Friday, May 24, 2013

ਇਹ ਹੈ ਅੱਜਕਲ੍ਹ ਦੀ ਪੰਜਾਬੀ ਗਾਇਕੀ ?

ਕੁੜੀ ਹੋ ਕੇ ਵੀ ਸਟੇਜ ਤੋਂ ਕਢਦੀ ਹੈ ਭੈਣਾਂ ਦੀਆਂ ਗਾਹਲਾਂ
ਚੰਡੀਗੜ੍ਹ ਦੇ ਹੋਟਲ ਮੈਰੀਅਟ ਵਿਖੇ ਬੁਧਵਾਰ ਰਾਤ ਨੂੰ ਹੋਏ ਇੱਕ ਸਮਾਗਮ ਵਿੱਚ ਗਾਹਲਾਂ ਕਢਣ ਵਾਲੀ ਹਾਰਡ ਕੌਰ ਦਾ ਹੁਣ ਫੇਸਬੁਕ ਤੇ ਵੀ ਤਿੱਖਾ ਵਿਰੋਧ ਸ਼ੁਰੂ ਹੋ ਗਿਆ ਹੈ। ਕਾਬਿਲੇ ਜ਼ਿਕਰ ਹੈ ਕਿ ਵੇਰਾ ਮੋਡਾ ਦੇ ਲਾਂਚ ਦੇ ਪ੍ਰੋਗਰਾਮ ਦੌਰਾਨ ਪੰਜਾਬੀ ਰੈਪਰ ਹਾਰਡ ਕੋਰ ਨੇ ਸਰੋਤਿਆਂ ਨੂੰ ਭੈਣਾਂ ਦੀਆਂ ਗਾਹਲਾਂ ਗਾਲ੍ਹਾਂ ਤੱਕ ਕੱਢ ਦਿੱਤੀਆਂ। ਇਸਨੂੰ ਇਸ ਗਾਇਕਾ ਦੀ ਚੰਗੀ ਕਿਸਮਤ ਹੀ ਖਾ ਜਾ ਸਕਦਾ ਹੈ ਤੁਰੰਤ ਕਿਸੇ ਨੇ ਵੀ ਇਸਦਾ ਨੋਟਿਸ ਨਹੀਂ ਲਿਆ ਵਰਨਾ ਮਾਮਲਾ ਹੋਰ ਵੀ ਜਿਆਦਾ ਵਿਗੜ ਜਾਣਾ ਸੀ। ਇਸਦੇ ਨਾਲ ਹੀ ਇਸਨੇ ਕਈ ਹੋਰ ਇਤਰਾਜ਼ ਯੋਗ ਟਿੱਪਣੀਆਂ ਵੀ ਕੀਤੀਆਂ। ਇਸੇ ਮੁੱਦੇ ਬਾਰੇ ਰੋਜ਼ਾਨਾ ਅਖਬਾਰ ਜਗ ਬਾਣੀ ਨੇ ਵੀ ਕਿਹਾ ਕਿ ਉਸ ਕੋਲ ਹਾਰਡ ਕੋਰ ਦੀਆਂ ਗਾਲ੍ਹਾਂ ਦਾ ਇਹ ਵੀਡੀਓ ਮੌਜੂਦ ਹੈ ਪਰ ਇਕ ਜ਼ਿੰਮੇਵਾਰ ਮੀਡੀਆ ਅਦਾਰਾ ਹੋਣ ਦੇ ਨਾਤੇ ਓਹ ਗਾਹਲਾਂ ਨਹੀਂ ਸੁਣਾਈਆਂ ਜਾ ਰਹੀਆਂ। ਅਖਬਾਰ ਨੇ ਇਹ ਵੀ ਕਿਹਾ ਕਿ ਅਸੀਂ ਤੁਹਾਨੂੰ ਇਹ ਗਾਲ੍ਹਾਂ ਨਹੀਂ ਸੁਣਾ ਰਹੇ,ਪਰ ਉਸ ਪ੍ਰੋਗਰਾਮ ਦੇ ਦ੍ਰਿਸ਼ ਜ਼ਰੂਰ ਦਿਖਾਵਾਂਗੇ ਜਿਸ ਵਿਚ ਹਾਰਡ ਕੋਰ ਨੇ ਇਹ ਕਾਰਾ ਕੀਤਾ ਹੈ। ਦਰਅਸਲ ਹਾਰਡ ਕੋਰ ਸਟੇਜ ਤੋਂ ਸਰੋਤਿਆਂ ਨੂੰ ਹੂਟਿੰਗ ਕਰਨ ਲਈ ਉਕਸਾ ਰਹੀ ਸੀ ਅਤੇ ਜਦੋਂ ਹੂਟਿੰਗ ਦੌਰਾਨ ਸਰੋਤਿਆਂ ਦੀ ਆਵਾਜ਼ ਘੱਟ ਨਿਕਲੀ ਤਾਂ ਹਾਰਡ ਕੋਰ ਨੇ ਦੋ ਵਾਰ ਸਰੋਤਿਆਂ ਨੂੰ ਭੈਣ ਦੀ ਗੱਲ ਕੱਢ ਦਿੱਤੀ।
ਪੰਜਾਬ ਦੇ ਗਾਇਕ ਅੱਜਕਲ ਆਪਣੀ ਲੱਚਰਤਾ ਨੂੰ ਲੈ ਕੇ ਜ਼ਿਆਦਾ ਚਰਚਾ ਵਿਚ ਹਨ। ਹਾਰਡ ਕੋਰ ਖੁਦ ਇਕ ਔਰਤ ਹੈ ਅਤੇ ਔਰਤ ਦੀ ਜ਼ੁਬਾਨੋਂ ਅਜਿਹੇ ਸ਼ਬਦ ਇਕ ਵਾਰ ਤਾਂ ਪੰਜਾਬੀ ਸੰਗੀਤ ਦੇ ਪ੍ਰਸ਼ੰਸਕਾਂ ਨੂੰ ਸੋਚਣ 'ਤੇ ਮਜਬੂਰ ਕਰਨਗੇ ਕਿ ਪੰਜਾਬੀ ਸੰਗੀਤ ਦੇ ਇਹ ਸਿਤਾਰੇ ਮੌਜੂਦਾ ਪੀੜ੍ਹੀ ਲਈ ਕੀ ਉਦਾਹਰਣਾਂ ਪੇਸ਼ ਕਰਨਾ ਚਾਹੁੰਦੇ ਹਨ। ਇਸੇ ਦੌਰਾਨ ਫੇਸਬੁਕ ਤੇ ਵੀ ਇਸ ਗਾਇਕਾ ਦਾ ਵਿਰੋਧ ਬਹੁਤ ਤਿੱਖਾ ਹੋ ਰਿਹਾ ਹੈ। ਕਈ ਵੈਬ ਸਾਈਟਾਂ ਨੇ ਵੀ ਇਸ ਦੀ ਕਰਤੂਤ ਦਾ ਗੰਭੀਰ ਨੋਟਿਸ ਲੈਂਦਿਆਂ ਇਸਨੂੰ ਲਾਹਨਤਾਂ ਪਾਈਆਂ ਹਨ। ਹੁਣ ਦੇਖਦੇ ਹਾਂ ਇਹ ਇਸਨੂੰ ਇੱਕ ਪਬ੍ਲਿਸਿਟੀ ਸ੍ਟੰਟ ਬਣਾ ਕੇ ਵਰਤਦੀ ਹੈ ਜਾਂ ਮੁਆਫੀ ਮੰਗ ਕੇ ਸਿਧੇ ਰਸਤੇ ਆਉਂਦੀ ਹੈ?  
ਇਸੇ ਦੌਰਾਨ ਪੰਜਾਬ ਮਾਨੀਟਰ ਨਾਮ ਦੇ ਰਸਾਲੇ ਨੇ ਇਸ ਮੁੱਦੇ ਬਾਰੇ ਕਿਹਾ ਹੈ ਕਿ ਕਈ ਗੱਲਾਂ ਸਾਨੂੰ ਨਜਰਅੰਦਾਜ਼ ਕਰਨੀਆਂ ਹੁੰਦੀਆਂ ਹਨ ਓਨਾਂ ਵਿਚ ਹੀ ਹੈ ਹਾਰਡਕੋਰ।
ਇੰਗਲੈਂਡ ਦੀ ਜੰਮਪਲ ਕੁੜੀ ਤਾਰਨ ਕੌਰ ਢਿੱਲੋਂ ਸਟੇਜ ਤੇ ਦਾਰੂ ਪੀ ਕੇ ਨਚਦੀ ਗਾਉਦੀ ਤੇ ਖਰੂਦ ਪਾਉਦੀ ਹੈ। ਯੂਰਪ/ਅਮਰੀਕਾ ਵਿਚ ਵੇਸ਼ਵਾਪੁਣੇ ਦੀ ਸ਼ਬਦਾਵਲੀ ਵਿਚ ਲਫਜ਼ ਹੈ ‘ਹਾਰਡਕੋਰ ਸੈਕਸ’, ਇਸ ਔਰਤ ਨੇ ਆਪਣਾ ਨਾਂ ਹੀ ਇਹ ਰੱਖ ਲਿਆਂ ਹੈ ਭਾਵ ਇਹ ਨੰਗ ਤੁਰੀ ਹੈ। ਸ਼ਰਮ ਦਾ ਪੜਦਾ ਲਾਹ ਚੁੱਕੀ ਹੈ। ਕਲ ਪਰਸੋਂ ਇਸ ਨੇ ਚੰਡੀਗੜ੍ਹ ਵਿਚ ਵੀ ਦਾਰੂ ਪੀ ਕੇ ਖਰੂਦ ਪਾਇਆ। ਕੁਦਰਤੀ ਹੈ ਕਿ ਸਿੱਖ ਪ੍ਰਵਾਰ ਵਿਚ ਜੰਮਣ ਕਰਕੇ ਇਹਦੀ ਸਿੱਖੀ ਵਿਚ ਸ਼ਰਧਾ ਹੋ ਸਕਦੀ ਹੈ। ਸਟੇਜ ਤੇ ਕਹਿੰਦੀ ਕਿ ਬਾਹਰ ਜਿਹੜਾ ਗੇਟ ਤੇ ਸੰਤਰੀ ਖੜਾ ਹੈ ਉਹ ਤਾਂ ਮੈਨੂੰ ਗੁਰੂ ਗੋਬਿੰਦ ਸਿੰਘ ਜਿਹਾ ਲਗਦੈ। ਓਨੇ ਸਟੇਜ ਤੇ ਲੋਕਾਂ ਨੂੰ ਗਾਲਾਂ ਵੀ ਕਢੀਆਂ। ਇਸ ਗਲ ਨੂੰ ਲੈ ਕੇ ਟਾਊਟ ਤੜਫੀ ਜਾ ਰਹੇ ਨੇ। ਸਿੱਖਾਂ ਨੂੰ ਹਾਰਡਕੋਰ ਖਿਲਾਫ ਭਡ਼ਕਾਅ ਰਹੇ ਨੇ। ਉਨਾਂ ਦੀ ਕੋਸ਼ਿਸ਼ ਹੈ ਕਿ ਸਾਡੇ ਅਸਲੀ ਦੁਸ਼ਮਣ (ਭਨਿਆਰਾ, ਸੱਜਣ, ਟਾਈਟਲਰ ਵਗੈਰਾ) ਤੋ ਸਾਡਾ ਧਿਆਨ ਲਾਂਭੇ ਹੋ ਜਾਵੇ। ਸੋ ਪਿਆਰਿਓ ਭਡ਼ਕਾਹਟ ਵਿਚ ਨਹੀ ਆਉਣਾ। ਹਾਰਡਕੋਰ ਨਾਲ ਸਾਡੀ ਕੋਈ ਦੁਸ਼ਮਣੀ ਨਹੀ ਹੈ। ਸਾਨੂੰ ਆਪਣੇ ਦੁਸ਼ਮਣਾਂ ਦੀ ਭਲੀ ਭਾਤ ਸਮਝ ਹੈ। ਬਾਕੀ ਸਿੱਖੀ ਸਰੂਪ ਵਿਚ ਹਰ ਸਿੱਖ ਗੁਰੂ ਗੋਬਿੰਦ ਸਿੰਘ ਜੀ ਦਾ ਰੂਪ ਹੁੰਦਾ ਹੈ।


No comments: