Tuesday, April 30, 2013

ਸਰਬਜੀਤ ਬ੍ਰੇਨ ਡੈਡ ?

---ਹੋਣੀ ਟਲਦੀ ਵੇਖੀ ਨ ਅਰਦਾਸਾਂ ਨਾਲ----
ਮੀਡੀਆ 'ਚ ਵੱਖ  ਹਮੇਸ਼ਾਂ ਹੀ ਲਾਜਵਾਬ ਲੱਗੀ--- ਉਸਦੀ ਥਾਵਾਂ ਅਤੇ ਵੱਖ ਪੋਸਟਾਂ ਤੇ ਕੰਮ ਕਰਦਿਆਂ ਮੈਂ ਕਿੰਨੀ ਹੀ ਵਾਰ ਸਰਬਜੀਤ ਦੀ ਭੈਣ ਦਲਬੀਰ ਕੌਰ ਦੀਆਂ ਵੀਡੀਓ ਦੇਖੀਆਂ---ਸਰਬਜੀਤ ਦੀ ਸਫਲਤਾ ਲਈ ਹੁੰਦੀਆਂ ਦੁਆਵਾਂ ਅਤੇ ਉਸਦੀ ਰਿਹਾਈ ਲੈ ਕ ਵਾਰ ਹੋਏ ਐਲਾਨਾਂ ਨੂੰ ਦੇਖ ਸੁਣ ਕੇ ਇਹੀ ਲੱਗਦਾ ਸੀ ਕਿ ਬਸ ਅੱਜ ਕਲ੍ਹ ਵਿੱਚ ਹੀ ਸਰਬਜੀਤ ਆਪਣੇ ਪਰਿਵਾਰ ਕੋਲ ਜਰੂਰ ਪਰਤ ਆਵੇਗਾ। ਪਰ ਕਈ ਦਿਵਾਲੀਆਂ ਲੰਘ ਗਈਆਂ। ਪਾਕਿਸਤਾਨ ਦੀ ਮੱਕਾਰ ਸਰਕਾਰ ਬਾਰ ਬਾਰ ਮੁੱਕਰਦੀ ਰਹੀ--ਆਨੇ ਬਹਾਨੇ ਕੋਈ ਨ ਕੋਈ ਮੀਨ ਮੇਖ ਕਢਦੀ ਰਹੀ----ਹੁਣ ਸਭ ਦੇ ਸਾਹਮਣੇ ਆ ਗਿਆ ਹੈ ਕਿ ਇਸ ਸਰਕਾਰ ਦੇ ਮਨ ਵਿੱਚ ਕਿਹੜੀਆਂ ਸਾਜਿਸ਼ਾਂ ਕੰਮ ਕਰ ਰਹੀਆਂ ਸਨ। ਪਾਕਿਸਤਾਨ ਤੋਂ ਆਈ ਇੱਕ ਹੋਰ ਬੁਰੀ ਖਬਰ ਦੱਸਦੀ ਹੈ ਕਿ ਸਰਬਜੀਤ ਨੂੰ ਬ੍ਰੇਨ ਡੈਡ ਐਲਾਨ ਦਿੱਤਾ ਗਿਆ ਹੈ ਅਤੇ ਉਸਨੂੰ ਵੈਂਟੀਲੇਟਰ ਤੋਂ ਹਟਾਉਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ। ਇਸ ਮਕਸਦ ਲਈ ਉਸਦੇ ਪਰਿਵਾਰ ਕੋਲੋਂ ਇਜ਼ਾਜਤ ਮੰਗੀ ਗਈ ਹੈ। ਸਰਬਜੀਤ ਲਈ ਕੀਤੀਆਂ ਗਈਆਂ ਅਨਗਿਨਤ ਦੁਆਵਾਂ ਵਿਅਰਥ ਹੋ ਗਈਆਂ---ਬ੍ਰੇਨ ਡੈਡ ਦੀ ਦੁਖਦਾਈ ਖਬਰ ਸੁਣਕੇ ਬਾਰ ਬਾਰ ਬਲਜੀਤ ਸੈਣੀ ਦੇ ਇੱਕ ਸ਼ਿਅਰ ਦਾ ਇੱਕ ਮਿਸਰ ਯਾਦ ਆ ਰਿਹਾ ਹੈ---ਹੋਣੀ ਟਲਦੀ ਵੇਖੀ ਨ ਅਰਦਾਸਾਂ ਨਾਲ---- ਇਸਦੇ ਨਾਲ ਹੀ ਮਨਜੂਰ ਹਾਸ਼ਮੀ ਦਾ ਸ਼ਿਅਰ ਵੀ ਯਾਦ ਆਉਣੋ ਨਹੀਂ ਹਟਿਆ---
ਜਾਨੇ ਕਿਸ ਕਿਸ ਕੋ ਮਦਦਗਾਰ ਬਣਾ ਦੇਤਾ ਹੈ 
ਵੋ ਤੋ ਤਿਨਕੇ ਕੋ ਭੀ ਪਤਵਾਰ ਬਣਾ ਦੇਤਾ ਹੈ।
ਹੁਣ ਦੇਖਣਾ ਹੈ ਕਿ ਉਹ ਇਸ ਮਾਮਲੇ ਵਿੱਚ ਕੀ ਕ੍ਰਿਸ਼ਮਾ ਦਿਖਾਉਂਦਾ ਹੈ?   --ਰੈਕਟਰ ਕਥੂਰੀਆ 
ailania

No comments: