Saturday, July 27, 2013

ਅੰਮ੍ਰਿਤਸਰ ਹਾਕੀ ਅਕਾਦਮੀ ਲਈ ਸਪੋਰਟਸ ਡਾਇਰੈਕਟਰ ਨੂੰ ਨਵੀਂ ਬੱਸ

Sat, Jul 27, 2013 at 1:04PM
ਜਥੇਦਾਰ ਅਵਤਾਰ ਸਿੰਘ ਨੇ ਸੌਂਪੀਆਂ ਨਵੀਂ ਬੱਸ ਦੀਆਂ ਚਾਬੀਆਂ
ਅੰਮ੍ਰਿਤਸਰ: 27 ਜੁਲਾਈ: (ਕਿੰਗ/ਪੰਜਾਬ ਸਕਰੀਨ ਬਿਊਰੋ): ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਕਮੇਟੀ ਵੱਲੋਂ ਸਥਾਪਤ ਤਿੰਨ ਹਾਕੀ ਅਕਾਦਮੀਆਂ ਦੇ ਖਿਡਾਰੀਆਂ ਲਈ ਨਵੀਆਂ ਬੱਸਾਂ ਦਾ ਪ੍ਰਬੰਧ ਕਰਨ ਲਈ ਕੀਤੇ ਆਦੇਸ਼ ਤੇ ਅਮਲ ਕਰਦਿਆਂ ਖਿਡਾਰੀਆਂ ਨੂੰ ਸਕੂਲੀ ਗਰਾਉਂਡ ਤੋਂ ਇਲਾਵਾ ਐਸਟ੍ਰੋਟਰਫ ਤੇ ਸਿਖਲਾਈ ਦੇਣ ਲਈ ਲਿਜਾਣ ਤੇ ਲਿਆਉਣ ਵਾਸਤੇ ਨਵੀਆਂ ਬੱਸਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚੋਂ ਅੰਮ੍ਰਿਤਸਰ ਸਥਾਪਤ ਹਾਕੀ ਅਕਾਦਮੀ ਲਈ ਨਵੀਂ 32 ਸੀਟਾਂ ਵਾਲੀ ਖ੍ਰੀਦ ਕੀਤੀ ਬੱਸ ਦੀਆਂ ਚਾਬੀਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਿੰਸੀਪਲ ਬਲਵਿੰਦਰ ਸਿੰਘ ਡਾਇਰੈਕਟਰ ਸਪੋਰਟਸ ਤੇ ਸ.ਕੇਵਲ ਸਿੰਘ ਮੀਤ ਸਕੱਤਰ/ਕੋਆਰਡੀਨੇਟਰ ਨੂੰ ਸੌਂਪੀਆਂ।
ਇਸ ਮੌਕੇ ਉਨ•ਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਕਬੱਡੀ ਤੇ ਹਾਕੀ ਦੀਆਂ ਟੀਮਾਂ ਵਿੱਚ ਕੇਵਲ ਸਾਬਤ ਸੂਰਤ ਖਿਡਾਰੀਆਂ ਲਈ ਹੀ ਥਾਂ ਹੈ। ਸ਼੍ਰੋਮਣੀ ਕਮੇਟੀ ਵੱਲੋਂ ਟੀਮਾਂ ਤਿਆਰ ਕਰਨ ਦਾ ਮਨੋਰਥ ਕੇਵਲ ਸਿੱਖੀ ਨੂੰ ਪ੍ਰਫੁੱਲਤ ਕਰਨਾ ਹੈ। ਜਲਦੀ ਹੀ ਕਬੱਡੀ ਵਾਂਗ ਸਾਡੀਆਂ ਹਾਕੀ ਦੀਆਂ ਟੀਮਾਂ ਵੀ ਗਰਾਉਂਡਾਂ ਵਿੱਚ ਰੋਲ ਮਾਡਲ ਵਜੋਂ ਉਤਰਨਗੀਆਂ ਤੇ ਮੈਚਾਂ ਦੌਰਾਨ ਸਿੱਖੀ ਦੀ ਝਲਕ ਸਾਫ ਦਿਖਾਈ ਦੇਵੇਗੀ।
ਉਨ•ਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੀਆਂ ਟੀਮਾਂ ਨੂੰ ਹਰੇਕ ਪ੍ਰਕਾਰ ਦੀ ਸਹੂਲਤ ਪ੍ਰਦਾਨ ਕਰ ਰਹੀ ਹੈ। ਇਸ ਵਾਰ ਸ਼੍ਰੋਮਣੀ ਕਮੇਟੀ ਵੱਲੋਂ 10ਵੀਆਂ ਖਾਲਸਾਈ ਖੇਡਾਂ ਖਾਲਸਾ ਕਾਲਜ ਗੜ੍ਹਦੀ

ਵਾਲਾ ਹੁਸ਼ਿਆਰਪੁਰ ਵਿਖੇ ਕਰਵਾਈਆਂ ਜਾਣਗੀਆਂ ਤੇ ਸ਼੍ਰੋਮਣੀ ਕਮੇਟੀ ਦੇ ਹਰੇਕ ਕਾਲਜ ਨੂੰ ਹੋਰਨਾਂ ਖੇਡਾਂ ਦੇ ਨਾਲ-ਨਾਲ ਹਾਕੀ ਦੀ ਟੀਮ ਜਰੂਰੀ ਤਿਆਰ ਕਰਨ ਲਈ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਜਿਹੜੇ ਕਾਲਜ ਦੀ ਹਾਕੀ ਟੀਮ ਨਹੀਂ ਹੋਵੇਗੀ ਉਸ ਕਾਲਜ ਨੂੰ ਖੇਡਾਂ ਵਿੱਚ ਹਿੱਸਾ ਨਹੀਂ ਲੈਣ ਦਿੱਤਾ ਜਾਵੇਗਾ।
ਇਸ ਮੌਕੇ ਸ.ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ, ਸ.ਭਗਵੰਤ ਸਿੰਘ ਸਿਆਲਕਾ ਮੈਂਬਰ ਸ਼੍ਰੋਮਣੀ ਕਮੇਟੀ, ਸ.ਰੂਪ ਸਿੰਘ ਸਕੱਤਰ, ਸ.ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ, ਸ.ਦਿਲਜੀਤ ਸਿੰਘ 'ਬੇਦੀ' ਤੇ ਸ.ਬਲਵਿੰਦਰ ਸਿੰਘ ਜੌੜਾ ਐਡੀ:ਸਕੱਤਰ, ਸ.ਪਰਮਜੀਤ ਸਿੰਘ ਸਰੋਆ ਮੀਤ ਸਕੱਤਰ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ.ਜਵਾਹਰ ਸਿੰਘ ਤੇ ਸ.ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੌਜੂਦ ਸਨ।

No comments: