Friday, July 05, 2013

ਉੱਤਰਾਖੰਡ ਦੀ ਮੁੜ-ਉਸਾਰੀ

ਕੇਂਦਰ ਸਰਕਾਰ ਦੇਵੇਗੀ ਠੋਸ ਸਹਾਇਤਾ-ਕੇਦਰੀ ਮੰਤਰੀ ਗਿਰਿਜਾ ਵਿਆਸ 
ਨਵੀਂ ਦਿੱਲੀ: ਕੇਂਦਰ ਨੇ ਉਤਰਾਖੰਡ ਵਿਚ ਕੁਦਰਤੀ ਆਫਤ ਨਾਲ ਬੇਘਰ ਹੋਏ ਲੋਕਾਂ ਦੀ ਰਿਹਾਇਸ਼ ਅਤੇ ਮੁੱਢਲੀਆਂ ਸਹੂਲਤਾਂ ਦੀ ਮੁੜ ਉਸਾਰੀ ਲਈ 3000 ਕਰੋੜ ਰੁਪਏ ਦਾ ਕਰਜ਼ਾ ਦੇਣ ਦਾ ਅੱਜ ਐਲਾਨ ਕੀਤਾ। ਕੇਂਦਰ ਵਲੋਂ ਇਹ ਐਲਾਨ ਕਰਦੇ ਹੋਏ ਰਿਹਾਇਸ਼ ਅਤੇ ਸ਼ਹਿਰੀ ਗਰੀਬੀ ਸਮਾਪਨ ਮੰਤਰੀ ਡਾਕਟਰ ਗਿਰਿਜਾ ਵਿਆਸ ਨੇ ਇਥੇ ਕਿਹਾ ਕਿ ਰਿਹਾਇਸ਼ ਅਤੇ ਸ਼ਹਿਰੀ ਵਿਕਾਸ ਕਾਰਪੋਰੇਸ਼ਨ ਲਿਮਟਿਡ (ਹੁਡਕੋ) ਨੂੰ ਉਤਰਾਖੰਡ ਲਈ ਇਹ ਕਰਜ਼ 18 ਤੋਂ 20 ਸਾਲ ਦੀ ਮਿਆਦ ਲਈ ਮੁਹੱਈਆ ਕਰਾਉਣ ਦਾ ਹੁਕਮ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਫਤ ਨਾਲ ਤਬਾਹ ਹੋਏ ਮਕਾਨਾਂ ਦੀ ਮੁੜ ਉਸਾਰੀ ਨਿਯੋਜਨ ਅਤੇ ਡਿਜ਼ਾਈਨ ਦਾ ਜਾਇਜ਼ਾ  ਲੈਣ ਲਈ ਇਕ ਕੇਂਦਰੀ ਟੀਮ ਸ਼ਨੀਵਾਰ ਨੂੰ ਰਵਾਨਾ ਹੋਵੇਗੀ, ਜੋ ਰਾਜ ਦੇ ਅਧਿਕਾਰੀਆਂ ਨਾਲ ਰਿਹਾਇਸ਼ ਉਸਾਰੀ ਸਬੰਧੀ ਜਾਇਜ਼ਾ ਲਵੇਗੀ। ਉਹਨਾਂ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਰਾਜੀਵ ਆਵਾਸ ਯੋਜਨਾ ਅਧੀਨ ਹੀ ਘਟੋਘੱਟ ਦਸ ਹਜ਼ਾਰ ਰਿਹਾਇਸ਼ੀ ਮਕਾਨਾਂ ਦੀ ਮੁੜ ਉਸਾਰੀ ਕੀਤੀ ਜਾਏਗੀ। ਅਸ੍ਸਾਨੀ 18 ਤੋਂ 30 ਸਾਲਾਂ ਤੱਕ ਦੇ ਲੰਮੇ ਅਰਸੇ ਲਈ ਤਿੰਨ ਹਜ਼ਾਰ ਕਰੋੜ ਰੁਪਏ ਦੇ ਕਰਜਿਆਂ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ ਜਿਹੜੇ ਕਿ ਆਸਾਨੀ ਨਾਲ ਮਿਲ ਸਕਣਗੇ। ਕੇਂਦਰੀ ਮੰਤਰੀ ਡਾਕਟਰ ਗਿਰਿਜਾ ਵਿਆਸ ਨੇ ਇਸ ਸਬੰਧ ਵਿੱਚ ਕਈ ਹੋਰ ਵਿਭਾਗਾਂ ਵੱਲੋਂ ਦਿਖਾਈ ਜਾ ਰਹੀ ਕਾਰਗੁਜ਼ਾਰੀ ਦਾ ਵੀ ਜ਼ਿਕਰ ਕੀਤਾ।


ਸ੍ਰੀ ਰਾਜਨਾਥ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ          ਮਾਮਲਾ ਹੋਦ ਚਿੱਲੜ ਸਿੱਖ ਕਤਲੇਆਮ ਦਾ


ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਿਰਜਣਾ ਦਿਵਸ                           ਇਹ ਇਨਕਲਾਬੀ ਯੋਧੇ ਨਹੀਂ, ਨਫ਼ਰਤਾਂ-ਖਾਧੇ ਕਸਾਈ ਹਨ
ਮੰਦਿਰਾ ਨੇ ਟੈਟੂ ਨਾ ਹਟਾਇਆ ਤਾਂ ਹੋਵੇਗੀ ਕਾਰਵਾਈ                       ਮਾਓਵਾਦੀ ਹਿੰਸਾ:ਦੱਬੇ-ਕੁਚਲਿਆਂ ਦੀ ਹਿੰਸਾ           

No comments: