Friday, July 19, 2013

ਵਾਤਾਵਰਨ ਦੀ ਸ਼ੁੱਧਤਾ ਲਈ ਵੰਡੇ ਜਾਣਗੇ ਫਾਊਡੇਸ਼ਨ ਵਲੋ 5000 ਬੂਟੇ

*ਨੌਜਵਾਨ ਨਸ਼ਿਆ ਤੋ ਨਿਜਾਤ ਲੈਣ ਤਦ ਹੀ ਪਿਆਰ ਭਰੇ ਸੋਹਣੇ ਸਮਾਜ ਦੀ ਸਿਰਜਨਾ ਕੀਤੀ ਜਾ ਸਕਦੀ ਹੈ-ਬਾਵਾ
*ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਸਰਪੰਚ ਅਤੇ ਪੰਚ ਦਾ ਫਾਊਡੇਸ਼ਨ ਵਲੋ ਕੀਤਾ ਗਿਆ ਸਨਮਾਨ
ਮੁਲਾਂਪੁਰ/ਲੁਧਿਆਣਾ 18 ਜੁਲਾਈ (ਪੰਜਾਬ ਸਕਰੀਨ ਬਿਊਰੋ) ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਦਸਵੀਂ ਦੇ ਦਿਹਾੜੇ ਤੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਵਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓੁਟ ਆਸਰਾ ਲੈ ਕੇ ਨਸ਼ਿਆ, ਸਮਾਜਿਕ ਕੁਰੀਤੀਆਂ ਅਤੇ ਵਾਤਾਵਰਨ ਸਬੰਧੀ ਵਿਚਾਰਾਂ ਕੀਤੀ ਗਈਆਂ। ਇਹ ਸਮਾਗਮ ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਅੰਤਰਰਾਸ਼ਟਰੀ ਫਾਊਡੇਸ਼ਨ, ਹਰੀ ਦਾਸ ਬਾਵਾ ਚੇਅਰਮੈਨ ਬੈਰਾਗੀ ਮਹਾਂ ਮੰਡਲ ਪੰਜਾਬ, ਬਲਦੇਵ ਬਾਵਾ ਕਨਵੀਨਰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਅਤੇ ਕਰਨੈਲ ਸਿੰਘ ਗਿੱਲ ਪ੍ਰਧਾਨ ਫਾਊਡੇਸ਼ਨ ਪੰਜਾਬ ਦੀ ਸ੍ਰਪ੍ਰਸਤੀ ਹੇਠ ਹੋਇਆ। ਇਸ ਸਮਾਗਮ ਵਿਚ ਮਨਦੀਪ ਸਿੰਘ ਹਾਂਸ ਪ੍ਰਧਾਨ ਅੰਤਰਰਾਸ਼ਟਰੀ ਫਾਊਡੇਸ਼ਨ ਅਮਰੀਕਾ, ਮੇਘ ਸਿੰਘ ਸਿੱਧੂ ਪ੍ਰਧਾਨ ਅੰਤਰਰਾਸ਼ਟਰੀ ਫਾਊਡੇਸ਼ਨ ਪੱਛਮੀ ਬੰਗਾਲ ਅਤੇ ਹਰਦਿਆਲ ਸਿੰਘ ਅਮਨ, ਬਲਵੰਤ ਸਿੰਘ ਧਨੋਆ ਜਨ. ਸਕੱਤਰ ਫਾਊਡੇਸ਼ਨ, ਸ਼ਾਮ ਸੰੁਦਰ ਭਾਰਦਵਾਜ ਟਰੱਸਟੀ ਕੈਸ਼ੀਅਰ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਸਮੇ ਸਾਰੀਆਂ ਧਾਰਮਿਕ ਰਸਮਾ ਜੈ ਰਾਮ ਸਿੰਘ ਮੁੱਖ ਗ੍ਰੰਥੀ ਗੁਰੂਦੁਆਰਾ ਸਾਹਿਬ ਰਕਬਾ ਵਲੋ ਕੀਤੀਆਂ ਗਈਆਂ।
ਇਸ ਸਮੇ ਸ੍ਰੀ ਬਾਵਾ ਨੇ ਬੋਲਦੇ ਹੋਏ ਕਿਹਾ ਕਿ ਨਸ਼ੇ ਸਾਡੀ ਜਵਾਨੀ ਨੂੰ ਘੁਣ ਵਾਂਗ ਖਾ ਰਹੇ ਹਨ। ਉਹਨਾਂ ਕਿਹਾ ਕਿ ਜੋ ਨੌਜਵਾਨ ਨਸ਼ਿਆ ਦਾ ਸੇਵਨ ਕਰਦੇ ਹਨ ਤਾਂ ਕਿ ਉਹ ਆਪਣੀ ਸਿਹਤ ਦੀ ਬਰਬਾਦੀ, ਪਰਿਵਾਰ ਦੀ ਬਦਨਾਮੀ ਨਹੀ ਕਰਵਾ ਰਹੇ? ਉਹਨਾਂ ਕਿਹਾ ਕਿ ਸਾਡੇ ਨੌਜਵਾਨ ਬੱਚੇ ਆਪਣੇ ਅੰਦਰ ਝਾਤੀ ਮਾਰਨ ਅਤੇ ਗੁਰੂ ਸਾਹਿਬਾਨਾਂ ਦੇ ਉੁਪਦੇਸ਼ ਨੂੰ ਆਪਣੇ ਜੀਵਨ ਅੰਦਰ ਧਾਰਨ ਕਰਕੇ ਸੋਹਣੇ ਪਿਆਰ ਭਰੇ ਸਮਾਜ ਦੀ ਸਿਰਜਨਾ ਕਰਨ ਲਈ ਉਸਾਰੂ ਰੋਲ ਅਦਾ ਕਰਨ।
ਇਸ ਸਮੇ ਮਨਦੀਪ ਸਿੰਘ ਹਾਂਸ, ਬਲਦੇਵ ਬਾਵਾ ਅਤੇ ਹਰੀ ਦਾਸ ਬਾਵਾ ਨੇ ਬੋਲਦੇ ਕਿਹਾ ਕਿ ਲੋੜ ਹੈ ਵਾਤਾਵਰਨ ਦੀ ਸੁੱਧਤਾ ਲਈ ਅਸੀ ਦਰੱਖਤ ਲਗਾਈਏ ਜੋ ਕਿ ਭਿਆਨਕ ਬਿਮਾਰੀਆਂ ਤੋ ਨਿਜਾਤ ਦਵਾਉਣ ਲਈ ਸਹਾਈ ਹੁੰਦੇ ਹਨ। ਉਹਨਾਂ ਕਿਹਾ ਕਿ ਖੇਤਾ ਵਿਚ ਫਸਲਾਂ ਦਾ ਵਧੇਰੇ ਝਾੜ ਲਈ ਪੈਸ਼ਟੀਸਾਇਡ ਦੀ ਵਰਤੋ ਵੀ ਸਾਡੀ ਸਿਹਤ ਲਈ ਅਤਿ ਹਾਨੀਕਾਰਕ ਹੈ। ਉਹਨਾਂ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਫਾਊਡੇਸ਼ਨ ਵਲੋ 5000 ਬੂਟੇ ਵੰਡੇ ਜਾਣਗੇ। ਉਹਨਾ ਕਿਹਾ ਕਿ ਪੰਚਾਇਤਾਂ ਪਿੰਡਾ ਵਿਚ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਉਸਾਰੂ ਰੋਲ ਅਦਾ ਕਰਨ।
ਇਸ ਸਮੇ ਸਰਪੰਚ ਹਰਪ੍ਰੀਤ ਸਿੰਘ ਸਿੱਧਵਾਂ, ਕਰਤਿੰਦਰਪਾਲ ਸਿੰਘ ਸਰਪੰਚ ਸਿੰਘਪੁਰਾ, ਸੁਰਿੰਦਰ ਪਾਲ ਸਿੰਘ ਬਾਵਾ ਸਰਪੰਚ ਪੰਡੋਰੀ, ਦਰਵੇਸ ਦਾਸ ਬਾਵਾ ਸਰਪੰਚ ਹੱਲੋਤਾਲੀ, ਬਲਵੀਰ ਸਿੰਘ ਸਰਪੰਚ ਕਪੂਰਗੜ੍ਹ, ਦਲਵੀਰ ਸਿੰਘ ਨੀਟੂ ਮੈਬਰ ਬਲਾਕ ਸੰਮਤੀ, ਵਰਿੰਦਰਪਾਲ ਸਿੰਘ ਮੈਬਰ ਬਲਾਕ ਸੰਮਤੀ, ਨਵਦੀਪ ਬਾਵਾ, ਬਲਵਿੰਦਰ ਸਿੰਘ ਗਰੇਵਾਲ ਪੰਚ, ਪੂਜਾ ਬਾਵਾ, ਅਵਤਾਰ ਸਿੰਘ ਪੰਚ, ਪਵਨ ਸਿਡਾਨਾ, ਲਾਲੀ ਸ਼ਿਲਪਕਾਰ ਮੋਗਾ, ਦਾ ਸ਼ਾਲ, ਮੈਡਲ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਚਿੱਤਰ ਭੇਟ ਕਰਕੇ ਸਨਮਾਨ ਕੀਤਾ ਗਿਆ।
ਇਸ ਸਮੇ ਹੋਰਨਾਂ ਤੋ ਇਲਾਵਾ ਜਗਤਾਰ ਸਿੰਘ, ਸੰਦੀਪ ਸਿੰਘ, ਗੁਰਮੀਤ ਸਿੰਘ ਵੈਦ, ਰੇਸ਼ਮ ਸਿੰਘ ਸੱਗੂ, ਅਮਿ੍ਰਤਪਾਲ ਸਿੰਘ ਕਲਸੀ ਪ੍ਰਧਾਨ ਫਾਊਡੇਸ਼ਨ ਲੁਧਿਆਣਾ ਸ਼ਹਿਰੀ, ਕਮਲਜੀਤ ਸਿੰਘ ਘੜਿਆਲ ਪ੍ਰਧਾਨ ਫਾਊਡੇਸ਼ਨ ਲੁਧਿਆਣਾ ਯੂਥ ਵਿੰਗ, ਰਮਿੰਦਰ ਓੁਹਰੀ, ਦਾਰਾ ਦਾਸ ਬਾਵਾ, ਜਸਵੰਤ ਸਿੰਘ ਪੰਡੋਰੀ, ਪਾਲ ਸਿੰਘ, ਬਲਵਿੰਦਰ ਸਿੰਘ, ਗੁਰਦੇਵ ਸਿੰਘ, ਅਵਤਾਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜਰ ਸਨ।
ਸਵਰਗੀ ਕਲਿਆਣ ਕੌਰ ਦੀਆਂ ਕੁਝ ਲਿਖਤਾਂ:--

No comments: