Tuesday, July 30, 2013

ਨਵੰਬਰ-84:ਇਨਸਾਫ਼ ਦੀ ਉਡੀਕ ਵਿੱਚ ਹੀ ਮੌਤ

Mon, Jul 29, 2013 at 10:29 PM
ਸੱਜਨ ਕੁਮਾਰ ਖਿਲਾਫ ਮੁੱਖ ਗਵਾਹ ਬੀਬੀ ਭਗਵਾਨੀ ਬਾਈ ਇਨਸਾਫ਼ ਦੀ ਉਡ਼ੀਕ ਕਰਦਿਆਂ ਸੰਸਾਰ ਵਿਛੋੜਾ ਕਰ ਗਈ
ਬੀਬੀ ਭਗਵਾਨੀ ਬਾਈ ਦੇ ਘਰ ਅਤੇ ਦੋਨੋ ਬੇਟਿਆਂ ਨੂੰ ਜਿੰਦਾ ਜਲਾਇਆ ਗਿਆ ਸੀ 
ਬੀਬੀ ਨਿਰਪ੍ਰੀਤ ਕੌਰ ਵੱਲੋਂ ਕਾਰਵਾਈ ਲਈ 10 ਅਗਸਤ ਤੱਕ ਦਾ ਅਲਟੀਮੇਟਮ 
ਨਵੀਂ ਦਿੱਲੀ 29 ਜੁਲਾਈ (ਮਨਪ੍ਰੀਤ ਸਿੰਘ ਖਾਲਸਾ): ਨਵੰਬਰ 1984 ਵਿਚ ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ਦੇ ਮੁਖ ਦੋਸ਼ੀ ਸੱਜਨ ਕੁਮਾਰ ਦੇ ਖਿਲਾਫ ਇਕ ਹੋਰ ਅਹਿਮ ਗਵਾਹ ਬੀਬੀ ਭਗਵਾਨੀ ਬਾਈ ਧਰਮ ਸੁਪਤਨੀ ਸਵਰਗੀ ਸ. ਸੇਵਾ ਸਿੰਘ ਇਸ ਦੇਸ਼ ਦੇ ਪੱਖਪਾਤੀ ਕਾਨੂੰਨ ਤੋਂ 29 ਸਾਲਾਂ ਤਕ ਇਨਸਾਫ਼ ਦੀ ਉਡ਼ੀਕ ਕਰਦਿਆਂ ਅਤੇ ਅਦਾਲਤਾਂ ਦੇ ਚਕੱਰ ਕਟਦਿਆਂ ਹੋਇਆ ਬੀਤੀ 27 ਜੁਲਾਈ ਨੂੰ ਸੰਸਾਰ ਵਿਛੋੜਾ ਦੇ ਗਈ ਹੈ। ਅਹਿਮ ਸੁਤਰਾਂ ਤੋ ਪਤਾ ਲਗਿਆ ਹੈ ਕਿ ਸਜੱਨ ਕੁਮਾਰ ਦੇ ਖਿਲਾਫ ਹੀ ਮੁੱਖ ਗਵਾਹਾਂ ਵਿਚੋ ਭਾਈ ਗੁਰਚਰਨ ਸਿੰਘ ਨੂੰ ਵੀ ਦੋ ਵਾਰੀ ਦਿਲ ਦਾ ਦੋਰਾ ਪੈ ਚੁਕਿਆ ਹੈ ਤੇ ਬੀਬੀ ਨਿਰਪ੍ਰੀਤ ਕੌਰ ਦਾ ਤਿੰਨ ਵਾਰੀ ਐਕਸੀਡੇਂਟ ਹੋ ਚੁਕਿਆ ਹੈ। 
ਸਜੱਨ ਕੁਮਾਰ ਖਿਲਾਫ ਮੁੱਖ ਗਵਾਹਾਂ ਵਿਚੋ ਇਕ ਬੀਬੀ ਨਿਰਪ੍ਰੀਤ ਕੌਰ ਨੇ ਭਰੇ ਮਨ ਨਾਲ ਪ੍ਰੈਸ ਨਾਲ ਗਲਬਾਤ ਕਰਦਿਆਂ ਕਿਹਾ ਕਿ ਬੀਬੀ ਭਗਵਾਨੀ ਕੌਰ ਕੋ ਕਿ ਇਸ ਦੇਸ਼ ਦੀ ਰਾਜਧਾਨੀ ਦੇ ਇੱਕ ਪ੍ਰਸਿਧ ਇਲਾਕੇ ਸੁਲਤਾਨ ਪੁਰੀ ਵਿੱਚ ਰਹਿੰਦੇ ਸਨ, ਦੀਆਂ ਅੱਖਾਂ ਦੇ ਸਾਹਮਣੇ ਹੀ ਸਜੱਨ ਕੁਮਾਰ ਦੇ ਕਹਿਣ ਤੇ ਉਨ੍ਹਾਂ ਦੇ ਦੋ ਬੇਟੇ ਸ੍ਰ. ਹੋਸ਼ਿਆਰ ਸਿੰਘ (21 ਸਾਲ) ਅਤੇ ਸ ਮੋਹਨ ਸਿੰਘ (18 ਸਾਲ) ਨੂੰ ਜਿਊਂਦਿਆਂ ਸਾੜ ਦਿੱਤਾ ਗਿਆ ਸੀ. ਉਹਨਾਂ ਦੇ ਘਰ ਨੂੰ ਵੀ ਸਰਕਾਰੀ ਗੁਡਿੰਆ ਦੀ ਬਿਫਰੀ ਹੋਈ ਪਲਟਨ ਨੇ ਅੱਗ ਲਾ ਕੇ ਸੁਆਹ ਕਰ ਦਿੱਤਾ ਸੀ। ਹੁਣ ਸਮੇਂ ਦੀ ਕਾਂਗਰਸ ਸਰਕਾਰ ਤੇ ਚਾਹੁੰਦੀ ਹੀ ਹੈ ਉਨ੍ਹਾਂ ਦੇ ਵਜ਼ੀਰਾਂ ਨੂੰ ਸਜਾ ਦਿਵਾਉਣ ਲਈ ਉਨ੍ਹਾਂ ਦੇ ਖਿਲਾਫ ਖੜੇ ਹੋਏ ਸਿੱਖ ਗਵਾਹ ਇਨਸਾਫ਼ ਦੀ ਉਡ਼ੀਕ ਕਰਦੇ ਕਰਦੇ ਇਸ ਫਾਨੀ ਦੁਨੀਆ ਤੋ ਰੁਖਸਤ ਹੋ ਜਾਣ ਤੇ ਉਨ੍ਹਾਂ ਦੇ ਵਜੀਰ ਉਨ੍ਹਾਂ ਵਲੋ ਕੀਤੇ ਕਾਰੇ ਕਾਰਨ ਸਰਕਾਰੀ ਸੁਖਾਂ ਦੀ ਪ੍ਰਾਪਤੀ ਕਰਦੇ ਹੋਏ ਸਿੱਖਾਂ ਦੇ ਹਿਰਦਿਆਂ ਤੇ ਮੂੰਗ ਦਲਦੇ ਰਹਿਣ । 
ਬੀਬੀ ਨਿਰਪ੍ਰੀਤ ਕੋਰ ਨੇ ਸਰਕਾਰ ਨੂੰ ਚੇਤਾਵਨੀ ਦੇਦੇਂ ਹੋਏ ਕਿਹਾ ਹੈ ਕਿ ਜੇ ਕਰ ਸਰਕਾਰ ਨੇ 10 ਅਗਸਤ ਤਕ ਸਜੱਨ ਕੁਮਾਰ ਦੇ ਖਿਲਾਫ ਸੁਲਤਾਨਪੁਰੀ (ਨਾਂਗਲੋਈ) ਕੇਸ ਦੀ ਐਫ ਆਈ ਆਰ ਫਾਈਲ ਨਹੀ ਕੀਤੀ ਤੇ ਉਹ ਸੰਗਤਾਂ ਦੇ ਸਹਿਯੋਗ ਨਾਲ ਮੁੜ ਤੋ ਸੰਘਰਸ਼ ਚਾਲੂ ਕਰ ਦੇਣਗੇ । ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਜਿਸ ਤਰ੍ਹਾਂ ਆਪ ਸਾਰਿਆਂ ਨੇ ਪਹਿਲਾਂ ਮੇਰਾ ਸਾਥ ਦਿੱਤਾ ਸੀ ਉਸੇ ਤਰ੍ਹਾਂ ਹੀ ਹੁਣ ਤੋ ਹੀ ਕਮਰ ਕੱਸੇ ਕਰ ਲਵੋ ਤੇ ਜੇਕਰ ਸਰਕਾਰ ਦਿੱਤੇ ਸਮੇਂ ਵਿਚ ਕਾਰਵਾਈ  ਨਹੀਂ ਕਰਦੀ ਤਦ ਆਰ ਪਾਰ ਦਾ ਸੰਘਰਸ਼ ਸ਼ੁਰੂ ਕੀਤਾ ਜਾਏਗਾ ਜਿਸ ਵਿਚ ਕਿਸੇ ਪ੍ਰਕਾਰ ਦੀ ਕੋਈ ਘਟਨਾ ਵਾਪਰਦੀ ਹੈ ਉਸ ਦੀ ਜਿੰਮੇਵਾਰ ਸਰਕਾਰ ਆਪ ਖੁਦ ਹੋਵੇਗੀ। 

No comments: