Wednesday, May 08, 2013

ਲਹਿਰਾਂ ਜੇ ਰੁੱਸ ਜਾਵਣ---ਕੀ ਜੀਵਨ ਰੇਤੇ ਦਾ

ਓ ਸਾਥੀ ਰੇ ਲਹਿਰੋਂ  ਬਿਨਾ ਭੀ ਕਿਆ ਜੀਨਾ...!
ਆਮ ਤੌਰ ਤੇ ਸਮੁੰਦਰ,ਅਤੇ ਸਮੁੰਦਰਾਂ ਵਿੱਚ ਉਠਦੇ ਤੂਫ਼ਾਨ ਉਸਦੀਆਂ ਲਹਿਰਾਂ ਸਿਰਫ ਡੋਬਣ ਲਈ ਬਦਨਾਮ ਕੀਤੀਆਂ ਜਾਂਦੀਆਂ ਹਨ ਜਦਕਿ ਹਕੀਕਤ ਵਿੱਚ ਇੱਕ ਕੰਢੇ ਤੋਂ ਦੂਜੇ ਕੰਢੇ ਤੱਕ ਪਹੁੰਚਾਉਣ ਦਾ ਸ਼ੁਭ ਕੰਮ ਵੀ ਇਹ ਲਹਿਰਾਂ ਹੀ ਕਰਦੀਆਂ ਹਨ। ਜੇ ਸਮੁੰਦਰ ਦੀਆਂ ਲਹਿਰਾਂ ਸਹਿਯੋਗ ਕਰਨਾ ਬੰਦ ਕਰ ਦੇਣ ਤਾਂ ਇਹਨਾਂ ਲਹਿਰਾਂ ਦਾ ਨਾਮਿਲਵਰਤਨ ਬੜੀ ਕਸੂਤੀ ਸਥਿਤੀ ਵਿੱਚ ਫਸਾ ਸਕਦਾ ਹੈ। ਜ਼ਰਾ ਸੋਚੋ ਜੇ ਕੋਈ ਵੱਡਾ ਜਹਾਜ਼ ਸਮੁੰਦਰੀ ਰੇਤ ਵਿੱਚ ਫਸ ਜਾਵੇ ਤਾਂ ਕੀ ਬਣੇਗਾ? ਕੁਝ ਇਹੋ ਜਿਹੀ ਹਾਲਤ ਹੀ ਦਿਖਾ ਰਹੀ ਹੈ ਰੋਜ਼ਾਨਾ ਜਗ ਬਾਣੀ 'ਚ ਪ੍ਰਕਾਸ਼ਿਤ ਇਹ ਤਸਵੀਰ। ਸਮੁੰਦਰੀ ਰੇਤੇ ਵਿੱਚ ਫਸੇ ਇਸ ਜਹਾਜ਼ ਦੀ ਇਹ ਤਸਵੀਰ ਇਹ ਵੀ ਦੱਸ ਰਹੀ ਹੈ ਕਿ ਜਿਹਨਾਂ ਗੱਲਾਂ ਜਾਂ ਹਾਲਤਾਂ ਨੂੰ ਅਸੀਂ ਮੁਸੀਬਤਾਂ ਸਮਝ ਲੈਂਦੇ ਹਾਂ ਅਸਲ ਵਿੱਚ ਓਹ ਜ਼ਿੰਦਗੀ ਦੇ ਅਸਲੀ  ਮਜ਼ੇ ਦਾ ਤੱਤ ਹੁੰਦੀਆਂ ਹਨ। ਤੁਹਾਨੂੰ ਇਹ ਤਸਵੀਰ ਕਿਵੇਂ ਲੱਗੀ ਜਰੂਰ ਦੱਸਣਾ। --ਰੈਕਟਰ ਕਥੂਰੀਆ 



No comments: