Sunday, June 02, 2013

ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ---!

ਏਕ ਬਸ ਆਪ ਹਮਾਰੇ ਨ ਹੁਏ 
ਵਰਨਾ ਦੁਨੀਆ ਮੇਂ ਕਿਆ ਨਹੀਂ ਹੋਤਾ !
ਪਰ ਜਨਾਬ ਇਥੇ ਕਿਸੇ ਮਹਿਬੂਬ ਦੀ ਗੱਲ ਨਹੀਂ ਹੋ ਰਹੀ। ਮਾਂ ਦੀ ਗੱਲ ਹੋ ਰਹੀ ਹੈ ਜਿਸਨੇ ਇਸ ਖੱਚਰ ਨੂੰ ਜਨਮ ਦਿੱਤਾ। ਜਨਮ ਤੋਂ ਬਾਅਦ ਉਹ ਦੁਨੀਆ ਦੀ ਭੀੜ ਵਿੱਚ ਗੁਆਚ ਗਈ। ਦੁਨੀਆ 'ਚ ਆਇਆ ਇਹ ਖੱਚਰ ਕੁਝ ਇਹੀ ਆਖਦਾ ਹੋਣੈ 
--ਇਸ ਭਰੀ ਦੁਨੀਆ ਮੇਂ ਕੋਈ ਭੀ ਹਮਾਰਾ ਨ ਹੁਆ 
ਗੈਰ ਤੋ ਗੈਰ ਥੇ--ਅਪਨੋ ਕਾ ਸਹਾਰਾ ਨ ਹੁਆ !
ਪ੍ਰਬੰਧਕਾਂ ਨੇ ਉਸਦੀ ਉਦਾਸੀ ਦੂਰ ਕਰਨ ਲਈ ਉਸਦੀ ਮਾਂ ਨੂੰ ਬੜਾ ਲਭਿਆ ਪਰ ਗੱਲ ਨਾ ਬਣੀ। ਆਖਿਰ ਚਾਰ ਫੁੱਟ ਦੇ ਇਸ ਟੈਡੀ ਬੀਅਰ ਰਾਹੀਂ ਮਾਂ ਦੀ ਕਮੀ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਫ਼ਾਰ੍ਮੂਲਾ ਕਾਮਯਾਬ ਰਿਹਾ। ਖੱਚਰ ਬਚਾ ਇਸ ਨਕਲੀ ਪਿਆਰ ਨਾਲ ਹੀ ਸ਼ਾਂਤ ਹੋ ਕੇ ਸੋਂ ਗਿਆ। ਪਤਾ ਨਹੀਂ ਕਿਓਂ ਇਸ ਦ੍ਰਿਸ਼ ਨੂੰ ਦੇਖ ਕੇ ਨਕਲੀ ਪਿਆਰ ਵੀ ਬੜਾ ਕੀਮਤੀ ਲੱਗਣ ਲੱਗ ਪਿਆ ਹੈ। ਉਹ ਗੀਤ ਵੀ ਯਾਦ ਆ ਰਿਹਾ ਹੈ---ਪਲ ਭਰ ਕੇ ਲੀਏ  ਕੋਈ ਹਮੇਂ ਪਿਆਰ ਕਰ ਲੇ---ਝੂਠਾ ਹੀ ਸਹੀ-----! ਇਸਦੇ ਨਾਲ ਹੀ ਯਾਦ ਆ ਰਿਹਾ ਹੈ ਕੁਲਦੀਪ ਮਾਨਕ ਦਾ ਗੀਤ---ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ---! (ਇਹ ਜਗ ਬਾਣੀ ਚੋਂ ਧੰਨਵਾਦ ਸਹਿਤ)

No comments: