Saturday, April 20, 2013

ਬਲਜੀਤ ਸਿੰਘ ਪਰਮਾਰ ਨੂੰ ਸਦਮਾ-ਨਹੀਂ ਰਹੇ ਮਾਤਾ ਗੁਰਦੀਪ ਕੌਰ

ਅੰਤਿਮ ਅਰਦਾਸ 24 ਅਪ੍ਰੈਲ ਨੂੰ ਗੁਰਦੁਆਰਾ ਸਾਰਾਗੜ੍ਹੀ ਫਿਰੋਜਪੁਰ
ਦੁਨੀਆ ਦੇ ਹਰ ਕੋਨੇ ਵਿੱਚ, ਹਰ ਮਜ਼ਹਬ ਵਿੱਚ, ਹਰ ਲਾਈਫ਼ ਸਟਾਈਲ ਵਿੱਚ ਮਾਂ ਲਈ ਪੂਜਾ ਅਰਚਨਾ, ਅਤੇ ਮਾਣ ਸਤਿਕਾਰ  ਮੌਜੂਦ ਹੈ। ਜਿਹੜੇ ਬਦਕਿਸਮਤ ਮਾਂ ਦੇ ਪਿਆਰ ਤੋਂ ਵਾਂਝਿਆਂ ਰਹਿ ਜਾਂਦੇ ਹਨ ਉਹਨਾਂ ਦੀ ਹਰ ਖੁਸ਼ੀ ਉਮਰ ਭਰ ਲਈ ਅਧੂਰੀ ਰਹਿ ਜਾਂਦੀ ਹੈ। ਜਿਹੜੇ ਮਾਂ ਦੀ ਛਾਂ ਤੋਂ ਦੂਰ ਹੋ ਜਾਂਦੇ ਹਨ ਉਹਨਾਂ ਦਾ ਦੁੱਖ ਕੋਈ ਵੰਡਾ ਨਹੀਂ ਸਕਦਾ। ਪੰਜਾਬੀ ਸਾਹਿਤ ਅਕਾਦਮੀ ਦੇ ਸਮੂਹ ਮੈਂਬਰ ਅਤੇ ਅਹੁਦੇਦਾਰ ਇਸ ਦੁੱਖ ਦੀ ਘੜੀ ਵਿੱਚ ਉਹਨਾਂ ਨਾਲ ਦਿਲੀ ਹਮਦਰਦੀ ਅਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਨ।ਅਕਾਦਮੀ ਦੇ ਪ੍ਰੈਸ ਸਕੱਤਰ ਡਾਕਟਰ ਗੁਲਜ਼ਾਰ ਸਿੰਘ ਪੰਧੇਰ ਵੱਲੋਂ ਦਿੱਤੀ ਸੂਚਨਾ ਅਨੁਸਾਰ ਅਕਾਦਮੀ ਦੇ ਸਮੂਹ ਮੈਂਬਰਾਂ ਨੇ ਸ਼੍ਰੀ ਪਰਮਾਰ ਦੇ ਇਸ ਦੁੱਖ ਵਿੱਚ ਸ਼ਿਰਕਤ ਕੀਤੀ ਹੈ।ਇਸ ਸਮੇਂ ਅਕਾਦਮੀ ਦੇ ਪ੍ਰਧਾਨ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ, ਜੀਵਨ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਅਤੇ ਅੰਤ੍ਰਿੰਗ ਬੋਰਡ ਦੇ ਸਮੂਹ ਮੈਂਬਰਾਂ ਨੇ ਸ਼੍ਰੀ ਪਰਮਾਰ ਦੇ ਦੁੱਖ ਵਿੱਚ ਸ਼ਿਰਕਤ ਕੀਤੀ ਹੈ ਸ੍ਰ. ਪਰਮਾਰ ਦੇ ਸਿਰ ਤੋਂ ਉੱਠੀ ਮਾਤਾ ਦੀ ਅਸੀਸ ਦੇ ਪਾਏ ਘਾਟੇ ਨੂੰ ਸ਼ਿੱਦਤ ਨਾਲ ਮਹਿਸੂਸ ਕਰਦਿਆਂ ਦਿਲੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।  ਮਾਤਾ ਗੁਰਦੀਪ ਕੌਰ ਦੀ ਅੰਤਿਮ ਅਰਦਾਸ ਗੁਰਦੁਆਰਾ ਸਾਰਾਗੜ੍ਹੀ ਵਿਖੇ 24 ਅਪ੍ਰੈਲ ਨੂੰ ਦੁਪਹਿਰ 12 ਤੋਂ 2 ਵਜੇ ਤੱਕ ਹੋਵੇਗੀ।  No comments: