Thursday, July 04, 2013

ਪੀ ਏ ਯੂ ਰਿਟਾਇਰੀਜ਼ ਵੈਲਫੇਅਰ ਐਸ਼ੋਸੀਏਸ਼ਨ ਦੀ ਵਿਸ਼ਾਲ ਮੀਟਿੰਗ

ਚਰਨ ਸਿੰਘ ਗੁਰਮ ਦੀ ਮਾਤਾ ਜੀ ਦੇ ਅਕਾਲ ਚਲਾਣੇ ਤੇ ਸ਼ੋਕ ਮਤਾ
ਲੁਧਿਆਣਾ 4 ਜੁਲਾਈ (ਪੰਜਾਬ ਸਕਰੀਨ ਬਿਊਰੋ): ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਾਰਕਰ ਹਾਊਸ ਦੇ ਕਮੇਟੀ ਰੂਮ ਵਿੱਚ ਪੀ ਏ ਯੂ ਰਿਟਾਇਰੀਜ਼ ਵੈਲਫੇਅਰ ਐਸ਼ੋਸੀਏਸ਼ਨ ਦੀ ਵਿਸ਼ਾਲ ਮੀਟਿੰਗ ਹੋਈ ਜਿਸ ਵਿੱਚ ਸਭ ਤੋ ਪਹਿਲਾਂ ਸੀਨੀਅਰ ਕਾਂਗਰਸੀ ਆਗੂ ਅਤੇ ਪੀ ਏ ਯੂ ਰੀਟਾਇਰੀਜ਼ ਐਸ਼ੋਸੀਏਸ਼ਨ ਦੇ ਪਹਿਲੀ ਕਤਾਰ ਦੇ ਆਗੂ ਅਤੇ ਸ਼ ਮਲਕੀਤ ਸਿੰਘ ਦਾਖਾ ਦੇ ਬਹਿਨੋਈ ਸ. ਚਰਨ ਸਿੰਘ ਗੁਰਮ ਦੀ ਮਾਤਾ ਜੀ ਦੇਅਕਾਲ ਚਲਾਣੇ ਅਤੇ ਰਿਟਾਇਰੀਜ਼ ਸਾਥੀ ਰਮੇਸ਼ ਚੰਦਰ ਟਾਕ ਦੀ ਵੇਵਕਤ ਮੌਤ ਤੇ ਮਤਾ ਪਾ ਕੇ ਅਫਸੋਸ ਪ੍ਰਗਟ ਕੀਤਾ।
ਮੀਟਿੰਗ ਵਿੱਚ ਪ੍ਰਧਾਨ ਸ੍ਰੀ ਜਿਲ੍ਹਾ ਰਾਮ ਬਾਂਸਲ ਨੇ ਵਾਈਸ ਚਾਂਸਲਰ ਨਾਲ ਹੋਈ ਮੀਟਿੰਗ ਸਬੰਧੀ ਵਿਸਥਾਰ ਨਾਲ ਦੱਸਿਆ। ਮੰਗਾਂ ਸਬੰਧੀ ਚਰਚਾ ਵਿੰਚ ਸਰਵ ਸ੍ਰੀ ਡੀ ਪੀ ਮੌੜ, ਸ਼ ਜਸਵੰਤ ਸਿੰਘ, ਜੇ ਐਲ ਨਾਰੰਗ, ਅਵਤਾਰ ਸਿੰਘ ਦਿਉਲ, ਜੇ ਐਲ ਨਾਰੰਗ, ਤਿਲਕ ਸਿੰਘ ਸਾਂਘੜਾ, ਐਚ ਆਰ ਚਾਵਲਾ, ਸਮੇਤ ਵੱਡੀ ਗਿਣਤੀ ਵਿੱਚ ਸੀਨੀਅਰ ਮੈਬਰਾਂ ਨੇ ਭਾਗ ਲਿਆ। ਇਹ ਵੀ ਫੈਸਲਾ ਹੋਇਆ ਕਿ ਵਾਈਸ ਚਾਂਸਲਰ ਪੀ ਏ ਯੂ ਨਾਲ ਦੁਬਾਰਾ ਮੀਟਿੰਗ ਕਰਕੇ ਰਹਿੰਦੀਆਂ ਮੰਗਾਂ ਮਨਵਾਉਣ ਦਾ ਪੂਰਾ ਯਤਨ ਕੀਤਾ ਜਾਵੇ।

No comments: