Monday, May 27, 2013

ਸੁਖਬੀਰ ਬਾਦਲ ਵੱਲੋਂ ਬਾਜਵਾ ਨੂੰ ਚੁਨੌਤੀ

 ਜੇ ਹਿੰਮਤ ਹੈ ਤਾਂ ਗੁਰਦਾਸਪੁਰ ਤੋਂ ਮੁੜ ਲੋਕ ਸਭਾ ਦੀ ਚੋਣ ਲੜਣ
ਚੰਡੀਗੜ੍ਹ: ਸਿੱਖ ਸਿਆਸਤ ਅਤੇ ਪੰਜਾਬ ਦੀ ਰਾਜਨੀਤੀ ਨੂੰ ਤੇਜ਼ੀ ਨਾਲ ਆਪਣੇ ਕੰਟਰੋਲ ਹੇਠ ਕਰਨ ਮਗਰੋਂ ਹੁਣ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਆਪਣੇ ਅਗਲੇ ਨਿਸ਼ਾਨਿਆਂ ਵੱਲ ਵੀ ਵਧਣਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਅਕਾਲੀ ਦਲ ਦੀ ਜਿੱਤ 'ਤੇ ਖੁਸ਼ੀ ਪ੍ਰਗਟਾਉਂਦਿਆਂ ਮੌਜੂਦਾ ਦੌਰ ਵਿੱਚ ਆਪਣੇ ਤਕੜੇ ਸਿਆਸੀ ਵਿਰੋਧੀ ਅਤੇ ਅਪੋਜੀਸ਼ਨ ਪਾਰਟੀ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਲੰਮੇ ਹੱਥੀਂ ਲਿਆ ਹੈ। ਉਹਨਾਂ ਸਰਦਾਰ ਬਾਜਵਾ ਨੂੰ ਚੁਣੌਤੀ ਦਿੱਤੀ ਹੈ ਕਿ ਜੇਕਰ ਉਹਨਾਂ 'ਚ ਅਕਾਲੀ ਦਲ ਨੂੰ ਖੋਰਾ ਲਾਉਣ ਦੀ ਹਿੰਮਤ ਹੈ ਤਾਂ ਉਹ ਖੁਦ ਨੂੰ ਮੁੜ ਤੋਂ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਲਈ ਉਮੀਦਵਾਰ ਐਲਾਨ ਕਰਨ ਉਹਨਾਂ ਸਾਰੀ ਹਕੀਕਤ ਨਜ਼ਰ ਆ ਜਾਏਗੀ।
ਚੰਡੀਗੜ੍ਹ 'ਚ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜ਼ਿਲਾ ਪ੍ਰੀਸ਼ਦ ਚੋਣਾਂ 'ਚ ਹੋਈ ਜਿੱਤ ਦੇ ਆਧਾਰ 'ਤੇ ਸਿਆਸੀ ਪਾਰਟੀਆਂ ਦੇ ਅਧਾਰ ਅਤੇ ਹਰਮਨ ਪਿਆਰਤਾ ਦਾ ਸਹਿਜੇ ਹੀ ਪਤਾ ਲੱਗ ਜਾਂਦਾ ਹੈ। ਪੰਜਾਬ 'ਚ ਜ਼ਿਲਾ ਪ੍ਰੀਸ਼ਦ ਚੋਣਾਂ 'ਚ ਅਕਾਲੀ ਦਲ ਦੀ ਵਧੀਆ ਕਾਰਗੁਜ਼ਾਰੀ ਰਹੀ ਹੈ। ਜਿਸ ਕਾਰਨ ਪੰਜਾਬ ਕਾਂਗਰਸ ਨੇਤਾਵਾਂ ਦੇ ਸਾਹ ਫੁਲਣ ਲਗੇ ਹਨ। ਮਾਨਾ ਵਾਲਾ ਪਿੰਡ 'ਚ ਕਾਂਗਰਸ ਨੇਤਾਵਾਂ ਦੀਆਂ ਫੇਰੀਆਂ 'ਤੇ ਪ੍ਰਤੀਕ੍ਰਿਆ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਨਹੀਂ ਹੋਈ ਹੈ ਨਾ ਹੀ ਕਿਸੇ ਦੇ ਕਾਗਜ਼ ਸਿਆਸੀ ਦਬਾਅ ਕਾਰਨ ਰੱਦ ਕੀਤੇ ਗਏ। ਉਹਨਾਂ ਸਪਸ਼ਟ ਕਿਹਾ ਕਿ ਕਾਂਗਰਸ ਦੇ ਨੇਤਾ ਆਪਣੀ ਹਾਰ ਨੂੰ ਕਬੂਲ ਕਰਨ ਦੀ ਥਾਂ ਅਕਾਲੀ ਦਲ 'ਤੇ ਗਲਤ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਮਾਨਾ ਵਾਲਾ 'ਚ ਕੋਈ ਧੱਕਾ ਕੀਤਾ ਗਿਆ ਹੁੰਦਾ ਤਾਂ ਜਗਮੀਤ ਬਰਾੜ ਤੇ ਹੋਰਨਾਂ ਕਾਂਗਰਸ ਨੇਤਾਵਾਂ ਦੇ ਨਾਲ ਜ਼ਿਆਦਾਤਰ ਲੋਕ ਹੁੰਦੇ ਅਤੇ ਤਸਵੀਰ ਕੁਝ ਹੋਰ ਹੀ ਹੁੰਦੀ।

No comments: