Friday, May 17, 2013

ਪੰਜਾਬ ਦੇ ਹਾਲਾਤ ਹੋ ਰਹੇ ਨੇ ਲਗਾਤਾਰ ਨਾਜ਼ੁਕ

ਚੋਣ ਰੈਲੀ 'ਚ ਦਿਨ ਦਹਾੜੇ ਚੱਲੀਆਂ ਗੋਲੀਆਂ

ਰੋਜ਼ਾਨਾ ਜਗ ਬਾਣੀ 'ਚ ਛਪੀ ਖਬਰ

ਪੰਜਾਬ ਦੇ ਹਾਲਾਤ ਲਗਾਤਾਰ ਨਾਜ਼ੁਕ ਹੁੰਦੇ ਜਾ ਰਹੇ ਹਨ। ਅੱਜ ਦੀ ਅਖਬਾਰ ਫਿਰ ਇਹੀ ਇਸ਼ਾਰਾ ਕਰ ਰਹੀ ਹੈ ਕਿ ਜੇ ਇਹੀ ਹੁੰਦਾ ਰਿਹਾ ਤਾਂ ਭਵਿੱਖ ਬੇਹੱਦ ਖਤਰਨਾਕ ਹੋਵੇਗਾ। ਸਾਰੀਆਂ ਹੀ ਅਖਬਾਰਾਂ ਵਿੱਚ ਬੜੀ ਪ੍ਰਮੁਖਤਾ ਨਾਲ ਛਪੀ ਇੱਕ ਖਬਰ ਹੈ ਬਠਿੰਡਾ ਤੋਂ ਅਤੇ ਦੂਜੀ ਖਬਰ ਹੈ ਫਿਰੋਜਪੁਰ ਤੋਂ। ਬਠਿੰਡਾ ਵਿੱਚ ਇੱਕ ਚੋਣ ਰੈਲੀ 'ਚ ਫਾਇਰਿੰਗ ਕੀਤੀ ਗਈ ਹੈ ਅਤੇ ਫਿਰੋਜਪੁਰ ਵਿੱਚ ਇੱਕ ਪੂਰੇ ਪਰਿਵਾਰ ਨੂੰ ਜਿਊਂਦੇ ਜੀ ਸਾੜ  ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਬਠਿੰਡਾ ਤੋਂ ਚਰਨਜੀਤ ਭੁੱਲਰ ਨੇ ਪੰਜਾਬੀ ਟ੍ਰਿਬਿਊਨ ਵਿੱਚ  ਲਿਖਿਆ ਹੈ,"ਪਿੰਡ ਆਦਮਪੁਰਾ ਵਿੱਚ ਅੱਜ ਅਣਪਛਾਤੇ ਵਿਅਕਤੀਆਂ ਵੱਲੋਂ ਪੀਪਲਜ਼ ਪਾਰਟੀ ਦੇ ਆਗੂ ਲੱਖਾ ਸਧਾਣਾ ਤੇ ਕੀਤੀ ਅੰਨ੍ਹੇਵਾਹ ਫਾਈਰਿੰਗ  ਵਿੱਚ ਪਾਰਟੀ ਦਾ ਇੱਕ ਨੌਜਵਾਨ ਹਲਾਕ ਹੋ ਗਿਆ ਹੈ ਜਦੋਂ ਕਿ ਲੱਖਾ ਸਧਾਣਾ ਅਤੇ ਇੱਕ ਕਾਂਗਰਸੀ ਉਮੀਦਵਾਰ ਦਾ ਲੜਕਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਹਮਲਾਵਰਾਂ ਨੇ ਪੀਪਲਜ਼ ਪਾਰਟੀ ਅਤੇ ਕਾਂਗਰਸ ਦੇ ਆਗੂਆਂ ਉਤੇ ਉਦੋਂ ਫਾਈਰਿੰਗ ਕੀਤੀ ਜਦੋਂ ਉਹ ਪਿੰਡ ਆਦਮਪੁਰਾ ਦੀ ਸੱਥ ਵਿੱਚ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸਬੰਧੀ ਰੈਲੀ ਨੂੰ ਸੰਬੋਧਨ ਕਰਨ ਮਗਰੋਂ ਆਪਣੀ ਗੱਡੀ ਵਿੱਚ ਬੈਠਣ ਲੱਗੇ ਸਨ। ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਭਾਈਰੂਪਾ ਜ਼ੋਨ ਤੋਂ ਕਾਂਗਰਸ ਦੇ ਉਮੀਦਵਾਰ ਮਲਕੀਤ ਸਿੰਘ ਜੋ ਪਿੰਡ ਬੁਰਜ ਰਾਜਗੜ੍ਹ ਦੇ ਸਾਬਕਾ ਸਰਪੰਚ ਹਨ,ਦਾ ਇਕਲੌਤਾ ਲੜਕਾ ਰਾਜਵਿੰਦਰ ਸਿੰਘ ਰਾਜੂ (26) ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ ਜਿਸ ਨੂੰ ਡੀ.ਐਮ.ਸੀ ਲੁਧਿਆਣਾ ਭਰਤੀ ਕਰਾਇਆ ਗਿਆ ਹੈ। ਰਾਜੂ ਦੇ ਤਿੰਨ  ਗੋਲੀਆਂ ਪੇਟ ਵਿੱਚ ਅਤੇ ਇੱਕ ਪੱਟ ਵਿੱਚ ਲੱਗੀ ਹੈ।" ਇਸ  ਵਿੱਚ   ਗਿਆ ਹੈ ਕਿ ਵੇਰਵਿਆਂ ਅਨੁਸਾਰ ਇਸ ਫਾਈਰਿੰਗ ਵਿੱਚ ਪੀਪਲਜ਼ ਪਾਰਟੀ ਦੇ ਨੌਜਵਾਨ ਵਰਕਰ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਚਰਨਜੀਤ ਸਿੰਘ (30) ਵਾਸੀ ਸਿਧਾਨਾ ਦੀ ਮੌਤ ਹੋ ਗਈ ਹੈ। 

दैनिक भास्कर में प्रकाशित खबर

ਪੀਪਲਜ਼ ਪਾਰਟੀ ਦੇ ਹਲਕਾ ਰਾਮਪੁਰਾ ਫੂਲ ਤੋਂ ਅਸੈਂਬਲੀ ਚੋਣ ਲੜਨ ਵਾਲੇ ਉਮੀਦਵਾਰ ਲੱਖਾ ਸਧਾਣਾ ਦੇ ਇਸ ਫਾਈਰਿੰਗ ਵਿੱਚ ਪੰਜ ਗੋਲੀਆਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਆਦੇਸ਼ ਹਸਪਤਾਲ ਬਠਿੰਡਾ ਭਰਤੀ ਕਰਾਇਆ ਗਿਆ ਹੈ। ਇਹ ਘਟਨਾ ਅੱਜ ਕਰੀਬ 11 ਵਜੇ ਵਾਪਰੀ। ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਅਸੈਂਬਲੀ ਹਲਕੇ ਰਾਮਪੁਰਾ ਫੂਲ ਦੇ ਪਿੰਡ ਆਦਮਪੁਰਾ ਵਿੱਚ ਅੱਜ ਪੰਚਾਇਤ ਸੰਮਤੀ ਭਗਤਾ ਦੇ ਉਮੀਦਵਾਰ ਕਰਮ ਸਿੰਘ ਦੀ ਚੋਣ ਰੈਲੀ ਸੀ। ਇਹ ਪਿੰਡ ਜ਼ਿਲ੍ਹਾ ਪ੍ਰੀਸ਼ਦ ਦੇ ਭਾਈਰੂਪਾ ਜ਼ੋਨ ਵਿੱਚ ਵੀ ਪੈਂਦਾ ਹੈ। ਸਮਿਤੀ ਉਮੀਦਵਾਰ ਕਰਮ ਸਿੰਘ ਨੇ ਦੱਸਿਆ ਕਿ ਜਦੋਂ ਲੱਖਾ ਸਧਾਣਾ ਅਤੇ ਸਾਥੀ ਰੈਲੀ ਖਤਮ ਹੋਣ ਮਗਰੋਂ ਵਾਪਸ ਜਾਣ ਲੱਗੇ ਤਾਂ ਅਚਾਨਕ ਹੀ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਉਨ੍ਹਾਂ ਦੱਸਿਆ ਕਿ ਰੈਲੀ ਵਿੱਚ ਆਏ ਲੋਕਾਂ ਅਤੇ ਉਨ੍ਹਾਂ ਨੇ ਖੁਦ ਇੱਧਰ ਉਧਰ ਭੱਜ ਕੇ ਜਾਨ ਬਚਾਈ। ਚੋਣ ਰੈਲੀ ਦੀ ਸਟੇਜ ਦਾ ਸੰਚਾਲਨ ਕਰਨ ਵਾਲੇ ਪੀਪਲਜ਼ ਪਾਰਟੀ ਦੇ ਆਗੂ ਬਲਵਿੰਦਰ ਸਿੰਘ ਨੇ ਦੱਸਿਆ ਕਿ ਰੈਲੀ ਮਗਰੋਂ ਜਦੋਂ ਲੱਖਾ ਸਧਾਣਾ ਅਤੇ ਸਾਥੀ ਆਪਣੀ ਇਨੋਵਾ ਗੱਡੀ ਵਿੱਚ ਬੈਠ ਗਏ ਤਾਂ ਕਰੀਬ ਡੇਢ ਦਰਜਨ ਅਣਪਛਾਤੇ ਨੌਜਵਾਨਾਂ ਨੇ ਅੰਨ੍ਹੇਵਾਹ ਫਾਈਰਿੰਗ ਸ਼ੁਰੂ ਕਰ ਦਿੱਤੀ।  ਮੌਕੇ ’ਤੇ ਹਾਜ਼ਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਫਾਈਰਿੰਗ ਦੌਰਾਨ ਜਦੋਂ ਲੱਖਾ ਸਧਾਣਾ ਜਦੋਂ ਗੱਡੀ ਚੋਂ ਨਿਕਲਣ ਲੱਗਾ ਤਾਂ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਦੱਸਿਆ ਕਿ ਸਾਰੇ ਹੀ ਹਮਲਾਵਰਾਂ ਕੋਲ ਅਸਲਾ ਸੀ ਅਤੇ ਹਮਲਾਵਰਾਂ ਦੀ ਉਮਰ 30 ਸਾਲ ਤੋਂ ਘੱਟ ਸੀ। ਫਾਈਰਿੰਗ ਵਿੱਚ ਲੱਖਾ ਸਧਾਣਾ ਦੀ ਗੱਡੀ ਵੀ ਭੰਨ ਦਿੱਤੀ ਅਤੇ ਫਾਇਰ ਮਾਰ ਕੇ ਟਾਇਰ ਵੀ ਪੈਂਚਰ ਕਰ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਹਮਲਾਵਰ ਆਪਣੀਆਂ ਗੱਡੀਆਂ ਦੂਰ ਹੀ ਖੜ੍ਹੀਆਂ ਕਰਕੇ ਆਏ ਸਨ। ਘਟਨਾ ਤੋਂ ਕੁਝ ਮਿੰਟਾਂ ਬਾਅਦ ਹੀ ਪੁਲੀਸ ਅਧਿਕਾਰੀ ਪੁੱਜ ਗਏ ਜਿਨ੍ਹਾਂ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਮੌਕੇ ਉਤੇ ਗੋਲੀਆਂ ਦੀ ਖੋਲ ਵੀ ਇਕੱਠੇ ਕੀਤੇ ਗਏ ਹਨ। ਇਹ ਘਟਨਾ ਕਰੀਬ ਪੌਣੇ ਗਿਆਰਾਂ ਵਜੇ ਵਾਪਰੀ। ਘਟਨਾ ਕਾਰਨ ਪਿੰਡ ਆਦਮਪੁਰਾ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ।" ਬਠਿੰਡਾ ਦੇ ਐਸ.ਐਸ.ਪੀ ਰਵਚਰਨ ਸਿੰਘ ਬਰਾੜ ਦਾ ਕਹਿਣਾ ਸੀ ਕਿ ਹਮਲੇ ਦਾ ਕਾਰਨ ਲੱਖਾ ਸਧਾਣਾ ਦੀ ਨਿੱਜੀ ਦੁਸ਼ਮਣੀ ਹੈ ਅਤੇ ਸਧਾਣਾ ਗਰੁੱਪ ਦੇ ਇੱਕ ਵਿਅਕਤੀ ਨੇ ਹਮਲਾਵਰਾਂ ਵਿੱਚੋਂ ਸੀਰਾ ਸਿੰਘ ਨਾਂ ਦੇ ਵਿਅਕਤੀ ਦੀ ਸ਼ਨਾਖ਼ਤ ਵੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਚੋਣਾਂ ਦਾ ਫਾਇਦਾ ਲੈ ਕੇ ਇਹ ਹਮਲਾ ਕੀਤਾ ਹੈ। ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਦਾ ਕਹਿਣਾ ਸੀ ਕਿ ਫਿਲਹਾਲ ਇਸ ਘਟਨਾ ਦੀ ਮੈਜਿਸਟਰੇਟੀ ਜਾਂਚ ਨਹੀਂ ਕਰਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਪੁਲੀਸ ਜਾਂਚ ਹੀ ਹੋਵੇਗੀ। ਡੀ.ਐਸ.ਪੀ ਫੂਲ ਹਰਪਾਲ ਸਿੰਘ ਦਾ ਕਹਿਣਾ ਸੀ ਕਿ ਉਹ ਹਾਲੇ ਬਿਆਨ ਦਰਜ ਕਰ ਰਹੇ ਹਨ ਅਤੇ ਉਸ ਮਗਰੋਂ ਕੇਸ ਦਰਜ ਕੀਤਾ ਜਾਵੇਗਾ। 

ਹੁਣ ਦੇਖਣਾ ਹੈ ਕਿ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੀ ਏਸ ਘਟਨਾ ਦੇ ਸੰਬੰਧ ਵਿੱਚ ਸਰਕਾਰ ਅਤੇ ਪੁਲਿਸ ਦਾ ਐਕਸ਼ਨ ਕੀ ਅਤੇ ਕਿੰਨਾ ਜਲਦੀ ਹੁੰਦਾ ਹੈ?

......ਤੇ ਹੁਣ ਪੰਚਾਇਤ ਚੋਣਾਂ 'ਚ ਵੀ ਹਿੰਸਾ

ਕਾਮਰੇਡ ਗੁਰਮੇਲ ਹੂੰਝਣ ਦੀ ਯਾਦ ਵਿੱਚ ਫਿਰ ਜੁਡ਼ੇ ਲੋਕਾਂ ਦੇ ਹਜੂਮ


ਬੱਚਿਆਂ ਲਈ ਹਰ ਪਾਸੇ ਮੌਤਪੰਜਾਬ ਦੇ ਹਾਲਾਤ ਹੋ ਰਹੇ ਨੇ ਲਗਾਤਾਰ ਨਾਜ਼ੁਕNo comments: