Monday, August 19, 2013

ਲੜਕੀ ਨਾਲ ਛੇੜ ਛਾੜ ਦਾ ਮਾਮਲਾ ਹੋਰ ਗਰਮਾਇਆ

41 ਦਿਨ ਲੱਗੇ ਕੇਸ ਰਜਿਸਟਰ ਕਰਵਾਉਣ ਲਈ 
ਤਸਵੀਰ ਵਿੱਚ ਪੀੜਿਤ ਲੜਕੀ ਦੇ ਨਾਲ-ਡਾਕਟਰ ਅਰੁਣ ਮਿੱਤਰਾ, ਕਾਮਰੇਡ ਗੁਰਨਾਮ ਸਿਧੂ, ਮੈਡਮ ਗੁਰਚਰਨ ਕੌਰ ਕੋਚਰ ਅਤੇ ਜੀਤ ਕੁਮਾਰੀ  
ਲੁਧਿਆਣਾ 18 ਅਗਸਤ (ਰੈਕਟਰ ਕਥੂਰੀਆ//ਪੰਜਾਬ ਸਕਰੀਨ ) ਆਏ ਦਿਨ ਅਮਨ ਕਾਨੂੰਨ ਦੀ ਰਾਖੀ ਦੇ ਦਾਅਵੇ ਕਰਨ ਵਾਲੀ ਪੁਲਿਸ ਦੀ ਹਕੀਕਤ ਇੱਕ ਵਾਰ ਫੇਰ ਸਾਹਮਣੇ ਆਈ ਹੈ ਅਤੇ ਇਸ ਵਾਰ ਬਹਾਨਾ ਬਣਿਆ ਹੈ ਚਾਂਦ ਕਲੋਨੀ, ਰਿਸ਼ੀਨਗਰ ਲੁਧਿਆਣਾ ਦੀ ਰਹਿਣ ਵਾਲੀ ਮੋਨਿਕਾ (ਕਾਲਪਨਿਕ ਨਾਮ) ਨਾਲ ਛੇੜਛਾੜ ਦਾ ਮਾਮਲਾ। ਬੀ ਐਸ ਸੀ ਦੂਸਰਾ ਸਾਲ ਦੀ ਇਹ ਵਿਦਿਆਰਥਣ 9 ਜੁਲਾਈ 2013 ਨੂੰ ਸ਼ਾਮ ਦੇ 7 ਵਜੇ ਦੀ ਸ਼ਰਾਬੀਆਂ ਦੁਆਰਾ ਛੇੜਛਾੜ ਅਤੇ ਅਸ਼ਲੀਲ ਸ਼ਬਦਾਂ ਦਾ ਸ਼ਿਕਾਰ ਬਣਾਈ ਗਈ। ਵਿਰੋਧ ਕਰਨ ਤੇ ਸ਼ਰਾਬੀਆਂ ਵੱਲੋਂ ਇਸ ਲੜਕੀ ਦੇ ਘਰ ਆ ਕੇ ਲੜਕੀ ਅਤੇ ਉਸਦੇ ਪਰਿਵਾਰ  ਦੀ ਕੁੱਟਮਾਰ ਕੀਤੀ ਗਈ। ਰਾਤ ਨੂੰ ਸਾਢ਼ੇ 9 ਵਜੇ ਲੜਕੀ ਸਮੇਤ ਪਰਿਵਾਰ ਦੁਆਰਾ ਥਾਣਾ ਪੀ ਏ ਯੂ ਜਾ ਕੇ ਦਰਖ਼ਾਸਤ ਲਿਖਾਈ ਗਈ। ਅਗਲੇ ਦਿਨ 10 ਜੁਲਾਈ ਨੂੰ ਪੁਲਿਸ ਨੇ ਲੜਕੀ ਵਾਲਿਆਂ ਨੂੰ ਥਾਣੇ ਬੁਲਾਇਆ। ਪਰ ਲੜਕੀ ਦਾ ਪੱਖ ਸੁਣਨ ਦੀ ਬਜਾਏ ਐਸ ਆਈ ਸੋਹਨ ਲਾਲ ਵਲੋਂ ਲੜਕੀ ਦੇ ਹਿਤੈਸ਼ੀਆਂ ਨੂੰ ਬਾਹਰ ਕੱਢ ਦਿੱਤਾ ਗਿਆ ਅਤੇ ਲੜਕੀ ਦੇ ਪਿਤਾ ਤੇ ਮਾਤਾ ਨੂੰ ਡਰਾਵਾ ਦੇ ਕੇ ਲੜਕੀ ਦੀ ਮਾਂ ਧੰਨੋ ਦੇਵੀ ਤੇ ਪਿਤਾ ਰਮਾਂ ਕਾਂਤ ਯਾਦਵ ਨੂੰ ਬਿਨਾ ਕਿਸੇ ਮਹਿਲਾ ਪੁਲਿਸ ਦੀ ਹਾਜ਼ਰੀ ਦੇ  ਗਿਰਫ਼ਤਾਰ ਕਰ ਕੇ ਬੰਦ ਕਰ ਦਿੱਤਾ ਗਿਆ। ਇਸ ਲੜਕੀ ਦੇ ਮਾਤਾ ਪਿਤਾ ਨੂੰ ਡਰਾ ਧਮਕਾ ਕੇ ਬੋਗਸ ਰਾਜ਼ੀਨਾਵਾਂ ਤੇ ਜਬਰੀ ਦਸਤਖ਼ਤ ਕਰਵਾਏ ਗਏ। ਆਖਿਰ 16 ਜੁਲਾਈ ਨੂੰ ਐਸ ਐਚ ਓ ਨੇ ਮੌਕਾ ਦੇਖਿਆ ਪਰ ਕਾਰਵਾਈ ਫਿਰ ਵੀ ਕੋਈ ਨਾ ਕੀਤੀ। ਅਗਲੇ ਦਿਨ 17 ਜੁਲਾਈ ਨੂੰ ਇਸੇ ਲੜਕੀ ਨੇ ਇਨਸਾਫ਼ ਲਈ ਐਸ ਐਚ ਓ ਦੇ ਮੋਬਾਈਲ ਤੇ ਐਸ ਐਮ ਐਸ ਕੀਤਾ ਪਰ ਕਾਰਵਾਈ ਫਿਰ ਵੀ ਨਹੀਂ ਕੀਤੀ ਗਈ। ਆਖਿਰ ਲੋਕਾਂ ਵਲੋਂ ਦਬਾਅ ਪਾਉਣ ਤੇ 19 ਜੁਲਾਈ ਨੂੰ ਕੇਸ ਤਾਂ ਦਰਜ ਕੀਤਾ, ਪਰ ਲੜਕੀ ਵਲੋਂ ਨਹੀਂ ਬਲਕਿ ਉਸਦੀ ਮਾਂ ਵਲੋਂ। ਇਸ ਕੇਸ ਵਿੱਚ ਨਾਂ ਤਾਂ ਛੇੜਛਾੜ ਦੀ ਕੋਈ ਧਾਰਾ ਲਾਈ ਗਈ ਅਤੇ ਨਾ ਹੀ ਘਰ ਆ ਕੇ ਕੁੱਟਮਾਰ ਕਰਨ ਦੀ ਧਾਰਾ 452 ਲਗਾਈ ਗਈ। ਇਸਤੋਂ ਬਾਅਦ ਮੁੱਹਲਾ ਨਿਵਾਸੀ ਏ ਸੀ ਪੀ ਗੁਰਪ੍ਰੀਤ ਪੁਰੇਵਾਲ ਨੂੰ ਵੀ 30 ਜੁਲਾਈ ਨੂੰ ਮਿਲੇ ਪਰ ਕੇਸ ਅੱਜ ਰਜਿਸਟਰ ਕੀਤਾ ਗਿਆ ਘਟਨਾ ਤੋਂ 41 ਦਿਨਾਂ ਮਗਰੋਂ। ਇਸ ਘਟਨਾ ਤੇ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਇਸਤਰੀ ਸਭਾ ਲੁਧਿਆਣਾ ਦੀ ਪ੍ਰਧਾਨ ਮੈਡਮ ਗੁਰਚਰਨ ਕੌ ਕੋਚਰ, ਇੱਕ ਹੋਰ ਸੀਨੀਅਰ ਮਹਿਲਾ ਆਗੂ ਜੀਤ ਕੁਮਾਰੀ,  