Sunday, July 07, 2013

ਬੋਧਗਯਾ ਵਿੱਚ ਅਠ ਬੰਬ ਧਮਾਕੇ-ਦੋ ਅਣ ਚੱਲੇ ਬੰਬ ਵੀ ਮਿਲੇ

ਬੋਧਗਯਾ 'ਤੇ ਹਮਲਾ ਮੂਰਖਤਾ ਭਰਿਆ ਅੱਤਵਾਦੀ ਕਾਰਨਾਮਾ—ਰਾਸ਼ਟਰਪਤੀ
ਨਵੀਂ ਦਿੱਲੀ—ਬੋਧ ਗਯਾ 'ਚ ਹੋਏ ਬੰਬ ਧਮਾਕਿਆਂ ਦੀ ਖਬਰ ਨਾਲ ਸਾਰਾ ਦੇਸ਼ ਸਦਮੇ ਵਿੱਚ ਹੈ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਐਤਵਾਰ ਨੂੰ ਬੋਧਗਯਾ 'ਚ ਮਹਾਬੋਧੀ ਮੰਦਰ 'ਚ ਹੋਏ ਸਿਲਸਿਲੇਵਾਰ ਬੰਬ ਧਮਾਕਿਆਂ ਦੀ ਨਿੰਦਾ ਕੀਤੀ ਅਤੇ ਬੇਦੋਸ਼ੇ ਤੀਰਥ ਯਾਤਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਇਸ ਅਣਮਨੁੱਖੀ ਹਰਕਤ ਨੂੰ ਮੂਰਖਤਾ ਭਰਿਆ ਹਿੰਸਕ ਕੰਮ ਦੱਸਿਆ ਹੈ। ਤੜਕ ਸਾਰ ਹੋਏ ਇਸ ਧਮਾਕੇ ਸੰਬੰਧੀ ਡੂੰਘਾ ਦੁੱਖ ਪ੍ਰਗਟ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਇਹ ਮੂਰਖਤਾ ਭਰਿਆ ਹਿੰਸਕ ਕਾਰਨਾਮਾ ਹੈ, ਜਿਸ 'ਚ ਬੇਦੋਸ਼ੇ ਤੀਰਥ ਯਾਤਰੀਆਂ ਅਤੇ ਬੋਧੀ ਭਿਕਸ਼ੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜੋ ਮੰਦਰ 'ਚ ਪੂਜਾ ਕਰਨ ਲਈ ਅਜਿਹੇ ਸਥਾਨ 'ਤੇ ਇਕੱਠੇ ਹੋਏ ਸਨ, ਜੋ ਸ਼ਾਂਤੀ ਦੇ ਪ੍ਰਤੀਕ ਗੌਤਮ ਬੁੱਧ ਨੂੰ ਸਮਰਪਿਤ ਹੈ। ਆਪਣੇ ਬਿਆਨ 'ਚ ਰਾਸ਼ਟਰਪਤੀ ਨੇ ਇਸ ਧਮਾਕੇ 'ਚ ਜ਼ਖਮੀ ਹੋਏ ਲੋਕਾਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ ਹੈ। ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਅਧਿਕਾਰੀਆਂ ਨਾਲ ਸਹਿਯੋਗ ਕਰਨ ਲਈ ਕਿਹਾ ਤਾਂ ਜੋ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾ ਸਕੇ।
ਜ਼ਿਕਰਯੋਗ ਹੈ ਕਿ ਬੋਧਗਯਾ 'ਚ ਐਤਵਾਰ ਸੇਵੇਰੇ ਮਹਾਬੋਧੀ ਮੰਦਰ ਦੇ ਅੰਦਰ ਅਤੇ ਬਾਹਰ ਸਿਲਸਿਲੇਵਾਰ 8 ਬੰਬ ਧਮਾਕੇ ਹੋਏ, ਜਿਨ੍ਹਾਂ 'ਚ 2 ਵਿਅਕਤੀ ਜ਼ਖਮੀ ਹੋ ਗਏ। ਜਖਮੀ ਹੋਏ ਇਹ ਦੋਵੇਂ ਵਿਅਕਤੀ ਬੋਧੀ ਭਿਕਸ਼ੂ ਸਨ। ਕਾਬਿਲੇ ਜ਼ਿਕਰ ਹੈ ਕਿ ਇੱਥੇ ਸ਼੍ਰੀਲੰਕਾ, ਚੀਨ, ਜਾਪਾਨ ਅਤੇ ਦੱਖਣੀ-ਪੂਰਬੀ ਏਸ਼ੀਆ ਦੇ ਬੋਧੀ ਭਿਕਸ਼ੂ ਅਕਸਰ ਆਉਂਦੇ ਰਹਿੰਦੇ ਹਨ। ਤਿੱਬਤ ਦੇ ਅਧਿਆਤਮਕ  ਗੁਰੂ ਦਲਾਈ ਲਾਮਾ ਅਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਦਾ ਵੀ ਇੱਥੇ ਆਉਣਾ-ਜਾਣਾ ਰਹਿੰਦਾ ਹੈ। ਇੱਥੇ 52 ਦੇਸ਼ਾਂ ਦੇ ਬੋਧੀ ਮਠ ਹਨ। ਇਸ ਲਈ ਇਸਨੂੰ ਬੋਧੀ ਕ੍ਗਤ ਦਾ ਕੇਂਦਰੀ ਅਸਥਾਨ ਵੀ ਕਿਹਾ ਜਾਂਦਾ ਹੈ। 
ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਨਾਂ ਸਿਲਸਿਲੇਵਾਰ ਬੰਬ ਧਮਾਕਿਆਂ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ। ਗ੍ਰਹਿ ਮੰਤਰਾਲੇ ਨੇ ਬਿਹਾਰ ਵਿਚ ਮਹਾਬੋਧਿ ਮੰਦਰ ਦੇ ਅੰਦਰ ਅਤੇ ਬਾਹਰ ਹੋਏ ਲਡ਼ੀਵਾਰ ਬੰਬ ਧਮਾਕਿਆਂ ਨੂੰ ਅੱਤਵਾਦੀ ਹਮਲਾ ਦੱਸਿਆ ਹੈ ਅਤੇ ਜਾਂਚ ਲਈ ਐਨ. ਆਈ. ਏ. ਅਤੇ ਐਨ. ਐਸ. ਜੀ. ਦੀ ਟੀਮਾਂ ਹਾਦਸੇ ਵਾਲੇ ਥਾਂ 'ਤੇ ਭੇਜੀਆਂ ਹਨ। 
ਕੇਂਦਰੀ ਗ੍ਰਹਿ ਸਕੱਤਰ ਅਨਿਲ ਗੋਸਵਾਮੀ ਨੇ ਕਿਹਾ, ''ਇਹ ਇਕ ਅੱਤਵਾਦੀ ਹਮਲਾ ਹੈ।'' ਹਾਲਾਂਕਿ ਉਹਨਾਂ ਇਹ ਵੀ ਕਿਹਾ ਕਿ ਹੁਣ ਤੱਕ ਕਿਸੇ ਵੀ ਸਮੂਹ ਨੇ ਇਨ੍ਹਾਂ ਧਮਾਕਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਇਸ ਸਾਰੇ ਮਾਮਲੇ ਦੀ ਜਾਂਚ ਜਾਰੀ ਹੈ।  
ਬੰਬ ਧਮਾਕਿਆਂ ਦਾ ਵੇਰਵਾ ਦੇਂਦਿਆਂ ਗੋਸਵਾਮੀ ਨੇ ਦੱਸਿਆ ਕਿ ਚਾਰ ਧਮਾਕੇ ਮੰਦਰ ਕੈਂਪ ਦੇ ਅੰਦਰ ਹੋਏ, ਜਦੋਂ ਕਿ ਚਾਰ ਧਮਾਕੇ ਇਸ ਦੇ ਬਾਹਰ ਹੋਏ। ਗ੍ਰਹਿ ਸਕੱਤਰ ਨੇ ਕਿਹਾ ਕਿ ਸਬੂਤ ਇਕੱਠੇ ਕਰਨ ਅਤੇ ਜਾਂਚ ਵਿਚ ਪੁਲਸ ਦੀ ਮਦਦ ਕਰਨ ਲਈ ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) ਅਤੇ ਰਾਸ਼ਟਰੀ ਸੁਰੱਖਿਆ ਗਾਰਡ (ਐਨ. ਐਸ. ਜੀ.) ਦੀਆਂ ਟੀਮਾਂ ਅਤੇ ਧਮਾਕੇ ਮਾਹਰ ਬਿਹਾਰ ਭੇਜੇ ਗਏ ਹਨ। ਮੰਦਰ ਨਗਰ ਬੋਧ ਗਯਾ ਵਿਚ ਐਤਵਾਰ ਦੀ ਸਵੇਰ ਨੂੰ ਤੜਕਸਾਰ ਹੋਏ ਇਹਨਾਂ ਲੜੀਵਾਰ ਧਮਾਕਿਆਂ ਵਿਚ ਦੋ ਬੋਧ ਭਿਕਸ਼ੂ ਜ਼ਖਮੀ ਵੀ ਹੋਏ ਹਨ। ਤਸੱਲੀ ਵਾਲੀ ਗੱਲ ਹੈ ਕਿ ਕੋਈ ਵੱਡਾ ਜਾਣੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਕਿਓਂਕਿ ਜਿਸ ਦਰਖਤ ਥੱਲੇ ਮਹਾਤਮਾ ਬੁਧ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ ਉਹ ਇਤਿਹਾਸਿਕ ਦਰਖਤ ਧਮਾਕਿਆਂ ਵਾਲੀ ਥਾਂ ਦੇ ਬਿਲਕੁਲ ਹੀ ਨੇੜੇ ਸੀ ਪਰ ਉਹ ਸੁਰੱਖਿਅਤ ਬਚ ਗਿਆ।  


ਸ੍ਰੀ ਰਾਜਨਾਥ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ          ਮਾਮਲਾ ਹੋਦ ਚਿੱਲੜ ਸਿੱਖ ਕਤਲੇਆਮ ਦਾ


ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਿਰਜਣਾ ਦਿਵਸ                           ਇਹ ਇਨਕਲਾਬੀ ਯੋਧੇ ਨਹੀਂ, ਨਫ਼ਰਤਾਂ-ਖਾਧੇ ਕਸਾਈ ਹਨ
ਮੰਦਿਰਾ ਨੇ ਟੈਟੂ ਨਾ ਹਟਾਇਆ ਤਾਂ ਹੋਵੇਗੀ ਕਾਰਵਾਈ                       ਮਾਓਵਾਦੀ ਹਿੰਸਾ:ਦੱਬੇ-ਕੁਚਲਿਆਂ ਦੀ ਹਿੰਸਾ           

No comments: