Tuesday, April 30, 2013

ਸੱਜਣ ਕੁਮਾਰ ਬਰੀ

ਫੈਸਲੇ ਵਿਰੁਧ ਰੋਸ-ਪੀਰ ਮੁਹੰਮਦ ਵੱਲੋਂ ਜੱਜ ਤੇ ਸੁੱਤੀ ਗਈ ਜੁੱਤੀ
ਦੇਸ਼ ਦੇ ਨਾਂ ਤੇ ਕਲੰਕ ਬਣੀ ਹੋਈ ਨਵੰਬਰ-1984 ਦੀ ਕਤਲਾਮ ਨਾਲ ਸਬੰਧਿਤ ਮਾਮਲੇ ਵਿੱਚ 29 ਸਾਲਾਂ ਦੇ ਲੰਮੇ ਵਕਫੇ ਮਗਰੋਂ ਦਿੱਲੀ ਦੀ ਕੜਕੜਡੁਮਾ ਅਦਾਲਤ ਨੇ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਹੈ। ਇਹ ਫੈਸਲਾ ਸੁਣਦਿਆਂ ਸਾਰ ਉਥੇ ਮੌਜੂਦ ਕਰਨੈਲ ਸਿੰਘ ਪੀਰ ਮੁਹੰਮਦ ਨੇ ਜੱਜ ਵੱਲ ਜੁੱਤੀ ਵਗਾਹ ਮਾਰੀ। ਫੈਸਲੇ ਬਾਰੇ ਪਤਾ ਲੱਗਦੀਆਂ ਹੀ ਅਦਾਲਤ ਦੇ ਬਾਹਰ ਵੀ ਸਿੱਖ ਸੰਸਾਰ ਨਾਲ ਜੁੜੇ ਵਿਅਕਤੀਆਂ ਨੇ ਜ਼ੋਰਦਾਰ ਰੋਸ ਵਖਾਵੇ ਕੀਤੇ। ਇਸ ਕੇਸ ਨਾਲ ਸਬੰਧਿਤ ਪੰਜ ਹੋਰ ਵਿਅਕਤੀਆਂ ਨੂੰ ਆਰੋਪੀ ਮੰਨ ਲਿਆ ਗਿਆ ਹੈ ਪਰ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੱਜਣ ਕੁਮਾਰ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ। ਇਸ ਫੈਸਲੇ ਵਿਰੁਧ ਹੋਏ ਰੋਸ ਵਖਾਵੇ ਨੂੰ ਕੰਟਰੋਲ ਕਰਨ ਲਈ ਪੁਲਿਸ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਜਿਹਨਾਂ ਪੰਹ ਹੋਰਨਾਂ ਵਿਅਕਤੀਆਂ ਨੂੰ ਆਰੋਪੀ ਮੰਨਿਆ ਗਿਆ ਹੈ ਉਹਨਾਂ ਦੇ ਨਾਮ ਹਨ ਕਿਸ਼ਨ ਖੋਖਰ, ਬਲਵੰਤ ਖੋਖਰ, ਕੈਪਟਨ ਭਾਗਮਲ, ਗਿਰਧਾਰੀ ਲਾਲ ਅਤੇ ਮਹਿੰਦਰ ਯਾਦਵ।

  ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਜੱਜ ਤੇ ਜੁੱਤੀ ਸੁੱਟਣ ਦੇ ਦੋਸ਼ ਵਿੱਚ ਗਿਰਫਤਾਰ ਕਰ ਲਿਆ ਗਿਆ ਹੈ। ਪੀਰ ਮੁਹੰਮਦ ਦੇ ਵਕੀਲ ਨੇ ਸਪਸ਼ਟ ਕੀਤਾ ਹੈ ਕੀ ਉਸ ਦੇ ਪੀਰ ਮੁਹੰਮਦ ਨੇ ਇਹ ਜੁੱਤੀ ਜੱਜ ਨੂੰ ਸੱਟ ਮਾਰਨ ਦੇ ਮਨਸ਼ੇ ਨਾਲ ਨਹੀਂ ਬਲਕਿ ਜੂਡੀਸ਼ਰੀ ਖਿਲਾਫ਼  ਰੋਸ ਦਾ  ਪ੍ਰਗਟਾਵਾ ਕਰਨ ਲਈ ਸੁੱਟੀ। 


ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਵਿਰੁਧ ਰੋਹ ਹੋਰ ਤਿੱਖਾ
ਸਿੱਖ ਸੰਗਤਾਂ ਵੱਲੋਂ ਰੇਲ ਰੋਕੋ ਐਕਸ਼ਨ ਸਫਲ ਰਿਹਾ

ਸੱਜਣ ਕੁਮਾਰ ਬਰੀ 
ਫੈਸਲੇ ਵਿਰੁਧ ਰੋਸ-ਪੀਰ ਮੁਹੰਮਦ ਵੱਲੋਂ ਜੱਜ ਤੇ ਸੁੱਤੀ ਗਈ ਜੁੱਤੀ


No comments: