Wednesday, August 21, 2013

ਹੋਦ ਚਿੱਲੜ ਸਿੱਖ ਕਤਲੇਆਮ--ਅਗਲੀ ਸੁਣਵਾਈ 27 ਸਤੰਬਰ ਨੂੰ

 Wed, Aug 21, 2013 at 2:22 PM
ਸੱਤ ਜੀਅ ਗੁਆ ਚੁੱਕੀ ਗੁੱਡੀ ਦੇਵੀ ਦਾ ਹੋਇਆ ਕਰੌਸ ਐਗਜ਼ਾਮਿਨ 
ਹਿਸਾਰ:21 ਅਗਸਤ, 2013: (ਪੰਜਾਬ ਸਕਰੀਨ ਬਿਊਰੋ):  ਨਵੰਬਰ 1984 ਨੂੰ ਕਾਗਰਸੀ ਹਾਕਮਾਂ ਅਤੇ ਉਹਨਾਂ ਦੇ ਚੇਲਿਆਂ ਵਲੋਂ ਕੀਤੇ ਬੇਗੁਨਾਹਾ ਦੇ ਕਤਲੇਆਮ, ਦੇ ਪੀੜਤ ਆਪਣੇ ਬੀਤੇ ਨੂੰ ਯਾਦ ਕਰ ਅੱਜ ਵੀ ਸਿਸਕਦੇ ਹਨ । ਹਰਿਆਣੇ ਵਿੱਚ ਸਿੱਖ ਕਤਲੇਆਮ ਦੀ ਜਾਂਚ ਲਈ ਸਰਕਾਰ ਦੁਆਰਾ ਨਿਯੁਕਤ ਕੀਤੇ ਟੀ.ਪੀ.ਗਰਗ ਕਮਿਸਨ ਅੱਗੇ ‘ਕਤਲੇਆਮ ਪੀੜਤ’ ਸਰਕਾਰੀ ਵਕੀਲਾਂ ਦੁਆਰਾ ਕੀਤੇ ਜਾਂਦੇ ਦਿਲ ਚੀਰਵੇਂ ਸੁਆਲਾਂ ਦੇ ਜੁਆਬ ਦਿੰਦੇ ਹੋਏ ਰੋਂਦੇ ਹਿਸਾਰ ਦੀ ਅਦਾਲਤ ਵਿੱਚ ਦੇਖੇ ਜਾ ਸਕਦੇ ਹਨ । ਅੱਜ ਅਦਾਲਤ ਵਿੱਚ ਆਪਣੇ ਸੱਤ ਜੀਅ ਗੁਆ ਚੁੱਕੀ ਗੁੱਡੀ ਦੇਵੀ ਨੇ ਸਿਸਕਦਿਆਂ ਅਦਾਲਤ ਨੂੰ ਦਸਿਆਂ ਕਿ ਉਸ ਦੇ ਪਰਿਵਾਰ ਦੇ ਸੱਤ ਜੀਅ ਉਸ ਹਨੇਰਗਰਦੀ ਦੀ ਭੇਂਟ ਹੋ ਚੁੱਕੇ ਹਨ । ਜਿਸ ਵਿੱਚ ਉਸ ਦੇ ਦਾਦਾ ਗੁਲਾਬ ਸਿੰਘ, ਪਿਤਾ ਸਰਦਾਰ ਸਿੰਘ,ਦੋ ਭਾਈ ਹਰਭਜਨ ਸਿੰਘ ਅਤੇ ਧਨ ਸਿੰਘ ਤਿੰਨ ਭੈਣਾ ਮੀਰਾਂ ਬਾਈ, ਸੁਰਜੀਤ ਕੌਰ ਅਤੇ ਦਯਾਵੰਤੀ ਸ਼ਾਮਿਲ ਸਨ । ਗੁੱਡੀ ਦੇਵੀ ਨੇ ਅਦਾਲਤ ਨੂੰ ਦੱਸਿਆ ਕਿ ਉਸ ਵਕਤ ਉਹ ਸਿਰਫ ਤੇਰਾਂ ਸਾਲਾਂ ਦੀ ਸੀ ਅਤੇ ਰਿਸਤੇਦਾਰੀ ਵਿੱਚ ਗਈ ਹੋਣ ਕਾਰਨ ਕਿਸਮਤ ਨਾਲ਼ ਬਚ ਗਈ । ਉਸ ਨੇ ਜੱਜ ਸਾਹਿਬ ਨੂੰ ਭਰੇ ਮਨ ਨਾਲ਼ ਦੱਸਿਆ ਕਿ ਇੱਕ ਇਕੱਲੀ ਨੇ ਮਾਂ, ਬਾਪ, ਦਾਦਾ, ਦਾਦੀ, ਭੈਣ, ਭਰਾਵਾਂ ਤੋਂ ਬਿਨਾ ਕਿਵੇਂ 29 ਸਾਲ ਗੁਜਾਰੇ ਉਹ ਦੁੱਖ ਉਹ ਹੀ ਜਾਣਦੀ ਹੈ ਜਿਸ ਨੂੰ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ । ਉਸ ਨੇ ਜੱਜ ਸਾਹਿਬ ਨੂੰ ਅੱਗੇ ਦੱਸਿਆ ਕਿ ਉਹਨਾਂ ਦੇ ਪਿੰਡ ‘ਧੋਲਹੇੜਾ ਤਹਿਸੀਲ ਬਾਵਲ’ ਵਿੱਚ ਦੋ ਪਲਾਟ ਸਨ ਜਿਹਨਾਂ ਤੇ ਸਥਾਨਕ ਲੋਕਾਂ ਨੇ ਨਜਾਇਜ ਕਬਜਾ ਕੀਤਾ ਹੋਇਆਂ ਹੈ ਜਿਸ ਦੇ ਕਾਗਜ਼ ਵੀ ਕਤਲੇਆਮ ਦੌਰਾਨ ਅਗਨਭੇਂਟ ਹੋ ਗਏ ਸਨ ਨੂੰ ਵੀ ਛੁਡਵਾਇਆ ਜਾਵੇ । ਜੱਜ ਸਾਹਿਬ ਨੇ ਪੀੜਤਾਂ ਨੂੰ ਬੜੇ ਧਿਆਂਨ ਪੂਰਵਕ ਸੁਣਿਆ ਅਤੇ ਕੇਸ ਦੀ ਅਗਲੀ ਸੁਣਵਈ 27 ਸਤੰਬਰ ਤੇ ਪਾਈ । ਇਸ ਮੌਕੇ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਇੰਜੀ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸਨ ਸਿੰਘ ਘੋਲੀਆਂ ਨੇ ਕਿਹਾ ਕਿ ਪੀੜਤਾਂ ਦੇ ਜੱਜ ਸਾਹਮਣੇ ਇਕਬਾਲੀਆ ਬਿਆਨ ਪੱਥਰ ਦਿਲ ਨੂੰ ਵੀ ਪਿਘਲਾ ਸਕਦੇ ਹਨ । ਉਸ ਸਮੇ ਇੰਨਸਾਨੀਅਤ ਦਾ ਬਹੁਤ ਵੱਡਾ ਘਾਣ ਹੋਇਆ ਸੀ । ਉਹਨਾਂ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹੋਦ ਚਿੱਲੜ ਵਿੱਚ ਯਾਦਗਾਰ ਬਣਾਉਣ ਲਈ ਕੀਤਾ ਇਤਿਹਾਸਿਕ ਫੈਸਲਾ ਸਲਾਹੁਣਯੋਗ ਹੈ ਅਤੇ ਇਹ ਪੀੜਤ ਪਰਿਵਾਰਾਂ ਦੇ ਮੱਲਮ ਦਾ ਕੰਮ ਕਰੇਗਾ । ਸ੍ਰੋਮਣੀ ਕਮੇਟੀ ਦੇ ਨੁਮਾਇੰਦੇ ਜਥੇਦਾਰ ਭਰਪੂਰ ਸਿੰਘ ਬਠਿੰਡਾ, ਸੰਜੀਵ ਸਿੰਘ ਹਿਸਾਰ, ਭਾਈ ਖਜਾਨ ਸਿੰਘ,ਲਖਵੀਰ ਸਿੰਘ ਰੰਡਿਆਲਾ, ਭਾਈ ਹਰਵਿੰਦਰਪਾਲ ਸਿੰਘ, ਭਾਈ ਬਲਬੀਰ ਸਿੰਘ ਹਿਸਾਰ ਆਦਿ ਵੀ ਹਾਜਿਰ ਸਨ ।

ਕੁਝ ਹੋਰ ਜ਼ਰੂਰੀ ਲਿੰਕ:


ਪ੍ਰੋ. ਭੁੱਲਰ, ਸ਼ਿਵੂ ਤੇ ਜਡੇਸਵਾਮੀ ਨੂੰ ਭਲਕੇ ਫਾਂਸੀ ਦਿੱਤੇ ਜਾਣ ਦਾ ਖਦਸ਼ਾ


ਦਿੱਲੀ:ਨਿੱਕੀ ਜਹੀ ਚੰਗਾਰੀ ਨੇ ਲਾਂਬੂ ਲਾ ਦਿੱਤੇ


No comments: