Friday, August 16, 2013

ਤਿਲਕ ਵਿਹਾਰ ਦਿੱਲੀ ਵਿੱਚ ਫਾਇਰਿੰਗ--ਦਰਜਨਾਂ ਜ਼ਖਮੀ

Update: 16 August 2013 at 9:55 PM                ਇਸ ਖਬਰ ਨਾਲ ਸਬੰਧਿਤ ਵੀਡੀਓ ਦੇਖਣ ਲਈ ਕਲਿੱਕ ਕਰੋ 
ਜ਼ਖਮੀ ਹੋਣ ਵਾਲਿਆਂ ਵਿੱਚ ਇੱਕ ਸਿੱਖ ਚੈਨਲ ਦਾ ਰਿਪੋਰਟਰ ਵੀ ਸ਼ਾਮਿਲ ?
ਪਰਮਜੀਤ  ਸਿੰਘ ਸਰਨਾ ਸਮਰਥਕਾਂ ਵੱਲੋਂ ਫੇਸਬੁਕ 'ਤੇ ਜਾਰੀ ਤਸਵੀਰਾਂ ਦਾ ਕੌਲਾਜ 
ਤਿੰਨ ਦਹਾਕਿਆਂ ਤੋਂ ਮਿਲ ਰਹੀ ਲਗਾਤਾਰ ਨਿਰਾਸ਼ਾ ਦੇ ਬਾਵਜੂਦ ਅਜੇ ਵੀ ਨਵੰਬਰ-84 ਦੇ ਮਾਮਲੇ ਵਿੱਚ ਇਨਸਾਫ਼ ਦੀ ਆਸ ਲਾ ਕੇ ਬੈਠੇ ਸਿੱਖ ਜਗਤ ਨੂੰ ਇਸ ਵਾਲੇ 15 ਅਗਸਤ ਵਾਲੇ ਦਿਨ 67 ਵੇਂ  ਆਜ਼ਾਦੀ ਦਿਵਸ ਦੇ ਮੌਕੇ ਤੇ ਇੱਕ ਨਵਾਂ ਝਟਕਾ ਉਸ ਵੇਲੇ ਲੱਗਿਆ ਜਦੋਂ ਦਿੱਲੀ ਵਿੱਚ ਇੱਕ ਵਾਰ ਫੇਰ ਨਵੰਬਰ-84 ਦੀਆਂ ਘਟਨਾਵਾਂ ਨੂੰ ਦੁਹਰਾਉਣ ਵਰਗੇ ਹਾਲਾਤ ਪੈਦਾ ਕੀਤੇ ਗਏ ਇਸ ਸਬੰਧੀ ਮਿਲੀਆਂ ਮੁਢਲੀਆਂ ਰਿਪੋਰਟਾਂ ਮੁਤਾਬਿਕ ਹਾਲਾਤ ਕਾਬੂ ਹੇਠ ਪਰ ਪੂਰੀ ਤਰ੍ਹਾਂ ਖਿਚਾਅ ਪੂਰਨ ਹਨ। ਅੱਜ ਦੇਰ ਸ਼ਾਮ ਇਟਲੀ ਦੇ ਰਹਿਣ ਵਾਲੇ ਪਰਮਿੰਦਰ ਸਿੰਘ  ਸ਼ਰਮਾ ਨੇ ਦੱਸਿਆ ਕਿ ਅਸਲ ਵਿੱਚ ਇਹ ਸਾਰਾ ਮਾਮਲਾ ਬੱਚਿਆਂ ਦੇ ਖੇਡਣ ਤੋਂ ਵਿਗੜਿਆ। ਖੇਡਦੇ ਹੋਏ ਇਹ ਬੱਚੇ ਅਚਾਨਕ ਲੜ ਪਏ ਤੇ ਇਸ ਲੜਾਈ ਵਿੱਚ ਬੱਚਿਆਂ ਦੇ ਪਰਿਵਾਰਿਕ ਮੈਂਬਰ ਵੀ ਸ਼ਾਮਿਲ ਹੋ ਗਾਏ ਅਤੇ ਬੱਚਿਆਂ ਦੇ ਦੋਸਤ ਵੀ।  ਇਸ ਤਰ੍ਹਾਂ ਦੇਖਦਿਆਂ ਹੀ ਦੇਖਦਿਆਂ ਮਾਮਲਾ ਇੱਕ ਖੁੱਲੇ ਹਿੰਸਕ ਟਕਰਾਓ ਵਿੱਚ ਬਦਲ ਗਿਆ । ਜੇ ਪੁਲਿਸ ਨੇ ਝਗੜਾ ਸ਼ੁਰੂ ਹੁੰਦਿਆਂ ਹੀ ਸਾਰਾ ਮਾਮਲਾ ਨਜਿਠ ਲਿਆ ਹੁੰਦਾ ਤਾਂ ਇਹ ਨੌਬਤ ਕਦੇ ਨਹੀਂ ਸੀ ਆਉਣੀ ਤਾਂ ਗੱਲ ਏਨੀ ਨਹੀਂ ਸੀ ਵਧਣੀ ਪਰ ਪੁਲਿਸ ਉਦੋਂ ਹਰਕਤ ਵਿੱਚ ਆਈ ਜਦੋਂ ਪੁਲਿਸ ਚੋੰਕੀ ਦੀ ਭੰਨਤੋੜ ਹੋਈ ਲੋਕ ਹਿੰਸਕ ਹੋ ਤੁਰੇ। ਗੱਲ ਬੜੀ ਮਾਮੂਲੀ ਸੀ ਪਰ ਲੱਗਦਾ ਹੈ ਕਿ ਦਿਲਾਂ ਵਿੱਚ ਇਕਠਾ ਹੋਇਆ ਗੁੱਸਾ ਅਤੇ ਨਫਰਤ ਦੀ ਅੱਗ ਕਾਫੀ ਪੁਰਾਣੇ ਸਨ--ਬਸ ਥੋਹੜਾ ਜਿਹਾ ਬਹਾਨਾ ਮਿਲਦਿਆਂ ਹੀ ਇਸ ਸਟੋਰ ਹੋਏ ਗੁੱਸੇ ਨੇ ਹੱਦਾਂ ਬੰਨੇ ਭੰਨਦਿਆਂ ਦੇਰ ਨਾ ਲਾਈ। 
ਕਲ੍ਹ ਟੁੱਟ ਟੁੱਟ ਕੇ ਮਿਲੀਆਂ ਮੁਢਲੀਆਂ ਰਿਪੋਰਟਾਂ ਵਿੱਚ ਦੱਸਿਆ ਗਿਆ ਸੀ ਕਿ 15 ਅਗਸਤ ਵਾਲੇ ਦਿਨ  ਹਾਲਾਤ ਉਸ ਵੇਲੇ ਬੁਰੀ ਤਰ੍ਹਾਂ ਵਿਗੜੇ ਜਦੋਂ ਇੱਕ ਨੇੜਲੇ ਇਲਾਕੇ 80 ਗਜ ਕਲੋਨੀ ਦੇ ਵਸਨੀਕਾਂ ਨੇ ਤਿਲਕ ਵਿਹਾਰ ਵਿੱਚ ਗੁਰਦੁਆਰਾ ਸਾਹਿਬ 'ਤੇ  ਹਮਲਾ ਕਰ ਦਿੱਤਾ ਅਤੇ ਇਸ ਦੀ ਰਾਖੀ ਲਈ ਆਏ ਸਿੱਖਾਂ ਤੇ ਗੋਲੀ ਚਲਾਈ। ਛੁੱਟੀ ਵਾਲੇ ਮਾਹੌਲ ਅਤੇ ਸੈਂਸਰਸ਼ਿਪ  ਵਰਗੀ ਹਾਲਤ ਦੌਰਾਨ ਇਹ ਵੀ ਆਖਿਆ ਗਿਆ ਕਿ ਗੁਰਦੁਆਰਾ ਸਾਹਿਬ 'ਤੇ ਕੀਤੇ ਗਏ ਇਸ ਸ਼ਰਮਨਾਕ ਅਤੇ  ਸਾਜਿਸ਼ੀ ਹਮਲੇ ਦੌਰਾਨ ਕੀਤੀ ਗਈ ਫਾਇਰਿੰਗ ਦੌਰਾਨ ਘਟੋਘੱਟ ਦੋ ਸਿੱਖ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਘਟੋਘੱਟ 50 ਵਿਅਕਤੀ ਜ਼ਖਮੀ ਹੋ ਗਏ ਜਿਹਨਾਂ ਵਿੱਚ ਬਹੁਗਿਣਤੀ ਸਿੱਖ ਭਾਈਚਾਰੇ ਨਾਲ ਸਬੰਧਿਤ ਹੈ। ਬਾਅਦ ਵਿੱਚ ਪਤਾ ਲੱਗਿਆ ਕਿ ਜਖਮੀਆਂ ਵਿਚ ਅਠ ਸਿਖ ਅਤੇ ਪੰਜ ਪੁਲਿਸ ਵਾਲੇ ਵੀ ਸ਼ਾਮਿਲ ਸਨ। ਦਿੱਲੀ ਦੇ ਅਕਾਲੀ ਆਗੂਆਂ ਅਤੇ ਸਿੱਖ ਸਿਆਸਤਦਾਨਾਂ ਨੇ  ਵੀ ਦਿੱਲੀ ਤੋਂ ਬਾਹਰ ਬੈਠੇ ਲੋਕਾਂ ਨੂੰ ਸਚ੍ਚ ਦੱਸਣ  ਲਈ ਕੋਈ ਗੰਭੀਰ ਜਤਨ ਨਹੀਂ ਕੀਤਾ। ਲੁਧਿਆਣਾ ਵਿੱਚ ਕਈ ਰਹਿ ਕੇ ਕਈ ਦਹਾਕਿਆਂ ਤੋਂ ਸਰਗਰਮੀ  ਰਹੇ ਸ੍ਰ ਡੀ ਐਸ ਗਿੱਲ ਹੁਰੀਂ ਬੜੀ  ਸੁਹਿਰਦਤਾ ਨਾਲ ਫੇਸਬੁਕ ਰਾਹੀਂ ਲੋਕਾਂ ਨੂੰ ਬਾਰ  ਬਾਰ ਅਪਡੇਟ ਕਰਕੇ  ਰਹੇ। 
ਕਾਬਿਲੇ ਜ਼ਿਕਰ ਹੈ ਕਿ ਇਸ ਤੋਂ ਪਹਿਲਾਂ 15 ਅਗਸਤ ਨੂੰ ਪੁੱਜੀਆਂ ਪੁੱਜੀਆਂ ਰਿਪੋਰਟਾਂ ਵਿੱਚ ਦੱਸਿਆ ਗਿਆ ਸੀ ਕਿ ਘਟੋਘੱਟ ਚਾਰ ਸਿੱਖ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਸੁਪਰੀਮੋ ਸਰਦਾਰ ਡੀ ਐਸ ਗਿੱਲ ਵੱਲੋਂ ਫੇਸਬੁਕ 'ਤੇ ਪੋਸਟ ਕੀਤੀ ਗਈ ਜਾਣਕਾਰੀ ਦੇ ਮੁਤਾਬਿਕ  ਜਖਮੀ ਹੋਣ ਵਾਲਿਆਂ ਵਿੱਚ ਇੱਕ ਸਿੱਖ ਚੈਨਲ ਦਾ ਰਿਪੋਰਟਰ ਵੀ ਸ਼ਾਮਿਲ ਹੈ। ਨਵੰਬਰ-84 ਵਾਂਗ ਹੀ ਇਸ ਵਾਰ ਵੀ ਮੀਡੀਆ ਏਨੀ ਵੱਡੀ ਘਟਨਾ ਨੂੰ ਨਜ਼ਰ ਅੰਦਾਜ਼ ਕਰ ਰਿਹਾ ਹੈ---ਇਸ ਦਾ ਪਤਾ ਨਹੀਂ ਲੱਗ ਰਿਹਾ ਕਿ ਇਹ ਸਭ ਕੁਝ ਮੀਡੀਆ ਘਰਾਣਿਆਂ ਦੀ ਆਪਣੀ ਮਰਜੀ ਮੁਤਾਬਿਕ ਹੋ ਰਿਹਾ ਹੈ ਜਾਂ ਫੇਰ ਸਰਕਾਰ ਦੀਆਂ ਅੰਦਰ ਖਾਤੇ ਜਾਰੀ ਕੀਤੀਆਂ ਗਈਆਂ ਸੰਭਾਵਿਤ ਗੁਪਤ ਹਦਾਇਤਾਂ  ਕਾਰਨ ? ਕੁੱਲ ਮਿਲਾ ਕੇ ਮੁੱਖ ਧਾਰਾ ਦੇ ਮੀਡੀਆ ਵੱਲੋਂ ਦਿਖਾਈ ਇਸ ਬੁਜ਼ਦਿਲੀ ਅਤੇ ਇੱਕਪਾਸੜ ਰਵਈਏ ਦੀ ਸਾਜਿਸ਼ ਨੂੰ ਨਾਕਾਮ ਕੀਤਾ ਹੈ ਬਹੁਤ ਹੀ ਸੀਮਿਤ ਸਾਧਨਾਂ ਆਸਰੇ ਚੱਲਣ ਵਾਲੇ ਵੈਬ ਮੀਡੀਆ ਅਤੇ ਸੋਸ਼ਲ ਮੀਡੀਆ ਨੇ। ਵੱਖ ਵੱਖ ਵੈਬਸਾਈਟਾਂ, ਫੇਸਬੁਕ ਅਤੇ ਇਸ ਤਰ੍ਹਾਂ ਦੇ ਹੋਰ ਮੰਚ ਇਸ ਵਾਰ ਲੋਕਤੰਤਰ ਦਾ ਗਲਾ ਘੁੱਟਣ ਵਾਲੀ ਇਸ ਸਾਜਿਸ਼ ਨੂੰ ਬੇਨਕਾਬ ਕਰਨ ਵਿੱਚ ਵੀ ਸਫਲ ਹੋਏ ਹਨ। ਖਬਰ ਨੂੰ ਦਬਾਉਣ ਲਈ ਮੁੱਖ ਧਾਰਾ ਵਾਲੇ ਮੀਡੀਆ ਦੀ ਖਾਮੋਸ਼ੀ ਅਤੇ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਪੁਸ਼ਟੀ ਨਾ ਕੀਤੇ ਜਾਣ ਕਾਰਨ ਅਫ਼ਵਾਹਾਂ ਦਾ ਬਾਜ਼ਾਰ ਵੀ ਗਰਮ ਹੋ ਰਿਹਾ ਹੈ ਜਿਸ ਕਾਰਣ ਮਾਮਲਾ ਨਾਜ਼ੁਕ ਮੋੜ ਵੀ ਲੈ ਸਕਦਾ ਹੈ। ਇਸੇ ਦੌਰਾਨ ਇਹ ਵੀ ਪਤਾ ਲਗਿਆ ਹੈ ਕਿ ਸਰਕਾਰੀ ਹਸਪਤਾਲਾਂ ਨੇ ਜ਼ਖਮੀ ਸਿੱਖਾਂ ਦਾ ਇਲਾਜ ਕਰਨ ਤੋਂ ਸਾਫ਼ ਨਾਂਹ ਕਰ ਦਿੱਤੀ ਹੈ। ਇੰਝ ਜਾਪਦਾ ਹੈ ਕਿ ਸਰਕਾਰ ਇਸ ਵਾਰ ਡਾਕਟਰੀ ਫਰੰਟ ਤੇ ਵੀ ਇਸ ਘਟਨਾ ਦੇ ਹੋਣ ਦਾ ਕੋਈ ਸਬੂਤ ਨਹੀਂ ਛੱਡਣਾ ਚਾਹੁੰਦੀ।ਡਾਕਟਰਾਂ ਦੇ ਇਸ ਸ਼ਰਮਨਾਕ ਰਵਈਏ ਦਾ ਮੂੰਹ ਤੋੜ ਜਵਾਬ ਦੇਂਦੀਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਥੇ ਇੱਕ ਇੱਕ ਜ਼ਖਮ ਦਾ ਹਿਸਾਬ ਲੈਣ ਦੀ ਗੱਲ ਕੀਤੀ ਹੈ ਉਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਰਚੇ ਤੇ ਸਾਰੇ ਜ਼ਖਮੀ ਸਿੱਖਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਭੇਜਣ ਦੇ ਪ੍ਰਬੰਧ ਵੀ ਕੀਤੇ ਹਨ।
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਹੁਰਾਂ ਦੇ ਫੇਸਬੁਕ ਪ੍ਰੋਫ਼ਾਈਲ ਤੇ ਇਸ ਘਟਨਾ ਦਾ ਵੇਰਵਾ ਪੇਜ ਦੇ ਮਾਡ੍ਰੇਟਰ ਜਾਰੀ ਕੀਤਾ ਗਿਆ ਇਸ ਵੇਰਵੇ ਮੁਤਾਬਿਕ "ਦਿੱਲੀ ਦੇ ਤਿਲਕ ਵਿਹਾਰ ਇਲਾਕੇ ਵਿਚ 2 ਗੁਟਾਂ ਵਿਚ ਹੋਏ ਝਗੜੇ ਨੇ ਅੱਜ ਉਸ ਵੇਲੇ ਦੰਗੇ ਦਾ ਰੂਪ ਧਾਰ ਲਿਆ ਜਦੋਂ ਪੁਲਿਸ ਨੇ ਇੱਕ ਤਰਫਾ ਰੁਖ ਇਖਤਿਆਰ ਕਰਦੇ ਹੋਏ ਇੱਕ ਪਾਸੜ ਕਾਰਵਾਈ ਕੀਤੀ

ਜਦੋਂ ਪਰਮਜੀਤ ਸਿੰਘ ਸਰਨਾ ਜੀ ਨੂੰ ਇਹ ਗੱਲ ਪਤਾ ਲੱਗੀ ਤਾਂ ਓਹ ਆਪਣੀ ਯੂਥ ਟੀਮ ਲੈ ਕੇ ਮੋਕੇ ਤੇ ਪਹੁੰਚ ਗਏ ਅੱਤੇ ਹਾਲਤ ਦਾ ਜਾਇਜਾ ਲਿਆ ਅੱਤੇ ਉਨ੍ਹਾਂ ਨੇ ਇਲਾਕਾ ਨਿਵਾਸਿਆਂ ਦੀ ਪੂਰੀ ਗੱਲ ਬਾਤ ਸੁਣੀ

ਉਨ੍ਹਾਂ ਨੇ ਉਥੋਂ ਹੀ ਇਲਾਕੇ ਦੇ ਏਮ.ਪੀ. ਸ਼੍ਰੀ ਮਹਾਬਲ ਮਿਸ਼ਰਾ ਜੀ ਅੱਤੇ ਜਾਯਂਟ ਕਮਿਸ਼ਨਰ ਸ਼੍ਰੀ ਵਿਵੇਕ ਗੋਗੀਆ ਨਾਲ ਫੋਨ ਤੇ ਗੱਲ ਵੀ ਕੀਤੀ ਤੇ ਉਨ੍ਹਾਂ ਨੂੰ ਮੋਕੇ ਤੇ ਆਉਣ ਲਈ ਗੱਲ ਕੀਤੀ. ਪੰਦਰਾਂ ਕੁ ਮਿਨਟ ਵਿਚ ਦੋਵੇਂ ਪਹੁੰਚ ਗਾਏ. ਜਾਯਂਟ ਕਮਿਸ਼ਨਰ ਜੀ ਨੇ ਸਰਨਾ ਜੀ ਅੱਤੇ ਇਲਾਕਾ ਨਿਵਾਸੀਆਂ ਦੀ ਪੂਰੀ ਗੱਲ ਸੁਣੀ ਤੇ ਉੱਸੇ ਵੇਲੇ ਇੱਕ ਇਨ੍ਕੁਆਇਰੀ ਕਮਿਟੀ ਦਾ ਗਠਨ ਕੀਤਾ ਤੇ ਇਲਾਕਾ ਨਿਵਾਸਿਆਂ ਨੂੰ ਬਿਆਨ ਦੇਣ ਲਈ ਸੈਕਟਰ-19, ਡੀ. ਆਈ. ਜੀ. ਆਫੀਸ, ਦਵਾਰਕਾ ਵਿਚ ਦਰਜ ਕਰਾਉਣ ਲਈ ਗੱਲ ਬਾਤ ਕੀਤੀ

ਇਕਾਲਾ ਨਿਵਾਸਿਆਂ ਨੇ ਸਰਨਾ ਜੀ ਦਾ ਗੱਲ ਨੂ ਮੋਕੇ ਤੇ ਸੰਭਾਲਣ ਲਈ ਧਨਵਾਦ ਕੀਤਾ. ਇਲਾਕਾ ਨਿਵਾਸਿਆਂ ਨੂੰ ਰੋਸ ਸੀ ਕਿ ਦਿੱਲੀ ਸਿਖ ਗੁਰੂਦੁਆਰਾ ਮੈਨੇਜ੍ਮੇਂਟ ਕਮਿਟੀ ਜਿਸ ਉੱਤੇ ਬਾਦਲ ਦਲ ਦਾ ਕਬਜ਼ਾ ਹੈ ਉਨ੍ਹਾਂ ਦੀ ਤਰਫੋਂ ਕੋਈ ਵੀ ਨੁਮਾਇੰਦਾ, ਵਰ੍ਕਰ ਜਾਂ ਇਲਾਕੇ ਦਾ ਮੇਂਬਰ ਵੀ ਉਥੇ ਨਹੀ ਪਹੁੰਚਿਆ ਸੰਗਤਾਂ ਨੇ ਜਾਯਂਟ ਕਮਿਸ਼ਨਰ ਸ਼੍ਰੀ ਵਿਵੇਕ ਗੋਗੀਆ ਅੱਤੇ ਸ਼੍ਰੀ ਮਹਾਬਲ ਮਿਸ਼ਰਾ ਜੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਬਹੁਤ ਹੀ ਸੂਝ ਬੂਝ ਨਾਲ ਬਹੁਤ ਵੱਡਾ ਨੁਕਸਾਨ ਹੋਣ ਤੋਂ ਬਚਾ ਲਿਆ" ਇਕ ਹੋਰ ਵੱਖਰੀ ਪੋਸਟ ਵਿੱਚ ਪਰਮਜੀਤ ਸਿੰਘ ਸਰਨਾ ਹੁਰਾਂ ਨੇ ਆਪਣੇ ਮਾਡ੍ਰੇਟਰ ਰਾਹੀਂ ਫੇਸਬੁਕ ਤੇ ਆਖਿਆ ਕਿ 
ਅਸੀਂ ਆਪ ਜੀ ਨੂੰ ਭਰੋਸ਼ਾ ਦਿਵਾਉਂਦੇ ਹਾਂ ਕੀ ਪਛਮੀ ਦਿੱਲੀ ਦੇ ਤਿਲਕ ਵਿਚਾਰ ਇਲਾਕੇ ਵਿਚ ਹੋਈ ਅਣਸੁਖਾਂਵੀ ਘਟਨਾ ਦੇ ਦੋਸ਼ੀਆਂ ਨੂੰ ਬਕਸ਼ਿਆ ਨਹੀ ਜਾਵੇਗਾ ਤੇ ਬਣਦੀ ਯੋਗ ਕਾਰਵਾਹੀ ਕੀਤੀ ਜਾਵੇਗੀ ਆਪਸੀ ਸਮਾਜਿਕ ਪਿਆਰ ਨੂੰ ਬਣਾਈ ਰਖੋ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕੀ ਕਿਸੀ ਵੀ ਤਰੀਕੇ ਦੀਆਂ ਅਫਵਾਵਾਂ ਉੱਤੇ ਕੋਈ ਵੀ ਜਵਾਬੀ ਕਾਰਵਾਈ ਨਾ ਕਰੋ ਸਭ ਤੋਂ ਪਹਿਲਾਂ ਪੂਰੀ ਜਾਣਕਾਰੀ ਇਕੱਠੀ ਕਰੋ ਫਿਰ ਯੋਗ ਅੱਤੇ ਸਭਿਅਕ ਤਰੀਕੇ ਨਾਲ ਉਸ ਦਾ ਜਵਾਬ ਦਿਓ 

ਅੱਜ ਕੌਮ ਨੂੰ ਅੱਗੇ ਜਾਣ ਦੀ ਜਰੂਰਤ ਹੈ ਤੇ ਨੌਜਵਾਨ ਕਿਸੀ ਵੀ ਕੌਮ ਦਾ ਭਵਿਖ ਹੁੰਦੇ ਹਨ ਨੌਜਵਾਨਾਂ ਦਾ ਜੋਸ਼ ਅੱਤੇ ਬਜੁਰਗਾਂ ਦਾ ਹੋਸ਼ ਜਦੋਂ ਦੋਵੇਂ ਮਿਲ ਜਾਂਦੇ ਹਨ ਤਾਂ ਹੀ ਕੁਝ ਸਿਰਜ ਸਕਦਾ ਹੈ, ਦੋਵਾਂ ਵਿਚੋਂ ਇੱਕ ਵੀ ਨਾ ਹੋਵੇ ਤਾਂ ਕੌਮਾਂ ਗਲਤ ਰਾਹ ਪੈ ਜਾਂਦੀਆਂ ਹਨ ਆਓ ਨੌਜਵਾਨੋਂ, ਆਪਣੇ ਵਿਚ ਬਜੁਰਗਾਂ ਵਾਲਾ ਹੋਸ਼ ਅਤੇ ਜਵਾਨੀ ਦੇ ਜੋਸ਼ ਦਾ ਸੁਮੇਲ ਕਰੋ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਮਿਲ ਕੇ ਅੱਗੇ ਚਲਿਏ !

- ਪਰਮਜੀਤ ਸਿੰਘ ਸਰਨਾ
ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦਿੱਲੀ

posted by moderator

ਇਸ ਤਰ੍ਹਾਂ ਇਸ ਘਟਨਾ ਦੇ ਨਾਲ ਨਾਲ ਸਿੱਖ ਸਿਆਸਤ ਵੀ ਇੱਕ ਵਾਰ ਫੇਰ ਗਰਮਾ ਗਈ ਹੈ। ਸ਼ਾਮ ਨੂੰ ਫੇਸਬੁਕ 'ਤੇ ਆਪਣੇ ਮੋਬਾਈਲ ਫੋਨ ਰਾਹੀਂ ਜਾਰੀ ਕੀਤੇ ਗਏ ਇੱਕ ਬਿਆਨ ਰਹਿਣ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਸਪਸ਼ਟ ਕੀਤਾ ਕਿ ਉਹ ਇਸ ਵੇਲੇ ਦੇਸ਼ ਤੋਂ ਬਾਹਰ ਹਨ ਅਤੇ ਸਾਰੇ ਨਾਗਰਿਕ ਸ਼ਾਂਤੀ ਬਣਾਈ ਰੱਖਨ----ਇਸ ਅਪੀਲ ਵਿੱਚ ਮਨਜਿੰਦਰ ਸਿੰਘ ਸਿਰਸਾ ਅਤੇ ਹਰਮੀਤ ਸਿੰਘ ਕਾਲਕਾ ਦਾ ਨਾਮ ਵੀ ਸ਼ਾਮਿਲ ਹੈ.
ਇਸਤੇ ਟਿੱਪਣੀ ਕਰਦਿਆਂ Harpal Singh Thapar  "we want to know what has happened there. If u fail to inform us the truth then stop calling yourself a true sikh. u dont deserve to lead. meida is nt covering d news...whom shud we rely upon? ur silence will only support rumours." 
ਅਰਥਾਤ ਹਰਪਾਲ ਸਿੰਘ ਥਾਪਰ ਨੇ ਡਾਕਟਰ ਹਰੀ ਸਿੰਘ ਗੌੜ  ਯੂਨੀਵਰਸਿਟੀ ਸਾਗਰ ਤੋਂ ਲਿਖਿਆ ਹੈ,"ਅਸੀਂ ਸਚ ਜਾਨਣਾ ਚਾਹੁੰਦੇ ਹਾਂ ਕਿ ਉਥੇ ਅਸਲ ਵਿੱਚ ਕੀ ਹੋਇਆ ਹੈ?ਜੇ ਤੁਸੀਂ ਸਾਨੂੰ ਇਹ ਜਾਣਕਾਰੀ ਦੇਣ ਵਿੱਚ ਨਾਕਾਮ ਰਹਿੰਦੇ ਹੋ ਤਾਂ ਆਪਣੇ ਆਪ ਨੂੰ ਸੱਚਾ ਸਿੱਖ ਆਖਣਾ ਬੰਦ ਕਰ ਦਿਓ---ਫਿਰ ਤੁਸੀਂ ਅਗਵਾਈ ਕਰਨ ਦੇ ਕਾਬਿਲ ਹੀ ਨਹੀਂ---ਮੀਡੀਆ ਇਸ ਘਟਨਾ ਦੀ ਕਵਰੇਜ ਨਹੀਂ ਕਰ ਰਿਹਾ ...ਆਖਿਰ ਅਸੀਂ ਇਸ ਮਕਸਦ ਲੈ ਕਿਸ੍ਤੇ ਨਿਰਭਰ ਕਰੀਏ ? ਤੁਹਾਡੀ ਖਾਮੋਸ਼ੀ ਸਿਰਫ ਅਫਵਾਹਾਂ ਫੈਲਾਉਣ ਵਾਲੀਆਂ ਦੀ ਹੀ ਮਦਦ ਕਰੇਗੀ---

No comments: