Wednesday, June 26, 2013

ਬਾਬਾ ਹਰਬੰਸ ਸਿੰਘ ਗੁਰੂ ਕਾ ਤਾਲ ਨੂੰ ਕੀਤਾ ਗਿਆ ਸਨਮਾਨਿਤ

ਸਨਮਾਨਿਤ ਕੀਤਾ ਗਿਆ ਧਰਮ ਪ੍ਰਚਾਰ ਕਮੇਟੀ ਵੱਲੋਂ
ਅੰਮ੍ਰਿਤਸਰ:: 26 ਜੂਨ- (ਪੰਜਾਬ ਸਕਰੀਨ ਬਿਊਰੋ): ਬਾਬਾ ਪ੍ਰੀਤਮ ਸਿੰਘ ਵੱਲੋਂ ਵਰੋਸਾਏ ਬਾਬਾ ਹਰਬੰਸ ਸਿੰਘ ਗੁਰੂ ਕਾ ਤਾਲ ਆਗਰਾ ਨੂੰ ‘ਸੱਚਖੰਡ ਸ੍ਰੀ ਹਰਿਮੰਦਰ ਸਾਹਿਬ’ ਦੇ ਦਰਸ਼ਨ ਕਰਨ ਆਉਣ ਤੇ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਮੀਤ ਸਕੱਤਰ ਸ.ਅੰਗਰੇਜ ਸਿੰਘ ਤੇ ਸ.ਭੁਪਿੰਦਰ ਸਿੰਘ ਵੱਲੋਂ ਉਨ੍ਹਾਂ ਦੀਆਂ ਪੰਥ ਪ੍ਰਤੀ ਕੀਤੀਆਂ ਗਈਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।
ਜਾਣਕਾਰੀ ਦੇਂਦਿਆਂ ਸ.ਅੰਗਰੇਜ ਸਿੰਘ ਤੇ ਸ.ਭੁਪਿੰਦਰ ਸਿੰਘ ਮੀਤ ਸਕੱਤਰ ਨੇ ਦੱਸਿਆ ਕਿ ਬਾਬਾ ਹਰਬੰਸ ਸਿੰਘ ਗੁਰੂ ਕਾ ਤਾਲ ਵਾਲੇ ਇੱਕ ਉੱਘੀ ਧਾਰਮਿਕ ਸ਼ਖਸੀਅਤ ਹਨ ਤੇ ਇਹ ਸਮੇਂ-ਸਮੇਂ ਹੁੰਦੇ ਧਾਰਮਿਕ ਸਮਾਗਮਾਂ ’ਚ ਸੰਗਤਾਂ ਵਿੱਚ ਸਤਿਗੁਰੂ ਜੀ ਦੀ ਇਲਾਹੀ ਬਾਣੀ ਤੇ ਸਿੱਖ ਇਤਿਹਾਸ ਦਾ ਪ੍ਰਚਾਰ ਕਰਦੇ ਰਹਿੰਦੇ ਹਨ।
ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਸਾਹਿਬਾਨ ਦੇ ਇਲਾਵਾ ਉਨ੍ਹਾਂ ਨਾਲ ਸ.ਅਮਰਜੀਤ ਸਿੰਘ ਨਿੱਜੀ ਸਹਾਇਕ ਸਕੱਤਰ ਧਰਮ ਪ੍ਰਚਾਰ ਕਮੇਟੀ, ਸ.ਵਰਿੰਦਰ ਸਿੰਘ ਸਹਾਇਕ ਸੁਪਰਵਾਈਜਰ ਅਤੇ ਆਗਰੇ ਤੋਂ ਆਈਆਂ ਸਿੱਖ ਸੰਗਤਾਂ ਹਾਜ਼ਰ ਸਨ।

No comments: