Thursday, August 22, 2013

ਦਿੱਲੀ ਦੇ ਤਿਲਕ ਵਿਹਾਰ ਦਾ ਮਾਮਲਾ ਫੇਰ ਗਰਮਾਇਆ

ਪੁਲਿਸ ਖੁਦ ਨੂੰ ਦੁਧ ਧੋਤਾ ਅਤੇ ਸਿੱਖਾਂ ਨੂੰ ਦੋਸ਼ੀ ਠਹਿਰਾਉਣ ਦੀ ਮੰਸ਼ਾ ਵਿੱਚ 
ਪਿਛਲੇ ਦਿਨੀਂ ਦਿੱਲੀ ਦੇ ਤਿਲਕ ਵਿਹਾਰ ਵਿਹਾਰ ਇਲਾਕੇ ਵਿੱਚ ਭੜਕੀ ਅੱਗ ਸਮਝੌਤ ਦੇ ਬਾਵਜੂਦ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਹੀ| ਹੁਣ ਪਤਾ ਲੱਗਿਆ ਹੈ ਕਿ ਪੁਲਿਸ ਇੱਕ ਸਿੱਖ ਨੌਜਵਾਨ ਨੂੰ ਟਾਰ੍ਚਰ ਦਾ ਸ਼ਿਕਾਰ ਹੈ|ਇਸ ਮਕਸਦ ਦੀ ਖਬਰ ਪੰਜਾਬੀ ਦੇ ਸਭ ਤੋਂ ਵਧ ਛਪਦੇ ਅਖਬਾਰ ਰੋਜ਼ਾਨਾ ਅਜੀਤ ਨੇ ਪ੍ਰਕਾਸ਼ਿਤ ਕੀਤੀ ਹੈ|ਇਸ ਖਬਰ ਨੂੰ ਅਜੀਤ ਦੇ ਧੰਨਵਾਦ ਸਹਿਤ ਹੂ-ਬ-ਹੂ ਇਥੇ ਵੀ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ|
ਤਿਲਕ ਵਿਹਾਰ ਹਿੰਸਕ ਮਾਮਲੇ 'ਚ ਪੁਲਿਸ ਵੱਲੋਂ ਸਿੱਖ ਨੌਜਵਾਨ 'ਤੇ ਭਾਰੀ ਤਸ਼ੱਦਦ
ਨਵੀਂ ਦਿੱਲੀ, 21 ਅਗਸਤ (ਜਗਤਾਰ ਸਿੰਘ)- ਬੀਤੇ ਦਿਨੀਂ ਤਿਲਕ ਵਿਹਾਰ ਵਿਖੇ ਹਿੰਸਕ ਟਕਰਾਅ ਦੀ ਘਟਨਾ ਤੋਂ ਬਾਅਦ ਦੋਵੇਂ ਧਿਰਾਂ ਵਿਚ ਸਮਝੌਤਾ ਕਰਵਾ ਕੇ ਸਦਭਾਵਨਾ ਤੇ ਸ਼ਾਂਤੀ ਪੂਰਨ ਮਾਹੌਲ ਕਾਇਮ ਕਰ ਦਿੱਤਾ ਗਿਆ ਪਰੰਤੂ 19 ਤਰੀਕ ਦੇਰ ਸ਼ਾਮ ਨੂੰ ਤਿਲਕ ਵਿਹਾਰ ਦੇ ਮੰਨੂ ਨਾਂਅ ਦੇ ਨੌਜਵਾਨ ਨੂੰ ਪੁਲਿਸ ਵੱਲੋਂ ਚੁੱਕ ਕੇ ਭਾਰੀ ਤਸ਼ੱਦਦ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੱਜਣ ਕੁਮਾਰ ਕੇਸ ਦੀ ਮੁੱਖ ਗਵਾਹ ਬੀਬੀ ਨਿਰਪ੍ਰੀਤ ਕੌਰ ਨੇ ਕਿਹਾ ਕਿ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਏ ਮਨੂੰ ਨਾਂਅ ਦੇ ਸਿੱਖ ਨੌਜਵਾਨ ਦੇ ਮਾਤਾ-ਪਿਤਾ ਇਸ ਸੰਸਾਰ ਵਿਚ ਨਹੀਂ ਹਨ ਅਤੇ ਉਹ ਸਖਤ ਮਿਹਨਤ ਕਰਨ ਵਾਲਾ ਕਿਰਤੀ ਸਿੱਖ ਹੈ | ਪਰੰਤੂ ਪੁਲਿਸ ਵੱਲੋਂ ਉਸ 'ਤੇ ਭਾਰੀ ਤਸ਼ਦਦ ਕਰਕੇ ਜਬਰਦਸਤੀ ਉਸ ਤੋਂ ਇਹ ਮਨਵਾਉਣ ਦੀ ਕੋਸ਼ਸ਼ ਕੀਤੀ ਜਾ ਰਹੀ ਹੈ ਕਿ ਉਕਤ ਹਿੰਸਕ ਟਕਰਾਅ ਦੌਰਾਨ ਤਿਲਕ ਵਿਹਾਰ ਦੇ ਸਿੱਖਾਂ ਨੂੰ ਉੱਥੋਂ ਦੇ ਸਥਾਨਕ ਕੌਾਸਲਰ ਡਿੰਪਲ ਚੱਢਾ ਨੇ ਹਥਿਆਰ ਮੁਹਈਆ ਕਰਵਾਏ ਸਨ | ਬੀਬੀ ਨਿਰਪ੍ਰੀਤ ਕੌਰ ਨੇ ਕਿਹਾ ਕਿ ਹੁਣ ਫੇਰ ਉਸ ਨੌਜਵਾਨ ਨੂੰ ਮੁੜ ਪੁਲਿਸ ਵੱਲੋਂ ਸੱਦਿਆ ਗਿਆ ਹੈ ਅਤੇ ਧਮਕਾਇਆ ਜਾ ਰਿਹਾ ਹੈ ਕਿ ਜੋ ਪੁਲਿਸ ਕਹਿ ਰਹੀ ਹੈ ਉਸ ਨੂੰ ਮੰਨ ਲਵੇ | ਬੀਬੀ ਨਿਰਪ੍ਰੀਤ ਕੌਰ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੀ ਆੜ ਹੇਠ ਉਸ ਕੌਾਸਲਰ ਨੂੰ ਬਦਨਾਮ ਕਰਨ ਦੀ ਕੋਸ਼ਸ਼ ਕੀਤੀ ਜਾ ਰਹੀ ਹੈ ਜਿਸ ਨੇ ਹਿੰਸਕ ਟਕਰਾਅ ਦੌਰਾਨ ਸਿੱਖਾਂ ਨਾਲ ਪੁਲਿਸ ਵੱਲੋਂ ਕੀਤੀ ਜਾ ਰਹੀਆਂ ਵਧੀਕੀਆਂ ਵਿਰੁੱਧ ਸਭ ਤੋਂ ਪਹਿਲਾਂ ਆਵਾਜ ਚੁੱਕੀ ਸੀ | ਬੀਬੀ ਨਿਰਪ੍ਰੀਤ ਕੌਰ ਨੇ ਕਿਹਾ ਕਿ ਪੁਲਿਸ ਦੀ ਇਹ ਮੰਸ਼ਾ ਹੈ ਕਿ ਕਿਸੇ ਤਰ੍ਹਾਂ ਕਿ ਹਿੰਸਕ ਟਕਰਾਅ ਲਈ ਸਿੱਖਾਂ ਨੂੰ ਦੋਸ਼ੀ ਠਹਿਰਾ ਕੇ ਖੁਦ ਨੂੰ ਦੁੱਧ ਧੋਤਾ ਸਾਬਤ ਕੀਤਾ ਜਾ ਸਕੇ |
----------------------
ਕੁਝ ਹੋਰ ਜ਼ਰੂਰੀ ਲਿੰਕ:


ਪ੍ਰੋ. ਭੁੱਲਰ, ਸ਼ਿਵੂ ਤੇ ਜਡੇਸਵਾਮੀ ਨੂੰ ਭਲਕੇ ਫਾਂਸੀ ਦਿੱਤੇ ਜਾਣ ਦਾ ਖਦਸ਼ਾ


ਦਿੱਲੀ:ਨਿੱਕੀ ਜਹੀ ਚੰਗਾਰੀ ਨੇ ਲਾਂਬੂ ਲਾ ਦਿੱਤੇ







No comments: