Wednesday, April 10, 2013

ਸੋਚਣ ਲਈ ਮਜਬੂਰ ਕਰਦੀ ਇੱਕ ਹੋਰ ਲਿਖਤ

ਮੱਛੀ ਖਾਣੀ ਹੈ ਜਾਂ ਨਹੀਂ--ਇਹ ਫੈਸਲਾ ਤੁਹਾਡੇ ਹੱਥ 
ਮੇਨਕਾ ਗਾਂਧੀ  ਨੇ ਲਗਾਤਾਰ ਕਈ ਅਹੁਦਿਆਂ ਤੇ ਬਹੁਤ ਹੀ ਸਫਲਤਾ ਨਾਲ ਕੰਮ ਕਰਕੇ ਹਰ ਵਾਰ ਆਪਣੀ ਕਾਬਲੀਅਤ, ਜ਼ਿੰਮੇਦਾਰੀ ਅਤੇ ਪ੍ਰਤਿਬਧਤਾ ਦਾ ਨੂੰ ਬਾਰ ਬਾਰ ਸਾਬਿਤ ਕੀਤਾ ਹੈ। ਪੇਕਿਆਂ ਤੋਂ ਸਹੁਰਿਆਂ ਤੱਕ, ਸਹੁਰਿਆਂ ਤੋਂ ਜਨਤਾ ਤੱਕ, ਮਾਡਲਿੰਗ ਤੋਂ ਮੀਡੀਆ ਤੱਕ, ਮੀਡੀਆ ਤੋਂ ਮੰਤਰਾਲਿਆਂ ਤੱਕ ਅਤੇ ਅੰਦੋਲਨਾਂ ਤੋਂ ਜੀਵ ਸੁਰੱਖਿਆ ਤੱਕ ਬਹੁਤ ਸਾਰੇ ਦੌਰ ਆਏ---ਬਹੁਤ ਸਾਰੇ ਚੰਗੇ ਮੰਦੇ ਸਮੇਂ ਵੀ ਆਏ----ਪਤੀ ਦੀ ਮੌਤ, ਹਰ ਪਾਸਿਓਂ ਵਿਰੋਧ, ਹਰ ਪਾਸੇ ਨਿਰਾਸ਼ਾ, ਹਰ ਪਾਸੇ ਹਨੇਰਾ---ਪਰ ਮੇਨਕਾ ਨੇ ਕਦੇ ਵੀ ਸੰਘਰਸ਼ ਦੀ ਮਿਸ਼ਾਲ ਬੁਝਣ ਨਹੀਂ ਦਿੱਤੀ। ਇਹ ਸਭ ਕੁਝ ਅੱਜ ਫਿਰ ਯਾਦ ਆਇਆ ਇੱਕ ਹਾਰਨ ਪਿਆਰੇ ਅਖਬਾਰ ਜਗ ਬਾਣੀ ਵਿੱਚ ਮੇਨਕਾ ਗਾਂਧੀ ਦੀ ਇੱਕ ਲਿਖਤ ਪੜ੍ਹਕੇ। ਇਹ ਲਿਖਤ ਮਛੀਆਂ ਵਿੱਚ ਪਾਏ ਜਾਂਦੇ ਕੀੜਿਆਂ ਬਾਰੇ ਹੈ। ਉਹਨਾਂ ਕੀੜਿਆਂ  ਬਾਰੇ ਜਿਹਨਾਂ ਨੂੰ ਅਕਸਰ ਮੱਛੀਆਂ ਖਾਣ ਵਾਲੇ ਨਾਲੋ ਨਾਲ ਨਿਗਲ ਲੈਂਦੇ ਹਨ।  ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਵੀ ਮੇਨਕਾ ਗਾਂਧੀ ਨੇ ਆਪਣੇ ਪਾਠਕਾਂ 'ਤੇ ਕੁਝ ਨਹੀਂ ਠੋਸਿਆ।  ਇਹ ਲਿਖਤ ਵੀ ਮਿਆਰੀ ਪੱਤਰਕਾਰੀ ਦੇ ਉੱਚੇ ਸੁੱਚੇ ਅਸੂਲਾਂ ਦੀ ਪਾਲਣਾ ਕਰਦਿਆਂ ਤੁਹਾਡੇ ਸਾਹਮਣੇ ਸਿਰਫ ਤਥਾਂ ਅਤੇ ਅੰਕੜਿਆਂ ਨੂੰ ਬਹੁਤ ਹੀ ਰੌਚਕ ਢੰਗ ਨਾਲ ਪੇਸ਼ ਕਰਦੀ ਹੈ। ਤੁਸੀਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੇਨਕਾ ਗਾਂਧੀ ਦੀ ਇਸ ਲਿਖਤ ਨੂੰ ਸਾਹ ਰੋਕ ਕੇ ਪੜ੍ਹਦੇ ਹੋ ਅਤੇ ਏਨੇ ਵਿੱਚ ਹੀ ਲਿਖਤ ਕਦੋਂ ਖਤਮ ਹੋ ਜਾਂਦੀ ਇਸਦਾ ਪਤਾ ਈ ਨਹੀਂ ਲੱਗਦਾ ---ਮੱਛੀ ਖਾਣੀ ਹੈ ਜਾਂ ਨਹੀਂ---ਇਸਦਾ ਫੈਸਲਾ ਤੁਹਾਡੇ ਆਪਣੇ ਵਿਵੇਕ ਤੇ ਛੱਡਦੀ ਹੋਈ ਇਹ ਲਿਖਤ ਵੀ ਤੁਹਾਨੂੰ ਜ਼ਿੰਦਗੀ, ਬਾਰੇ ਲਾਈਫ਼ ਸਟਾਈਲ ਬਾਰੇ ਅਤੇ ਜ਼ਿੰਦਗੀ ਨਾਲ ਜੁੜੇ  ਨਾਜ਼ੁਕ ਫੈਸਲਿਆਂ ਬਾਰੇ ਕੁਝ ਸੋਚਣ ਲਈ ਮਜਬੂਰ ਵੀ ਕਰਦੀ ਹੈ।  --ਰੈਕਟਰ ਕਥੂਰੀਆ 
                                                                                      ਰੋਜ਼ਾਨਾ ਜਗ ਬਾਣੀ ਚੋਂ ਧੰਨਵਾਦ ਸਹਿਤ 

No comments: