Thursday, July 18, 2013

ਐਸਪੀਐਸ ਅਪੋਲੋ ਹਸਪਤਾਲ

ਪੰਜਾਬ ’ਚ ਪੇਸ਼ ਕੀਤਾ ਚੌਥੀ ਪੀੜ੍ਹੀ ਦਾ ਗੋਡੇ ਬਦਲਣ ਦਾ ਇੰਪਲਾਂਟ
ਲੁਧਿਆਣਾ, 18 ਜੁਲਾਈ, 2013: ਐਸਪੀਐਸ ਅਪੋਲੋ ਹਸਪਤਾਲ ਨੇ ਅੱਜ ਇੱਥੇ ਅਤਿਅਧੁਨਿਕ ਗੋਡੇ ਬਦਲਣ ਦਾ ਇੰਪਲਾਂਟ ਪੇਸ਼ ਕੀਤਾ। ਪੀਐਸ-150 ਨਾਮਕ ਇਹ ਵਿਸ਼ਵ ਦਾ ਨਵਾਂ ਇੰਪਲਾਂਟ ਗੋਡੇ ਨੂੰ ਆਮ ਵਾਂਗ ਮੋੜਨ ਦੀ ਸਹੂਲੀਅਤ ਪ੍ਰਦਾਨ ਕਰਦਾ ਹੈ ਤੇ ਇਸ ’ਚ ਟੁੱਟ-ਫੁੱਟ ਵੀ ਖ਼ਾਸ ਨਹੀਂ ਹੁੰਦੀ। ਗੋਡੇ ਬਦਲਣ ਦੀ ਇਸ ਤਕਨੀਕ ’ਚ ਚੌਥੀ ਪੀੜ੍ਹੀ ਦਾ ਨੀ- ਇੰਪਲਾਂਟ ਵਰਤਿਆ ਗਿਆ ਹੈ।
ਐਸਪੀਐਸ ਅਪੋਲੋ ਹਸਪਤਾਲ, ਲੁਧਿਆਣਾ ਦੇ ਮੁੱਖ ਸਲਾਹਕਾਰ ਤੇ ਹੱਡੀ ਤੇ ਗੋਡੇ ਟਰਾਂਸਪਲਾਂਟ ਵਿਭਾਗ ਦੇ ਮੁੱਖ ਡਾਕਟਰ ਹਰਪ੍ਰੀਤ ਐਸ ਗਿੱਲ ਨੇ ਦੱਸਿਆ ਕਿ ਭਾਰਤ ’ਚ ਸਿਰਫ ਕੁਝ ਹੀ ਕੇਂਦਰਾਂ ’ਤੇ ਇਸ ਤਰ੍ਹਾਂ ਦੇ ਇੰਪਲਾਂਟ ਦੀ ਸੁਵਿਧਾ ਉਪਲਬਧ ਹੈ।
ਗੋਡੇ ਬਦਲਣ ਦੀ ਇਸ ਸਰਜਰੀ ਬਾਰੇ ’ਚ ਡਾ. ਗਿੱਲ ਨੇ ਦੱਸਿਆ ਕਿ ਪੱਛਮੀ ਦੇਸ਼ਾਂ ਦੇ ਲੋਕਾਂ ਦੀ ਤੁਲਨਾਂ ’ਚ ਭਾਰਤੀਆਂ ਦੇ ਗੋਡੇ ਦੀ ਹੱਡੀ ਛੋਟੀ ਹੁੰਦੀ ਹੈ। ਗੋਡੇ ਬਦਲਣ ਦੀ ਸਰਜਰੀ ਦੌਰਾਨ ਨਵੇਂ ਜੋੜ ਨੂੰ ਚੰਗੀ ਤਰ੍ਹਾਂ ਨਾਲ ਫਿੱਟ ਕਰਨ ਲਈ ਹੱਡੀ ਨੂੰ ਕੱਟਣਾ-ਛਿੱਲਣਾ ਪੈਂਦਾ ਹੈ। ਨਵੀਂ ਵਿਧੀ ’ਚ ਹੱਡੀ ਨੂੰ ਥੋੜ੍ਹਾ ਜਿਹਾ ਛਿੱਲਣ ਨਾਲ ਹੀ ਗੱਲ ਬਣ ਜਾਂਦੀ ਹੈ, ਇਸ ਲਈ ਬਨੌਟੀ ਜੋੜ ਜ਼ਿਆਦਾ ਲਚੀਲਾ ਤੇ ਸੁਵਿਧਾਜਨਕ ਰਹਿੰਦਾ ਹੈ। ਸਿਗਮਾ ਪੀਐਸ 150 ਨਾਮਕ ਇਸ ਨਵੇਂ ਇੰਪਲਾਂਟ ਨਾਲ ਗੋਡਿਆਂ ਨੂੰ 150 ਡਿਗਰੀ ਤੱਕ ਮੋੜਿਆ ਜਾ ਸਕਦਾ ਹੈ ਤੇ ਇਹ ਚੱਲਦਾ ਵੀ ਲੰਮੇਂ ਸਮੇਂ ਤੱਕ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਨਵਾਂ ਜੋੜ੍ਹ ਨੌਜਵਾਨਾਂ ਤੇ ਜ਼ਿਆਦਾ ਭੱਜ ਨੱਠ ਕਰਨ ਵਾਲਿਆਂ ਲਈ ਵੀ ਵਧੀਆ ਸਾਬਤ ਹੋਵੇਗਾ ਕਿਉਂਕਿ ਇਸਨੂੰ ਲਗਾਉਣ ਤੋਂ ਬਾਅਦ ਵਿਅਕਤੀ ਨਾ ਸਿਰਫ ਖੇਡ ਸਕਦਾ ਹੈ, ਬਲਕਿ ਮਰੀਜ ਫਰਸ਼ ’ਤੇ ਵੀ ਬੈਠ ਸਕਦਾ ਹੈ।
ਗੋਡੇ ਟਰਾਂਸਪਲਾਂਟ ਦੇ ਖੇਤਰ ’ਚ ਦੁਨੀਆਂ ਭਰ ’ਚ ਨਾਂਅ ਕਮਾ ਚੁੱਕੇ ਫਰਾਂਸ ਦੇ ਡਾ. ਜੇਐਲ ਬਿਰਯਾਰਡ ਇਸ ਸਰਜਰੀ ਨੂੰ ਸ਼ੁਰੂ ਕਰਨ ਲਈ ਆਪ ਐਸਪੀਐਸ ਅਪੋਲੋ ਹਸਪਤਾਲ ਲੁਧਿਆਣਾ ਪੁੱਜੇ। ਉਨ੍ਹਾਂ ਨੇ ਦੱਸਿਆ ਕਿ ਆਪਣੇ 35 ਸਾਲਾਂ ਦੇ ਕਾਰਜਕਾਲ ’ਚ ਉਨ੍ਹਾਂ ਨੇ ਗੋਡੇ ਟਰਾਂਸਪਲਾਂਟ ਦੇ ਮਾਮਲੇ ’ਚ ਕਈ ਤਰ੍ਹਾਂ ਦੀਆਂ ਨਵੀਆਂ ਤਕਨੀਕਾਂ ਵੇਖੀਆਂ ਹਨ। ਨਵੇਂ ਸਮੇਂ ਦੇ ਇੰਪਲਾਂਟ ਦੀ ਉਮਰ 30 ਸਾਲ ਵੀ ਹੋ ਸਕਦੀ ਹੈ। ਮੋਬਾਈਲ ਬਿਯਰਿੰਗ ਪ੍ਰੋਦੋਗਿਕੀ ਦੇ ਚਲਦੇ ਗੋਡੇ ਨੂੰ 20 ਡਿਗਰੀ ਤੱਕ ਘੁਮਾਇਆ ਜਾ ਸਕਦਾ ਹੈ, ਜਿਸ ਨਾਲ ਇਹ ਆਮ ਗੋਡੇ ਜਿਹਾ ਜਾਪਦਾ ਹੈ। ਨਵੇਂ ਇੰਪਲਾਂਟ ’ਚ ਹੱਡੀ ਦੇ ਨਾਲ ਤਾਲਮੇਲ ਬਿਠਾਉਣ ਦੀ ਜ਼ਿਆਦਾ ਸਮਰੱਥਾ ਹੁੰਦੀ ਹੈ। ਇਹ ਹੱਡੀ ਤੇ ਉਤਕਾਂ ਨੂੰ ਕੁਦਰਤੀ ਰੂਪ ’ਚ ਰੱਖਣ ’ਚ ਸਮਰੱਥ ਹੈ।
ਰੀਜਨ ਦੇ ਗੋਡਾ ਟਰਾਂਸਪਲਾਂਅ ਤੇ ਉਭਰਦੇ ਹੱਡੀ ਸਰਜਰੀ ਨੂੰ ਨਵੀਂ ਤਕਨੀਕ ਦੇ ਬਾਰੇ ’ਚ ਵਿਸਥਾਰ ਨਾਲ ਸਮਝਾਉਣ ਲਈ ਡਾ. ਜੇਐਲ ਬਿਰਯਾਰਡ ਇੱਕ ਕਾਰਜਸ਼ਾਲਾ ਤੇ ਸੀਐਮਈ ਪ੍ਰੋਗਰਾਮ ਵੀ ਆਯੋਜਿਤ ਕਰਨਗੇ। ਉਹ ਇਸ ਖੇਤਰ ’ਚ ਹੋ ਰਹੀਆਂ ਨਵੀਆਂ ਖੋਜਾਂ ਬਾਰੇ ਵੀ ਦੱਸਣਗੇ।
ਸਵਰਗੀ ਕਲਿਆਣ ਕੌਰ ਦੀਆਂ ਕੁਝ ਲਿਖਤਾਂ:--

No comments: