Saturday, July 20, 2013

ਪੰਜਾਬੀ ਲੇਖਕ ਡਾ. ਰਣਜੀਤ ਸਿੰਘ ਨੂੰ ਸਦਮਾ-ਜਵਾਨ ਪੁੱਤਰ ਦਾ ਦੇਹਾਂਤ

Sat, Jul 20, 2013 at 4:10 PM
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਦੁੱਖ ਦਾ ਪ੍ਰਗਟਾਵਾ     --ਸੋਗ ਮਤਾ
ਲੁਧਿਆਣਾ : 20 ਜੁਲਾਈ (ਰੈਕਟਰ ਕਥੂਰੀਆ): ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਅਹੁਦੇਦਾਰਾਂ ਅਤੇ ਸਮੂਹ ਮੈਂਬਰਾਂ ਨੇ ਡਾ. ਰਣਜੀਤ ਸਿੰਘ ਦੇ ਜਵਾਨ ਪੁੱਤਰ ਸ. ਉਪਿੰਦਰਜੀਤ ਸਿੰਘ ਦੇ ਅਚਾਨਕ ਵਿਛੋੜੇ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ. ਉਪਿੰਦਰਜੀਤ ਸਿੰਘ, ਅਕਾਡਮੀ ਦੇ ਜੀਵਨ ਮੈਂਬਰ ਅਤੇ ਪੀ.ਏ.ਯੂ. ਤੋਂ ਸੇਵਾ ਮੁਕਤ ਹੋਏ ਸੀਨੀਅਰ ਪ੍ਰੋਫ਼ੈਸਰ ਡਾ. ਰਣਜੀਤ ਸਿੰਘ ਤਾਂਬੜ ਦੇ ਸਪੁੱਤਰ ਸਨ। ਭਰ ਜਵਾਨੀ ਵਿਚ ਉਨ੍ਹਾਂ ਦੇ ਵਿਛੋੜੇ ਨਾਲ ਪਰਿਵਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਸਾਰਾ ਅਕਾਡਮੀ ਪਰਿਵਾਰ ਡਾ. ਰਣਜੀਤ ਸਿੰਘ ਤਾਂਬੜ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਾ ਹੈ।

ਅੱਜ ਮਾਡਲ ਟਾਊਨ ਐਕਸਟੈਨਸ਼ਨ ਦੇ ਸ਼ਮਸ਼ਾਨਘਾਟ ਵਿਖੇ ਸ. ਉਪਿੰਦਰਜੀਤ ਸਿੰਘ ਦਾ ਸਸਕਾਰ ਕਰ ਦਿੱਤਾ ਗਿਆ ਹੈ। ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸ. ਸ. ਜੌਹਲ ਅਤੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਵਾਈਸ ਚਾਂਸਲਰ ਡਾ. ਨਛੱਤਰ ਸਿੰਘ ਮੱਲ੍ਹੀ, ਡਾ. ਗੁਲਜ਼ਾਰ ਸਿੰਘ ਪੰਧੇਰ, ਸ੍ਰੀ ਸੁਰਿੰਦਰ ਕੈਲੇ, ਇੰਜ. ਜਸਵੰਤ ਜ਼ਫ਼ਰ, ਪ੍ਰੋ. ਰਵਿੰਦਰ ਭੱਠਲ, ਸ. ਜਨਮੇਜਾ ਸਿੰਘ ਜੌਹਲ, ਡਾ. ਨਿਰਮਲ ਜੌੜਾ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਹਾਜ਼ਰ ਸਨ।

ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸਾਬਕਾ ਵਾਈਸ ਚਾਂਸਲਰ, ਡਾ. ਸ. ਪ. ਸਿੰਘ, ਡਾ. ਸਰਜੀਤ ਸਿੰਘ ਗਿੱਲ, ਡਾ. ਗੁਰਇਕਬਾਲ ਸਿੰਘ, ਪ੍ਰੋ. ਨਰਿੰਜਨ ਤਸਨੀਮ, ਪਿ੍ਰੰ. ਪ੍ਰੇਮ ਸਿੰਘ ਬਜਾਜ, ਸ੍ਰੀਮਤੀ ਗੁਰਚਰਨ ਕੌਰ ਕੋਚਰ, ਡਾ. ਸਵਰਨਜੀਤ ਕੌਰ ਗਰੇਵਾਲ, ਤ੍ਰੈਲੋਚਨ ਲੋਚੀ ਸਮੇਤ ਲੇਖਕਾਂ ਨੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ।

ਸਵਰਗੀ ਕਲਿਆਣ ਕੌਰ ਦੀਆਂ ਕੁਝ ਲਿਖਤਾਂ:--

No comments: