Friday, July 26, 2013

ਪਾਸ਼ ਦੇ ਪਿਤਾ ਸ. ਸੰਧੂ ਦੇ ਦੇਹਾਂਤ 'ਤੇ ਸੋਗ ਦਾ ਸਿਲਸਲਾ ਜਾਰੀ

Fri, Jul 26, 2013 at 2:36 PM
ਪੰਜਾਬੀ ਸਾਹਿਤ ਅਕਾਡਮੀ ਵਲੋਂ ਵੀ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ
ਲੁਧਿਆਣਾ: 26 ਜੁਲਾਈ (ਰੈਕਟਰ ਕਥੂਰੀਆ): ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ  ਦੇ ਅਹੁਦੇਦਾਰਾਂ ਅਤੇ ਸਮੂਹ ਮੈਂਬਰਾਂ ਵਲੋਂ ਪ੍ਰਸਿੱਧ ਇਨਕਲਾਬੀ ਕਵੀ ਪਾਸ਼ ਦੇ ਸਾਹਿਤ ਪ੍ਰੇਮੀ ਪਿਤਾ ਸ. ਸੋਹਨ ਸਿੰਘ ਸੰਧੂ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਅਕਾਦਮੀ ਦੇ ਪ੍ਰੈਸ ਸਕੱਤਰ ਗੁਲਜ਼ਾਰ ਸਿੰਘ ਪੰਧੇਰ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਮੁਤਾਬਿਕ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਅਤੇ ਹੋਰਨਾਂ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ. ਸੋਹਨ ਸਿੰਘ 86 ਵਰ੍ਹਿਆਂ ਦੇ ਜ਼ਿੰਦਾਦਿਲ ਇਨਸਾਨ ਸਨ। ਉਹਨਾਂ ਨੇ ਚੌਥਾਈ ਸਦੀ ਆਪਣੇ ਹੋਣਹਾਰ ਪੁੱਤਰ ਦਾ ਵਿਛੋੜਾ ਸਹਾਰਿਆ। ਉਹਨਾਂ ਨੇ ਪਾਸ਼ ਬਾਰੇ 'ਪਾਸ਼ ਤਾਂ ਸੂਰਜ ਸੀ', 'ਸਾਹਿਤ ਸਾਗਰ ਪਾਸ਼' ਨਾਂ ਦੀਆਂ ਗੰਭੀਰ ਪੁਸਤਕਾਂ ਦਾ ਸੰਪਾਦਨ ਵੀ ਕੀਤਾ। ਪਾਸ਼ ਦੀ ਸਾਰੀ ਵਾਰਤਕ ਦਾ ਸੰਪਾਦਨ ਵੀ ਇਕ ਪੁਸਤਕ ਵਿਚ ਕੀਤਾ ਗਿਆ ਹੈ ਜਿਸ ਦੇ ਛੇਤੀ ਪ੍ਰਕਾਸ਼ਿਤ ਹੋਣ ਦੀ ਆਸ ਹੈ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਹੋਰਨਾਂ ਸਨੇਹੀਆਂ ਵਾਂਗ ਪਾਸ਼ ਪਰਿਵਾਰ ਦੇ ਇਸ ਦੁੱਖ ਵਿਚ ਸ਼ਰੀਕ ਹੈ।
--------------------------

 ਨਹੀਂ ਰਹੇ ਪਾਸ਼ ਦੇ ਪਿਤਾ ਮਾਣਯੋਗ ਸੋਹਣ ਸਿੰਘ ਸੰਧੂ 

No comments: