Thursday, July 11, 2013

ਭਾਈ ਹਵਾਰਾ ਸਖਤ ਸੁੱਰਖਿਆ ਹੇਠ ਅਦਾਲਤ ਵਿਚ ਪੇਸ਼………

Wed, Jul 10, 2013 at 10:58 PM
ਹਲੀਮੀ ਰਾਜ ਦੀ ਪ੍ਰਾਪਤੀ ਲਈ ਸਮੂਹ ਜੱਥੇਬੰਦੀਆਂ ਇਕੋ ਪਲੇਟਫਾਰਮ ਤੇ ਇਕਠੀਆਂ ਹੋ ਕੇ ਚਲਣ:ਚੀਮਾ
ਨਵੀਂ ਦਿੱਲੀ 10 ਜੁਲਾਈ (ਮਨਪ੍ਰੀਤ ਸਿੰਘ ਖਾਲਸਾ): ਬੀਤੇ ਦਿਨ ਦਿੱਲੀ ਦੀ ਇਕ ਅਦਾਲਤ ਵਿਚ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਜਗਤਾਰ ਸਿੰਘ ਹਵਾਰਾ ਨੂੰ ਐਫ ਆਈ ਆਰ ਨੰ. 229/05 ਅਲੀਪੁਰ ਥਾਣਾ ਧਾਰਾ 307 ਅਧੀਨ ਸਮੇਂ ਤੋਂ ਤਕਰੀਬਨ ਅੱਧੇ ਘੰਟੇ ਦੇਰੀ ਨਾਲ ਪੇਸ਼ ਕੀਤਾ । ਭਾਈ ਸੁਰਿੰਦਰ ਸਿੰਘ ਦੇ ਪਿਤਾ ਜੀ ਦੀ ਤਬੀਅਤ ਜਿਆਦਾ ਖਰਾਬ ਹੋਣ ਕਰਕੇ ਉਹ ਅਜ ਫਿਰ ਪੇਸ਼ ਨਹੀ ਹੋ ਸਕੇ । ਕੋਰਟ ਵਿਚ ਵਕੀਲਾਂ ਦੀ ਹੜਤਾਲ ਹੋਣ ਕਰਕੇ ਸੀਨੀਅਰ ਵਕੀਲ ਮਨਿੰਦਰ ਸਿੰਘ ਅਜ ਵੀ ਪੇਸ਼ ਨਹੀ ਹੋ ਸਕੇ ਜਿਸ ਕਰਕੇ ਉਨ੍ਹਾਂ ਦੇ ਅਸਿਸਟੇਟ ਜਗਮੀਤ ਰੰਧਾਵਾ ਅਤੇ ਸੰਜਯ ਚੋਬੇ ਹਾਜਿਰ ਹੋਏ ਸਨ। ਅਜ ਭਾਈ ਹਰਪਾਲ ਸਿੰਘ ਚੀਮਾ ਨੇ ਉਚੇਚੇ ਤੋਰ ਤੇ ਕੋਰਟ ਵਿਚ ਹਾਜਿਰ ਹੋ ਕੇ ਭਾਈ ਹਵਾਰਾ ਨਾਲ ਮੁਲਾਕਾਤ ਕੀਤੀ ਤੇ ਜੱਜ ਸਾਹਿਬ ਨਾਲ ਕੇਸ ਬਾਰੇ ਬਹਿਸ ਵੀ ਕੀਤੀ ਸੀ ।
ਪੇਸ਼ੀ ਉਪਰੰਤ ਭਾਈ ਹਵਾਰਾ ਨੇ ਕੌਮ ਨੂੰ ਸੁਨੇਹਾ ਦੇਦੇਂ ਹੋਏ ਨਸ਼ਿਆ ਦਾ ਤਿਆਗ ਕਰਨ ਤੇ ਬਾਣੀ ਅਤੇ ਬਾਣੇ ਨਾਲ ਜੁੜਨ ਦੀ ਅਪੀਲ ਕੀਤੀ ਅਤੇ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੌਮ ਤੇ ਹੋ ਰਹੇ ਸਰਕਾਰ ਅਤੇ ਉਨ੍ਹਾਂ ਦੀਆਂ ਏੰਜਸੀਆਂ ਵਲੋਂ ਅੰਦਰੂਨੀ ਅਤੇ ਬਾਹਰੀ ਹਮਲੇਆਂ ਤੋ ਸੁਚੇਤ ਰਹਿੰਦੀਆਂ ਹੋਇਆ ਆਜ਼ਾਦ ਰਾਜ ਲਈ ਲੜ ਰਹੀਆਂ ਸਮੂਹ ਜੱਥੇਬੰਦੀਆਂ ਨੂੰ ਅਪਣੇ ਮਤਭੇਦ ਭੁਲਾ ਕੇ ਹਲੀਮੀ ਰਾਜ ਦੀ ਪ੍ਰਾਪਤੀ ਲਈ ਇਕੋ ਪਲੇਟਫਾਰਮ ਤੇ ਇਕਠੀਆਂ ਹੋ ਕੇ ਚਲਣਾ ਚਾਹੀਦਾ ਹੈ ਤਾਂ ਕਿ ਅਸੀ ਅਪਣੇ ਨਿਸ਼ਾਨੇ ਤੇ ਛੇਤੀ ਪਹੁੰਚ ਸਕੀਏ ।  
ਅਜ ਕੋਰਟ ਵਿਚ ਭਾਈ ਹਵਾਰਾ ਨੂੰ ਮਿਲਣ ਵਾਸਤੇ ਭਾਈ ਗੁਰਚਰਨ ਸਿੰਘ, ਭਾਈ ਹਰਪਾਲ ਸਿੰਘ ਚੀਮਾ, ਭਾਈ ਮਨਪ੍ਰੀਤ ਸਿੰਘ, ਭਾਈ ਬਲਬੀਰ ਸਿੰਘ, ਭਾਈ ਕਮਲਜੀਤ ਸਿੰਘ, ਭਾਈ ਚਰਨਪ੍ਰੀਤ ਸਿੰਘ ਕੋਰਟ ਵਿਚ ਹਾਜਿਰ ਹੋਏ ਸਨ। ਭਾਈ ਹਵਾਰਾ ਵਲੋਂ ਸੀਨੀਅਰ ਵਕੀਲ ਮਨਿੰਦਰ ਸਿੰਘ ਦੀ ਗੈਰਹਾਜਿਰੀ ਵਿਚ ਉਨ੍ਹਾਂ ਦੇ ਅਸਿਟਟੇਂਟ ਗੁਰਮੀਤ ਰੰਧਾਵਾ ਅਤੇ ਸੰਜਯ ਚੋਬੇ ਪੇਸ਼ ਹੋਏ ਸੀ । ਮਾਮਲੇ ਦੀ ਅਗਲੀ ਸੁਣਵਾਈ ਹੁਣ 8 ਅਗਸਤ ਨੂੰ ਹੋਵੇਗੀ।

ਸਵਰਗੀ ਕਲਿਆਣ ਕੌਰ ਦੀਆਂ ਕੁਝ ਲਿਖਤਾਂ:--

ਜਿੰਦਗੀ ਮਹਿੰਗੀ ਵੀ ਜਿੰਦਗੀ ਸਸਤੀ ਵੀ 
ਮੁੱਦਾ ਕਿਤਾਬ ਨਹੀਂ; ਤਸਲੀਮਾ ਹੈ 
ਇੱਕ ਚਿਣਗ ਮੈਨੂੰ ਵੀ ਚਾਹੀਦੀ 
ਪ੍ਰਧਾਨ ਮੰਤਰੀ ਗਣਤੰਤਰ ਦਿਵਸ ਕਲਾਕਾਰਾਂ ਨਾਲ 
ਨਹੀਂ ਰਹੀ ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਕਲਿਆਣ ਕੌਰ 


ਕਲਿਆਣ ਕੌਰ: ਅੰਤਿਮ ਅਲਵਿਦਾ ਦੇ ਦੁਖਾਂਤ 

No comments: