Sunday, July 21, 2013

ਮੁਕਾਬਲੇ 'ਚ ਮਹਿਲਾ ਨਕਸਲੀ ਦੀ ਮੌਤ

ਮੁਕਾਬਲਾ ਇੱਕ ਘੰਟਾ ਚੱਲਣ ਦਾ ਦਾਅਵਾ 
ਜਗਦਲਪੁਰ- ਛਤੀਸਗੜ੍ਹ ਦੇ ਸੁਕਾਮਾ ਜ਼ਿਲੇ ਦੇ ਵੀਰਾਗਟੀ ਪਿੰਡ ਦੇ ਕੋਲ ਅੱਜ ਇੱਕ ਮੁਕਾਬਲੇ 'ਚ ਇਕ ਮਹਿਲਾ ਨਕਸਲੀ ਦੀ ਮੌਤ ਹੋ ਗਈ। ਪੁਲਸ ਸੂਤਰਾਂ ਦੇ ਅਨੁਸਾਰ ਭੇਜੀ ਥਾਣੇ ਤੋਂ ਪੁਲਸ ਦਾ ਇਕ ਦਲ ਗਸ਼ਤ ਦੇ ਲਈ ਨਿਕਲਿਆ ਸੀ। ਵੀਰਾਗਟੀ ਪਿੰਡ ਦੇ ਕੋਲ ਜੰਗਲ 'ਚ ਨਕਸਲੀਆਂ ਨੇ ਪੁਲਸ ਦਲ ਤੇ ਹਮਲਾ ਕਰ ਦਿੱਤਾ। ਜਵਾਬੀ ਕਾਰਵਾਈ 'ਚ ਮਹਿਲਾ ਨਕਸਲੀ ਦੀ ਮੌਤ ਹੋ ਗਈ। ਲਗਭਗ ਇਕ ਘੰਟੇ ਤਕ ਚੱਲੇ ਇਸ ਮੁਕਾਬਲੇ ਤੋਂ ਬਾਅਦ ਉਥੋਂ ਇੱਕ ਮਹਿਲਾ ਨਕਸਲੀ ਦੀ ਲਾਸ਼ ਮਿਲੀ ਜਿਸ ਦੀ ਪਛਾਣ ਅਜੇ ਤਕ ਨਹੀ ਹੋ ਸਕੀ ਹੈ। ਇਸ ਤੋਂ ਇਲਾਵਾ ਇਕ ਰਾਇਫਲ ਅਤੇ ਇਕ ਦਰਜਨ ਕਾਰਤੂਸ ਵੀ ਮਿਲੇ ਹਨ। ਇਸ ਬਾਰੇ ਪੂਰਾ ਵੇਰਵਾ ਅਜੇ ਉਡੀਕਿਆ ਜਾ ਰਿਹਾ ਹੈ। 
---------------------------
ਸਵਰਗੀ ਕਲਿਆਣ ਕੌਰ ਦੀਆਂ ਕੁਝ ਲਿਖਤਾਂ:--

No comments: