Tuesday, June 11, 2013

ਨਹੀਂ ਰਹੇ ਨਕਸਲੀ ਹਮਲੇ ਦਾ ਸ਼ਿਕਾਰ ਹੋਏ ਵੀ ਸੀ ਸ਼ੂਕਲਾ

ਮੰਗਲਵਾਰ ਨੂੰ ਗੁੜਗਾਵਾਂ ਦੇ ਮੇਦਾਂਤਾ ਹਸਪਤਾਲ 'ਚ ਦੇਹਾਂਤ
ਛਤੀਸਗੜ੍ਹ ਵਿੱਚ ਹੋਏ ਨਕਸਲੀ ਹਮਲੇ ਦਾ ਸ਼ਿਕਾਰ ਹੋਏ ਸਾਬਕਾ ਕੇਂਦਰੀ ਮੰਤਰੀ ਵਿਦਿਆ ਚਰਨ ਸ਼ੁਕਲਾ ਦਾ ਅੱਜ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਹਮਲੇ ਤੋਂ ਬਾਅਦ ਗੁੜਗਾਓਂ  ਦੇ ਮੇਦਾਂਤਾ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਸ਼੍ਰੀ ਸ਼ੂਕਲਾ ਨੇ ਇਸ ਹਸਪਤਾਲ ਵਿੱਚ ਆਖਿਰੀ ਸਾਹ ਲਿਆ। ਕਾਬਿਲੇ ਜ਼ਿਕਰ ਹੈ ਕਿ 84 ਸਾਲਾਂ ਦੇ ਸ਼੍ਰੀ ਸ਼ੂਕਲਾ 25 ਮੈ ਨੂੰ ਹੋਏ ਹਮਲੇ ਵਿੱਚ ਬੁਰੀ ਤਰ੍ਹਾ ਜਖਮੀ ਹੋ ਗਏ ਸਨ। ਉਹਨਾਂ ਨੂੰ ਘਟੋਘੱਟ ਤਿੰਨ ਗੋਲੀਆਂ ਲੱਗੀਆਂ ਸਨ। ਚੰਗੇਰੇ ਇਲਾਜ ਲੈ ਉਹਨਾਂ ਨੂੰ ਛਤੀਸਗੜ੍ਹ ਤੋਂ ਤੁਰੰਤ ਇੱਕ ਹਵਾਈ ਐਂਬੂਲੈੰਸ ਰਾਹੀਂ ਗੁੜਗਾਵਾਂ ਦੇ ਮੇਦਾਂਤਾ ਹਸਪਤਾਲ ਵਿੱਚ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਹਨਾਂ ਨੂੰ ਬਚਾਉਣ ਦੀ ਪੂਰੀ  ਵਾਹ ਲਾਈ। ਇਹਨਾਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹਨਾਂ ਦੀ ਤਬੀਅਤ ਲਗਾਤਾਰ ਵਿਗੜਦੀ ਚਲੀ ਗਈ। ਹੋਲੀ ਹੋਲੀ ਉਹਨਾਂ ਦੇ ਸਾਰੇ ਅੰਗਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਆਖਿਰ ਡਾਕਟਰਾਂ ਨੇ ਉਹਨਾਂ ਨੂੰ ਵੈੰਟੀਲੇਟਰ ਤੇ ਲੈ ਆਂਦਾ ਪਰ ਅੱਜ ਉਹ ਇਸ ਦੁਨੀਆ ਨੂੰ ਅਲਵਿਦਾ ਆਖ ਗਏ
ਯਾਦ ਰਹੇ ਕਿ ਛੱਤੀਸਗੜ੍ਹ 'ਚ ਕਾਂਗਰਸ ਦੀ ਪਰਿਵਰਤਨ ਰੈਲੀ 'ਤੇ ਹੋਏ ਜਬਰਦਸਤ ਨਕਸਲੀ ਹਮਲੇ ਦੌਰਾਨ ਜ਼ਖਮੀ ਹੋਏ ਅਤੇ ਸੀਨੀਅਰ ਸਾਬਕਾ ਕੇਂਦਰੀ ਮੰਤਰੀ  ਅਤੇ ਸੀਨੀਅਰ ਕਾਂਗਰਸੀ ਨੇਤਾ ਵਿੱਦਿਆ ਚਰਨ ਸ਼ੁਕਲਾ ਨਕਸਲੀ ਹਮਲੇ ਦੌਰਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੋਰਨਾਂ ਬਹੁਤ ਸਾਰੇ ਆਗੂਆਂ ਅਤੇ ਸੰਸਥਾਵਾਂ ਦੇ ਨਾਲ ਨਾਲ ਨਾਲ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਵੀ ਇਸ ਸੀਨੀਅਰ ਆਗੂ ਵੀ. ਸੀ. ਸ਼ੁਕਲਾ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਹੀ ਦੁੱਖ ਵਾਲੀ ਗੱਲ ਹੈ। ਵਿੱਦਿਆ ਚਰਨ ਨੂੰ ਨਕਸਲੀ ਹਮਲੇ ਦੌਰਾਨ 3 ਗੋਲੀਆਂ ਲੱਗੀਆਂ ਸਨ।
ਜ਼ਿਕਰਯੋਗ ਹੈ ਕਿ 25 ਮਈ ਨੂੰ ਝੀਰਮ ਘਾਟੀ 'ਚ ਕਾਂਗਰਸ ਦੀ ਪਰਿਵਰਤਨ ਰੈਲੀ 'ਤੇ ਨਕਸਲੀਆਂ ਨੇ ਹਮਲਾ ਕਰ ਦਿੱਤਾ ਸੀ, ਜਿਸ 'ਚ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੰਦ ਕੁਮਾਰ ਪਟੇਲ ਆਪੋਜੀਸ਼ਨ ਦੇ ਸਾਬਕਾ ਨੇਤਾ ਅਤੇ ਮਹਿੰਦਰ ਕਰਮਾ ਸਮੇਤ 29 ਲੋਕਾਂ ਦੀ ਮੌਤ ਹੋ ਗਈ ਸੀ। ਹਮਲੇ 'ਚ 36 ਤੋਂ ਜ਼ਿਆਦਾ ਨੇਤਾ ਵਰਕਰ ਜ਼ਖਮੀ ਹੋਏ ਸਨ। ਕਾਂਗਰਸ ਪਾਰਟੀ ਦੀ ਸੁਬੀ ਲੀਡਰਸ਼ਿਪ ਦੇ ਸਫਾਏ ਵਾਲੇ ਇਸ ਹਮਲੇ ਨਾਲ ਇੱਕ ਵਾਰ ਤਾਂ ਸਨਸਨੀ ਫੈਲ ਗਈ ਸੀ। 

No comments: