Friday, July 19, 2013

ਤੇਲ ਦੀ ਥਾਂ ਸ਼ਾਇਦ ਪਾ ਦਿੱਤਾ ਸੀ ਕੀਟਨਾਸ਼ਕ

ਤਾਮਿਲਨਾਡੂ 'ਚ ਮਿਡ-ਡੇ ਮੀਲ ਨਾਲ 102 ਵਿਦਿਆਰਥੀ,       
ਦਿੱਲੀ 'ਚ ਆਇਰਨ ਦੀਆਂ ਗੋਲੀਆਂ ਖਾਣ ਨਾਲ 8          ਅਤੇ                              -ਵਿਸ਼ੇਸ਼
ਮਹਾਰਾਸ਼ਟਰ 'ਚ ਪ੍ਰਦੂਸ਼ਿਤ ਪਾਣੀ ਪੀਣ ਨਾਲ 34 ਬੱਚੇ ਬੀਮਾਰ
ਰੋਜ਼ਾਨਾ ਜਗਬਾਣੀ 'ਚ ਪ੍ਰਕਾਸ਼ਿਤ ਖਬਰ 
ਮਿਡ-ਡੇ-ਮੀਲ ਦਾ ਪ੍ਰਬੰਧ ਕੀਤਾ ਗਿਆ ਸੀ ਬੱਚਿਆਂ ਨੂੰ ਪੂਰੀ ਤਰ੍ਹਾਂ ਤੰਦਰੁਸਤ ਅਤੇ ਰਿਸ਼ਟ ਪੁਸ਼ਟ ਬਣਾਉਣ ਲਈ ਪਰ ਲਾਪਰਵਾਹ ਪ੍ਰਬੰਧਕਾਂ ਨੇ ਉਹਨਾਂ ਨੂੰ ਮੌਤ ਦੇ ਮੂੰਹ ਤੱਕ ਪਹੁੰਚਾ ਦਿੱਤਾ। ਹਰਮਨ ਪਿਆਰੇ ਅਖਬਾਰ ਰੋਜ਼ਾਨਾ ਜਗ ਬਾਣੀ ਨੇ ਖਬਰ ਏਜੰਸੀ ਭਾਸ਼ਾ ਦੇ ਹਵਾਲੇ ਨਾਲ ਛਪਰਾ ਤੋਂ ਦੱਸਿਆ ਹੈ ਕਿ ਭੋਜਨ ਬਣਾਉਣ ਵੇਲੇ ਤੇਲ ਦੀ ਥਾਂ ਕੀਟਨਾਸ਼ਕ ਸ਼ਾਇਦ ਪਾ ਦਿੱਤਾ ਗਿਆ ਸੀ। ਅਖਬਾਰ ਨੇ ਇਹ ਖਬਰ ਆਪਣੇ ਖਬਰਾਂ ਵਾਲੇ ਮੁੱਖ ਪੰਨੇ 'ਤੇ ਪ੍ਰਕਾਸ਼ਿਤ ਕੀਤੀ ਹੈ। 
ਇਸ ਖਬਰ ਮੁਤਾਬਿਕ  
ਬਿਹਾਰ ਦੇ ਪ੍ਰਮੁੱਖ ਸਕੱਤਰ ਨੇ ਕਿਹਾ ਹੈ ਕਿ ਛਪਰਾ ਸਕੂਲ ਵਿਚ ਮਿਡ-ਡੇ ਮੀਲ ਵਿਚ ਤੇਲ ਦੀ ਥਾਂ ਸ਼ਾਇਦ ਕੀਟਨਾਸ਼ਕ ਪਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਰਿਪੋਰਟ ਸ਼ੁੱਕਰਵਾਰ ਨੂੰ ਆਵੇਗੀ ਅਤੇ ਉਸ ਤੋਂ ਮਗਰੋਂ ਹੀ ਪੂਰਾ ਪਤਾ ਲੱਗੇਗਾ। ਸਕੱਤਰ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਤੇਲ ਨੂੰ ਜਦੋਂ ਕੜ੍ਹਾਹੀ ਵਿਚ ਪਾਇਆ ਗਿਆ ਤਾਂ ਉਸ ਵਿਚੋਂ ਕਾਲਾ ਧੂੰਆਂ ਨਿਕਲ ਰਿਹਾ ਸੀ ਅਤੇ ਉਸ ਦਾ ਰੰਗ ਵੀ ਕਾਫੀ ਅਜੀਬ ਸੀ। 
ਦੁਪਹਿਰ ਦਾ ਭੋਜਨ ਜ਼ਹਿਰੀਲਾ ਹੋਣ ਕਾਰਨ ਮਰਨ ਵਾਲੇ ਬੱਚਿਆਂ ਦੀ ਗਿਣਤੀ ਅੱਜ ਵਧ ਕੇ 23 ਹੋ ਗਈ ਜਦਕਿ 25 ਹੋਰ ਬੱਚਿਆਂ ਦਾ ਇਲਾਜ ਜਾਰੀ ਹੈ।  
ਓਧਰ ਤਾਮਿਲਨਾਡੂ ਦੇ ਨਈਵੇਲੀ 'ਚ ਮਿਡ-ਡੇ ਮੀਲ ਦਾ ਖਾਣਾ ਖਾਣ ਨਾਲ 102 ਲਡ਼ਕੀਆਂ ਤੇ ਦਿੱਲੀ ਸਰਕਾਰ ਵਲੋਂ ਚਲਾਏ ਜਾ ਰਹੇ ਇਕ ਵਿਦਿਆਲਾ ਵਿਚ ਕਥਿਤ ਤੌਰ 'ਤੇ ਫੋਲਿਕ ਐਸਿਡ ਅਤੇ ਆਇਰਨ ਦੀਆਂ ਗੋਲੀਆਂ ਖਾਣ ਮਗਰੋਂ 7 ਲਡ਼ਕੀਆਂ ਸਮੇਤ 8 ਵਿਦਿਆਰਥੀ ਬੀਮਾਰ ਹੋ ਗਏ। ਵਿਦਿਆਰਥਣਾਂ ਨੂੰ ਇਹ ਗੋਲੀਆਂ ਹਾਲ ਹੀ ਵਿਚ ਸ਼ੁਰੂ ਇਕ ਨਵੀਂ ਸਰਕਾਰੀ ਯੋਜਨਾ ਤਹਿਤ ਦਿੱਤੀਆਂ ਗਈਆਂ ਸਨ। ਉਥੇ ਮਹਾਰਾਸ਼ਟਰ ਦੇ ਧੁਲੇ ਜ਼ਿਲੇ ਵਿਚ ਪ੍ਰਦੂਸ਼ਿਤ ਪਾਣੀ ਪੀਣ ਨਾਲ ਸਕੂਲ ਦੇ 34 ਬੱਚਿਆਂ ਨੂੰ  ਬੀਮਾਰ ਹੋਣ ਕਾਰਨ ਹਸਪਤਾਲ 'ਚ ਦਾਖਲ ਕਰਾਉਣਾ ਪਿਆ। ਸੂਤਰਾਂ ਅਨੁਸਾਰ 6-15 ਸਾਲ ਦੇ ਦਰਮਿਆਨ 34 ਬੱਚਿਆਂ ਨੂੰ ਮੰਗਲਵਾਰ ਦੀ ਅੱਧੀ ਰਾਤ ਨੂੰ ਪੇਟ ਦੀ ਦਰਦ ਮਹਿਸੂਸ ਹੋਈ ਜਿਸ ਦੇ ਬਾਅਦ ਉਨ੍ਹਾਂ ਨੂੰ ਸਥਾਨਕ ਮੁਢਲਾ ਸਿਹਤ ਕੇਂਦਰ ਵਿਚ ਦਾਖਲ ਕਰਵਾਇਆ ਗਿਆ।
ਓਧਰ ਬਿਹਾਰ 'ਚ ਜ਼ਹਿਰੀਲਾ ਭੋਜਨ ਤ੍ਰਾਸਦੀ ਦੇ ਮੱਦੇਨਜ਼ਰ ਸਰਕਾਰ ਨੇ ਅੱਜ ਇਕ ਨਿਗਰਾਨੀ ਕਮੇਟੀ ਕਾਇਮ ਕਰਨ ਦਾ ਫੈਸਲਾ ਕੀਤਾ ਹੈ। ਜੋ ਸਪਲਾਈ ਕੀਤੇ ਗਏ ਭੋਜਨ ਦੀ ਗੁਣਵੱਤਾ ਨੂੰ ਦੇਖੇਗੀ। ਕੇਂਦਰ ਨੇ ਹਾਲਾਂਕਿ ਇਹ ਵੀ ਕਿਹਾ ਹੈ ਕਿ ਉਸ ਨੇ ਯੋਜਨਾ ਨੂੰ ਲਾਗੂ ਕਰਨ 'ਚ ਖਾਮੀਆਂ ਪਾਏ ਜਾਣ ਮਗਰੋਂ ਬਿਹਾਰ ਦੇ 12 ਜ਼ਿਲਿਆਂ ਲਈ ਅਲਰਟ ਜਾਰੀ ਕੀਤਾ ਸੀ। ਆਸ ਕੀਤੀ ਜਾਂਦੀ ਹੈ ਕਿ ਕਮੇਟੀ ਮੌਜੂਦਾ ਜ਼ਹਿਰੀਲਾ ਭੋਜਨ ਨਿਗਰਾਨੀ ਕਮੇਟੀ ਦੇ ਯਤਨਾਂ ਨੂੰ ਅੱਗੇ ਵਧਾਉਣ 'ਚ ਮਦਦ ਕਰੇਗੀ ਜੋ ਸਾਲ 'ਚ 2 ਵਾਰ ਮੀਟਿੰਗ ਕਰਦੀ ਹੈ ਅਤੇ ਰਾਜਾਂ ਨੂੰ ਕਿਸੇ ਤਰ੍ਹਾਂ ਦੀ ਘਾਟ ਦੇ ਬਾਰੇ 'ਚ ਸੁਚੇਤ ਕਰਦੀ ਹੈ।

ਬਚਪਨ ਬਚਾਓ ਅੰਦੋਲਨ ਇੱਕ ਵਾਰ ਫੇਰ ਤੇਜ਼
No comments: