Monday, July 08, 2013

ਮੁਰੇ ਦੀ ਸ਼ਾਨਦਾਰ ਜਿੱਤ

ਬ੍ਰਿਟੇਨ ਜਸ਼ਨ ਦੇ ਮਾਹੌਲ 'ਚ 
    ਲੰਡਨ- ਵਿੰਬਲਡਨ ਟੈਨਿਸ ਚੈਂਪੀਅਨਸ਼ਿਪ 'ਚ ਐਂਡੀ ਮੁਰੇ ਵੱਲੋਂ ਪੁਰਸ਼ ਸਿੰਗਲ ਵਰਗ ਦਾ ਖਿਤਾਬ ਆਪਣੇ ਨਾਂ ਕਰਨ ਤੋਂ ਬਾਅਦ ਪੂਰਾ ਬ੍ਰਿਟੇਨ ਜਸ਼ਨ ਦੇ ਮਾਹੌਲ 'ਚ ਡੁੱਬ ਗਿਆ। ਮੁਰੇ ਦੀ ਇਸ ਸ਼ਾਨਦਾਰ ਜਿੱਤ ਤੋਂ ਬਾਅਦ ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਕਈ ਨੇਤਾਵਾਂ ਤੇ ਖਿਡਾਰੀਆਂ ਦੇ ਨਾਲ ਸਮਾਰੋਹ 'ਚ ਪਹੁੰਚੀ ਤੇ ਉਸ ਨੂੰ ਵਧਾਈ ਦਿੱਤੀ। 
     ਇਸ ਮੌਕੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਕਿਹਾ ਕਿ ਮੁਰੇ ਦਾ ਹੈਰਾਨੀਜਨਕ ਪ੍ਰਦਰਸ਼ਨ ਨਾ ਸਿਰਫ ਬ੍ਰਿਟਿਸ਼ ਟੈਨਿਸ ਸਗੋਂ ਦੇਸ਼ ਲਈ ਵੀ ਅਨੋਖਾ ਪਲ ਹੈ ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ। 
      ਕਈ ਖਿਡਾਰੀਆਂ ਤੇ ਨੇਤਾਵਾਂ ਨੇ ਮੁਰੇ ਨੂੰ ਟਵੀਟ ਕਰਕੇ ਵਧਾਈ ਦਿੱਤੀ। ਮੁਰੇ ਨੇ ਜੋਕੋਵਿਚ ਨਾਲ ਤਿੰਨ ਘੰਟੇ 9 ਮਿੰਟ ਤੱਕ ਚੱਲਿਆ ਉੱਚ ਪੱਧਰ ਦੀ ਟੈਨਿਸ ਦਾ ਇਹ ਮੁਕਾਬਲਾ ਜਿਵੇਂ ਹੀ ਜਿੱਤਿਆ ਪੂਰਾ ਬ੍ਰਿਟੇਨ ਖੁਸ਼ੀ 'ਚ ਲਹਿਰਾ ਉੱਠਿਆ।           ਇਹ ਮੁਕਾਬਲਾ ਅਜਿਹਾ ਸੀ ਜੋ ਬ੍ਰਿਟੇਨ ਦੇ ਇਤਿਹਾਸ 'ਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ।
(ਰੋਜ਼ਾਨਾ ਜਗ ਬਾਣੀ ਚੋਂ ਧੰਨਵਾਦ ਸਹਿਤ)

1 comment:

Unknown said...

ਬਰਤਾਨਵੀ ਟੈਨਿਸ ਖਿਡਾਰੀ ਦਾ ਨਾਮ ਪੰਜਾਬੀ ਵਿਚ "ਐਂਡੀ ਮਰੀ" ਲਿਖਿਆ ਜਾਵੇਗਾ! ਗੁਰਮੁਖੀ ਵਿਚ ਵਦੇਸ਼ੀ ਨਾਮ ਉਚਾਰਣ ਮੁਤਾਬਿਕ ਲਿਖੇ ਹੀ ਸੋਭਦੇ ਹਨ ! ਨਹੀਂ ਤਾਂ ਹਾਸੋ ਹੀਣੇ ਹੋ ਜਾਂਦੇ ਹਨ ।