ਵਰਕਿੰਗ ਵੁਮੈਨ ਫ਼ੋਰਮ ਦੀ ਕਨਵੀਨਰ ਡਾਕਟਰ ਨਰਜੀਤ ਕੌਰ, ਦੋ ਹੋਰ ਆਗੂਆਂ ਸ਼੍ਰੀਮਤੀ ਤੇਜਿੰਦਰ ਕੌਰ ਅਤੇ ਸ਼੍ਰੀਮਤੀ ਕੁਲਵੰਤ ਕੌਰ, ਤੇਜਾ ਸਿੰਘ ਮੁੱਹਲਾ ਸੁਧਾਰ ਕਮੇਟੀ ਦੇ ਸਕੱਤਰ  ਕਾਮਰੇਡ  ਰਣਧੀਰ ਸਿੰਘ, ਸਮਾਜ ਸੇਵੀ ਕਾਮਰੇਡ ਗੁਰਨਾਮ ਸਿੱਧੂ ਨੇ ਪੁਲਿਸ ਦੇ ਔਰਤਾਂ ਨੂੰ ਸੁੱਰਖਿਆ ਪਰਦਾਨ ਕਰਨ ਦੇ ਦਾਅਵਿਆਂ ਨੂੰ ਖੋਖਲਾ ਕਰਾਰ ਦਿੱਤਾ। ਪੀੜਿਤ ਲੜਕੀ ਨੇ ਕਿਹਾ ਹੈ ਕਿ ਪੁਲਿਸ ਸਿਸਟਮ ਤੋਂ ਉਸਦਾ ਵਿਸ਼ਵਾਸ ਪੂਰੀ ਤਰਾਂ ਟੁੱਟ ਚੁੱਕਾ ਹੈ। ਤੇ ਉਹ ਉਸ ਵੇਲੇ ਦਾ ਇੰਤਜ਼ਾਰ ਕਰ ਰਹੀ ਹੈ ਜਦੋਂ ਕਿ ਦੋਸ਼ੀਆਂ ਨੂੰ ਗਿਰਫ਼ਤਾਰ ਕਰ ਲਿਆ ਜਾਏਗਾ। ਮੇਰੀ ਪੂਰੀ ਤੱਸਲੀ ਲਈ ਅੱਜ ਤੱਕ ਮਿਲਿਆ ਇਨਸਾਫ਼ ਅਧੂਰਾ ਹੈ। ਮੇਰਾ ਖਾਸ ਇਤਰਾਜ਼ ਹੈ ਕਿ ਮੇਰਾ ਬਿਆਨ ਮੈਨੂੰ ਥਾਣੇ ਬੁਲਾ ਕੇ ਤੇ ਉਸਦੀ ਸੈਂਸ ਬਦਲ ਕੇ ਲਿਖਿਆ ਗਿਆ ਜਦੋਂ ਕਿ ਪਿਤਾ ਨੇ ਐਸ ਐਚ ਓ ਨੂੰ ਅਰਜ਼ ਕੀਤੀ ਸੀ ਕਿ ਮੇਰੀ ਲੜਕੀ ਦੇ ਬਿਆਨ ਘਰ ਜਾ ਕੇ ਲਿਖੇ ਜਾਣ। 


Related Links: 
सबंधित खबरें:  

ਲੜਕੀ ਨਾਲ ਛੇੜ ਛਾੜ ਦਾ ਮਾਮਲਾ ਹੋਰ ਗਰਮਾਇਆ


-------
ਪੰਜਾਬ ਸਕਰੀਨ ਦਾ ਇਹ ਲਿੰਕ ਵੀ ਕਲਿੱਕ ਕਰੋ 
ਮਾਮਲਾ ਰਿਸ਼ੀ ਨਗਰ ਦੀ ਕੁੜੀ ਨਾਲ ਛੇੜਖਾਨੀ ਦਾ
 ਐਕਸ਼ਨ ਕਮੇਟੀ ਨੇ ਬਣਾਈ ਲੰਮੇ ਸੰਘਰਸ਼ ਦੀ ਯੋਜਨਾ

ਕਿਸੇ ਵੀ ਵੇਲੇ ਭੜਕ ਸਕਦਾ ਹੈ ਅੰਦੋਲਨ 

No comments: