Thursday, April 11, 2013

ਦਿੱਲੀ ਵਿੱਚ ਚਲਦੀ ਕਾਰ 'ਚ ਇੱਕ ਹੋਰ ਜਬਰਜਨਾਹ

ਨਵਰਾਤਰਿਆਂ ਮੌਕੇ ਪਤੀ ਨੇ ਰਿਸ਼ਤੇਦਾਰਾਂ ਨਾਲ ਮਿਲਕੇ ਕੀਤਾ ਸਮੂਹਿਕ ਕੁਕਰਮ 
                                                           Courtesy Photo  
ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਵਾਪਰ ਰਹੇ ਕੁਕਰਮਾਂ ਅਤੇ ਜਬਰ ਜਨਾਹਾਂ ਵਾਲੀਆਂ ਸ਼ਰਮਨਾਕ ਘਟਨਾਵਾਂ ਦੀ ਅਜੇ ਸਿਆਹੀ ਵੀ ਨਹੀਂ ਸੁੱਕਦੀ ਕਿ ਕੋਈ ਨ ਕੋਈ ਨਵੀਂ ਘਟਨਾ ਵਾਪਰ ਜਾਂਦੀ ਹੈ। ਜਦੋਂ ਦੇਸ਼ ਨਵਰਾਤਰਿਆਂ ਦੇ ਮੌਕੇ ਇੱਕ ਵਾਰ ਫੇਰ ਦੇਵੀ ਦੇ ਨੋ ਰੂਪਾਂ ਦੀ ਆਰਾਧਣਾ ਲਈ ਪੂਜਾ ਪਾਠ ਦੀ ਤਿਆਰੀ ਵਿੱਚ ਮਗਨ ਸੀ ਉਸ ਵੇਲੇ ਇੱਕ ਹੋਰ ਸ਼ਰਮਨਾਕ ਘਟਨਾ ਵਾਪਰ ਰਹੀ ਸੀ। ਦੇਵੀ ਪੂਜਾ ਦੇ ਇਸ ਪਾਵਨ ਪਵਿੱਤਰ ਮੌਕੇ ਉੱਤੇ ਦੇਸ਼ ਦੀ ਰਾਜਧਾਨੀ 'ਚ ਘੁਮ ਰਹੀ ਇੱਕ ਕਾਰ ਵਿੱਚ ਇੱਕ ਹੋਰ ਨੌਜਵਾਨ ਔਰਤ ਦੀ ਪੱਤ ਲੁੱਟੀ ਜਾ ਰਹੀ ਸੀ। ਇਸ ਸਮਾਜ ਦਾ ਕਹਿਣੀ ਅਤੇ ਕਰਨੀ ਵਿਚਲਾ ਦੋਗਲਾਪਨ ਇੱਕ ਵਾਰ ਫੇਰ ਬੇਨਕਾਬ ਹੋ ਕੇ ਸਾਹਮਣੇ ਆ  ਰਿਹਾ ਸੀ। ਲੱਗਦਾ ਸੀ ਕੌਰਵ ਸਭਾ ਵਿਚਲੇ ਦੁਰਯੋਧਨ ਅਤੇ ਦੁਸ਼ਾਸ਼ਨ ਦੀਆਂ ਰੂਹਾਂ ਦੇਸ਼ ਦੀ ਰਾਜਧਾਨੀ 'ਚ ਬਿਨਾ ਕਿਸੇ ਖੌਫ਼ ਦੇ ਇੱਕ ਵਾਰ ਫੇਰ ਚੀਰਹਰਣ ਤੋਂ ਵੀ ਇੱਕ ਕਦਮ ਅਗਾਂਹ ਲੰਘਣ ਵਿੱਚ ਕਾਮਯਾਬ ਹੋ ਗਈਆਂ ਹਨ। ਵੀਹਾਂ ਵਰ੍ਹਿਆਂ ਦੀ ਵਿਆਹੁਤਾ ਨਾਲ ਇਹ ਕੁਕਰਮ ਕਿਸੇ ਬੇਗਾਨੇ ਨੇ ਨਹੀਂ ਬਲਕਿ ਖੁਦ ਉਸਦੇ ਆਪਣੇ ਪਤੀ ਨੇ ਆਪਣੇ ਰਿਸ਼ਤੇਦਾਰਾਂ ਨਾਲ ਮਿਲਕੇ ਮਿਲਕੇ ਕੀਤਾ ਅਤੇ ਕਰਵਾਇਆ ਪਰ ਇਸ ਅਬਲਾ ਦੀ ਇਜ਼ੱਤ ਬਚਾਉਣ ਲਈ ਕੋਈ ਕ੍ਰਿਸ਼ਨ ਨਹੀਂ ਬਹੁੜਿਆ। ਪੁਲਿਸ ਨੂੰ ਵੀ ਇਸਦਾ ਪਤਾ ਉਦੋਂ ਲੱਗਿਆ ਜਦੋਂ ਕਿਸੇ ਰਾਹ ਜਾਂਦੇ ਰਾਹੀ ਨੇ ਇਸ ਨਵ ਵਿਆਹੁਤਾ ਨੂੰ ਪੱਛਮੀ ਦਿੱਲੀ ਦੇ ਨਜਫਗੜ੍ਹ ਇਲਾਕੇ 'ਚ  ਬੇਹੋਸ਼ੀ ਦੀ ਹਾਲਤ ਵਿੱਚ ਸੜਕ ਕਿਨਾਰੇ ਪਿਆਂ ਦੇਖਿਆ। ਕਿਸੇ ਮਿੱਤਰ ਨੇ ਫੋਨ ਤੇ ਇਸ ਘਟਨਾ ਬਾਰੇ ਦੱਸਿਆ, ਪਹਿਲਾਂ ਤਾਂ ਇਤਬਾਰ ਕਰਨ ਨੂੰ ਦਿਲ ਹੀ ਨਹੀਂ ਕੀਤਾ--ਫਿਰ ਜਦੋਂ ਇੰਟਰਨੈਟ ਦੇਖਿਆ ਤਾਂ ਖਬਰ ਸਚਮੁਚ ਅਜਿਹੀ ਸੀ। ਕੁਝ ਹੋਰ ਮਿੱਤਰਾਂ ਰਾਹੀਂ  ਪੁਸ਼ਟੀ ਕੀਤੀ ਤਾਂ ਖਬਰ ਸਚ ਨਿਕਲੀ।
ਹੋਸ਼ ਪਰਤਨ ਤੇ ਇਸ ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਇਹ ਹਾਲਤ ਉਸਦੇ ਪਤੀ ਇੰਦਰਜੀਤ ਅਤੇ ਉਸਦੇ ਦੋ ਰਿਸ਼ਤੇਦਾਰਾਂ ਨਿਤਿਨ ਅਤੇ ਵਿਜੇੰਦਰ ਨੇ ਬਣਾਈ ਹੈ। ਇਹ ਤਿੰਨੇ ਜਣੇ 21 ਤੋਂ 25  ਦੀ ਉਮਰ ਦੇ ਹਨ। ਜਬਰ ਜਨਾਹ ਦਾ ਸ਼ਿਕਾਰ ਹੋਈ ਇਹ ਕੁੜੀ ਹਰਿਆਣਾ ਦੇ ਝੱਜਰ ਇਲਾਕੇ ਦੀ ਰਹਿਣ ਵਾਲੀ ਹੈ ਅਤੇ ਮਾਰਚ ਮਹੀਨੇ ਵਿੱਚ ਹੀ ਇਸਨੇ ਇੰਦਰਜੀਤ ਨਾਲ ਪ੍ਰੇਮ ਵਿਆਹ ਕੀਤਾ ਸੀ। ਦਿੱਲੀ ਵਿੱਚ ਇਸ ਕੁੜੀ ਨੂੰ ਇੰਦਰਜੀਤ ਨੇ ਇਹ ਆਖਕੇ ਸੱਦਿਆ ਸੀ ਕਿ ਲਵ  ਨੂੰ   ਹੈ। ਦਿੱਲੀ ਪੁੱਜਣ ਤੇ ਇੰਦਰਜੀਤ ਜਿਸ ਕਾਰ ਵਿੱਚ ਉਸਨੂੰ ਲੈਣ ਲਈ ਆਇਆ ਉਸ ਵਿੱਚ ਉਸਦੇ ਦੋਵੇਂ ਰਿਸ਼ਤੇਦਾਰ ਪਹਿਲਾਂ ਤੋਂ ਹੀ ਮੌਜੂਦ ਸਨ। ਕਾਰ ਵਿੱਚ ਉਸਨੂੰ ਇੱਕ ਕੋਲਡ ਡ੍ਰਿੰਕ ਪਿਆਈ ਗਈ ਜਿਸਨੂੰ ਪੀਂਦਿਆਂ ਸਾਰ ਹੀ ਉਹ ਬੇਸੁਰਤ ਹੋਣ ਲੱਗ ਪਈ। ਬੇਹੋਸ਼ ਹੋਣ ਤੋਂ ਬਾਅਦ  ਉਸ ਨਾਲ ਗੈੰਗ-ਰੇਪ  ਕੀਤਾ ਗਿਆ। ਮੈਡੀਕਲ ਜਾਂਚ ਵਿੱਚ ਵੀ ਡਾਕਟਰਾਂ ਨੇ ਇਸਦੀ ਪੁਸ਼ਟੀ ਕਰ ਦਿੱਤੀ ਹੈ। ਪੁਲਿਸ ਨੇ ਵੀਰਵਾਰ ਨੂੰ ਕੇਸ ਦਰਜ ਕਰਕੇ ਤੁਰੰਤ ਕਾਰਵਾਈ ਸ਼ੁਰੂ ਕੀਤੀ ਅਤੇ ਇਜੱਤ ਨਾਲ ਖੇਡਣ ਵਾਲੇ ਇਹਨਾਂ ਤਿੰਨਾਂ ਕੁਕਰਮੀਆਂ  ਨੂੰ ਪਿੰਡ ਬੱਕਰਵਾਲ ਜਾ ਕੇ ਗਿਰਫਤਾਰ ਕਰ ਲਿਆ ਜਿੱਥੇ ਕਿ ਇਹ ਤਿੰਨੇ ਜਣੇ ਲੁੱਕੇ ਹੋਏ ਸਨ। ਇਸ ਨਿੰਦਣਯੋਗ ਘਟਨਾ ਦੇ ਨਾਲ ਹੀ ਇਹ ਹਕੀਕਤ ਇੱਕ ਵਾਰ ਫੇਰ ਸਾਬਿਤ ਹੋਈ ਹੈ ਕਿ ਘਰ ਪਰਿਵਾਰ ਤੋਂ ਚੋਰੀ ਹੋਣ ਵਾਲੇ ਵਿਆਹ ਕਈ ਵਾਰ ਇਸ ਖਤਰਨਾਕ ਹੱਦ ਤੱਕ ਵੀ ਪੁੱਜ ਜਾਂਦੇ ਹਨ। ਇਸ ਘਟਨਾ ਦੇ ਨਾਲ ਹੀ ਦੇਸ਼ ਦੇ ਅਮਨ ਕਾਨੂੰਨ ਦੀ ਹਾਲਤ ਵੀ ਇੱਕ ਵਾਰ ਫੇਰ ਸਾਰਿਆਂ ਸਾਹਮਣੇ ਆ ਗਈ ਹੈ। ਇੱਕ ਵਾਰ ਫੇਰ ਸਾਬਿਤ ਹੋ ਗਿਆ ਹੈ ਕਿ ਕੁਕਰਮੀਆਂ ਨੂੰ ਕਿਸੇ ਸਰਕਾਰ ਦਾ ਕੋਈ ਖੌਫ਼ ਨਹੀਂ। ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵਿੱਚ ਨਾਰੀ ਸਨਮਾਣ ਦੀਆਂ ਗੱਲਾਂ ਬੇਅਸਰ ਸਾਬਿਤ ਹੋ ਰਹੀਆਂ ਹਨ। ਵਰਤ ਰੱਖਣ ਅਤੇ ਦੇਵੀ ਦੇ ਨੋ  ਦੀ ਪੂਜਾ ਕਰਨ ਵਾਲੇ ਸਮਾਜ ਵਿੱਚ ਆਏ ਦਿਨ ਵਾਪਰ ਰਹੇ ਅਜਿਹੇ ਵਰਤਾਰਿਆਂ ਨੇ ਸਮਾਜ ਦੇ ਦੋਗਲੇ ਪੰ ਅਤੇ ਖੋਖਲੇਪਨ ਨੂੰ ਇੱਕ ਵਾਰ ਫੇਰ ਜਗ ਜ਼ਾਹਿਰ ਕਰ ਦਿੱਤਾ ਹੈ। ਦਿਲ ਕਰਦਾ ਹੈ ਉਸ ਪੁਰਾਣੇ ਗੀਤ ਦੀਆਂ ਸਤਰਾਂ  ਇੰਝ ਕਰ ਦਿੱਤੀਆਂ ਜਾਣ  

ਜਹਾਂ ਕਦਮ ਕਦਮ ਪਰ ਦੋਗਲੇਪਨ ਕਾ ਛਾਇਆ ਹੁਆ  ਅੰਧੇਰਾ..........ਵੋਹ ਭਾਰਤ ਦੇਸ਼ ਹੈ ਮੇਰਾ ........... 
                                                                                      ----ਰੈਕਟਰ ਕਥੂਰੀਆ 

No comments: