Saturday, August 24, 2013

ਕਰਮਜੀਤ ਕੌਰ ਵੱਲੋਂ ਜੁਆਬੀ ਸੁਆਲ

ਕੀ ਤੁਹਾਨੂੰ ਪਤੈ ਕਿੰਨੇ ਲੋਕ ਸੜਕਾਂ ਤੇ ਸਰਦੀਆਂ ਚ ਠੰਢ ਨਾਲ ਤੇ ਗਰਮੀਆਂ ਚ ਗਰਮੀ ਨਾਲ ਮਰਦੇ ਨੇ
ਕੋਈ ਰੱਬ ਨੂੰ ਮੰਨਦਾ ਹੈ ਜਾਂ ਕਿਸ ਰੂਪ ਵਿੱਚ ਮੰਨਦਾ ਹੈ ਇਹ ਉਸਦਾ ਨਿਜੀ ਫੈਸਲਾ ਹੈ ਪੂਰੀ ਤਰ੍ਹਾਂ ਸੁਤੰਤਰ ਚੋਣ ਜਿਸ ਵਿੱਚ ਕਿਸੇ ਦਾ ਕੋਈ ਦਖਲ ਨਹੀਂ ਹੋਣਾ ਚਾਹੀਦਾ। ਉਸਨੂੰ ਆਪਣੇ ਰਸਤੇ ਤੇ ਮਜਬੂਰ ਕਰਨ ਵਾਲੇ ਨਾ ਤਾਂ ਧਾਰਮਿਕ ਹੋ ਸਕਦੇ ਹਨ ਤੇ ਨਾ ਹੀ ਆਸਤਿਕ।..ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਇਸ ਆਜ਼ਾਦੀ ਲਈ ਹੀ ਸੀ ਔਰੰਗਜ਼ੇਬ ਨਹੀਂ ਰਿਹਾ ਪਰ ਉਸਦੀ ਸੋਚ ਤੇ ਚੱਲਣ ਵਾਲੇ ਅਜੇ ਵੀ ਟਲਦੇ ਨਜ਼ਰ ਨਹੀਂ ਆਉਂਦੇ। ਫੇਸਬੁਕ ਦੇ ਇਸ ਆਧੁਨਿਕ ਮੰਚ ਤੇ  ਕਰਮਜੀਤ ਕੌਰ ਕਾਫੀ ਚੰਗੀਆਂ ਲਿਖਤਾਂ ਪੋਸਟ ਕਰਦੀ ਹੈ ਜਿਹੜੀਆਂ ਸੋਚਣ ਲਈ ਮਜਬੂਰ ਕਰਦੀਆਂ  ਨੇ ਸੋਚਣ ਦੀ ਪ੍ਰਕ੍ਰਿਆ ਨੂੰ ਤੇਜ਼ ਕਰਨ ਵਾਲੀਆਂ ਅਜਿਹੀਆਂ ਪੋਸਟਾਂ ਕਾਰਣ ਹੀ ਸੂਝਵਾਨ ਲੋਕ ਉਸ ਦਾ ਸਮਰਥਨ ਵੀ ਕਰਦੇ ਹਨ ਅਤੇ ਉਸਦੀ ਫਰੈਂਡ ਲਿਸਟ ਵਿੱਚ ਵੀ ਹਨ। ਸੋਚਣਾ ਅਤੇ ਬਾਰ ਬਾਰ ਸੋਚ ਕੇ ਕਿਸੇ ਚੰਗੇ ਲੋਕ ਪੱਖੀ ਐਕਸ਼ਨ ਲਈ ਤਿਆਰ ਹੋਣਾ ਅਤੇ ਤਿਆਰ ਕਰਨਾ ਅੱਜ ਦੇ ਸਮੇਂ ਦੀ ਸਭ ਤੋਂ ਜ਼ਰੂਰੀ ਨੈਤਿਕ ਜਿੰਮੇਵਾਰੀ ਵੀ ਹੈ ਪਰ ਕੁਝ ਲੋਕਾਂ ਨੇ ਲੰਮੇ ਸਮੇਂ ਤੋਂ ਆਮ ਲੋਕਾਂ ਨੂੰ ਧਰਮ ਜਾਂ ਕਿਸੇ ਹੋਰ ਬਹਾਨੇ ਉਲਝਾਉਣਾ  ਆਪਣਾ ਮੁਢਲਾ ਕਰਤਵ ਸਮਝਿਆ ਹੋਇਆ ਹੈ---ਕਿਸੇ ਪਿਛਲੇ ਜਨਮ ਦੇ ਕਰਮਾਂ ਦੀਆਂ ਖਾਣਿਆਂ ਪਾ ਕੇ ਇਹ ਲੋਕ ਨਹੀਂ ਚਾਹੁੰਦੇ ਕਿ ਕੋਈ ਵਿਅਕਤੀ ਅੱਜ ਦੇ ਮਸਲਿਆਂ ਬਾਰੇ ਸੋਚੇ....ਅੱਜ ਦੀਆਂ ਚੁਨੌਤੀਆਂ ਨੂੰ ਕਬੂਲ ਕਰਨ ਦੀ ਹਿੰਮਤ ਦਿਖਾਏ..... ਸਰਕਾਰ ਅਤੇ ਸਰਮਾਏਦਾਰੀ ਵੀ ਇਹੀ ਚਾਹੁੰਦੀ ਹੈ ਕੀ ਅੱਜ ਦਾ ਇਨਸਾਨ ਬਸ ਇੱਕ ਮਸ਼ੀਨ ਬਣਕੇ ਦਾਲ ਰੋਟੀ ਦੇ ਚੱਕਰ ਵਿੱਚ ਉਲਝਿਆ ਰਹੇ--- ਸ਼ਾਇਦ ਏਸੇ ਲਈ ਕਰਮਜੀਤ ਕੌਰ ਤੇ ਵੀ ਕੁਝ ਇਤਰਾਜ਼ ਹੋਏ ਹਨ ਜਿਹਨਾਂ ਬਾਰੇ ਉਸਨੇ ਖੁਦ ਹੀ ਫੇਸਬੁਕ ਤੇ ਜਾਣਕਾਰੀ ਦਿੱਤੀ ਹੈ-ਮਾਮਲਾ ਕੀ ਹੈ ਤੁਸੀਂ ਖੁਦ ਹੀ ਪੜ੍ਹ ਲਓ---ਇਸ ਲਿਖਤ ਵਿੱਚ ਉਠਾਏ ਗਏ ਸੁਆਲਾਂ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ-----ਰੈਕਟਰ ਕਥੂਰੀਆ 
Karamjit Kaurਮੇਰੇ ਤੇ ਇੱਕ ਆਪਣੇ ਆਪ ਨੂੰ ਬਹੁਤਾ ਸੱਚਾ ਸੁੱਚਾ ਧਾਰਮਿਕ ਮੰਨਣ ਵਾਲੇ ਵੀਰ ਦਾ ਇਲਜ਼ਾਮ ਹੈ ਕਿ ਮੈਂ ਸਿੱਖ ਨਾਉਂ ਰੱਖ ਕੇ ਵੀ ਚੰਗੀ ਸਿੱਖ ਨਹੀਂ--ਮੈਂ ਨਾਸਤਿਕ ਹਾਂ ਤੇ ਸਿੱਖ ਧਰਮ ਦਾ ਅਪਮਾਨ ਕਰਦੀ ਹਾਂ--ਮੈਂ ਉਨਾ ਤੋਂ ਤੰਗ ਆ ਕੇ ਉਨਾ ਨੂੰ ਅਨਫਰੈਂਡ ਕਰ ਦਿੱਤਾ-ਉਨਾ ਨੇ ਹੋਰ ਭਾਈ ਸਾਹਿਬਾਨ ਤੋਂ ਮੈਸੇਜ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ-ਅੱਜ ਇੱਕ ਭਾਈ ਸਾਹਿਬ ਕਹਿੰਦੇ ਹਨ ਤੁਹਾਡੇ ਤੇ ਫੇਸ ਬੁੱਕ ਤੇ ਗੁਰਬਾਣੀ ਸੰਬੰਧੀ ਦੋਸ਼ ਹੈ-ਸਪਸ਼ਟੀਕਰਨ ਦਓ--
ਮੈਂ ਇਨਬੌਕਸ ਦੀ ਥਾਂ ਏਥੇ ਜਵਾਬ ਦੇਣਾ ਚਾਹੁੰਦੀ ਹਾਂ--ਮੈਂ ਨਾਸਤਿਕ ਨਹੀਂ ਹਾਂ ਤੇ ਨਾ ਹੀ ਗੁਰਬਾਣੀ ਜਾਂ ਕਿਸੇ ਹੋਰ ਧਰਮ ਦਾ ਅਪਮਾਨ ਕਰਦੀ ਹਾ,ਮੈਂ ਤਾਂ ਸਗੋਂ ਇਨਾ ਲੋਕਾਂ ਨਾਲੋਂ ਜਿਆਦਾ ਧਾਰਮਿਕ ਹਾਂ ਜੋ ਰੱਬ ਨੂੰ ਇੱਕ ਰੂਪ ਚ ਤਾਂ ਪੂਜਦੇ ਨੇ ਤੇ ਦੂਜੇ ਰੂਪ ਚ ਗਾਲਾਂ ਕੱਢਦੇ ਨੇ--ਜੇ ਰੱਬ ਇੱਕ ਹੈ ਤਾਂ ਉਹ ਸਭ ਦਾ ਹੈ ਨਹੀਂ ਤਾਂ ਹੈ ਹੀ ਨਹੀਂ--ਰੱਬ ਨੂੰ ਜੱਦੀ ਜਾਇਦਾਦ ਸਮਝ ਕੇ ਦੂਜਿਆਂ ਨੂੰ ਧਮਕੀਆਂ ਦੇਣ ਵਾਲੇ ਮੁਸ਼ਟੰਡੇ ਹੁੰਦੇ ਨੇ ਧਾਰਮਿਕ ਨਹੀਂ।
ਫੇਸ ਬੁੱਕ ਇੱਕ ਨਾਸਤਿਕ ਦੀ ਕਾਢ ਹੈ-ਨਾਸਤਿਕ ਦਾ ਘਰ ਪਰ ਉਸ ਨੇ ਇਜਾਜ਼ਤ ਦਿੱਤੀ ਹੋਈ ਹੈ ਸਭ ਧਰਮਾ ਨੂੰ ਏਥੇ ਆਉਣ ਦੀ--ਤੇ ਸਾਡੇ ਵਰਗਿਆਂ ਨੂੰ ਵੀ --ਸਭ ਆਪਣੀ ਆਪਣੀ ਡਫਲੀ ਬਜਾ ਸਕਦੇ ਨੇ--ਸੋ ਮੈਂ ਕਿਸੇ ਨੂੰ ਸਪਸ਼ਟੀਕਰਨ ਦੇਣ ਦੀ ਜਰੂਰਤ ਨਹੀਂ ਸਮਝਦੀ--
ਸਗੋਂ ਮੈਂ ਸਪਸ਼ਟੀਕਰਨ ਮੰਗਦੀ ਹਾ--
1 ਪੰਜਾਬ ਚ ਤੁਹਾਡ ਲੋਕ ਨੇ,ਤੁਹਾਡੀ ਚੁਣੀ ਹੋਈ ਗੌਰਮਿੰਟ ਹੈ--ਗਰੀਬੀ ਤੇ ਦਲਿੱਦਰ ਕਿਉਂ ਹੈ ?--ਕਿਉਂ ਨੌਜਵਾਨ ਬੱਚਿਆਂ ਕੋਲ ਰੋਜ਼ਗਾਰ ਨਹੀਂ ?--ਕਿਉਂ ਏਨੀ ਬੇਈਮਾਨੀ ਹੈ ?--ਕਿਉਂ ਪੰਜਾਬ ਨਸ਼ਿਆਂ ਚ ਡੁੱਬਿਆ ਪਿਆ ਹੈ ?-ਕਿਉਂ ਧੀਆਂ ਨਾ ਕੁੱਖਾਂ ਚ ਸੁਰੱਖਿਅਤ ਨੇ,ਨਾ ਸੜਕਾਂ ਤੇ ,ਨਾਂ ਘਰਾਂ ਚ ਤੇ ਨਾ ਗੁਦੁਆਰਿਆਂ ਚ ?,ਕਿਉਂ 84 ਦੇ ਪੀੜਿਤਾਂ ਨੂੰ ਇਨਸਾਫ ਨਹੀਂ ਦੁਆ ਸਕੇ ?,ਕਿਉਂ ਸਿੱਖ ਮੂਵਮੈਂਟ ਦੇ ਦੌਰਾਨ ਤੁਸੀਂ ਉਨਾਂ ਨੂੰ ਪੈਸੇ ਦੇ ਲਾਲਚ ਫੜਦੇ ਤੇ ਫੜਾਉਂਦ,ਮਾਰਦੇ ਤੇ ਮਰਾਉਂਦੇ ਰਹੇ ?--ਕਿਉਂ ਸ਼ਹੀਦਾਂ ਦੇ ਪਰੀਵਾਰ ਰੁਲ ਰਹੇ ਨੇ ?-ਕੀ ਤੁਹਾਨੂੰ ਪਤਾ ਵੀ ਹੈ ਉਹ ਪਰੀਵਾਰ ਕਿੱਥੇ ਤੇ ਕਿਵੇਂ ਰਹਿ ਰਹੇ ਨੇ ?--ਕਿਉਂ ਲੋਕ ਚੋਂਦੀਆਂ ਛੱਤਾਂ ਥੱਲੇ ਭੁੱਖੇ ਸੌਂਦੇ ਨੇ ?--ਕਿਉਂ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ?--ਤੁਹਾਨੂੰ ਇਹ ਤਾਂ ਪਤੈ ਕਿ ਗੁਰੂ ਗਰੰਥ ਸਾਹਿਬ ਤੇ ਸਰਦੀਆਂ ਚ ਕਿਹੜੇ ਕੱਪੜੇ ਹੋਣ ਤੇ ਗਰਮੀਆਂ ਚ ਕਿਹੜੇ--ਕੀ ਤੁਹਾਨੂੰ ਪਤੈ ਕਿੰਨੇ ਲੋਕ ਸੜਕਾਂ ਤੇ ਸਰਦੀਆਂ ਚ ਠੰਢ ਨਾਲ ਤੇ ਗਰਮੀਆਂ ਚ ਗਰਮੀ ਨਾਲ ਮਰਦੇ ਨੇ--?
ਸਪਸ਼ਟੀਕਰਨ ਤੁਸੀਂ ਦਓ ---
ਕਰਮਜੀਤ
ਜੇ ਤੁਸੀਂ ਇਸ ਲਿਖਤ ਨਾਲ ਜਾਂ ਕਰਮਜੀਤ ਕੌਰ ਦੇ ਵਿਚਾਰਾਂ ਨਾਲ ਸਹਿਮਤ ਨਾ ਵੀ ਹੋਵੋ ਤਾਂ ਵੀ ਆਪਣੇ ਵਿਚਾਰ ਜਰੂਰ ਭੇਜੋ ਉਹਨਾਂ ਨੂੰ ਬਣਦੀ ਥਾਂ ਜ਼ਰੂਰ ਦਿੱਤੀ ਜਾਵੇਗੀ ਤਾਂ ਕਿ ਇਹ ਬਹਿਸ ਅੱਗੇ ਤੁਰੇ ਅਤੇ ਸਾਡਾ ਸਾਰਿਆਂ ਦਾ ਧਿਆਨ ਅਸਲੀ ਲੋਕ ਪੱਖੀ ਮਸਲਿਆਂ ਵੱਲ ਲੱਗ ਸਕੇ----ਪਰ ਲਿਖਤਾਂ ਦਾ ਸਭਿਅਕ ਸ਼ਬਦਾਂ ਵਿੱਚ ਅਤੇ ਸਲੀਕੇ ਨਾਲ ਲਿਖਿਆ ਹੋਣਾ ਜਰੂਰੀ ਹੈ ਗਾਲ੍ਹੀ-ਗਲੌਚ ਅਤੇ ਨਿਜੀ ਹਮਲਿਆਂ ਵਾਲੀਆਂ ਲਿਖਤਾਂ ਛਾਪਣ ਤੋਂ ਅਸੀਂ ਅਸਮਰਥ ਹੋਵਾਂਗੇ।
----------------------------------

ਨਹੀਂ ਰਹੀ ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਕਲਿਆਣ ਕੌਰ

5 comments:

Unknown said...

Shreerak tal te NA HI AAJ EHTHE SHRI GURU GOBIND SINGH JI HAN TE NAHI Aurangjeb ,pr soch aaj v ethe hi hai mari(aurangjeb di) v te changi ( Sahib Sri Guru Gobind Singh Ji di )v hun sochana asi hai k asi kis soch nal chalna hai, sanu aaj sab pta hai k ki zulm ho riha hai , kon kr riha hai, j asi Guru de sikh ha te asi zulm de khilaf awaj kio nahi uthaunde ?

Jas Brar Raj said...

Ki swaal push lia Karamjit ji. Eh sabh te uhna lokan de pishle janma de keete di sza hai. Pishle janam de maade keete da fall te bhogna hi hoia. Tusi jo eh sabh push ke maada kar rahe ho Guru Ghar de rakhwalian tonh swaal push rahe. Tuhanu vi esdi sza agle janam ch zaroor milooo . Tusi vi kise gareeb de ghar paida hovoge. Eh gareebi ameeri sukh dukh sabh rabb de bnaayie hoie ne eh te Bhagat kabeer te Babe Nanak te vi je ehna gareeban te aa gae taan ki lohda aa gaya... eh jwaab hovega kise vi dharmik bande walon tuhade sare swaalan da. Likhi takdeer nu kaon badal sakda os daadhe tonh kaon taktwar ho sakda ? LOL

Unknown said...

Siste ji eh bhi pucho k kedarnath vich hoi tabahi da tuhade kise bhi jyoshti nu ja kise v dera mukhi nu kiyu nahi pata laga je oh log jani jaanh han jihna nu tusi rabb kehnde ho ja guru ji oh hazara lokan nu bchaoun lai apni apni antarmukhi shakti kiyu nahi warat sake jo log hzara log rat nu bhukh nall tarpde ne uhna nu tuhada koi ve devta roti kiyu nahi dinda ki hunn tuhade devte ashuta de mandir jan te bhrisht ta nahi hunde pinda ja shehra vich jaat paat de adhar te ta shamshan ghat bane hoi ne

Jasmer Singh Lall said...

ਸਿਰਫ਼ ਤੁਹਾਨੂੰ ਵਧਾਈ ਦੇਣਾ ਚਾਹੁੰਦਾ ਹਾਂ ਤੁਹਾਡੇ ਇਸ ਲੇਖ ਵਿੱਚ ਉਠਾਏ ਗਏ ਸਵਾਲਾਂ ਵਾਸਤੇ !

Jasmer Singh Lall said...

ਸਿਰਫ਼ ਤੁਹਾਨੂੰ ਵਧਾਈ ਦੇਣਾ ਚਾਹੁੰਦਾ ਹਾਂ ਇਸ ਲੇਖ ਵਿੱਚ ਉਠਾਏ ਗਏ ਸਵਾਲਾਂ ਵਾਸਤੇ ਅਤੇ ਮੈਨੂੰ ਤਾਂਘ ਰਹੇਗੀ ਕਿ ਮੈਂ ਇੰਨ੍ਹਾਂ ਦੇ ਜਵਾਬਾਂ ਨੂੰ ਪੜ੍ਹ ਸਕਾਂ ! ਤੁਸੀਂ ਇੱਕ ਬਹੁਤ ਮਹੱਤਵਪੂਰਣ ਮੁੱਦਾ ਉਠਾਇਆ ਹੈ ਜੋ ਇੱਕ ਸਿਹਤਮੰਦ ਵਿਚਾਰਾਂ ਦਾ ਆਦਾਨ ਪ੍ਰਦਾਨ ਮੰਗਦਾ ਹੈ !