Saturday, July 27, 2013

ਪਾਂਡੇਚੇਰੀ ਦੇ ਰਾਜਪਾਲ ਨੇ ਕੀਤਾ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਸਜਦਾ

ਸਭ ਤੋਂ ਜਰੂਰੀ ਅਤੇ ਪਹਿਲੀ ਇਛਾ ਇਸ ਅਸਥਾਨ ਤੇ ਆ ਕੇ ਮੱਥਾ ਟੇਕਣ ਦੀ ਸੀ
ਅੰਮ੍ਰਿਤਸਰ 27 ਜੁਲਾਈ (ਗਜਿੰਦਰ ਸਿੰਘ ਕਿੰਗ/ਪੰਜਾਬ ਸਕਰੀਨ): ਪਾਂਡੇਚੇਰੀ ਦੇ ਨਵ ਨਿਯੁਕਤ ਰਾਜਪਾਲ ਵਰਿੰਦਰ ਕਟਿਆਰ ਨੇ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਬ ਵਿਖੇ  ਬੜੀ ਹੀ ਸ਼ਰਧਾ ਨਾਲ ਸਜਦਾ ਕੀਤਾ। ਉਹ ਆਪਣੇ ਸਾਰੇ ਰੁਝੇਵੇਂ ਛੱਡ ਕੇ ਇਸ ਪਾਵਨ ਅਸਥਾਨ 'ਤੇ ਉਚੇਚੇ ਤੌਰ ਤੇ ਪੁੱਜੇ। ਉਹਨਾਂ ਇਸ ਮੌਕੇ ਤੇ ਦੇਸ਼  ਦੇ ਭਲੇ ਲਈ ਅਰਦਾਸ ਵੀ ਕੀਤੀ। ਉਹਨਾਂ ਨੇ ਲੰਗਰ ਹਾਲ ਵਿੱਚ ਬਰਤਨਾਂ ਦੀ ਸੇਵਾ ਵੀ ਕੀਤੀ। ਮੀਡੀਆ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਇਹ ਅਹੁਦਾ ਸੰਭਾਲਣ ਤੋਂ ਬਾਅਦ ਉਹਨਾਂ ਦੀ ਸਭ ਤੋਂ ਜਰੂਰੀ ਅਤੇ ਪਹਿਲੀ ਇਛਾ ਇਸ ਅਸਥਾਨ ਤੇ ਆ ਕੇ ਮੱਥਾ ਟੇਕਣ ਦੀ ਸੀ। ਉਹਨਾਂ ਵਾਅਦਾ ਕੀਤਾ ਕਿ ਉਹ ਜਲਦੀ ਹੀ ਅੰਮ੍ਰਿਤਸਰ ਤੋਂ ਪਾਂਡੇਚੇਰੀ ਤੱਕ ਦੀ ਰੇਲ ਸੇਵਾ ਵਿੱਚ ਵੀ ਸੁਧਾਰ ਕਰਾਉਣਗੇ। ਇਸਦੇ ਨਾਲ ਹੀ ਉਹਨਾਂ ਦੱਸਿਆ ਕਿ ਉਹਨਾਂ ਨੇ ਪਾਂਡੇਚੇਰੀ ਵਿੱਚ ਗੁਰਦੁਆਰਾ ਸਾਹਿਬ ਦੀ ਉਸਾਰੀ ਦੇ ਸ਼ੁਭ ਕੰਮ ਦੀ ਵੀ ਸ਼ੁਰੂਆਤ ਕੀਤੀ ਹੈ ਅਤੇ ਪ੍ਰਮਾਤਮਾ ਦੀ ਇਛਾ ਅਤੇ ਕਿਰਪਾ ਨਾਲ ਇਹ ਕੰਮ ਚਾਰ ਜਨਵਰੀ ਤੋਂ ਪਹਿਲਾਂ ਪਹਿਲਾਂ ਪੂਰਾ ਵੀ ਹੋ ਜਾਏਗਾ।

No comments: