Friday, July 26, 2013

ਕੇਸਾਂ ਦੀ ਬੇਅਦਬੀ ਦਾ ਇੱਕ ਹੋਰ ਮਾਮਲਾ

ਨਿਕੋਸੀਆ ਜੇਲ 'ਚ ਕੱਟੇ ਗਏ ਸਿੱਖ ਨੌਜਵਾਨ ਦੇ ਕੇਸ ਅਤੇ ਦਾੜ੍ਹੀ
ਅੰਮ੍ਰਿਤਸਰ:(ਕਿੰਗ/ਪੰਜਾਬ ਸਕਰੀਨ  ਬਿਊਰੋ): ਸਿੱਖ ਧਰਮ ਵਿੱਚ ਕੇਸਾਂ ਅਤੇ ਰੋਮਾਂ ਦੀ ਬੇਅਦਬੀ ਕਿਸੇ ਵੀ ਤਰ੍ਹਾਂ ਸਹਿਣ ਨਹੀਂ ਕੀਤੀ ਜਾਂਦੀ ਪਰ ਇਸਦੇ ਬਾਵਜੂਦ ਅਜਿਹੇ ਮਾਮਲੇ ਅਕਸਰ ਵਾਪਰਦੇ ਰਹਿੰਦੇ ਹਨ। ਹੁਣ ਨਵਾਂ ਮਾਮਲਾ ਸਾਹਮਣੇ ਆਇਆ ਹੈ ਸਾਈਪ੍ਰਸ ਦੀ ਸੈਂਟਰਲ ਜੇਲ ਨਿਕੋਸੀਆ ਦਾ ਜਿਥੇ ਇਕ ਨੌਜਵਾਨ ਪਵਿੱਤਰ ਸਿੰਘ ਦੇ ਕੇਸਾਂ ਤੇ ਦਾੜ੍ਹੀ ਦੀ ਬੇਅਦਬੀ ਕੀਤੀ ਗਈ। ਪਵਿੱਤਰ ਸਿੰਘ ਨੇ ਬਹੁਤ ਹੀ ਭਰੇ ਮਨ ਨਾਲ ਮੀਡੀਆ ਨੂੰ ਦੱਸਿਆ ਹੈ ਕਿ ਉਹ ਅਤੇ ਉਸ ਦੀ ਪਤਨੀ ਸੁਖਵੰਤ ਕੌਰ ਸੰਨ 2011 ਵਿਚ  ਸਟੱਡੀ ਵੀਜ਼ੇ ਦੇ ਆਧਾਰ 'ਤੇ ਸਾਈਪ੍ਰਸ ਵਿਚ ਸਿੱਖਿਆ ਗ੍ਰਹਿਣ ਕਰਨ ਲਈ ਗਏ ਸਨ। ਮਿਆਦ ਖਤਮ ਹੋਣ ਤੋਂ ਬਾਅਦ ਵੀ ਉਥੇ ਉਹ 6 ਮਹੀਨਿਆਂ ਤੋਂ ਨਾਜਾਇਜ਼ ਤੌਰ 'ਤੇ ਰਹਿ ਰਹੇ ਸਨ ਕਿ ਇੱਕ ਦਿਨ 3 ਜੂਨ 2013 ਨੂੰ ਸਥਾਨਕ ਪੁਲਸ ਨੇ ਕਾਗਜ਼ਾਤ ਨਾ ਹੋਣ ਕਾਰਨ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ 19 ਜੂਨ ਵਲੇ ਦਿਨ ਉਹਨਾਂ ਨੂੰ ਸਜ਼ਾ ਸੁਣਾਈ ਗਈ।
ਰੋਜ਼ਾਨਾ ਜਗਬਾਣੀ 'ਚ ਛਪੀ ਖਬਰ ਦੀ ਤਸਵੀਰ 
ਆਪਣੀ ਇਹ ਦਰਦ ਭਰੀ ਦਾਸਤਾਨ ਸੁਣਾਉਂਦਿਆਂ ਪਵਿੱਤਰ ਸਿੰਘ ਨੇ ਦੱਸਿਆ ਕਿ ਨਿਕੋਸੀਆ ਜੇਲ ਵਿਚ ਪੁਲਸ ਮੁਲਾਜ਼ਮਾਂ ਨੇ ਉਸ ਨਾਲ ਦਾੜ੍ਹੀ ਨਾ ਕਟਵਾਉਣ 'ਤੇ ਬਦਸਲੂਕੀ ਕੀਤੀ ਤੇ ਉਸਨੂੰ ਕਈ ਦਿਨਾਂ ਤੱਕ ਭੁੱਖਾ ਰੱਖਿਆ। ਇਕ ਦਿਨ ਵਿੰਗ ਬਦਲਣ ਦੇ ਬਹਾਨੇ ਨਾਲ ਉਸ ਨੂੰ ਬੈਰਕ ਵਿਚੋਂ ਬਾਹਰ ਲਿਆਂਦਾ ਗਿਆ ਅਤੇ ਜਬਰਦਸਤੀ ਫੜ੍ਹ ਕੇ ਉਸਦੇ ਸਿਰ ਵਾਲੇ ਕੇਸਾਂ ਅਤੇ ਦਾਹੜੀ ਦੇ ਕੇਸਾਂ 'ਤੇ ਮਸ਼ੀਨ ਚਲਾ ਦਿੱਤੀ ਗਈ। ਕੇਸ ਕੱਟਣ ਤੋਂ ਬਾਅਦ ਉਸਦੀ ਪਗੜੀ ਕੂੜੇਦਾਨ ਵਿਚ ਸੁੱਟ ਦਿੱਤੀ ਗਈ। ਇਸ ਦੁਖਦਾਈ ਅਤੇ ਨਿੰਦਣਯੋਗ ਘਟਨਾ ਤੋਂ ਬਾਅਦ ਸਦਮੇ ਵਰਗੀ ਹਾਲਤ ਵਿੱਚ ਪੁੱਜੇ ਪਵਿੱਤਰ ਸਿੰਘ ਨੇ ਕਿਹਾ ਕਿ ਹੁਣ ਉਸ ਦੇ ਜਿਊਣ ਦਾ ਕੋਈ ਫਾਇਦਾ ਨਹੀਂ ਹੈ ਇਸ ਲਈ ਉਸ ਨੂੰ ਗੋਲੀ ਮਾਰ ਦਿੱਤੀ ਜਾਵੇ। ਏਸੇ ਦੌਰਾਨ ਉਸ ਨੇ ਭਾਰਤੀ ਅੰਬੈਸੀ ਨੂੰ ਇਸ ਬਾਰੇ ਚਿੱਠੀਆਂ ਵੀ ਭਿਜਵਾਈਆਂ ਪਰ ਇਸਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਸਜ਼ਾ ਪੂਰੀ ਹੋਣ 'ਤੇ 14 ਜੁਲਾਈ 2013 ਨੂੰ ਉਸ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ। ਪਵਿੱਤਰ ਸਿੰਘ ਨੇ ਅੰਮ੍ਰਿਤਸਰ ਪਹੁੰਚ ਕੇ ਜਥੇਦਾਰ ਅੱਗੇ ਨਿਆਂ ਦਿਵਾਉਣ ਦੀ ਮੰਗ ਕੀਤੀ ਹੈ।
ਇਹ ਘਟਨਾ ਜਿਥੇ ਵਿਦੇਸ਼ਾਂ ਵੱਲ ਜਾਨ ਅਤੇ ਇਸ ਮਕਸਦ ਲੈ ਨਜਾਇਜ਼ ਢੰਗ ਤਰੀਕੇ ਵਰਤਣ ਵਾਲਿਆਂ ਲੈ ਇੱਕ ਚੇਤਾਵਨੀ ਵਾਂਗ ਆਈ ਹੈ ਉਥੇ ਮਹਾਂ ਭਾਰਤ ਦੇ ਨਾਅਰੇ ਬੁਲੰਦ ਕਰਨ ਵਾਲੀਆਂ ਲੈ ਵੀ ਇੱਕ ਵੰਗਾਰ ਹੈ ਕਿ ਮਹਾਨਤਾ ਸਿਰਫ ਨਾਰਿਆਂ ਨਾਲ ਨਹੀਂ ਆਉਂਦੀ ਇਸ ਮਕਸਦ ਲਈ ਇੱਕ ਚੰਗਾ ਸਮਾਜ ਸਿਰਜਨਾ ਪਵੇਗਾ ਜਿਥੇ ਨਾ ਕੁਰ੍ਪ੍ਪ੍ਸਹਨ ਹੋਵੇ ਨਾ ਬੇਰੋਜ਼ਗਾਰੀ। ਆਪਣੀ ਧਰਤੀ ਦੇ ਇਹਨਾਂ ਨੌਜਵਾਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਓਹ ਆਪਣੀ ਇਸ ਜਨਮ ਭੂਮੀ ਵਾਲੇ ਦੇਸ਼ ਨੂੰ ਹੀ ਆਪਣੀ ਕਰਮ-ਭੂਮੀ ਵੀ ਬਣਾਉਣ।

No comments: