂ ਇਲਾਵਾ ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ, ਮੀਤ ਪ੍ਰਧਾਨ ਡਾ. ਗੁਰਇਕਬਾਲ ਸਿੰਘ, ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਸ੍ਰੀ ਸੁਰਿੰਦਰ ਕੈਲੇ, ਇੰਜ. ਜਸਵੰਤ ਜ਼ਫ਼ਰ  ਅਤੇ ਸ਼ਇਰ ਭਗਵਾਨ ਢਿੱਲੋਂ ਸ਼ਾਮਲ ਸਨ। 


No comments: