Friday, July 05, 2013

ਇਯਾਲੀ ਪਰਿਵਾਰ ਨਾਲ ਹਮਦਰਦੀਆਂ ਦਾ ਸਿਲਸਿਲਾ ਜਾਰੀ

ਸਮਾਜ ਕੋਲੋਂ ਇਕ ਅਹਿਮ ਵਿਅਕਤੀ ਗੁਆਚ ਗਿਆ-ਪ੍ਰੋ.ਗੁਰਭਜਨ ਸਿੰਘ ਗਿੱਲ
ਲੁਧਿਆਣਾ : 05 ਜੁਲਾਈ (ਰੈਕਟਰ ਕਥੂਰੀਆ):ਹਲਕਾ ਦਾਖਾ ਦੇ ਵਿਧਾਇਕ ਸ. ਮਨਪ੍ਰੀਤ ਸਿੰਘ ਇਯਾਲੀ, ਮੈਂਬਰ ਬਲਾਕ ਸੰਮਤੀ ਹਰਵੀਰ ਸਿੰਘ ਇਯਾਲੀ ਤੇ ਹਰਜਿੰਦਰ ਸਿੰਘ ਗਰੇਵਾਲ ਦੇ ਸਤਿਕਾਰਯੋਗ ਪਿਤਾ ਸ. ਗੁਰਚਰਨਜੀਤ ਸਿੰਘ ਇਯਾਲੀ ਦੇ ਅਚਾਨਕ ਦੇਹਾਂਤ ’ਤੇ ਪ੍ਰਸਿੱਧ ਸ਼ਾਇਰ ਅਤੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਇਯਾਲੀ ਪਰਿਵਾਰ ਨੇ ਸਮਾਜ ਸੇਵਾ ਤੇ ਜ਼ਿਲ੍ਹਾ ਲੁਧਿਆਣਾ ਦੇ ਪਿੰਡਾਂ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਇਆ ਹੈ। ਜਿਸ ਦੇ ਮਾਣ ਵਜੋਂ ਸ. ਮਨਪ੍ਰੀਤ ਸਿੰਘ ਇਯਾਲੀ ਨੂੰ ਰਾਸ਼ਟਰੀ ਪੁਰਸਕਾਰ ਵੀ ਮਿਲਿਆ ਹੈ। ਸ. ਗੁਰਚਰਨਜੀਤ ਸਿੰਘ ਇਯਾਲੀ ਦੇ ਤੁਰ ਜਾਣ ਨਾਲ ਜਿਥੇ ਪਰਿਵਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ ਅਤੇ ਉਥੇ ਸਮਾਜ ਕੋਲੋਂ ਇਕ ਅਹਿਮ ਵਿਅਕਤੀ ਗੁਆਚ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿਚ ਇਯਾਲੀ ਪਰਿਵਾਰ ਦੇ ਨਾਲ ਡੂੰਘੀ ਸੰਵੇਦਨਾ ਦਾ ਪ੍ਰਗਟਾਵਾ ਕਰਦੇ ਹਨ।
ਲੁਧਿਆਣਾ: ਪੰਜਾਬ ਸਕਰੀਨ ਗਰੁੱਪ ਦੀ ਟੀਮ ਨੇ ਵੀ ਸਦਮੇ ਦੀ ਇਸ ਘੜੀ ਵਿੱਚ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਟੀਮ ਵੱਲੋਂ ਰੈਕਟਰ ਕਥੂਰੀਆ, ਕਲਿਆਣੀ ਸਿੰਘ, ਕਾਰਤਿਕਾ ਸਿੰਘ, ਸ਼ੀਬਾ ਸਿੰਘ, ਅਮਨ ਕੁਮਾਰ, ਜਤਿਨ ਕੁਮਾਰ ਅਤੇ ਹੋਰਨਾਂ ਮੈਂਬਰਾਂ ਨੇ ਵੀ ਅਯਾਲੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।  
ਮੁੱਲਾਂਪੁਰ ਦਾਖਾ:ਸਵਰਗੀ ਗੁਰਚਰਨਜੀਤ ਸਿੰਘ ਦੀ ਅੰਤਿਮ ਅਰਦਾਸ ਦਾ ਸਥਾਨ ਹੁਣ ਬਦਲ ਦਿੱਤਾ ਗਿਆ ਹੈ। ਅੰਤਿਮ ਅਰਦਾਸ ਲਈ ਪਰਿਵਾਰ ਵੱਲੋਂ ਪਹਿਲਾਂ ਗੁਰਦੁਆਰਾ ਮਾਡਲ ਟਾਊਨ ਐਕਸਟੈਨਸ਼ਨ ਸਥਾਨ ਤੈਅ ਕੀਤਾ ਗਿਆ ਸੀ ਪਰ ਹੁਣ ਇਹ ਬਦਲ ਕੇ ਆਲਮਗੀਰ ਗੁਰਦੁਆਰਾ ਮੰਜੀ ਸਾਹਿਬ ਵਿਖੇ ਕਰ ਲਿਆ ਗਿਆ ਹੈ। ਹਲਕਾ ਦਾਖਾ ਤੋਂ ਹਰਮਨ ਪਿਆਰੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਮੈਂਬਰ ਬਲਾਕ ਸੰਮਤੀ ਹਰਵੀਰ ਸਿੰਘ ਇਯਾਲੀ, ਹਰਕਿੰਦਰ ਸਿੰਘ ਗਰੇਵਾਲ ਦੇ ਪਿਤਾ  ਸਵ. ਗੁਰਚਰਨਜੀਤ ਸਿੰਘ ਇਯਾਲੀ ਦੀ ਮੌਤ 'ਤੇ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਅਵਤਾਰ ਸਿੰਘ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਕੈਨੇਡਾ ਤੋਂ ਮੰਤਰੀ ਟਿੰਮ ਉੱਪਲ, ਐਡਮਿੰਟਨ ਮੈਨਿੰਗ ਹਲਕੇ ਤੋਂ ਵਿਧਾਇਕ ਪਰਮਜੀਤ ਪੀਟਰ ਸੰਧੂ, ਮੋਗਾ ਤੋਂ ਵਿਧਾਇਕ ਜੋਗਿੰਦਰਪਾਲ ਜੈਨ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਵਿਧਾਇਕ ਇਯਾਲੀ ਅਨੁਸਾਰ ਉਨ੍ਹਾਂ ਦੇ ਪਿਤਾ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 9 ਜੁਲਾਈ ਮੰਗਲਵਾਰ ਦੁਪਿਹਰ 1 ਤੋਂ 2 ਵਜੇ ਤੱਕ ਇਯਾਲੀ ਪਰਿਵਾਰ ਪੁਰਾਣੇ ਪਿੰਡ ਆਲਮਗੀਰ (ਲੁਧਿਆਣਾ) ਦੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਹੋਵੇਗੀ। 


ਸ੍ਰੀ ਰਾਜਨਾਥ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ          ਮਾਮਲਾ ਹੋਦ ਚਿੱਲੜ ਸਿੱਖ ਕਤਲੇਆਮ ਦਾ


ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਿਰਜਣਾ ਦਿਵਸ                           ਇਹ ਇਨਕਲਾਬੀ ਯੋਧੇ ਨਹੀਂ, ਨਫ਼ਰਤਾਂ-ਖਾਧੇ ਕਸਾਈ ਹਨ
ਮੰਦਿਰਾ ਨੇ ਟੈਟੂ ਨਾ ਹਟਾਇਆ ਤਾਂ ਹੋਵੇਗੀ ਕਾਰਵਾਈ                       ਮਾਓਵਾਦੀ ਹਿੰਸਾ:ਦੱਬੇ-ਕੁਚਲਿਆਂ ਦੀ ਹਿੰਸਾ           

No comments: